ਕੀ ਕਦੇ ਦੇਸ਼ਾਂ ਦੀ ਜੰਗ ਦਾ ਫ਼ਾਇਦਾ ਹੋ ਸਕਦਾ ਹੈ? - ਸਤਵਿੰਦਰ ਕੌਰ ਸੱਤੀ

ਜੰਗ ਕਰਨ ਦੀ ਥਾਂ ਜੇ ਆਪਸ ਵਿੱਚ ਤੱਤੀਆਂ ਠੰਢੀਆਂ ਸੁਣਾਂ ਕੇ, ਗੱਲ-ਬਾਤ ਰਾਹੀ ਗ਼ੁੱਸੇ-ਗਿਲੇ ਦਾ ਗੁੰਮ-ਗੁਮਾਨ ਕੱਢ ਲਿਆ ਜਾਵੇ। ਜਾਨ-ਮਾਲ ਦਾ ਨੁਕਸਾਨ ਬੱਚ ਸਕਦਾ ਹੈ। ਜੋ ਫ਼ਾਇਦਾ ਪਿਆਰ ਨਾਲ ਗੱਲ-ਬਾਤ ਕਰਨ ਦਾ ਹੈ। ਉਹ ਜੰਗ ਲੁਆ ਕੇ ਪੁੱਤ ਮਰਾ ਕੇ ਹਾਸਲ ਨਹੀਂ ਹੁੰਦਾ। ਅਦਾਲਤਾਂ ਵਿੱਚ ਲੋਕ, ਵਕੀਲ, ਪੁਲਿਸ ਵਾਲੇ ਇੱਕ ਦੂਜੇ ‘ਤੇ ਬਹੁਤ ਤੂਮਤਾਂ ਲਗਾਉਂਦੇ ਹਨ। ਵੱਡੀਆਂ ਲੜਾਈਆਂ ਲੜੀਆਂ ਜਾਂਦੀਆਂ ਹਨ। ਕਦੇ ਵੀ ਲੋਕ, ਵਕੀਲ, ਪੁਲਿਸ ਵਾਲਿਆਂ ਜੱਜ ਨੇ ਅਦਾਲਤਾਂ ਵਿੱਚ ਗੋਲੀਆਂ ਚਲਾ ਕੇ ਫ਼ੈਸਲੇ ਨਹੀਂ ਕੀਤੇ। ਕਾਤਲਾਂ, ਡਰੱਗ ਗੈਂਗਸਟਰ ਦੇ ਫ਼ੈਸਲੇ ਗੱਲਾਂ ਕਰਕੇ ਸੋਹਣੇ ਸ਼ਬਦ ਬੋਲ ਕੇ ਹੁੰਦੇ ਹਨ। ਉਹ ਵੀ ਅੱਖਰਾਂ ਨੂੰ ਲਿਖਤੀ ਰੂਪ ਵਿੱਚ ਉਤਾਰ ਕੇ ਹੁੰਦੇ ਹਨ। ਗੋਲੀਆਂ ਬਰੂਦਾ ਨਾਲ ਅੱਗ ਲਗਦੀ ਹੈ। ਸ਼ਾਂਤੀ ਨਹੀਂ ਹੁੰਦੀ। ਕੁੱਝ ਸਿਰ ਫਿਰਿਆਂ ਨੇ ਲੋਕਾਂ, ਵਕੀਲਾਂ, ਪੁਲਿਸ ਵਾਲਿਆਂ ਜੱਜਾਂ ‘ਤੇ ਅਦਾਲਤਾਂ ਵਿੱਚ ਗੋਲੀਆਂ ਵੀ ਚਲਾਈਆਂ ਹਨ। ਤੁਸੀਂ ਆਪ ਦੇਖਿਆ ਹੋਣਾ ਹੈ। ਐਸੇ ਲੋਕਾਂ ਦਾ ਅੰਤ ਕੀ ਹੋਇਆ ਹੈ? ਉਹ ਜੇਲਾਂ ਵਿੱਚ ਬੈਠੇ ਹਨ। ਜਾਂ ਪੁਲਿਸ ਦੀ ਗੋਲੀ ਦਾ ਹੀ ਸ਼ਿਕਾਰ ਹੋਏ ਹਨ। ਜ਼ਿਆਦਾਤਰ ਪੁਲਿਸ ਵਾਲੇ ਵੀ ਕਿਸੇ ਦੀ ਗੋਲੀ ਨਾਲ ਹੀ ਮਰਦੇ ਹਨ। ਜੈਸਾ ਬਿਜ਼ਨਸ ਹੋਵੇਗਾ। ਤੈਸਾ ਹੀ ਬੈਨੇਫਿਟ ਹੁੰਦਾ ਹੈ। ਬਰੂਦ ਦੇ ਢੇਰ ‘ਤੇ ਬੈਠ ਕੇ ਲੋਕਾਂ ਦੇ ਘਰ-ਬਾਰ ਬਰੂਦ ਨਾਲ ਫ਼ੂਕ ਕੇ ਐਸੇ ਲੋਕਾਂ ਨੇ ਅੱਗ ਵਿੱਚ ਹੀ ਮੱਚਣਾ ਹੈ।

ਚਾਹੇ ਦੇਸ਼ ਦੀ ਲੜਾਈ ਹੋਵੇ, ਚਾਹੇ ਘਰ ਦੀ ਹੋਵੇ। ਕਿਸੇ ਨੇ ਲੜਾਈ ਵਿਚੋਂ ਕੁੱਝ ਨਹੀਂ ਖੱਟਿਆ। ਲੜਾਂਈਆਂ ਵਿੱਚ ਸਰੀਰ ‘ਤੇ ਖਰੋਚਾਂ ਆਉਂਦੀਆਂ ਹਨ। ਬੰਦਿਆਂ ਦੇ ਸੱਟਾਂ ਬੱਝਦੀਆਂ ਹਨ। ਬੰਦੇ ਮਰ ਜਾਂਦੇ ਹਨ। ਜਾਨ, ਮਾਲ ਦਾ ਨੁਕਸਾਨ ਹੁੰਦਾ ਹੈ। ਖ਼ੂਨ ਵਹਿੰਦਾ ਹੈ। ਲੱਤਾਂ ਬਾਂਹਾਂ ਟੁੱਟੀਆਂ ਹਨ। ਕਈ ਤਾਂ ਅੰਨ੍ਹੇ ਵੀ ਹੋ ਜਾਂਦੇ ਹਨ। ਬਰੂਦ, ਗੋਲੀਆਂ ‘ਤੇ ਪੈਸਾ ਖ਼ਰਾਬ ਹੁੰਦਾ ਹੇ। ਦੇਸ਼ਾਂ ਤੇ ਘਰਾ ਦੀ  ਲੜਾਈ ਦਾ ਆਲ਼ੇ ਦੁਆਲੇ ਦੇ ਲੋਕਾਂ ‘ਤੇ ਬਹੁਤ ਅਸਰ ਹੁੰਦਾ ਹੈ। ਘਰਾਂ ਦੇ ਘਰ ਉੱਜੜ ਜਾਂਦੇ ਹਨ। ਮਾਵਾਂ ਦੇ ਪੁੱਤਰ ਮਰ ਜਾਂਦੇ ਹਨ। ਔਰਤਾਂ ਵਿਧਵਾ ਹੋ ਜਾਂਦੀਆਂ ਹਨ। ਬੱਚੇ ਅਨਾਥ ਹੋ ਜਾਂਦੇ ਹਨ। ਘਰ, ਮਹੱਲੇ, ਪਿੰਡ, ਦੇਸ਼ ਤਬਾਹ ਹੋ ਜਾਂਦੇ ਹਨ। ਜੰਗ ਵਿੱਚ ਜਾਨਵਰ ਵੀ ਮਰਦੇ ਹਨ। ਲੜਾਈ ਵਿਚੋਂ ਕਿਸੇ ਨੇ ਕੀ ਖੱਟਿਆ ਹੈ? ਕੀ ਕਦੇ ਦੇਸ਼ਾਂ ਦੀ ਜੰਗ ਦਾ ਫ਼ਾਇਦਾ ਹੋ ਸਕਦਾ ਹੈ?

