ਕੱਲ੍ਹ - ਸੰਦੀਪ ਕੁਮਾਰ ਨਰ ( ਬਲਾਚੌਰ )
ਉਹਦੀਆਂ ਗੱਲਾਂ ਯਾਦ ਆਉਂਦੀਆਂ,
ਮੇਰੇ ਸੀੰਨੇ ਠੰਡ ਪਾਉਂਦੀਆਂ।
ਪਰਵਾਸੀ ਆਸਾਂ ਰੱਖਦਾਂ, ਰੁੱਤ ਗਰਮੀ ਦੀ ਆਉ ਅੱਗੇ,
ਇੱਕ ਲਾਚਾਰ, ਝੱਲਾ, ਹਿੰਮਤ ਰੱਖਕੇ ।
ਕੋਲ ਹੋਣ ਦਾ ਅਹਿਸਾਸ ਕਰਵਾਉਂਦੀ ਏ,
ਮੇਰੀ ਉਹ ਜਨਮ-ਜਨਮ ਦੀ ਸਾਥੀ ਬਣਕੇ ।
ਬੇਰੁਜ਼ਗਾਰ ਵੀ ਹਾਂ, ਕੁੱਝ ਵੱਡਾ ਕਰਨ ਕਰਕੇ,
ਕੰਮ ਵੀ ਲੱਗਾ ਹਾਂ, ਇੱਕ ਸਾਫ਼ ਕਾਪੀ ਰੱਖਕੇ।
ਗਾਲੀ ਜਾਂਦਾ ਹਾਂ, ਵਰਕੇ, ਕੁੱਝ ਖਾਸ ਲਿੱਖਣ ਕਰਕੇ,
ਲਿਖ ਤਾਂ ਦਿੰਦਾ ਹਾਂ, ਇਕੱਲਾ ਬੈਠਾ, ਥੋੜ੍ਹੀ-ਲੰਮੀ ਸੋਚ ਰੱਖਕੇ।
ਆਖਿਰ ਪੀੜ੍ਹਾ , ਫੇਰੇ ਪਾ ਜਾਦੀਆ ਨੇ, ਉਹਦੇ ਦਿੱਤੇ ਜਖ਼ਮ ਹੋਣ ਕਰਕੇ,
ਉੱਡਦਾ ਉੱਡਦਾ ਡਿੱਗ ਪੈਦਾ ਹਾਂ।
ਤਾਜੀ ਉਡਾਰੀ ਭਰੀ ਹੋਣ ਕਰਕੇ,
ਹਾਲੇ ਜਾਣਾ ਬੜੀ ਦੂਰ ਏ, ਉਹਦੇ ਦਿਦਾਰ ਲੈਣ ਕਰਕੇ।
ਕੁੱਝ ਭੁੱਲਿਆ ਯਾਦ ਕਰਦਾ ਹਾਂ, ਉਹਦੀ ਯਾਦ ਨੂੰ ਤਾਜਾ ਬਣਾਉਣ ਕਰਕੇ,
ਇਹ ਅੱਜ-ਅੱਜ ਰਹੇਗਾ ਨਹੀਂ, ਕੱਲ੍ਹ ਦੀ ਨਵੀਂ ਸਵੇਰ ਆਉਣ ਕਰਕੇ।
ਸੰਦੀਪ ਕੁਮਾਰ ਨਰ ( ਬਲਾਚੌਰ )
9041543692