ਸ਼ੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ (ਜਨ ਸੰਘ) ਦੀ ਸਾਂਝ ਪੁਰਾਣੀ ਹੈ  ਉਜਾਗਰ ਸਿੰਘ

ਪਧਾਨ ਮੰਤਰੀ ਸ਼ੀ ਨਰਿੰਦਰ ਮੋਦੀ ਅਤੇ ਸੁਖਬੀਰ ਸਿੰਘ ਬਾਦਲ ਦਰਮਿਆਨ ਹੋਈ ਗੱਲਬਾਤ ਤੋਂ ਬਾਅਦ ਕਿਆਸ ਅਰਾਈਆਂ ਸ਼ਰੂ ਹੋ ਗਈਆਂ ਕਿ ਭਾਰਤੀ ਜਨਤਾ ਪਾਰਟੀ ਅਤੇ ਸ਼ੋਮਣੀ ਅਕਾਲੀ ਦਲ ਬਾਦਲ ਦਰਮਿਆਨ ਫਰਵਰੀ ੨੦੨੭ ਦੀਆਂ ਵਿਧਾਨ ਸਭਾ ਚੋਣਾ ਵਿੱਚ ਆਪਸੀ ਸਮਝੌਤਾ ਹੋਵੇਗਾ। ਅਖ਼ਬਾਰਾਂ ਵਿੱਚ ਸੀਟਾਂ ਦੀ ਵੰਡ ਬਾਰੇ ਵੀ ਖ਼ਬਰਾਂ ਆ ਰਹੀਆਂ ਹਨ। ਸ਼ੋਮਣੀ ਅਕਾਲੀ ਦਲ ਅਤੇ  ਪੁਨਰ ਸੁਰਜੀਤ ਅਕਾਲੀ ਦਲ ਦੋਵੇਂ ਹੀ ਬੀ ਜੇ ਪੀ ਨਾਲ ਸਮਝੌਤਾ ਕਰਨ :ਡਥ ਲਟਾ ਪੀਂਘ ਹੋਏ ਫਿਰਦੇ ਹਨ। ਆਮ ਤੌਰ 'ਤੇ ਅਕਾਲੀ ਸਫਾਂ ਵਿੱਚ ਇਹ ਸਮਝਿਆ ਜਾ ਰਿਹਾ ਹੈ ਕਿ ਸ਼ੋਮਣੀ ਅਕਾਲੀ ਦਲ ਦੀ ਭਾਰਤੀ ਜਨਤਾ ਪਾਰਟੀ ਨਾਲ ਸਾਂਝ ਪਾਉਣ ਵਾਲਾ ਪਰਕਾਸ਼ ਸਿੰਘ ਬਾਦਲ ਮਰਹੂਮ ਮੁੱਖ ਮੰਤਰੀ ਪੰਜਾਬ ਹੈ। ਅਕਾਲੀ ਸਮਝਦੇ ਹਨ ਕਿ ਪਰਕਾਸ਼ ਸਿੰਘ ਬਾਦਲ ਨੇ ਭਾਰਤੀ ਜਨਤਾ ਪਾਰਟੀ ਨਾਲ ਸਾਂਝ ਪਾ ਕੇ ਪੰਜਾਬ ਦੀ ਰੀਜਨਲ ਇੱਕੋ ਇੱਕ ਪਾਰਟੀ ਸ਼ੋਮਣੀ ਅਕਾਲੀ ਦਲ ਨੂੰ ਭਾਰਤੀ ਜਨਤਾ ਪਾਰਟੀ ਦੀ  ਝੋਲੀ ਵਿੱਚ ਪਾ ਦਿੱਤਾ ਸੀ। ਇਹ ਵੀ ਕਿਹਾ ਜਾਂਦਾ ਹੈ ਕਿ ਪਕਾਸ਼ ਸਿੰਘ ਬਾਦਲ  ਵੱਲੋਂ ਨਿੱਜੀ ਹਿੱਤਾਂ ਲਈ ਇਹ ਬਿਤਾਂਤ ਸਿਰਜਿਆ ਗਿਆ ਸੀ। ਸਿੱਖ ਭਾਵਨਾਤਮਕ ਕੌਮ ਹੈ,  ਕਈ ਵਾਰ ਜਲਦਬਾਜ਼ੀ ਵਿੱਚ ਆਪਣੀ ਵਿਚਾਰਧਾਰਾ ਬਣਾ ਲੈਂਦੀ ਹੈ।  ਉਹ ਫੈਸਲਾ ਦਲੀਲ 'ਤੇ ਪੂਰਾ ਨਹੀਂ ਉਤਰਦਾ ਹੁੰਦਾ, ਕਿਉਂਕਿ ਭਾਵਨਾਵਾਂ ਵਿੱਚ ਵਹਿ ਕੇ ਕੀਤਾ ਫੈਸਲਾ ਸਹੀ ਨਹੀਂ ਹੁੰਦਾ। ਇਸ ਕਰਕੇ ਪਰਕਾਸ਼ ਸਿੰਘ ਬਾਦਲ ਨੂੰ ਭਾਰਤੀ ਜਨਤਾ ਪਾਰਟੀ ਨਾਲ ਸਾਂਝ ਪਾਉਣ ਵਾਲਾ ਪਹਿਲਾ ਨੇਤਾ ਨਹੀਂ ਕਿਹਾ ਜਾ ਸਕਦਾ। ਜੇਕਰ ਭਾਰਤੀ ਜਨ ਸੰਘ ਦੇ ਇਤਿਹਾਸ ਨੂੰ ਖੰਘਾਲੀਏ ਤਾਂ ਪਤਾ ਲੱਗਦਾ ਹੈ ਕਿ ਇਹ ਸਾਂਝ ੮੬ ਸਾਲ ਪੁਰਾਣੀ ਹੈ। ਹਾਂ ਪਰਕਾਸ਼ ਸਿੰਘ ਬਾਦਲ ਨੇ ਇਸ ਸਾਂਝ ਨੂੰ ਹੋਰ ਮਜ਼ਬੂਤ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਸੀ। ਪੰਜਾਬ ਵਿੱਚ ਕਾਂਗਰਸ ਨੂੰ ਪਛਾੜਕੇ ਸ਼ੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਕਰਕੇ ਇੱਕ ਕਿਸਮ ਨਾਲ ਉਹ ਭਾਰਤੀ ਜਨਤਾ ਪਾਰਟੀ ਦੇ ਰਹਿਮੋ ਕਰਮ 'ਤੇ ਹੋ ਗਿਆ ਸੀ।  ਸ਼ੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ (ਭਾਰਤੀ ਜਨ ਸੰਘ) ਦੀ ਸਾਂਝ ਬਹੁਤ ਹੀ ਪੁਰਾਣੀ ਹੈ। ਭਾਰਤੀ ਜਨ ਸੰਘ ਦੀ ਸਥਾਪਨਾ ੨੧ ਅਕਤੂਬਰ ੧੯੫੧ ਨੂੰ ਦਿੱਲੀ ਵਿੱਚ ਹੋਈ ਸੀ, ਜਦੋਂ ਕਿ ਸ਼ੋਮਣੀ ਅਕਾਲੀ ਦਲ ੧੯੨੦ ਵਿੱਚ ਹੋਂਦ ਵਿੱਚ ਆਇਆ ਸੀ। ਦੋਹਾਂ ਵਿੱਚ ਇੱਕ ਹੋਰ ਸਾਂਝ ਇਹ ਹੈ ਕਿ ਇਹ ਦੋਵੇਂ ਆਪੋ ਆਪਣੇ ਧਰਮ ਦੀ ਪਫੁਲਤਾ ਲਈ ਬਣੇ ਸਨ। ਬਾਅਦ ਵਿੱਚ ਦੋਵੇਂ ਸਿਆਸੀ ਪਾਰਟੀਆਂ ਬਣ ਗਈਆਂ। ਸ਼ੋਮਣੀ ਅਕਾਲੀ ਦਲ ਨੇ ਤਾਂ ਪਹਿਲੀਆਂ ਚੋਣਾਂ ਕਾਂਗਰਸ ਪਾਰਟੀ ਦੇ ਚੋਣ ਨਿਸ਼ਾਨ 'ਤੇ ਲੜੀਆਂ ਸੀ।
