
ਡਾਕਟਰ ਰੱਬ ਦਾ ਰੂਪ ਹੀ ਹੁੰਦੇ ਹਨ - ਸੁਖਪਾਲ ਸਿੰਘ ਗਿੱਲ
ਸਿਰਲੇਖ ਅਧੀਨ ਕਹਾਵਤ ਨੂੰ ਜਦੋਂ ਹਕੀਕਤ ਵਿੱਚ ਦੇਖਿਆ ਜਾਵੇ ਤਾਂ ਕਹਾਵਤ ਵੱਧ ਪ੍ਰਭਾਵਸਾਲੀ ਅਤੇ ਹਕੀਕੀ ਲੱਗਦੀ ਹੈ। ਇਹ ਕਹਾਵਤ ਆਮ ਆਦਮੀ ਕਲੀਨਿਕ ਅਬਿਆਣਾ ਕਲਾਂ ਰੂਪਨਗਰ ਵਿੱਚ ਲੱਗੇ ਡਾਕਟਰ ਜੋਤਵੰਸ਼ ਉੱਤੇ ਢੁੱਕਦੀ ਹੈ। ਕਿਹਾ ਵੀ ਗਿਆ ਹੈ ਗੁਲਾਬ ਦੀ ਕੀਮਤ ਉਸ ਦੀ ਖੁਸ਼ਬੂ ਲਈ ਹੈ, ਇਸੇ ਤਰਜ਼ ਤੇ ਆਪਣੇ ਕਿੱਤੇ ਨੂੰ ਸੁਹਿਰਦਤਾ ਨਾਲ ਨਿਭਾਉਣ ਲਈ ਡਾਕਟਰ ਜੋਤਵੰਸ਼ ਪੂਰੇ ਉਤਰਦੇ ਹਨ। ਜਦੋਂਂ ਇਹਨਾਂ ਨੇ ਜੁਆਇਨ ਕੀਤਾ ਜੀ ਤਾਂਂ ਓਪੀਡੀ ਮਹੀਨਾਵਾਰ 1200 ਸੀ, ਪਰ ਇਹਨਾਂ ਦੇ ਤਰੀਕੇ ਅਤੇ ਸਲੀਕੇ ਨਾਲ 2500 ਤੱਕ ਪਹੁੰਚ ਗਈ ਹੈ। ਇਸ ਤੋਂ ਇਲਾਵਾ ਡਿਸਪੈਂਸਰੀ ਦੇ ਇੰਨਫਰਾਸਟਰਕਚਰ ਵਿੱਚ ਕਾਫੀ ਵਾਧਾ ਕੀਤਾ ਹੈ।ਮਰੀਜਾਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਰਹਿੰਦੀਆਂ ਹਨ। ਖੁਦ ਮੈਡੀਕਲ ਕੈਂਪ ਲਗਵਾ ਕੇ ਮਰੀਜਾਂ ਨੂੰ ਰਾਹਤ ਦਿੰਦੇ ਹਨ। ਆਪਣੇ ਕੋਲੋ ਪੈਸੇ ਖਰਚ ਕਰਕੇ ਦਵਾਈਆਂ ਅਤੇ ਛੋਟਾ ਮੈਡੀਕਲ ਸਮਾਨ ਵੀ ਖਰੀਦਦੇ ਹਨ। ਓਵਰ ਟਾਈਮ ਵੀ ਲਗਾ ਦਿੰਦੇ ਹਨ। ਇਲਾਕੇ ਵਿੱਚ ਇਸ ਆਮ ਆਦਮੀ ਕਲੀਨਿਕ ਦੀ ਡਾਕਟਰ ਕਰਕੇ ਕਾਫੀ ਚਰਚਾ ਹੈ। ਡਾਕਟਰ ਸਾਹਿਬ ਦੇ ਕੰਮ ਦੇ ਤਰੀਕੇ ਤੋਂ ਲੱਗਦਾ ਹੈ ਕਿ ਵਾਕਿਆ ਹੀ ਡਾਕਟਰ ਰੱਬ ਦਾ ਰੂਪ ਹੁੰਦੇ ਹਨ।
ਸੁਖਪਾਲ ਸਿੰਘ ਗਿੱਲ ਅਬਿਆਣਾ ਕਲਾਂ 9878111445