
'ਝਿੜਕ ਮਾਪਿਆਂ ਦੀ ਯਾਦ ਰਹਿੰਦੀ'----ਮੇਜਰ ਸਿੰਘ ਬੁਢਲਾਡਾ
ਝਿੜਕ ਮਾਪਿਆਂ ਦੀ ਹਮੇਸ਼ਾ ਯਾਦ ਰਹਿੰਦੀ ,
ਬੇਹੱਦ ਲਾਡ ਲਡਾਇਆ ਜਾਂਦੇ ਨੇ ਭੁੱਲ ਬੇਲੀ।
ਰੱਤੀ ਦੁੱਖ ਆਉਣ ਤੇ ਜੋ ਫਿਰਨ ਭੱਜੇ,
ਵੇਖਿਆ ਜਾਂਦਾ ਨਾ ਕੁਮਲਾਇਆ ਫੁੱਲ ਬੇਲੀ।
ਉਸ ਵਕਤ ਇਹੋ ਸਾਂਹ 'ਤੇ ਰੱਬ ਹੁੰਦੇ,
ਹੋਰ ਹੋਵੇ ਨਾ ਇਹਨਾਂ ਦੇ ਤੁੱਲ ਬੇਲੀ।
ਖੈਰ! ਕੰਮ ਮਾਲੀ ਦਾ ਸਾਂਭ ਸੰਭਾਲ ਕਰਨੀ,
'ਮੇਜਰ' ਮਿਲੇ ਨਾ ਮਿਲੇ ਉਸਦਾ ਫ਼ਲ ਬੇਲੀ।
ਮੇਜਰ ਸਿੰਘ ਬੁਢਲਾਡਾ
94176 42327