ਡਿਜੀਟਲ ਯੁੱਗ - ਪ੍ਰੀਤ ਰਾਮਗੜ੍ਹੀਆ
ਸਮਾਂ ਬਦਲ ਗਿਆ, ਕਹਿੰਦੇ ਅੱਜਕੱਲ ਲੋਕ
ਡਿਜੀਟਲ ਹੋ ਗਈ, ਲੱਗਦਾ ਹੁਣ ` ਸੋਚ '
ਆਨਲਾਈਨ ਹੁੰਦੀਆਂ ਮੁਲਾਕਾਤਾਂ
ਦਿਨ ਛੋਟੇ ਲੰਮੀਆਂ ਰਾਤਾਂ
ਮੁਕ ਗਈ ਵਿਚਾਰਾਂ ਦੀ ਸਾਂਝ
ਸੋਸ਼ਲ ਸੰਦੇਸ਼ਾਂ ਦੀਆਂ ਹੁੰਦੀਆਂ ਬਰਸਾਤਾਂ...
ਵਿਅਸਤ ਹੋ ਗਏ ਸਭ ਆਪਣੇ ਆਪ `ਚ
ਨਿਗਾਹ ਟਿਕੀ ਰਹਿੰਦੀ ਮੋਬਾਇਲ ਤੇ
ਖੁਦ ਹੱਸੀ ਜਾਣ ਪੜ੍ਹ -ਪੜ੍ਹ ਜੋਕ
ਸ਼ੇਅਰ ਕਰਨ ਸਭ ਬਿਨਾਂ ਰੋਕ - ਟੋਕ
ਅਜਨਬੀ ਜਿਹੇ ਆਪਣੇ ਹੋ ਗਏ
ਘਰ ਪਰਿਵਾਰ ਵੀ ਪੜੋਸੀ ਜਿਹੇ ਹੋ ਗਏ....
ਵੰਨ -ਸੁਵੰਨੇ ਪੋਜ ਬਣਾ ਕੇ
ਸੈਲਫੀ ਲਈ ਜਾਣ ਹਰ ਥਾਂ ਤੇ ਜਾ ਕੇ
ਇੰਟਰਨੈੱਟ ਤੇ ਪਾ ਕੇ ਫੋਟੋਆਂ
ਕਰਦੇ ਗਿਣਤੀ ਲਾਈਕਸ ਵਧਾ ਕੇ
ਮਨਭਾਉਂਦਾ ਸਾਥੀ ਬਣ ਗਿਆ
ਇੰਟਰਨੈੱਟ ਨਾਲ ਰੂਹ ਦਾ ਰਿਸ਼ਤਾ ਜੁੜ ਗਿਆ....
ਘਰ ਵਿਚ ਬਜ਼ੁਰਗਾਂ ਦੀ ਪੁੱਛਣ ਬਾਤ ਨਾ
ਸੋਸ਼ਲ ਮੀਡੀਆ ਤੇ ਸਤਿਕਾਰਦੇ ਨੇ
ਭਗਵਾਨ ਦੇ ਦਰਸ਼ਨ ਵੀ ਅੱਜਕੱਲ
ਆਨਲਾਈਨ ਆਮ ਜਿਹੇ ਨੇ
ਕਹਿੰਦੇ ਹੁੰਦੀਆਂ ਪੂਰੀਆਂ ਮੰਨਤਾਂ
ਕਰ ਦਿਉ ਸ਼ੇਅਰ ਜੇ ਸੌ ਵਾਰੀ....
" ਪ੍ਰੀਤ " ਸੋਚ ਵਿਚਾਰ `ਚ ਪਿਆ
ਬਦਲਿਆ ਯੁੱਗ ਤਰੱਕੀ ਵੱਲ ਜਾਂ ਫਿਰ
ਹੋ ਗਿਆ ਗੁਲਾਮ ਇਨਸਾਨ
ਮਾੜੀ ਨਹੀਂ ਤਕਨੀਕ ਕੋਈ
ਵਰਤੋਂ ਹੋਵੇ ਜੇ ਸਹੀ
ਪ੍ਰੀਤ ਰਾਮਗੜ੍ਹੀਆ
ਲੁਧਿਆਣਾ, ਪੰਜਾਬ
ਮੋਬਾਇਲ : +918427174139
E-mail : Lyricistpreet@gmail.com