ਦੋਗਲੇ / ਕਵਿਤਾ - ਮਹਿੰਦਰ ਸਿੰਘ ਮਾਨ

ਆਪੇ ਤਾਂ ਤੁਸੀਂ ਇਹ ਕਹਿੰਦੇ ਹੋ
ਕਿ ਪਿਆਰ ਕਰਨ ਦੀ
ਕੋਈ ਉਮਰ ਨਹੀਂ ਹੁੰਦੀ,
ਕੋਈ ਵਕਤ ਨਹੀਂ ਹੁੰਦਾ।
ਇਹ ਰੰਗਾਂ ਤੇ ਜ਼ਾਤਾਂ ਦਾ
ਮੁਥਾਜ ਨਹੀਂ ਹੁੰਦਾ
ਤੇ ਇਸ ਵਿੱਚ ਧਰਮ ਦਾ ਵੀ
ਕੋਈ ਰੋਲ ਨਹੀਂ ਹੁੰਦਾ।
ਫਿਰ ਜਦ ਤੁਹਾਡੇ ਸਾਮ੍ਹਣੇ
ਕੋਈ ਕਿਸੇ ਦੇ ਸੱਚੇ ਪਿਆਰ ਦੀ
ਗੱਲ ਕਰ ਬੈਠੇ
ਤਾਂ ਤੁਸੀਂ ਉਸ ਨੂੰ ਤੋੜਨ ਦੀਆਂ
ਵਿਉਂਤਾਂ ਬਣਾਉਣ ਲੱਗ ਪੈਂਦੇ ਹੋ
ਤੇ ਜਦ ਤੱਕ ਉਹ ਸੱਚਾ ਪਿਆਰ
ਟੁੱਟ ਨਹੀਂ ਜਾਂਦਾ,
ਤੁਹਾਨੂੰ ਚੈਨ ਨਹੀਂ ਮਿਲਦਾ।
ਮਹਿੰਦਰ ਸਿੰਘ ਮਾਨ
ਕੈਨਾਲ ਰੋਡ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ
ਨਵਾਂ ਸ਼ਹਿਰ-144514
 ਫ਼ੋਨ  - 9915803554