
(ਗਿਆਨੀ ਗਿਆਨ ਸਿੰਘ) .... ਹਰਪ੍ਰੀਤ ਕੌਰ
ਗਿਆਨੀ ਗਿਆਨ ਸਿੰਘ (15 ਅਪ੍ਰੈਲ 1822- 24 ਸਤੰਬਰ 1921) 19 ਵੀਂ ਅਤੇ 20 ਵੀਂ ਸਦੀ ਦੇ ਪ੍ਰਸਿੱਧ ਸਿੱਖ ਇਤਿਹਾਸਕਾਰ, ਕਵੀ ਅਤੇ ਵਿਦਵਾਨ ਸਨ । ਉਨ੍ਹਾਂ ਨੇ 'ਤਵਾਰੀਖ਼ ਗੁਰੂ ਖ਼ਾਲਸਾ' ਅਤੇ 'ਸ੍ਰੀ ਗੁਰ ਪੰਥ ਪ੍ਰਕਾਸ਼' (ਨਵੀਨ ਪੰਥ ਪ੍ਰਕਾਸ਼) ਵਰਗੇ ਮਹਾਨ ਇਤਿਹਾਸਕ ਗ੍ਰੰਥ ਰਚ ਕੇ ਸਿੱਖ ਕੌਮ ਦੀ ਅਮੁੱਲ ਸੇਵਾ ਕੀਤੀ। ਗਿਆਨੀ ਗਿਆਨ ਸਿੰਘ ਜੀ ਦਾ ਜਨਮ 5 ਵੈਸਾਖ ਸੰਮਤ 1879 ਬਿਕ੍ਰਮੀ (15 ਅਪ੍ਰੈਲ 1822) ਨੂੰ ਪਿੰਡ ਲੌਂਗੋਵਾਲ, ਜ਼ਿਲ੍ਹਾ ਸੰਗਰੂਰ, ਪੰਜਾਬ ਵਿਖੇ ਹੋਇਆ। ਪਿਤਾ ਦਾ ਨਾਮ ਭਾਗ ਸਿੰਘ ਅਤੇ ਮਾਤਾ ਦਾ ਨਾਮ ਦੇਸਾਂ ਸੀ । ਆਪਣੇ ਪਿੰਡ ਵਿੱਚ ਹੀ ਭਾਈ ਭੋਲਾ ਸਿੰਘ ਤੋਂ ਗੁਰਮੁਖੀ ਅਤੇ ਪੰਡਿਤ ਆਤਮਾ ਰਾਮ ਤੋਂ ਸੰਸਕ੍ਰਿਤ ਦੀ ਸਿੱਖਿਆ ਪ੍ਰਾਪਤ ਕੀਤੀ। ਬਚਪਨ ਵਿੱਚ ਮਾਮਾ ਕਰਮ ਸਿੰਘ ਉਨ੍ਹਾਂ ਨੂੰ ਲਾਹੌਰ ਲੈ ਗਏ, ਜਿੱਥੇ ਉਨ੍ਹਾਂ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿੱਚ ਸੁਖਮਨੀ ਸਾਹਿਬ ਦਾ ਪਾਠ ਕਰਨ ਦੀ ਸੇਵਾ ਮਿਲੀ ਅਤੇ ਗਿਆਨੀ ਰਾਮ ਸਿੰਘ ਤੋਂ ਵਿਦਿਆ ਜਾਰੀ ਰੱਖੀ । ਗਿਆਨੀ ਗਿਆਨ ਸਿੰਘ ਨੇ ਸਿੱਖ ਇਤਿਹਾਸ ਉੱਤੇ ਕਈ ਮਹੱਤਵਪੂਰਨ ਪੁਸਤਕਾਂ ਲਿਖੀਆਂ:ਸ੍ਰੀ ਗੁਰ ਪੰਥ ਪ੍ਰਕਾਸ਼ (ਨਵੀਨ ਪੰਥ ਪ੍ਰਕਾਸ਼): 1880 ਵਿੱਚ ਪ੍ਰਕਾਸ਼ਿਤ ਇਹ ਬ੍ਰਿਜ ਭਾਸ਼ਾ ਵਿੱਚ ਕਾਵਿ ਰੂਪ ਵਿੱਚ ਸਿੱਖ ਇਤਿਹਾਸ ਹੈ, ਜੋ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸਿੱਖ ਰਾਜ ਦੇ ਅੰਤ ਤੱਕ ਦਾ ਇਤਿਹਾਸ ਬਿਆਨ ਕਰਦਾ ਹੈ । ਤਵਾਰੀਖ਼ ਗੁਰੂ ਖ਼ਾਲਸਾ: ਪੰਜ ਭਾਗਾਂ ਵਿੱਚ ਵਾਰਤਕ ਰੂਪ ਵਿੱਚ ਲਿਖਿਆ ਇਹ ਗ੍ਰੰਥ ਸਿੱਖ ਇਤਿਹਾਸ ਦਾ ਵਿਸਤ੍ਰਿਤ ਅਤੇ ਪ੍ਰਮਾਣਿਕ ਸਰੋਤ ਹੈ । ਸ਼ਮਸ਼ੇਰ ਖ਼ਾਲਸਾ ਅਤੇ ਰਾਜ ਖ਼ਾਲਸਾ: ਸਿੱਖ ਰਿਆਸਤਾਂ ਅਤੇ ਯੋਧਿਆਂ ਦੇ ਇਤਿਹਾਸ ਨਾਲ ਸਬੰਧਤ ਪੁਸਤਕਾਂ ਵੀ ਆਪ ਜੀ ਨੇ ਲਿਖੀਆਂ । ਦੇਹਾਂਤ ਆਪ ਲੰਮਾ ਜੀਵਨ ਭੋਗਦਿਆਂ 24 ਸਤੰਬਰ 1921 ਨੂੰ ਨਾਭਾ ਵਿਖੇ ਅਕਾਲ ਚਲਾਣਾ ਕਰ ਗਏ ।
ਹਰਪ੍ਰੀਤ ਕੌਰ
ਸਰਕਾਰੀ ਹਾਈ ਸਕੂਲ
ਪਿੰਡ ਤਕੀਪੁਰ (ਸੰਗਰੂਰ )