ਭਾਰਤੀ ਜਨ ਸੰਘ ਦਾ ਸੰਸਥਾਪਕ  ਸਿਆਮਾ ਪਸਾਦ ਮੁਖਰਜੀ ਸੀ। ਇਹ ਪਾਰਟੀ ਰਾਸ਼ਟਰੀਆ ਸਵੈਮ ਸੇਵਕ ਸੰਘ ਦੀ ਸਹਾਇਤਾ ਨਾਲ ਬਣਾਈ ਗਈ ਸੀ,  ਕਿਉਂਕਿ ਰਾਸ਼ਟਰੀਆ ਸਵੈਮ ਸੇਵਕ ਸੰਘ ਦਾ ਮੁੱਖੀ ਵੀ ਸਿਆਮਾ ਪਸਾਦ ਮੁਖਰਜੀ ਸੀ। ਇਹ ਵੀ ਕਿਹਾ ਜਾ ਸਕਦਾ ਹੈ ਕਿ ਇਹ ਆਰ ਐਸ ਐਸ ਦੀ ਮਿੱਤਰ ਸਿਆਸੀ ਪਾਰਟੀ ਸੀ। ਆਰ ਐਸ ਐਸ ਦੇ ਵਰਕਰ ਹੀ ਭਾਰਤੀ ਜਨ ਸੰਘ ਦੇ ਮੈਂਬਰ ਬਣੇ ਸਨ। ੨੬ ਸਾਲ ਭਾਰਤੀ ਜਨ ਸੰਘ ਨੇ ਇਕੱਲਿਆਂ ਮਿਹਨਤ ਕਰਕੇ ਆਪਣਾ ਸੰਗਠਨ ਬਣਾਇਆ, ਪੰਤੂ ਫਿਰ ਕਾਂਗਰਸ ਪਾਰਟੀ ਦਾ ਕੇਂਦਰ ਵਿੱਚ ਦਬਦਬਾ ਖ਼ਤਮ ਕਰਨ ਲਈ ੧੯੭੭ ਵਿੱਚ ਭਾਰਤੀ ਜਨ ਸੰਘ ਪਾਰਟੀ ਨੂੰ ਭੰਗ ਕਰ ਦਿੱਤਾ ਗਿਆ ਤੇ ਇਸਨੇ ਭਾਰਤ ਦੀਆਂ ਹੋਰ ਸਿਆਸੀ ਖੱਬੇ ਤੇ ਸੱਜੇ ਪੱਖੀ ਅਤੇ ਕੇਂਦਰੀ ਪਾਰਟੀਆਂ ਨਾਲ ਗੱਠਜੋੜ ਕਰ ਲਿਆ ਤੇ ਕੌਮੀ ਪੱਧਰ 'ਤੇ ਜੈ ਪਕਾਸ਼ ਨਰਾਇਣ ਦੀ ਅਗਵਾਈ ਵਿੱਚ 'ਜਨਤਾ ਪਾਰਟੀ' ਦੀ ਸਥਾਪਨਾ ਕੀਤੀ ਸੀ। ੧੯੮੦ ਵਿੱਚ ਜਨਤਾ ਪਾਰਟੀ ਦਾ ਗੱਠਜੋੜ ਟੁੱਟ ਗਿਆ ਤਾਂ ਦੁਬਾਰਾ ਇਨਾਂ ਨੇ ੧੯੮੦ ਵਿੱਚ ਹੀ ਜਨ ਸੰਘ ਦੀ ਥਾਂ ਨਵੇਂ ਨਾਮ 'ਭਾਰਤੀ ਜਨਤਾ ਪਾਰਟੀ' ਦੀ ਸਥਾਪਨਾ ਕਰ ਲਈ ਸੀ। ਸਭ ਤੋਂ ਪਹਿਲਾਂ ਭਾਰਤ ਦੇ ਆਜ਼ਾਦ ਹੋਣ ਤੋਂ ਬਾਅਦ ਪੈਪਸੂ ਵਿੱਚ ਪਹਿਲੀਆਂ ਚੋਣਾਂ ੧੯੫੨ ਵਿੱਚ ਹੋਈਆਂ ਸਨ, ਉਸ ਸਮੇਂ ਕਿਸੇ ਇੱਕ ਪਾਰਟੀ ਨੂੰ ਬਹੁਮੱਤ ਨਾ ਮਿਲਿਆ। ਹੋਰ ਸਿਆਸੀ ਪਾਰਟੀ ਤੋਂ ਸਹਿਯੋਗ ਲੈ ਕੇ ਸ਼ੋਮਣੀ ਅਕਾਲੀ ਦਲ ਦੀ ਅਗਵਾਈ ਵਿੱਚ ਸਰਕਾਰ ਬਣਾਉਣ ਦੀ ਤਜ਼ਵੀਜ ਬਣ ਗਈ। ਉਸ ਤਜ਼ਵੀਜ ਅਨੁਸਾਰ ਗਿਆਨ ਸਿੰਘ ਰਾੜੇਵਾਲਾ ਨੇ ਆਪਣੇ ਵਿਸ਼ਵਾਸ ਪਾਤਰ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਵਿਦਿਆਰਥੀ ਨੇਤਾ ਤਰਲੋਚਨ ਸਿੰਘ ਨੂੰ ਭਾਰਤੀ ਜਨ ਸੰਘ ਦੇ ਮੁੱਖੀ ਸਿਆਮਾ ਪਸਾਦ ਮੁਖਰਜੀ ਨੂੰ ਸ਼ੋਮਣੀ ਅਕਾਲੀ ਦਲ ਦੀ ਮਦਦ ਕਰਨ ਦੀ ਗੁਹਾਰ ਵਾਲੀ ਚਿੱਠੀ ਦੇ ਕੇ ਸੰਗਰੂਰ ਤੋਂ ਲੋਕ ਸਭਾ ਦੇ ਮੈਂਬਰ ਸਰਦਾਰ ਬਹਾਦਰ ਰਣਜੀਤ ਸਿੰਘ, ਜੋ ਬੀਬੀ ਨਿਰਲੇਪ ਕੌਰ ਸਪੁੱਤਰੀ ਗਿਆਨ ਸਿੰਘ ਰਾੜੇਵਾਲਾ ਦੇ ਸਹੁਰਾ ਸਨ ਅਤੇ ਸੁਚੇਤ ਸਿੰਘ ਲੋਕ ਸਭਾ ਮੈਂਬਰ ਕੋਲ ਦਿੱਲੀ ਭੇਜਿਆ। ਫਿਰ ਉਹ ਦੋਵੇਂ ਤੇ ਤਰਲੋਚਨ ਸਿੰਘ ਸਿਆਮਾ ਪਸਾਦ ਮੁਖਰਜੀ ਕੋਲ ਗਿਆਨ ਸਿੰਘ ਰਾੜੇਵਾਲਾ ਦੀ ਚਿੱਠੀ ਲੈ ਕੇ ਗਏ,  ਕਿਉਂਕਿ ਭਾਰਤੀ ਜਨ ਸੰਘ ਪਾਰਟੀ ਦੇ ਦੋ ਵਿਧਾਇਕ ਰਾਓ ਕਾਹਨ ਸਿੰਘ ਜੋ ਮਹਿੰਦਰਗੜ ਅਤੇ ਓਂਕਾਰ ਸਿੰਘ ਕਾਨਿਆਨਾ ਤੋਂ ਪੈਪਸੂ ਦੀ ਵਿਧਾਨ ਸਭਾ ਲਈ ਵਿਧਾਇਕ ਚੁਣੇ ਗਏ ਸਨ। ਸਿਆਮਾ ਪਸਾਦ ਮੁਖਰਜੀ ਨੇ ਭਾਰਤੀ ਜਨ ਸੰਘ ਦੇ ਮੈਂਬਰਾਂ ਦੀ ਅਕਾਲੀ ਦਲ ਨੂੰ ਸਪੋਰਟ ਦੀ ਚਿੱਠੀ ਦੇ ਦਿੱਤੀ। ਫਿਰ ਭਾਰਤੀ ਜਨ ਸੰਘ ਪਾਰਟੀ ਦੇ ਦੋ ਵਿਧਾਇਕਾਂ ਦੀ ਸਪੋਰਟ ਨਾਲ ਗਿਆਨ ਸਿੰਘ ਰਾੜੇਵਾਲਾ ਮੁੱਖ ਮੰਤਰੀ ਦੀ ਅਗਵਾਈ ਵਿੱਚ ਸਾਂਝੀ ਸਰਕਾਰ ਬਣੀ ਸੀ। ਪਹਿਲੀ ਵਾਰ ਸ਼ੋਮਣੀ ਅਕਾਲੀ ਦਲ ਦੀ ਅਤੇ ਨਾਨ ਕਾਂਗਰਸ ਸਰਕਾਰ ਪੈਪਸੂ ਵਿੱਚ ਗਿਆਨ ਸਿੰਘ ਰਾੜੇਵਾਲਾ ਮੁੱਖ ਮੰਤਰੀ ਦੀ ਅਗਵਾਈ ਵਿੱਚ ਬਣੀ ਸੀ। ਰਾਓ ਕਾਹਨ ਸਿੰਘ ਪੈਪਸੂ ਵਿਧਾਨ ਸਭਾ ਦਾ ਸਪੀਕਰ ਅਤੇ ਓਂਕਾਰ ਸਿੰਘ ਨੂੰ ਮੰਤਰੀ ਬਣਾਇਆ ਗਿਆ। ਭਾਰਤ ਦੀ ਕੇਂਦਰੀ ਕਾਂਗਰਸ ਪਾਰਟੀ ਦੀ ਸਰਕਾਰ ਨੇ ਇਹ ਸਰਕਾਰ ੧੯੫੩ ਵਿੱਚ ਭੰਗ ਕਰ ਦਿੱਤੀ। ਉਸਤੋਂ ਬਾਅਦ ਦੂਜੀ ਵਾਰ ੧੯੬੭ ਵਿੱਚ ਜਸਟਿਸ ਗੁਰਨਾਮ ਸਿੰਘ ਮੁੱਖ ਮੰਤਰੀ ਦੀ ਅਗਵਾਈ ਵਿੱਚ ਪੰਜਾਬ ਵਿੱਚ ਸ਼ੋਮਣੀ ਅਕਾਲੀ ਦਲ ਅਤੇ ਭਾਰਤੀ ਜਨ ਸੰਘ ਪਾਰਟੀ ਦੀ ਸਾਂਝੀ ਸਰਕਾਰ ਬਣੀ ਸੀ, ਜਿਸ ਵਿੱਚ ਜਨ ਸੰਘ ਦੇ ਦੋ ਮੰਤਰੀ  ਬਲਰਾਮਜੀ ਦਾਸ ਟੰਡਨ ਅਤੇ ਕਿਸ਼ਨ ਲਾਲ ਵੀ ਸ਼ਾਮਲ ਸਨ। ਇਹ ਸਰਕਾਰ ਅੰਮਿਤਸਰ ਸਾਹਿਬ ਵਿੱਖੇ ਭਾਰਤੀ ਜਨ ਸੰਘ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਥਾਪਨਾ ਦੇ ਵਿਰੋਧ ਕਰਕੇ ਭਾਰਤੀ ਜਨ ਸੰਘ ਸਰਕਾਰ ਵਿੱਚੋਂ ਅਸਤੀਫ਼ਾ ਦੇ ਕੇ ਨਿਕਲ ਗਿਆ ਸੀ। ਬਿਲਕੁਲ ਇਸੇ ਤਰਾਂ ਤੀਜੀ ਵਾਰ ੧੯੭੦ ਵਿੱਚ ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਦੀ ਅਗਵਾਈ ਵਾਲੀ ਸ਼ੋਮਣੀ ਅਕਾਲੀ ਦਲ ਦੀ ਸਰਕਾਰ ਵਿੱਚ ਵੀ ਭਾਰਤੀ ਜਨ ਸੰਘ ਪਾਰਟੀ ਵੀ ਸਾਂਝੀ ਸਰਕਾਰ ਵਿੱਚ ਸ਼ਾਮਲ ਹੋ ਗਈ ਸੀ। ੧੯੭੮ ਵਿੱਚ ਸ਼ੋਮਣੀ ਅਕਾਲੀ ਦਲ ਨੇ ਇੱਕ ਕਿਸਮ ਨਾਲ ਮੋਗਾ ਵਿਖੇ ਕਾਨਫਰੰਸ ਕਰਕੇ ਇਸਨੂੰ ਪੰਜਾਬੀ ਪਾਰਟੀ ਹੀ ਬਣਾ ਲਿਆ।  ਫਿਰ ਸ਼ੋਮਣੀ ਅਕਾਲੀ ਦਲ ਵਿੱਚ ਹਿੰਦੂ ਅਤੇ ਹੋਰ ਘੱਟ ਗਿਣਤੀਆਂ ਵੀ ਸ਼ਾਮਲ ਹੋ ਕੇ ਪਾਰਟੀ ਦੇ ਅਹੁਦੇਦਾਰ, ਵਿਧਾਇਕ ਅਤੇ ਮੰਤਰੀ ਬਣਨ ਲੱਗ ਗਏ ਸਨ। ਪੰਜਾਬ ਦੇ ਕਾਲੇ ਦੌਰ ਦਰਮਿਆਨ ਚੋਣਾਂ ਨਾ ਹੋਣ ਕਰਕੇ ਲੰਬਾ ਸਮਾਂ ਰਾਸ਼ਟਰਪਤੀ ਰਾਜ ਰਿਹਾ। ਇਸ ਕਰਕੇ ੧੯੭੦ ਤੋਂ ੨੭ ਸਾਲ ਬਾਅਦ ੧੯੯੭ ਵਿੱਚ ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿੱਚ ਫਿਰ ਸ਼ੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੀ ਸਾਂਝੀ ਸਰਕਾਰ ਬਣੀ ਸੀ। ੧੯੯੭ ਤੋਂ ਬਾਅਦ ਤਾਂ ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿੱਚ ਬਣਨ ਵਾਲੀ ਹਰ ਸਰਕਾਰ ਵਿੱਚ ਭਾਰਤੀ ਜਨਤਾ ਪਾਰਟੀ ਸ਼ਾਮਲ ਹੁੰਦੀ ਰਹੀ ਹੈ।
੧੯੯੮ ਵਿਚ ਪਰਕਾਸ਼ ਸਿੰਘ ਬਾਦਲ ਨੇ ਸ਼ੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾਵਾਂ ਨੂੰ ਭਰੋਸੇ ਵਿੱਚ ਲੈਣ ਤੋਂ ਬਿਨਾ ਹੀ ਬਿਨਾ ਸ਼ਰਤ ਕੇਂਦਰ ਵਿੱਚ ਭਾਰਤੀ ਜਨਤਾ ਪਾਰਟੀ ਦੇ ਸੀ ਅਟਲ ਬਿਹਾਰੀ ਵਾਜਪਾਈ ਪਧਾਨ ਮੰਤਰੀ ਦੀ ਸਰਕਾਰ ਨੂੰ ਸਪੋਰਟ ਦੇਣ ਦਾ ਐਲਾਨ ਕਰ ਦਿੱਤਾ। ਇਥੇ ਪਰਕਾਸ਼ ਸਿੰਘ ਬਾਦਲ ਦੀ ਮਨਮਾਨੀ ਅਤੇ ਦੂਰਅੰਦੇਸ਼ੀ ਦਾ ਪਗਟਾਵਾ ਹੁੰਦਾ ਹੈ, ਕਿਉਂਕਿ ਉਸਨੇ ਮਹਿਸੂਸ ਕਰ ਲਿਆ ਸੀ ਕਿ ਸਾਂਝ ਤੋਂ ਬਿਨਾ  ਸਰਕਾਰ ਬਣਾਉਣਾ ਅਸੰਭਵ ਹੋਵੇਗਾ। ਬਸ ਫਿਰ ਇਸ ਤੋਂ ਬਾਅਦ ਤਾਂ ਹਮੇਸ਼ਾ ਹੀ ਸ਼ੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੀਆਂ ਸਾਂਝੀਆਂ ਪੰਜਾਬ ਅਤੇ ਕੇਂਦਰ ਵਿੱਚ ਸਰਕਾਰਾਂ ਬਣਦੀਆਂ ਆ ਰਹੀਆਂ ਹਨ। ਪਧਾਨ ਮੰਤਰੀ ਸੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਦੋ ਵਾਰ ਸ਼ੋਮਣੀ ਅਕਾਲੀ ਦਲ ਭਾਈਵਾਲ ਰਿਹਾ। ਪਰਕਾਸ਼ ਸਿੰਘ ਬਾਦਲ ਤਾਂ ਭਾਰਤੀ ਜਨਤਾ ਪਾਰਟੀ ਅਤੇ ਅਕਾਲੀ ਦਲ ਦਾ ਨਹੁੰ ਮਾਸ ਦਾ ਰਿਸ਼ਤਾ ਕਹਿੰਦੇ ਸਨ,  ਪੰਤੂ ਉਨਾਂ ਦੀ ਜ਼ਿੰਦਗੀ ਦੇ ਆਖਰੀ ਸਮੇਂ ਭਾਰਤੀ ਜਨਤਾ ਪਾਰਟੀ ਵੱਲੋਂ ਤਿੰਨ ਖੇਤੀ ਕਾਨੂੰਨ ਬਣਾਉਣ ਦੇ ਮੁੱਦੇ 'ਤੇ ਪਹਿਲਾਂ ਤਾਂ ਸ਼ੋਮਣੀ ਅਕਾਲੀ ਦਲ ਨੇ ਕੇਂਦਰ ਸਰਕਾਰ ਦੀ ਵਕਾਲਤ ਕੀਤੀ ਸੀ,  ਪੰਤੂ ਪੰਜਾਬ ਦੀ ਕਿਸਾਨੀ ਅਤੇ ਆਮ ਲੋਕਾਂ ਵੱਲੋਂ ਵਿਰੋਧ ਕਰਨ ਕਰਕੇ ਸ਼ੋਮਣੀ ਅਕਾਲੀ ਦਲ ਨੂੰ ਨਾ ਚਾਹੁੰਦਿਆਂ ਵੀ ਮਜ਼ਬੂਰੀ ਬਸ ਭਾਰਤੀ ਜਨਤਾ ਪਾਰਟੀ ਦਾ ਸਾਥ ਛੱਡਣਾ ਪਿਆ ਸੀ। ਭਾਰਤੀ ਜਨਤਾ ਪਾਰਟੀ ਅਤੇ ਸ਼ੋਮਣੀ ਅਕਾਲੀ ਦਲ ਦਾ ਉਸਤੋਂ ਬਾਅਦ ਚੋਣ ਸਮਝੌਤਾ ਨਹੀਂ ਹੋਇਆ। ਦੋਹਾਂ ਪਾਰਟੀਆਂ ਨੂੰ ਪਤਾ ਹੈ ਕਿ ਪੰਜਾਬ ਵਿੱਚ ਇਕੱਲਿਆਂ ਸ਼ੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਕਦੀਂ ਵੀ ਸਰਕਾਰ ਨਹੀਂ ਬਣਾ ਸਕਣਗੀਆਂ। ਲਗਪਗ ਹਰ ਵਾਰ ਭਾਰਤੀ ਜਨਤਾ ਪਾਰਟੀ (ਭਾਰਤੀ ਜਨ ਸੰਘ) ਦੀ ਸਪੋਰਟ ਲੈਣੀ ਪੈਂਦੀ ਰਹੀ ਹੈ ਤੇ ਹੁਣ ਅਗਲੀਆਂ ਫਰਵਰੀ ੨੦੨੭ ਦੀਆਂ  ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਵੀ ਰਲਮਿਲਕੇ  ਚੋਣ ਲੜਨ ਤੋਂ ਬਿਨਾ ਸਰਕਾਰ ਬਣਾਉਣੀ ਅਸੰਭਵ ਹੈ। ਇਸ ਲਈ ਇਹ ਸੋਚਣਾ ਕਿ ਇਹ ਪਾਰਟੀਆਂ ਸਮਝੌਤਾ ਨਹੀਂ ਕਰਨਗੀਆਂ ਸਹੀ ਵਿਚਾਰ ਨਹੀਂ ਹਨ। ਜੇਕਰ ਇਨਾਂ ਨੇ ਪੰਜਾਬ ਵਿੱਚ ਸਰਕਾਰ ਬਣਾਉਣੀ ਹੈ ਤਾਂ ਸਮਝੌਤਾ ਕਰਨਾ ਪਵੇਗਾ।
ਸਾਬਕਾ ਜਿਲਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
                                                                                                              
uja{ars}n{h੪੮0਼ahoo.com