
ਵਫ਼ਾ ਦੀ ਤੌਹੀਨ - ਬਲਜਿੰਦਰ ਕੌਰ ਸ਼ੇਰਗਿੱਲ
ਅੱਜ ਮੈਂ ਗੱਲ ਇੱਕੋਂ ਕਰਨੀਂ ਹੈ,
ਗੱਲ ਇੱਕ ਬਦਨਸਲੀ ਦੀ ਕਰਨੀ ਹੈ।
ਸੂਈ ਦੇ ਨੱਕੇ ’ਚੋਂ ਕੱਢ ਕੇ,
ਗੱਲ ਸੱਚੇ ਇਸ਼ਕ ਦੀ ਕਰਨੀ ਹੈ।
ਮੁਹੱਬਤਾਂ ਦਾ ਚਿਰਾਗ ਜਗ੍ਹਾ ਕੇ,
ਹੰਝੂਆਂ ਨਾਲ ਸਾਗਰ ਭਰਨ ਦੀ ਕਰਨੀ ਹੈ।
ਹਰ ਇੱਕ ਚਿਹਰੇ ’ਤੇ ਉਹਦਾ ਡੁੱਲ ਜਾਣਾ,
ਗੱਲ ਵਫ਼ਾ ਦੀ ਤੌਹੀਨ ਦੀ ਕਰਨੀ ਹੈ।
ਸੱਚੀਆਂ ਰੂਹਾਂ ਨੂੰ ਤੜਫ਼ਾ ਕੇ,
ਗੱਲ ਝੂਠ ਦੀ ਪੰਢ ਦੀ ਕਰਨੀ ਹੈ।
ਦਿਲ ਦਾ ਟੁਕੜੇ-ਟੁਕੜੇ ਕਰ ਜਾਣਾ,
‘ਬਲਜਿੰਦਰ’ ਨੇ ਖ਼ੁਦਾ ਤੋਂ ਇਨਸਾਫ਼ ਦੀ ਕਰਨੀ ਹੈ।
ਅੱਜ ਮੈਂ ਗੱਲ ਇੱਕੋਂ ਕਰਨੀਂ ਹੈ,
ਗੱਲ ਇੱਕ ਬਦਨਸਲੀ ਦੀ ਕਰਨੀ ਹੈ।
ਬਲਜਿੰਦਰ ਕੌਰ ਸ਼ੇਰਗਿੱਲ
98785-19278