ਕਵਿਤਾ - ਬੋਤਲ - ਸੰਦੀਪ ਕੁਮਾਰ ( ਸੰਜੀਵ )

ਪੀਂਦੇ ਪੀਂਦੇ ਛੱਡ ਗਈ 'ਉਹ', ਇਹ ਅੱਧੀ ਬੋਤਲ,
ਲੱਗਦਾ, ਅੱਧੀ ਰਾਤ ਤੱਕ ਚੱਲੀ ਹੋਣੀ, ਇਹ ਅੱਧੀ ਬੋਤਲ,
ਅੱਧੀ ਮੁਹੱਬਤ ਜਿਹੀ ਲੱਗਦੀ, ਇਹ ਅੱਧੀ ਬੋਤਲ,
ਪੂਰੀ ਨਹੀਂ, ਇਹ ਤੇਰੇ-ਮੇਰੇ ਵਿੱਚ, ਇਹ ਅੱਧੀ ਬੋਤਲ,
ਰੱਬ ਦਾ ਵਾਸਤਾ ਛੱਡ ਨਾ ਜਾਂਦੀ, 'ਉਹ' ਇਹ ਅੱਧੀ ਬੋਤਲ।


ਮੇਰੇ ਘਰ ਦੀ ਸ਼ੋਭਾ ਨਹੀਂ, ਇਹ ਅੱਧੀ ਬੋਤਲ,
ਅੱਧੀ ਭਰੀ, ਅੱਧੀ ਖਾਲੀ, ਇਹ ਅੱਧੀ ਬੋਤਲ,
ਮੇਰੀ ਜਿੰਦਗੀ ਜਿਹੀ ਲੱਗਦੀ, ਇਹ ਅੱਧੀ ਬੋਤਲ,
ਉੱਠ ਕੇ ਨਾ ਜਾਂਦੀ, ਹਾਲੇ ਬਾਕੀ ਸੀ, ਇਹ ਅੱਧੀ ਬੋਤਲ,
ਰੱਬ ਦਾ ਵਾਸਤਾ ਛੱਡ ਨਾ ਜਾਂਦੀ, 'ਉਹ' ਇਹ ਅੱਧੀ ਬੋਤਲ।


ਸੁਪਨਿਆਂ ਵਿੱਚ ਆਉਂਦੀ, ਇਹ ਅੱਧੀ ਬੋਤਲ,
ਨੀਂਦਾਂ ਨੂੰ ਆ ਤੋੜਦੀ, ਇਹ ਅੱਧੀ ਬੋਤਲ,
ਮੈਨੂੰ ਫਿਰ ਸੌਣ ਨਾ ਦਿੰਦੀ, ਇਹ ਅੱਧੀ ਬੋਤਲ,
ਲਿੱਖਣ ਵਿੱਚ ਮਜਬੂਰ ਕਰਵਾਉਂਦੀ, ਇਹ ਅੱਧੀ ਬੋਤਲ,
ਰੱਬ ਦਾ ਵਾਸਤਾ ਛੱਡ ਨਾ ਜਾਂਦੀ, 'ਉਹ' ਇਹ ਅੱਧੀ ਬੋਤਲ।


ਮੇਰਾ 'ਨਾਂ' ਬਦਨਾਮ ਜਿਹੀ, ਇਹ ਅੱਧੀ ਬੋਤਲ,
ਲੋਕੀਂ ਤਾਨੇਂ ਮਾਰਦੇ, ਮੈਂ ਅੱਧੀ ਬੋਤਲ,
ਰੱਬ ਅਗੇ ਫਰਿਆਦ ਕਰਵਾਉਂਦੀ, ਇਹ ਅੱਧੀ ਬੋਤਲ,
ਮੇਰੀ ਸੋਚ ਵਿੱਚ ਭਰਮ ਪਾਉਂਦੀਂ, ਇਹ ਅੱਧੀ ਬੋਤਲ,
ਰੱਬ ਦਾ ਵਾਸਤਾ ਛੱਡ ਨਾ ਜਾਂਦੀ, 'ਉਹ' ਇਹ ਅੱਧੀ ਬੋਤਲ।


ਅੱਧੇ ਤੋੜ ਦੀ ਲੱਗਦੀ, ਇਹ ਅੱਧੀ ਬੋਤਲ,
ਡੱਬ ਲੁਕਾਵਾਂ, ਘੁੱਟ ਕੇ, ਇਹ ਅੱਧੀ ਬੋਤਲ,
ਕੀ ਵਿਖਾਵਾਂ ਜੱਗ ਨੂੰ, ਇਹ ਅੱਧੀ ਬੋਤਲ,
ਮੇਰੇ ਅੱਧ 'ਨਸੀਬਾਂ' ਵਾਂਗਰਾਂ, ਇਹ ਅੱਧੀ ਬੋਤਲ,
ਰੱਬ ਦਾ ਵਾਸਤਾ ਛੱਡ ਨਾ ਜਾਂਦੀ, 'ਉਹ' ਇਹ ਅੱਧੀ ਬੋਤਲ।


ਪੂਰਾ ਨਸ਼ਾ ਖਿਲਾਰ ਜਾਈਂ, ਬਣ ਪੂਰੀ ਬੋਤਲ ।
ਬੋਤਲ ਜਿਹਾ ਨਾ ਰਹਿ ਜਾਈਂ, ਇਹ ਅੱਧੀ ਬੋਤਲ,
ਹਵਾ ਜਿਹੀ ਭਰ ਜਾਂਦੀ ਏ, ਪੀ ਪੂਰੀ ਬੋਤਲ,
ਸੰਤ ਸਿਆਣੇ ਆਖਦੇ, ਪੀਣੀ ਮਾੜੀ ਬੋਤਲ।



ਸੰਦੀਪ ਕੁਮਾਰ ( ਸੰਜੀਵ ) (ਐਮ.ਏ ਥਿਏਟਰ ਐਂਡ ਟੈਲੀਵਿਜ਼ਨ )

ਸ਼ਹਿਰ ਬਲਾਚੌਰ. (ਸ਼ਹਿਦ ਭਗਤ ਸਿੰਘ ਨਗਰ)ਈ-ਮੇਲ: sandeepnar22@yahoo.Comਮੋਬਾਈਲ- 9041543692