ਕਵਿਤਾ :ਜ਼ਿੰਦਗੀ ਅਤੇ ਨਸ਼ਾ - ਸੰਦੀਪ ਕੌਰ

ਸੋਚ ਲਾ ਤੂੰ ਬੰਦਿਆ ਦਿਨ ਥੋੜਾ ਜਿਹਾ ਰਹਿ ਗਿਆ,
ਜਾਣਾ ਸੀ ਤੂੰ ਘਰ ਪਰ, ਭੁੱਲ ਇਥੇ ਹੀ ਤੂੰ ਬਹਿ ਗਿਆ ।
ਸੋਚ ਲੈ ਵਿਚਾਰ ਲੈ ਦਿਨਾਂ ਨੇ ਲੰਘ ਜਾਵਣਾ,
 ਇਹ ਜਿੰਦਗੀ ਦਾ ਰਾਹ ਤੈਨੂੰ ਕਦੇ ਨਹੀਂ ਥਿਆਵਣਾ ।

ਰੂਪ ਰੰਗ ਨਾ ਸ਼ੋਹਰਤ ਰਹਿੰਦੀ, ਸਦਾ ਨਹੀਂ ਰਹਿੰਦੀ ਮਾਇਆ 
ਐਵੇਂ ਮਾਣ ਨਾ ਕਰਿਆ ਕਰ,ਇਹ 
ਬਹੁਰੰਗੀ ਛਾਇਆ ।
 ਖਾਲੀ ਹੱਥ ਹੀ ਜਾਂਦੇ ਸਾਰੇ ਇਥੋਂ, ਬੁਰੇ  ਕੰਮਾਂ ਨੇ ਕੁਝ ਨਹੀਂ ਸਿਖਾਵਣਾ ,
ਇਹ ਜ਼ਿੰਦਗੀ ਦਾ ਰਾਹ ਤੈਨੂੰ ............।

ਰਾਤ ਦੇ ਹਨੇਰਿਆਂ ਚੋਂ ਕੁਝ ਨਹੀਂਉੰ ਲੱਭਣਾ, ਇਹਨਾਂ ਨਸ਼ਿਆਂ ਨੇ ਤੈਨੂੰ ਕਿਸੇ ਪਾਸੇ ਜੋਗਾ ਨਹੀਂਉਂ ਛੱਡਣਾ । 
ਪਛਤਾਏਗਾ ਉਦੋਂ ਤੂੰ ਜਦੋੰ ਘੇਰਾ , ਮੌਤ ਵਾਲਾ ਪੈ ਗਿਆ ।
 ਸੋਚਲਾ ਤੂੰ ਬੰਦਿਆ, ਦਿਨ ਥੋੜਾ ਜਿਹਾ ਰਹਿ ਗਿਆ ।

ਨਸ਼ੇ ਤੋਂ ਬਚਣ ਦਾ ਜੇ ਮਨ ਵਿੱਚ ਖ਼ਿਆਲ ਹੈ ।
ਕੋਸ਼ਿਸ਼ ਤਾਂ ਕਰ ਫਿਰ ਦੇਖ,ਰੱਬ ਖੜਾ ਤੇਰੇ ਨਾਲ ਹੈ । ਨਸ਼ਿਆਂ ਦੇ ਇਸ ਜਮਦੂਤ ਤੋਂ ਡਰ, ਬਿਲਕੁਲ ਨਹੀਂ ਘਬਰਾਵਣਾ।
ਇਹ ਜਿੰਦਗੀ ਦਾ ਰਾਹ ਤੈਨੂੰ ਕਦੇ ਨਹੀਂ ਥਿਆਵਣਾ।
 ਖੁਸ਼ੀਆਂ ਦਾ ਰਾਹ ਤੈਨੂੰ ਕਦੇ ਨਹੀਂ ਥਿਆਵਣਾ । 

 ਸੰਦੀਪ ਕੌਰ
ਜਮਾਤ - ਦਸਵੀਂ
ਸ.ਮ.ਸ.ਸ.ਸਕੂਲ
 ਸ਼ੇਰੋਂ  (ਸੰਗਰੂਰ)