ਅਲਫਾਜ਼ ਏ ਮੁਹੱਬਤ - ਪ੍ਰੀਤ ਰਾਮਗੜ੍ਹੀਆ

ਪੈੜਾਂ ਦੇ ਨਿਸ਼ਾਨ ,
ਰੂਹ ਮੇਰੀ ਤੇ ਅੱਜ ਵੀ ਨੇ ।
ਲੈ ਗਏ ਚਾਹੇ ਸਾਰੀਆਂ ਨਿਸ਼ਾਨੀਆਂ,
ਉਹ ਜਾਂਦੇ - ਜਾਂਦੇ....।


ਖੁਸ਼ਬੂ ਬਣ ਕੇ ,
ਵਸੇ ਸੀ ਸਾਹਾਂ ਵਿਚ ।
ਰੁਕਿਆ ਨਾ ਹਾਸਾ ,
ਤੁਰ ਗਏ ਨਜ਼ਰਾਂ ਝੁਕਾ ।
ਸ਼ਿਕਵਾ ਨਹੀਂ ਸੀ ਕੋਈ ,
ਉਹਦੀ ਜੁਦਾਈ ਦਾ ,
ਕਿਉਂਕਿ ! ਖੁਸ਼ ਸੀ ਉਹ ,
ਸਾਨੂੰ ਛੱਡ ਕੇ..... ।


ਅਲਫਾਜ਼ ਮੇਰੇ ਗੀਤ ਤੇਰੇ ਬਣਾਉਂਦੇ ਆ ,
ਖੁਸ਼ੀ ਤੇਰੇ ਵਿਹੜੇ ਦੀ ਚਾਹੁੰਦੇ ਆ ,
ਮੁੜ ਸਾਰ ਨਾ ਲਈਂ ਤੂ ਮੇਰੀ ,
ਬੰਦ ਨੇ ਰਸਤੇ ਸਾਰੇ ,
ਜਿਹੜੇ ਵਾਪਿਸ ਮੇਰੇ ਵੱਲ ਆਉਂਦੇ ਆ... ।


ਸੁਰਖ ਖਾਬ ਦਿਖਾ ਕੇ ,
ਢਾਹੀਂ ਨਾ ਕਿਸੇ ਹੋਰ ਦਿਲ ਦੀ ਢੇਰੀ ,
ਇਸ਼ਕ ਰੱਬੀ ਰੂਪ ਇਬਾਦਤ ,
ਬਦਨਾਮ ਨਾ ਕਰੀਂ ,
ਭੱਠੀ ਸੁਆਰਥ ਦੀ ਵਿਚ ਪਾ ਕੇ.... ।


" ਪ੍ਰੀਤ " ਦੱਸ ਕੋਈ ਰਾਹ ,
ਦਸਤਕ ਨਾ ਦੇਵੇ ਕੋਈ ,
ਦਿਲ ਦੇ ਦਰਵਾਜ਼ੇ ਤੇ ਕੋਈ ਆ ਕੇ ।
ਬਚ ਦਿਲਾ ਦੁਨੀਆ ਮਤਲਬੀ ਤੋਂ ,
ਐਂਵੇਂ ਨਾ ਕਰਿਆ ਕਰ ਪਿਆਰ ,
ਜਜ਼ਬਾਤਾਂ ਦੇ ਘੇਰੇ ਵਿਚ ਆ ਕੇ ।


ਪ੍ਰੀਤ ਰਾਮਗੜ੍ਹੀਆ
ਲੁਧਿਆਣਾ, ਪੰਜਾਬ
ਮੋਬਾਇਲ : +918427174139
E-mail : Lyricistpreet@gmail.com