ਪਾਕਿਸਤਾਨ ਤੇ ਭਾਰਤ ਨੂੰ 1971, 1975, 1999 ਦੀ ਜੰਗ ਵਿਚੋਂ ਕੀ ਹਾਸਲ ਹੋਇਆ ਹੈ। 1978 ਤੋਂ ਹੁਣ ਤੱਕ ਸਿਰਫ਼ ਸਿੱਖਾਂ ਨੂੰ ਅੱਤਵਾਦੀ ਕਹਿ ਕੇ ਮਾਰਨ ਦਾ ਮਾਰਨ ਵਾਲਿਆਂ ਨੂੰ ਕੀ ਲਾਭ ਹੋਇਆ ਹੈ? ਉਨ੍ਹਾ ਦਾ ਅੰਤ ਵੀ ਮੌਤ ਹੀ ਹੋਇਆ ਹੈ। ਭਾਰਤ ਦੀ ਫ਼ੌਜ ਕੋਲ 6,404 ਟੈਂਕ ਹਨ। ਪਾਕਿਸਤਾਨ ਦੀ ਫ਼ੌਜ ਕੋਲ 2,924 ਟੈਂਕ ਹਨ। ਭਾਰਤ ਕੋਲ 13, 25,000 ਫ਼ੌਜੀ ਜਵਾਨ ਹਨ। ਪਾਕਿਸਤਾਨ ਦੇ ਹਰ ਜਵਾਨ ਨੂੰ ਗੰਨ, ਬਰੂਦ ਨਾਲ ਖੇਡਣ ਦੀ ਟ੍ਰੇਨਿੰਗ ਹੈ। ਪਾਕਿਸਤਾਨ ਕੋਲ 3278 ਖ਼ਤਰਨਾਕ ਹਥਿਆਰ ਹਨ। ਭਾਰਤ ਕੋਲ 7,414 ਖ਼ਤਰਨਾਕ ਹਥਿਆਰ ਹਨ। ਇਸ ਸਾਰੇ ਕਾਸੇ ‘ਤੇ ਪੈਸਾ ਖ਼ਰਾਬ ਕੀਤਾ ਜਾਂਦਾ ਹੈ। ਜੰਨਤਾ ਨੂੰ ਮਾਰਿਆ ਜਾਂਦਾ ਹੈ। ਇਹ ਖ਼ਤਰਨਾਕ ਹਥਿਆਰਾਂ ਨਾਲ ਖੇਡਣ ਵਾਲੇ ਕੀ ਪਬਲਿਕ ਦੀ ਜਾਨ-ਮਾਲ ਦੀ ਰਾਖੀ ਕਰਦੇ ਹਨ? ਸਰਹੱਦਾਂ ‘ਤੇ ਇਹ ਫ਼ੌਜੀ ਜਵਾਨ ਆਪਸ ਵਿੱਚ ਡਾਕੂਆਂ ਵਾਂਗ ਲੜਦੇ ਹਨ। ਨਿੱਕੀ-ਨਿੱਕੀ ਗੱਲ ‘ਤੇ ਧਰਤੀ, ਜੰਨਤਾ ‘ਤੇ ਬਰੂਦ, ਗੋਲੀਆਂ ਸਿੱਟਦੇ ਹਨ। ਫਸਾਦ ਦੀ ਜੜ੍ਹ ਅਸਲੀ ਬੰਦੇ ਬਚ ਕੇ ਨਿਕਲ ਜਾਂਦੇ ਹਨ।

 

ਇੱਕ ਦੇਸ਼ ਦੀ ਦੂਜੇ ਦੇਸ਼ ਨਾਲ ਜੰਗ ਲਗਦੀ ਹੈ। ਭਾਰਤ, ਪਾਕਿਸਤਾਨ ਵਾਂਗ ਦੂਰ-ਦੂਰ ਤੱਕ ਜਗ੍ਹਾ ਖ਼ਾਲੀ ਕਰ ਲਈ ਜਾਂਦੀ ਹੈ। ਪਿਛਲੇ ਕਈ ਮਹੀਨਿਆਂ ਤੋਂ ਸੋਸ਼ਲ ਮੀਡੀਆ ਫੇਸਬੁੱਕ, ਅਖ਼ਬਾਰਾਂ, ਟੀਵੀ ਰੇਡੀਉ ‘ਤੇ ਖ਼ਬਰਾਂ ਲੱਗਾ ਰਹੇ ਹਨ। ਫ਼ੋਟੋਆਂ ਵੀ ਪ੍ਰਕਾਸ਼ਿਤ ਹੋਈਆਂ ਹਨ। ਘਰ ਛੱਡ ਕੇ ਉੱਜੜੇ ਜਾਂਦੇ ਲੋਕਾਂ ਬਾਰੇ ਸੋਸ਼ਲ ਮੀਡੀਆ ਫੇਸਬੁੱਕ, ਅਖ਼ਬਾਰਾਂ, ਟੀਵੀ ਦੀਆਂ ਫ਼ੋਟੋਆਂ ਵਿੱਚ ਦਿਸਦਾ ਹੈ। ਲੋਕ ਘਰ ਛੱਡ ਕੇ ਜਾ ਰਹੇ ਹਨ। ਛੇਤੀ-ਛੇਤੀ ਵਿੱਚ ਘਰ ਛੱਡਣ ਲੱਗੇ, ਲੋਕ ਲੋੜੀਂਦੀਆਂ ਚੀਜ਼ਾਂ ਵੀ ਨਹੀਂ ਚੱਕ ਸਕੇ। ਕਈਆਂ ਨੂੰ ਡੰਗਰ ਵੱਛਿਆਂ ਨਾਲ ਮੋਹ ਹੋਣ ਕਰਕੇ, ਉਨ੍ਹਾਂ ਨੂੰ ਨਾਲ ਲਿਜਾ ਰਹੇ ਹਨ। ਐਸੇ ਲੋਕਾਂ ਨੂੰ ਕੁੱਝ ਨਹੀਂ ਪਤਾ ਉਹ ਕਿਥੇ ਜਾਣਗੇ? ਸੌਣ ਲਈ ਬਿਸਤਰਾ, ਖਾਣ ਨੂੰ ਰੋਟੀ ਸਿਰ ਛਪਾਉਣ ਨੂੰ ਛੱਤ ਵੀ ਮਿਲੇਗੀ ਜਾਂ ਨਹੀਂ। ਸਰਕਾਰ ਦੇ ਹੁਕਮ ਨਾਲ ਕੁੱਝ ਸਮੇਂ ਪਿੱਛੋਂ ਉਨ੍ਹਾਂ ਉੱਜੜੇ ਲੋਕਾਂ ਨੂੰ ਵਾਪਸ ਘਰੋਂ ਘਰੀਂ ਭੇਜ ਦਿੱਤਾ ਜਾਂਦਾ ਹੇ। ਜਦੋਂ ਉਹ ਲੋਕ ਘਰਾਂ ਵਿੱਚ ਵਾਪਸ ਜਾਂਦੇ ਹਨ, ਦੇਖਦੇ ਹਨ। ਆਪਣੇ ਹੀ ਦੇਸ਼ ਦੇ ਫ਼ੌਜੀ ਜਵਾਨਾਂ ਨੇ ਘਰਾਂ ਵਿਚੋਂ ਮਾਲ ਲੁੱਟ ਲਿਆ ਹੈ। ਕੀ ਸਰਕਾਰ ਲੋਕਾਂ ਨੂੰ ਲੁੱਟ ਰਹੀ ਹੈ ਜਾਂ ਰਾਖੀ ਕਰ ਰਹੀ ਹੈ?

ਜੰਗ ਲੱਗੀ ਤੋਂ ਲੋਕ ਘਰੋਂ ਬੇ ਘਰ ਹੋ ਜਾਂਦੇ ਹਨ। ਜੰਗ ਲੱਗੀ ਤੋਂ ਉਸ ਧਰਤੀ ਦੇ ਵਸਨੀਕ ਦੁਖੀ ਹੁੰਦੇ ਹਨ। ਉੱਥੋਂ ਦੇ ਰਹਿਣ ਵਾਲੇ ਲੋਕ ਲੁੱਟੇ ਪੱਟੇ ਜਾਂਦੇ ਹਨ। ਉੱਜੜ ਜਾਂਦੇ ਹਨ। ਫ਼ੌਜੀ ਜਵਾਨ ਮਰਦੇ ਹਨ। ਹਕੂਮਤ ਦਾ ਕੁੱਝ ਨਹੀਂ ਜਾਂਦਾ। ਸਰਕਾਰ ਹੋਰ ਜਵਾਨ ਭਰਤੀ ਕਰ ਲੈਂਦੀ ਹੈ। ਇਹ ਭਾਰਤ, ਪਾਕਿਸਤਾਨ ਤੇ ਹੋਰ ਸਰਹੱਦਾਂ ਵਾਲੇ ਜੰਗ ਕਿਉਂ ਲੜਦੇ ਹਨ? ਕੀ ਇਹ ਇੱਕ ਦੂਜੇ ਨੂੰ ਜਿੱਤ ਕੇ ਉੱਥੋਂ ਦੀ ਧਰਤੀ ਦਾ ਲਈ ਆਪਦੇ ਨਾਮ ਕਰ ਲੈਂਦੇ ਹਨ? ਧਰਤੀ, ਪਾਣੀ ਇੱਥੇ ਹੀ ਰਹਿ ਜਾਣੇ ਹਨ। ਬੰਦੇ ਮਰੇ ਮੁੜ ਕੇ ਨਹੀਂ ਜਿਉਂਦੇ। ਜੇ ਦੇਸ਼ ਦੇ ਲੋਕ ਮਰਦੇ ਹਨ। ਉਸ ਦਾ ਘਾਟਾ ਕਿਵੇਂ ਪੂਰਾ ਹੋਵੇਗਾ? ਕਿਸੇ ਵੀ ਬੰਦੇ ਦੇ ਜਿਉਣ ਲਈ ਭਾਰਤੀ, ਪਾਕਿਸਤਾਨੀ, ਜਪਾਨੀ, ਕੈਨੇਡੀਅਨ, ਅਮਰੀਕਅਨ ਜਾਂ ਹੋਰ ਕਿਸੇ ਦੇਸ਼ ਦਾ ਨਾਗਰਿਕ ਹੋਣਾ ਜ਼ਰੂਰੀ ਨਹੀਂ ਹੈ? ਬੰਦਾ ਕਿਸੇ ਵੀ ਧਰਤੀ, ਜੰਗਲ ਤੇ ਗਰੀਬੀ ਵਿੱਚ ਦਿਨ ਕੱਟੀ ਕਰ ਸਕਦਾ ਹੈ। ਹਰ ਬੰਦੇ ਨੂੰ ਸ਼ਾਂਤੀ ਚਾਹੀਦੀ ਹੈ। ਹਰ ਕੋਈ ਆਪਦੀ ਜਿਨਸ ਅੱਗੇ ਵਧਾਉਣੀ ਚਾਹੁੰਦਾ ਹੈ। ਜੰਗਾਂ ਵਿੱਚ ਪੁੱਤ ਮਰਵਾ ਕੇ, ਘਰ-ਬਾਰ ਉਜੜਾ ਕੇ ਕਾਹਦਾ ਜਿਉਣਾਂ ਹੋਇਆ?

ਕੈਲੋ ਜਿਸ ਦਿਨ ਦੀ ਘਰ ਆਈ ਸੀ। ਉਸ ਦੇ ਸਹੁਰੇ ਘਰ ਵਿੱਚ ਵੀ ਇੱਕ ਜੰਗ ਲੱਗ ਗਈ ਸੀ। ਕੈਲੋ ਦਾ ਆਪ ਮੁਹਾਰੇ ਘਰੇ ਤੁਰੇ ਫਿਰਨਾ, ਹੋਰ ਕਈ ਗੱਲਾਂ ਕੈਲੋ ਦੀ ਸੱਸ ਨੂੰ ਪਸੰਦ ਨਹੀਂ ਸਨ। ਉਸ ਨੇ ਕੋਲੋ ਨੂੰ ਕਿਹਾ, “ ਕੈਲੋ ਤੂੰ ਕਲ ਆਈ ਹੈ। ਤੂੰ ਮੈਥੋਂ ਬਗੈਰ ਪੁੱਛੇ ਆਪਦੀ ਮਨ ਮਰਜੀ ਦੀ ਦਾਲ ਸਬਜ਼ੀ ਬਣਾ ਲੈਂਦੀ ਹੈ। ਇਹ ਕੜ੍ਹੀ ਬਣਾਂ ਲਈ ਹੈ। ਮੇਰਾ ਟੱਬਰ ਇਹ ਤੇਰੀ ਮਾਂ ਨੂੰ ਨਹੀਂ ਖਾਂਦਾ। ਅਸੀਂ ਨਾਂ ਹੀ ਚੌਲ ਖਾਂਦੇ ਹਾਂ। ਲਿਆ ਤੇਰੇ ਸਿਰ ਵਿੱਚ ਪਾਵਾਂ। “ ਕੈਲੋ ਨੇ ਦੋ ਘੰਟੇ ਲੱਗਾ ਕੇ ਮਿੱਠੇ ਸੇਕ ਦੇ ਕੜ੍ਹੀ ਬਣਾਈ ਸੀ। ਬਈ ਚੋਲ਼ਾ ਨਾਲ ਸਾਰਾ ਟੱਬਰ ਖਾ ਕੇ ਖ਼ੁਸ਼ ਹੋ ਜਾਵੇਗਾ। ਕੜ੍ਹੀ ਚੌਲ ਤਾਂ ਬਹੁਤੇ ਲੋਕ ਖ਼ੁਸ਼ ਹੋ ਕੇ ਖਾਂਦੇ ਹਨ। ਕੈਲੋ ਸੱਸ ਦੀਆਂ ਬਰੂਦ ਵਰਗੀਆਂ ਗੱਲਾਂ ਸੁਣ ਕੇ ਨਹਾਉਣ ਚਲੀ ਗਈ। ਨਹਾ ਕੇ ਸਾਫ਼ ਕੱਪੜੇ ਪਾ ਕੇ ਕੈਲੋ ਨੇ ਵਾਲ ਵਾਹ ਲਏ। ਉਸ ਦੀ ਸੱਸ ਗੁਆਂਢੀਆਂ ਦੇ ਗਈ ਹੋਈ ਸੀ। ਕੈਲੋ ਕਿਚਨ ਵਿੱਚ ਆ ਕੇ ਕੜ੍ਹੀ ਚੌਲ ਖਾਣ ਲੱਗ ਗਈ। ਇੰਨੇ ਨੂੰ ਉਸ ਦੀ ਸੱਸ ਉੱਤੋਂ ਦੀ ਆ ਗਈ। ਸੱਸ ਨੂੰ ਬਹੁਤ ਗ਼ੁੱਸਾ ਆਇਆ। ਉਸ ਨੇ ਕਿਹਾ, “ ਕੁੜੇ ਬਹੂ ਆਪ ਹੀ ਖਾਈ ਜਾਂਦੀ ਹੈ। ਤੇਰਾ ਸਹੁਰਾ ਕਮਰੇ ਵਿੱਚ ਭੁੱਖਾ ਪਿਆ ਹੈ। ਮੈਨੂੰ ਵੀ ਰੋਟੀ ਖਾਣ ਨੂੰ ਪੱਕਾ ਦੇਣੀ ਸੀ। ਕੀ ਅਸੀਂ ਰੋਟੀ ਗੁਰਦੁਆਰੇ ਜਾ ਕੇ ਖਾਈਏ? “ “ ਕੜ੍ਹੀ ਚੌਲ ਖਾਣ ਨੂੰ ਹੀ ਬਣਾਏ ਹਨ। ਜੇ ਤੁਸੀਂ ਨਹੀਂ ਖਾਣੇ ਮੈਂ ਰੋਟੀ ਬਣਾ ਦਿੰਦੀ ਹਾਂ। “ “ ਕੈਲੋ ਤੂੰ ਆਪ ਘਰ ਦੀ ਮਾਲਕਣ ਬਣ ਕੇ ਸਾਡੇ ਤੋਂ ਪਹਿਲਾ ਖਾਣ ਲੱਗ ਗਈ। ਆਉਂਦੀ ਨੇ ਹੀ ਸਾਡਾ ਪੱਤਾ ਕੱਟ ਦਿੱਤਾ। ਕੀ ਤੂੰ ਸਾਨੂੰ ਭਿਖਾਰੀ ਸਮਝਦੀ ਹੈ? ਕੀ ਹੁਣ ਅਸੀਂ ਤੇਰੇ ਰਹਿਮ ‘ਤੇ ਰਹਾਂਗੇ? “ ਸੱਸ ਪਿੱਟਣ ਲੱਗ ਗਈ ਸੀ। ਕੈਲੋ ਦੇ ਕੜ੍ਹੀ ਚੌਲ ਵਿੱਚੇ ਛੁੱਟ ਗਏ ਸਨ। ਮਿਹਰੂ ਵੀ ਕਿਚਨ ਵਿੱਚ ਆ ਗਿਆ ਸੀ। ਉਸ ਨੇ ਕਿਹਾ, “ ਪ੍ਰੇਮ ਦੀ ਮਾਂ ਮੈਨੂੰ ਛੱਡ ਕੇ ਹੁਣ ਤੂੰ ਬਹੂ ਨਾਲ ਲੜਨ ਲੱਗ ਗਈ। ਅੱਜ ਬਹੂ ਨਾਲ ਸਿਆਪਾ ਪਾਈ ਬੈਠੀ ਹੈ।