ਸ਼ਹੀਦ ਬੀਬੀ ਸ਼ਰਨ ਕੌਰ' - ਮੇਜਰ ਸਿੰਘ 'ਬੁਢਲਾਡਾ'

ਪਿੰਡ 'ਰਾਏਪੁਰ ਰਾਣੀ' ਤੋਂ ਬੀਬੀ 'ਸ਼ਰਨ ਕੌਰ'
ਸੀ ਬੜੀ ਦਲੇਰ 'ਤੇ ਤੇਜ਼ ਤਰਾਰ ਲੋਕੋ।
ਚਮਕੌਰ ਗੜ੍ਹੀ 'ਚ ਪ‌ਏ ਲਾਵਾਰਿਸ ਸ਼ਹੀਦਾਂ ਦਾ,
ਜਿਸਨੇ ਕੀਤਾ ਸੀ ਆਪ ਦੇਹ ਸਸਕਾਰ ਲੋਕੋ।
ਪਹੁੰਚ ਮੈਦਾਨੇ ਸ਼ਹੀਦ ਇੱਕ ਥਾਂ ਕਰ ਇਕੱਠੇ,
ਸਭਨਾਂ ਨੂੰ ਅਗਨੀ ਦਿੱਤੀ ਨਾਲ ਸਤਿਕਾਰ ਲੋਕੋ।
ਹੱਕੀ ਬੱਕੀ ਰਹਿ ਗਈ ਮੁਗ਼ਲ ਫੌਜ ਸਾਰੀ,
ਨਿੱਕਲੇ ਭਾਂਬੜਾਂ ਤੋਂ ਮੱਚ ਗਈ ਹਾਹਾਕਾਰ ਲੋਕੋ।
ਮੁਗ਼ਲ ਫੌਜਾਂ ਨੇ ਆਣਕੇ ਪਾ ਲਿਆ ਘੇਰਾ,
ਜਿਉਂਦੀ ਨੂੰ ਬੰਨ ਸੁੱਟਿਆ ਅੱਗ ਵਿਚਕਾਰ ਲੋਕੋ।
ਇੰਝ ਬੀਬੀ 'ਸ਼ਰਨ ਕੌਰ' ਵੀ ਸ਼ਹੀਦ ਹੋ ਗ‌ਈ,
'ਮੇਜਰ' ਸ਼ਹੀਦਾਂ ਨੂੰ ਸਿੱਜਦਾ ਕਰੇ ਵਾਰ ਵਾਰ ਲੋਕੋ।
ਮੇਜਰ ਸਿੰਘ 'ਬੁਢਲਾਡਾ'
9417642327