
ਉਡੀਕ - ਮਨਿੰਦਰ ਕੌਰ
ਪਤਾ ਨਹੀਂ ਉਸ ਕਦੇ ਆਉਣਾ ਵੀ
ਸ਼ਾਇਦ ਕਿ ਨਹੀਂ ਵੀ ਆਉਣਾ, ਪਰ
ਉਸ ਨੂੰ ਦੱਸ ਦੇਵੇ ਕੋਈ ਜਾ ਕੇ,
ਮੂੰਹੋਂ ਤਾਂ ਮੈਂ ਕੁਝ ਨਹੀਂ ਕਹਿਣਾ,
ਬਨੇਰੇ ਸੁੰਞੇ ਚੰਗੇ ਨਹੀਂ ਲਗਦੇ, ਹਾਂ
ਕਾਂਵਾਂ ਨੂੰ ਚੂਰੀ ਪਾਉਂਦੀ ਹੀ ਰਹਿਣਾ,
ਉਸਨੂੰ ਦੱਸ ਦੇਵੇ ਕੋਈ ਜਾ ਕੇ
ਉਡੀਕਾਂ ਦੇ ਰਾਹ ਦੀ ਧੂੜ ਬੜੀ ਰੁੱਖੀ
ਹੰਝੂਆਂ ਦਾ ਛੱਟਾ ਮੈਂ ਦਿੰਦੀ ਹੀ ਰਹਿਣਾ
ਉਸ ਨੂੰ ਦੱਸ ਦੇਵੇ ਕੋਈ ਜਾ ਕੇ
ਮੁਹੱਬਤਾਂ ਦੇ ਕਿੱਸੇ ਜੋ ਅੱਧੇ- ਅਧੂਰੇ
ਇੰਦੀ ਨੂੰ ਮੈਂ ਸੁਣਾਉਂਦੀ ਹੀ ਰਹਿਣਾ