ਜਮੀਰ - ਪ੍ਰੀਤ ਰਾਮਗੜ੍ਹੀਆ

ਦਰਗਾਹਾਂ ਤੇ ਲੱਗਦੇ ਮੇਲੇ
ਪੱਥਰਾਂ ਨੂੰ ਲੋਕੀ ਪੂਜਦੇ ਆ
ਦਿਨ ਰਾਤ ਕਰਨ ਉਪਰਾਲੇ
ਮਿਹਰ ਰੱਬ ਦੀ ਲੋਚਦੇ ਆ...


ਰੱਬ ਅੱਗੇ ਕਰਨ ਅਰਦਾਸਾਂ
ਚਾਹੁਣ ਮਨਭਾਉਂਦੀ ਸੌਗਾਤਾਂ
ਚੜ੍ਹਨ ਚੜ੍ਹਾਵੇ ਮਹਿੰਗੀਆਂ ਵਸਤਾਂ
ਹੱਕ ਕਿਸੇ ਗਰੀਬ ਦਾ ਮਾਰ....


ਕਰਨ ਮਜਦੂਰ ਮਜਦੂਰੀ ਦਿਨ ਰਾਤ
ਫਿਰ ਵੀ ਬੱਚੇ ਵਿਲਕਦੇ ਭੁੱਖ ਨਾਲ
ਕਿਉਂ ਨਹੀਂ ਦਿਸਦਾ ਰੱਬ
ਕਿਸੇ ਗਰੀਬ ਇਨਸਾਨ ਚ...


ਸ਼ਿਲਾ ਤੇ ਨਾਮ ਲਿਖਾ ਕੇ
ਦਾਨੀ ਸੱਜਣ ਅਖਵਾਉਂਦੇ ਨੇ
ਠੋਕਰ ਮਾਰ ਕਿਸੇ ਲੋੜਵੰਦ ਦੇ
ਗਰੀਬ ਦਾ ਮਜਾਕ ਉਡਾਉਂਦੇ ਨੇ...


ਜੈ - ਜੈਕਾਰ ਆਪਣੀ
ਅੱਜਕਲ ਸਾਰੇ ਚਾਹੁੰਦੇ ਨੇ
ਸੌਂ ਗਈ ਏ ਜਮੀਰ
ਦਿਖਾਵਾ ਹਰ ਪਲ ਚਾਹੁੰਦੇ ਨੇ...


ਪ੍ਰੀਤ ਰਾਮਗੜ੍ਹੀਆ
ਲੁਧਿਆਣਾ, ਪੰਜਾਬ
ਮੋਬਾਇਲ : +918427174139
E-mail : Lyricistpreet@gmail.com