
ਕਰੋੜਾਂ ਦਿਲਾਂ ਦੀ ਧੜਕਣ 'ਮਜ਼ਾਕ ਰਾਤ' ਅਤੇ ਇਮਰਾਨ ਅਸ਼ਰਫ਼....ਸ਼ਿੰਦਰ ਸਿੰਘ ਮੀਰਪੁਰੀ
ਹਾਸੇ ਨਾਲ ਜੁੜਦੀ ਦਿਲਾਂ ਦੀ ਸਾਂਝ...
- ਅੱਜ ਦੀ ਦੌੜ ਵਾਲੀ ਜ਼ਿੰਦਗੀ ਵਿੱਚ ਇਨਸਾਨ ਕੋਲੋਂ ਹਾਸੇ ਦੇ ਪਲ ਗੁਾਚਦੇ ਜਾ ਰਹੇ ਹਨ ਬਹੁਤ ਕੁਝ ਕਰਨ ਤੋਂ ਬਾਅਦ ਵੀ ਹਾਸਾ ਕਿਤੇ ਵਰਿਆਂ ਬਾਅਦ ਨਸੀਬ ਹੁੰਦਾ ਵਿਖਾਈ ਦਿੰਦਾ ਹੈ । ਇਸ ਦੇ ਚਲਦਿਆਂ ਜ਼ਿੰਦਗੀ ਦੀ ਭੱਜ ਦੌੜ ਅਤੇ ਚਿੰਤਾਵਾਂ ਵਿਚਕਾਰ ਹਾਸੇ ਦੇ ਕੁਝ ਪਲ ਮਨ ਨੂੰ ਹਲਕਾ ਕਰ ਦਿੰਦੇ ਹਨ ਪਰ ਹੁਣ ਬਹੁਤ ਕੁਝ ਇਸ ਤਰ੍ਹਾਂ ਦਾ ਵੀ ਸਾਡੇ ਕੋਲੋਂ ਦੂਰ ਹੋ ਰਿਹਾ ਹੈ ਟੈਲੀਵਿਜ਼ਨ ਜਗਤ ਨੂੰ ਕਿੰਨੇ ਕੁ ਲੋਕ ਵੇਖਦੇ ਹਨ ਇਹ ਵੀ ਸੋਚਣ ਯੋਗ ਵਿਸ਼ਾ ਹੈ । ਟੈਲੀਵਿਜ਼ਨ ਦਾ ਚੰਗਾ ਮਨੋਰੰਜਨ ਸਾਨੂੰ ਹਸਾਉਣ ਦੇ ਨਾਲ ਲੋਕਾਂ ਦੀਆਂ ਗੱਲਾਂ ਸੁਣਨ ਅਤੇ ਉਨ੍ਹਾਂ ਦੇ ਤਜਰਬਿਆਂ ਨੂੰ ਸਮਝਣ ਦਾ ਮੌਕਾ ਵੀ ਦਿੰਦਾ ਹੈ । ਕੁਝ ਪ੍ਰੋਗਰਾਮ ਹੁੰਦੇ ਨੇ ਜੋ ਇਤਿਹਾਸ ਬਣ ਜਾਂਦੇ ।
ਇਸੇ ਸੰਦਰਭ ਵਿੱਚ ਪਾਕਿਸਤਾਨ ਦੇ ਦੁਨੀਆ ਟੀਵੀ ਦਾ ਪ੍ਰੋਗਰਾਮ “ਮਜ਼ਾਕ ਰਾਤ” ਇੱਕ ਜ਼ਿਕਰਯੋਗ ਨਾਂ ਹੈ । ਇਮਰਾਨ ਅਸ਼ਰਫ਼ ਦੀ ਮੇਜ਼ਬਾਨੀ ਹੇਠ ਇਸ ਦੇ ਦੂਜੇ ਸੀਜ਼ਨ ਦੀ ਸ਼ੁਰੂਆਤ 14 ਅਗਸਤ 2023 ਨੂੰ ਹੋਈ ਸੀ । ਅਸਲ ਵਿੱਚ ਕਲਾਕਾਰ ਉਹ ਹੁੰਦਾ ਹੈ ਜੋ ਲੋਕਾਂ ਦੀ ਗੱਲ ਕਰੇ ਅਤੇ ਲੋਕ ਤੱਥਾਂ ਨੂੰ ਇਸ ਕਰਕੇ ਆਪਣੀ ਕਲਾਕਾਰੀ ਦਾ ਜਾਦੂ ਕਾਇਮ ਰੱਖੇ । ਇੱਕ ਹਾਸੇ ਦੇ ਪ੍ਰੋਗਰਾਮ ਵਿੱਚ ਮੇਜ਼ਬਾਨ ਦੀ ਜ਼ਿੰਮੇਵਾਰੀ ਸਿਰਫ਼ ਸਵਾਲ ਪੁੱਛਣ ਤੱਕ ਸੀਮਤ ਨਹੀਂ ਹੁੰਦੀ । ਮਹਿਮਾਨ ਨੂੰ ਗੱਲ ਕਰਨ ਦਾ ਮੌਕਾ ਦੇਣਾ, ਸਾਥੀ ਕਲਾਕਾਰਾਂ ਨਾਲ ਤਾਲਮੇਲ ਰੱਖਣਾ ਅਤੇ ਗੱਲਬਾਤ ਦਾ ਮਾਹੌਲ ਸੁਖਾਵਾਂ ਬਣਾਉਣਾ ਵੀ ਉਸ ਦੀ ਕਲਾ ਦਾ ਹਿੱਸਾ ਹੁੰਦਾ ਹੈ । ਅਜਿਹੇ ਕਲਾਕਾਰ ਸਦੀਆਂ ਬਾਅਦ ਪੈਦਾ ਹੁੰਦੇ ਹਨ । ਇਮਰਾਨ ਅਸ਼ਰਫ਼ ਬਾਰੇ ਲਿਖਦਿਆਂ ਮੇਜ਼ਬਾਨੀ ਦੇ ਇਸ ਪੱਖ ਦੀ ਅਹਿਮੀਅਤ ਨੂੰ ਸਮਝਣਾ ਜ਼ਰੂਰੀ ਹੈ । ਉਨ੍ਹਾਂ ਨੂੰ ਕਰਾਚੀ ਵਿੱਚ ਹੋਏ ਪੀਬੀਸੀਐੱਫ ਨੇਸ਼ਨਜ਼ ਲੀਡਰਜ਼ ਅਵਾਰਡ ਸਮਾਗਮ ਵਿੱਚ ਸਰਵੋਤਮ ਮੇਜ਼ਬਾਨ ਦਾ ਸਨਮਾਨ ਵੀ ਮਿਲਿਆ । ਮੇਰੀ ਨਜ਼ਰ ਵਿੱਚ ਹਾਸੇ ਦੀ ਸਭ ਤੋਂ ਵੱਡੀ ਖ਼ੂਬਸੂਰਤੀ ਉਸ ਦੀ ਮਰਿਆਦਾ ਹੈ । ਅਜਿਹਾ ਮਜ਼ਾਕ ਜੋ ਕਿਸੇ ਦੀ ਗ਼ਰੀਬੀ, ਸਰੀਰਕ ਬਣਤਰ, ਬਿਮਾਰੀ ਜਾਂ ਮਜਬੂਰੀ ਨੂੰ ਨਿਸ਼ਾਨਾ ਬਣਾਏ, ਕਿਸੇ ਦੇ ਦਿਲ ਨੂੰ ਠੇਸ ਪਹੁੰਚਾ ਸਕਦਾ ਹੈ। ਕਲਾਕਾਰ ਦੀ ਅਸਲ ਕਾਬਲੀਅਤ ਉਦੋਂ ਸਾਹਮਣੇ ਆਉਂਦੀ ਹੈ ਜਦੋਂ ਉਹ ਕਿਸੇ ਦੀ ਇੱਜ਼ਤ ਕਾਇਮ ਰੱਖਦਿਆਂ ਦਰਸ਼ਕਾਂ ਨੂੰ ਹਸਾਉਂਦਾ ਹੈ ।“ਮਜ਼ਾਕ ਰਾਤ” ਵਰਗੇ ਮੰਚਾਂ ਕੋਲ ਮਨੋਰੰਜਨ ਦੇ ਨਾਲ ਆਪਸੀ ਸਤਿਕਾਰ ਨੂੰ ਉਤਸ਼ਾਹਿਤ ਕਰਨ ਦਾ ਵੀ ਮੌਕਾ ਹੁੰਦਾ ਹੈ । ਕਲਾਕਾਰ ਉਹ ਹੁੰਦਾ ਹੈ ਜੋ ਲੋਕਾਂ ਦੀ ਗੱਲ ਕਰੇ ਕਰੋੜਾਂ ਲੋਕ ਉਸਨੂੰ ਵੇਖਦੇ ਹਨ ਇਹ ਵੀ ਵੱਡੀ ਗੱਲ ਹੈ ।
ਜਦੋਂ ਗੱਲਬਾਤ ਵਿੱਚ ਅਪਣਾਪਾ ਅਤੇ ਸੁਣਨ ਦਾ ਸਲੀਕਾ ਹੋਵੇ, ਤਾਂ ਵੱਖਰੇ ਪਿਛੋਕੜ ਵਾਲੇ ਲੋਕ ਵੀ ਇੱਕ ਦੂਜੇ ਦੇ ਨੇੜੇ ਆ ਸਕਦੇ ਹਨ ।