ਫ਼ਾਸਲਾ - ਪ੍ਰੀਤ ਰਾਮਗੜ੍ਹੀਆ
ਫ਼ਾਸਲਾ ਤਾਂ ਬਸ ਏਨਾ ਹੀ ਸੀ
ਜਿਵੇਂ ਪਲ `ਚ ਸਾਲ ਬਦਲ ਗਿਆ
ਦਿਲ ਤੇ ਦਿਮਾਗ ਬਦਲ ਗਿਆ
ਜਿਵੇਂ ਸਮਾਂ ਪਹਿਚਾਣ ਬਦਲ ਗਿਆ
ਕੋਰਾ ਕਾਗਜ ਕਿਤਾਬ ਬਦਲ ਗਿਆ
ਖਿਆਲ ਤੇ ਅਹਿਸਾਸ ਬਦਲ ਗਿਆ
ਪੈਸੇ ਪਿੱਛੇ ਇਨਸਾਨ ਬਦਲ ਗਿਆ....
ਤੈਅ ਨਾ ਹੋਇਆ ਇਹ ਫ਼ਾਸਲਾ
ਤੇਰੇ ਮੇਰੇ ਵਿਚਕਾਰ ਦਾ
ਖਿਆਲ ਤੇਰੇ ਅਲਫਾਜ਼ ਬਣ ਗਏ
ਲਫਜ਼ ਮੇਰੇ ਕਿਤਾਬ ਬਣ ਗਏ
ਕੁਝ ਮਿੱਠੇ ਅਹਿਸਾਸ ਬਣ ਗਏ
ਕੁਝ ਜਖ਼ਮ ਬੇਹਿਸਾਬ ਬਣ ਗਏ
ਨਾ ਕੋਈ ਅੰਤ ਕਹਾਣੀ ਦਾ ਹੋਇਆ
ਨਾ ਕੋਈ ਸਿਰਲੇਖ ਕਿਤਾਬ ਨੂੰ ਛੋਹਿਆ...
ਬਦਲੀ ਨਾ ਪਰੀਤ " ਪ੍ਰੀਤ " ਵੇ ਤੇਰੀ
ਬਦਲ ਗਈ ਸ਼ਾਇਦ ! ਤਕਦੀਰ ਤੇਰੀ
ਹੱਥਾਂ ਦੀਆਂ ਲੀਕਾਂ, ਮਿਟ ਗਈਆਂ ਪਿਆਰ ਦੀਆਂ
ਕੁਝ ਤੋਂ ਨਾ ਸਹਿ ਹੋਈਆਂ
ਪਲਾਂਘਾਂ ਤੇਰੀਆਂ ਸਟਾਰ ਦੀਆਂ
ਸਾਦਗੀ ਦਾ ਕੋਈ ਮੁੱਲ ਨਾ ਪੈਂਦਾ
ਚਮਕਦਾ ਕੱਚ ਵੀ ਹੀਰੇ ਦੇ ਭਾਅ ਵਿਕੇਂਦਾ
ਪ੍ਰੀਤ ਰਾਮਗੜ੍ਹੀਆ
ਲੁਧਿਆਣਾ, ਪੰਜਾਬ
ਮੋਬਾਇਲ : +918427174139
E-mail : Lyricistpreet@gmail.com