ਗ਼ਜ਼ਲ - ਅਮਰਜੀਤ ਸਿੰਘ ਸਿੱਧੂ ਬੱਧਨੀ ਕਲਾਂ 

ਸੱਚ ਕਹਿਣੋ ਸ਼ਰਮਾਇਆ ਨਾ ਕਰ।
ਝੂਠ ਤੇ ਪਰਦਾ ਪਾਇਆ ਨਾ ਕਰ। 

ਤੇਰੀ  ਮਿਹਨਤ  ਤੇ ਉਹ ਪਲਦਾ, 
ਤਕੜੇ ਤੋਂ ਘਬਰਾਇਆ ਨਾ ਕਰ। 

ਘਰ ਵਿੱਚ ਜੇ ਹੈ ਤੂੰ ਖੁਸ਼ ਰਹਿਣਾ, 
ਬੀਵੀ ਨੂੰ ਤੜਫਾਇਆ ਨਾ ਕਰ। 

ਚੰਦ  ਛਿੱਲੜਾਂ  ਦੇ  ਪਿੱਛੇ  ਲੱਗ ਕੇ, 
ਅਪਣਾ ਆਪ ਭੂਲਾਇਆ ਨਾ ਕਰ। 

ਹੱਕ  ਬਿਗਾਨਾ  ਜ਼ਹਿਰ ਬਰਾਬਰ, 
ਹੱਕ ਬਿਗਾਨਾ ਖਾਇਆ ਨਾ ਕਰ।

ਚੁਗਲੀ   ਕਰਨੀ   ਹੁੰਦੀ   ਮਾੜੀ, 
ਬੱਲਦੀ ਤੇ ਘਿਉ ਪਾਇਆ ਨਾ ਕਰ। 

ਅਪਣੇ    ਤੋਂ    ਮਾੜੇ    ਨੂੰ    ਸਿੱਧੂ, 
ਉਗਲਾਂ ਉਪਰ ਨਚਾਇਆ ਨਾ ਕਰ।

ਅਮਰਜੀਤ ਸਿੰਘ ਸਿੱਧੂ ਬੱਧਨੀ ਕਲਾਂ 
+4917664197996