ਚਲੇ ਜਾਣਗੇ - ਸੰਦੀਪ ਕੁਮਾਰ ਨਰ ( ਬਲਾਚੌਰ )

ਅਖਿਰ ਲਾਰੇਂ ਲਾ, ਚਲੇ ਜਾਣਗੇ,
ਹੁਣ ਨੀ ਮੁੜਨਗੇ, ਚਲੇ ਜਾਣਗੇ।
ਛੋਟੀ ਜਿਹੀ ਤਕਰਾਰ ਕਰ, ਚਲੇ ਜਾਣਗੇ,
ਮੇਰੇ ਉੱਤੇ ਬੇਈਮਾਨ ਦਾ ਦਾਗ਼ ਲਾ, ਚਲੇ ਜਾਣਗੇ ।
ਇੱਥੇ ਸਾਹਾਂ ਨਾਲ ਸਾਹ ਲੈਣ ਵਾਲੇ, ਚਲੇ ਜਾਣਗੇ,
'ਸੰਦੀਪਾ' ਦੁੱਖ ਹਿਜ਼ਰ ਦਾ ਲਾ, ਚਲੇ ਜਾਣਗੇ।
ਛੱਡ ਸੱਤ ਸਮੁੰਦਰਾਂ ਤੋਂ ਪਾਰ, ਚਲੇ ਜਾਣਗੇ,
ਮੇਰੇ ਪਰ ਕੱਟ, ਜਖ਼ਮੀ ਕਰ, ਚਲੇ ਜਾਣਗੇ।
ਮੇਰੋਂ ਪਿੱਠ ਪਿਛੋਂ ਵਾਰ ਕਰ, ਚਲੇ ਜਾਣਗੇ,
ਨਾ ਪਰਤਣ ਦਾ ਦਾਵਾ ਕਰ, ਚਲੇ ਜਾਣਗੇ।
ਮੇਰੇ ਮਗਰ ਨਾ ਆਈ, ਏਹ ਕਹਿ, ਚਲੇ ਜਾਣਗੇ,
ਸਭ ਪਾਸਿਓਂ ਰਾਸਤੇ ਬੰਦ ਕਰ, ਚਲੇ ਜਾਣਗੇ।
ਜਾਨ ਮੇਰੇ ਚੋਂ ਜਾਨ ਕੱਢ, ਚਲੇ ਜਾਣਗੇ,
ਸ਼ਹਿਦ ਜਿਹਾ 'ਮੈਂ', ਰੁੱਖਾਂ ਕਰ, ਚਲੇ ਜਾਣਗੇ।
ਮੈਂ ਮਤਲਬੀ ਹਾਂ, ਇਹ ਸਮਝਾ, ਚਲੇ ਜਾਣਗੇ,
ਮੇਰੀਆ ਹੱਡੀਆਂ ਨੂੰ ਪਿੱਘਲਾ, ਚਲੇ ਜਾਣਗੇ।
ਮੈਨੂੰ ਧੁਖ਼ਦੇ ਨੂੰ ਛੱਡ , ਚਲੇ ਜਾਣਗੇ,
ਆਪਣਾ ਬਣਾ, ਵੈਗਾਨਾ ਕਰ, ਚਲੇ ਜਾਣਗੇ।
ਆਖਣ 'ਸੰਤ' ਏਥੇ ਕੋਈ, ਇੰਤਜਾਰ ਨੀ ਕਰਦਾ, ਚਲੇ ਜਾਣਗੇ,
 
ਸੰਦੀਪ ਕੁਮਾਰ ਨਰ ( ਬਲਾਚੌਰ )
9041543692