ਹਾਸੇ ਦੀ ਉਹ ਘੜੀ ਸਭ ਤੋਂ ਸੁਹਣੀ ਹੈ ਜਿਸ ਵਿੱਚ ਹੱਸਣ ਵਾਲੇ ਦੇ ਨਾਲ ਉਹ ਵਿਅਕਤੀ ਵੀ ਮੁਸਕਰਾਏ ਜਿਸ ਨਾਲ ਮਜ਼ਾਕ ਕੀਤਾ ਜਾ ਰਿਹਾ ਹੋਵੇ। ਅਜਿਹਾ ਮਨੋਰੰਜਨ ਮਨ ਨੂੰ ਖ਼ੁਸ਼ੀ ਅਤੇ ਰਿਸ਼ਤਿਆਂ ਨੂੰ ਨਿੱਘ ਦਿੰਦਾ ਹੈ । ਬਹੁਤ ਘੱਟ ਕਲਾਕਾਰ ਹੁੰਦੇ ਹਨ ਜੋ ਇਸ ਤਰ੍ਹਾਂ ਦਾ ਮਾਹੌਲ ਪੈਦਾ ਕਰਦੇ ਹਨ ਨਹੀਂ ਤਾਂ ਅੱਜ ਦੁਨੀਆਂ ਦੇ ਅੰਦਰ ਕੱਚਘਰੜ ਕਮੇਡੀ ਨੂੰ ਹੀ ਮੁੱਖ ਮੰਨਿਆ ਜਾਂਦਾ ਹੈ । ਪਿਛਲੇ ਲੰਬੇ ਸਮੇਂ ਤੋਂ ਜੋ ਕੁਝ ਸਾਡੇ ਸਮਾਜ ਦੇ ਅੰਦਰ ਹੋ ਰਿਹਾ ਹੈ ਉਸ ਦਾ ਇੱਕ ਹਿੱਸਾ ਵੀ ਕਮੇਡੀ ਰਾਹੀਂ ਪੇਸ਼ ਕੀਤਾ ਗਿਆ। ਜੋ ਚੰਗੀ ਗੱਲ ਸੀ । ਅਜਿਹੇ ਕਲਾਕਾਰ ਜੋ ਸਹੀ ਸਮੇਂ ਤੇ ਸਹੀ ਚੋਟ ਕਰਦੇ ਹਨ ਉਹ ਕਲਾਕਾਰ ਹੁੰਦੇ ਹਨ ।
ਅੱਜ ਦੇ ਸਮਾਜ ਅੰਦਰ ਸਾਨੂੰ ਬਹੁਤ ਕੁਝ ਅਜਿਹਾ ਸਿਰਜਣ ਦੀ ਲੋੜ ਹੈ ਜੋ ਸਮੂਹ ਧਿਰਾਂ ਨੂੰ ਪ੍ਰਵਾਨ ਹੋਵੇ ਨਹੀਂ ਤਾਂ ਅਸੀਂ ਅਕਸਰ ਆਪਦੇ ਮਨ ਦੀ ਸੋਚ ਕੇ ਹੀ ਇੱਕ ਧਿਰ ਦਾ ਪੱਖ ਪੂਰਨ ਵਿੱਚ ਮਸਤ ਰਹਿੰਦਿਆਂ ਪਰ ਅਸਲ ਕਲਾਕਾਰ ਉਹ ਹੁੰਦਾ ਹੈ ਜੋ ਸਾਰੀਆਂ ਧਿਰਾਂ ਨੂੰ ਨਾਲ ਲੈ ਕੇ ਚੱਲੇ ਅਤੇ ਸਾਰਿਆਂ ਹੀ ਦਿਲਾਂ ਦੀ ਧੜਕਣ ਬਣ ਕੇ ਅਸਰਫ ਦੀ ਤਰ੍ਹਾਂ ਕੰਮ ਕਰੇ ਇਹੋ ਹੀ ਅਸਲ ਕਮੇਡੀ ਹੈ । ਕਿਸੇ ਸਿਆਣੇ ਨੇ ਸਾਚੀ ਕਿਹਾ ਹੈ ਕਿ ਜੋ ਸਹੀ ਕਮੇਡੀ ਅਤੇ ਗੀਤ ਹੋਵੇ ਉਹ ਅਸਲ ਵਿੱਚ ਲੋਕ ਗੀਤ ਬਣ ਜਾਂਦਾ ਹੈ ਨਹੀਂ ਤਾਂ ਕਪੂਰ ਦੀ ਤਰ੍ਹਾਂ ਉਡ ਜਾਂਦਾ ਹੈ ਇਹ ਵੀ ਸੱਚ ਹੈ । ਬਿਨਾਂ ਸ਼ੱਕ ਰੋਂਦੇ ਦਿਲਾਂ ਨੂੰ ਹਸਾਉਣ ਦੀ ਸਹੀ ਤਸਵੀਰ ਹੈ ਇਮਰਾਨ ਅਸ਼ਰਫ । ਅਸੀਂ ਕਾਮਨਾ ਕਰਦੇ ਹਾਂ ਕਿ ਉਸ ਦੀ ਉਮਰ ਲੋਕ ਗੀਤ ਜਿੰਨੀ ਲੰਬੀ ਹੋਵੇ ।
ਲੇਖਕ ਸ਼ਿੰਦਰ ਸਿੰਘ ਮੀਰਪੁਰੀ
ਫਰਿਜ਼ਨੋ ਕੈਲੇਫੋਰਨੀਆਂ ਅਮਰੀਕਾ
5592850841