“ ਉਹ ਹੋਰ ਜ਼ੋਰ ਦੀ ਰੋਣ ਪਿੱਟਣ ਲੱਗ ਗਈ। ਉਸ ਨੇ ਮਿਹਰੂ ਨੂੰ ਤੱਤੀਆਂ ਸੁਣਾਈਆਂ, ਉਸ ਨੇ ਕਿਹਾ, “ ਹੁਣ ਤੂੰ ਮੇਰੇ ਤੋਂ ਕੀ ਕਰਾਉਣਾ ਹੈ। ਇਹ ਨਵੀਂ ਨਵੇਲ ਜਿਉਂ ਆ ਗਈ ਹੈ। ਹਾਏ ਰੱਬਾ ਬਹੂ ਨੇ ਮੇਰੇ ਸਿਰ ਵਿੱਚ ਸੁਆਹ ਪਾ ਦਿੱਤੀ। “ ਪ੍ਰੇਮ ਵੀ ਸ਼ਰਾਬੀ ਹੋ ਕੇ ਘਰ ਆ ਗਿਆ ਸੀ। ਉਸ ਨੇ ਮਾਂ ਨੂੰ ਰੋਂਦੀ ਪਿੱਟਦੀ ਦੇਖਿਆ। ਪ੍ਰੇਮ ਨੇ ਆ ਕੇ ਕੈਲੋ ਦੀ ਗੁੱਤ ਫੜ ਲਈ। ਕੈਲੋ ਨੇ ਕਿਹਾ, “ ਮੇਰੇ ਵਾਲ ਦੁਖਦੇ ਹਨ। ਮੇਰੀ ਗੁੱਤ ਛੱਡਦੇ। “ “ ਮੇਰੀ ਮਾਂ ਆਪਣਾ ਆਪ ਪਿੱਟ ਰਹੀ ਹੈ। ਤੂੰ ਉਸ ਨੂੰ ਕੀ ਕਿਹਾ ਹੈ? “ ਪ੍ਰੇਮ ਨੇ ਕੈਲੋ ਨੂੰ ਗੁੱਤੋਂ ਫੜ ਕੇ ਐਸਾ ਝਟਕਾ ਦਿੱਤਾ। ਉਹ ਦਰਵਾਜ਼ੇ ਵਿੱਚ ਜਾ ਵੱਜੀ। ਦਰ ਵਿੱਚ ਤੇ ਕੈਲੋ ਦੇ ਸਿਰ ਵਿੱਚ ਗਲੀ ਹੋ ਗਈ ਸੀ। ਦਰ ਦੀ ਗਲੀ ਦੇਖ ਕੇ ਪ੍ਰੇਮ ਨੇ ਕੈਲੋ ਦੇ ਸਿਰ ਵਿੱਚ ਜੁੱਤੀਆਂ ਮਾਰਨ ਲੱਗ ਗਿਆ। ਪ੍ਰੇਮ ਦੇ ਸਿਰ ਵਿਚੋਂ ਨਿਕਲਦਾ ਖ਼ੂਨ ਦੇਖ ਕੇ, ਉਸ ਨੂੰ ਹੋਸ਼ ਆ ਗਿਆ। ਉਸ ਨੇ ਮਿਹਰੂ ਨੂੰ ਕਿਹਾ, “ ਤੁਸੀਂ ਡੈਡੀ ਕਾਰ ਸਟਾਰਟ ਕਰੋਂ। ਕੈਲੋ ਦੇ ਸਿਰ ਵਿਚੋਂ ਬਹੁਤ ਖ਼ੂਨ ਨਿਕਲ ਰਿਹਾ ਹੈ। ਇਸ ਨੂੰ ਹਸਪਤਾਲ ਲੈ ਕੇ ਜਾਣਾ ਪੈਣਾ ਹੈ। “ “ ਮੈਂ ਕਾਰ ਵਿੱਚ ਜਾਂਦਾ ਹਾਂ। ਪ੍ਰੇਮ ਛੇਤੀ ਤੋਂ ਛੇਤੀ ਕਰ। ਕਿਤੇ ਕੈਲੋ ਮਰ ਹੀ ਨਾ ਜਾਵੇ। ਹੋਰ ਕੇਸ ਗਲ਼ ਪੈ ਜਾਵੇਗਾ। “ ਸੱਸ ਬੜੇ ਮਜ਼ੇ ਨਾਲ ਕੜ੍ਹੀ ਚੌਲ ਖਾਣ ਲੱਗ ਗਈ ਸੀ।

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ 
satwinder_7@hotmail.com