'ਅਮਿਤ ਸ਼ਾਹ ਬਨਾਮ ਅੰਬੇਡਕਰ' - ਮੇਜਰ ਸਿੰਘ ਬੁਢਲਾਡਾ
ਜਿਸਨੂੰ ਖਾਸ਼ ਇਲਾਕੇ ਵਿੱਚ
ਰਹਿਣ ਦੀ ਹੋਵੇ ਬੰਦਿਸ਼,
ਜਿਸਦਾ ਭੈੜਾ ਹੋਵੇ ਕਿਰਦਾਰ ਯਾਰੋ।
ਭੈੜਿਆਂ ਕੰਮਾਂ ਦੇ ਵਿੱਚ ਹੋਵੇ ਦੋਸ਼ੀ,
ਉਸ ਨੂੰ ਕਹਿੰਦੇ ਨੇ 'ਤੜੀਪਾਰ' ਯਾਰੋ।
'ਅਮਿਤ ਸ਼ਾਹ' ਨੂੰ ਲੋਕ 'ਤੜੀਪਾਰ' ਕਹਿੰਦੇ,
ਜਿਸ ਤੋਂ ਹੋਇਆ ਨਾ 'ਅੰਬੇਡਕਰ' ਸਹਾਰ ਯਾਰੋ।
ਕਿਉਂਕਿ ਅੱਜ 'ਅੰਬੇਡਕਰ' ਨਾਂ ਬੜਾ ਗੂੰਜਦਾ ਹੈ,
ਇਹਦਾ ਦਿਨੋਂ ਦਿਨ ਵਧ ਰਿਹਾ ਸਤਿਕਾਰ ਯਾਰੋ।
ਭੈੜੀਆਂ ਆਦਤਾਂ ਤੋਂ ਲੀਡਰੋ ਬਾਜ਼ ਆਜੋ,
ਆਪਣੀ ਮਾਨਸਿਕਤਾ ਵਿੱਚ ਕਰੋ ਸੁਧਾਰ ਤੁਸੀਂ।
ਆਪਣੀ ਅਕਲ ਦਾ ਦਿਵਾਲਾ ਨਾ ਕੱਢੋ,
ਦਿਉ ਬਣਦਾ ਸਭਨੂੰ ਸਤਿਕਾਰ ਤੁਸੀਂ।
ਐਵੇਂ ਪਾਵਰ ਦੇ ਭੁਲੇਖੇ ਨਾ ਰਹਿਓ,
ਲਓ ਇਤਿਹਾਸ ਤੇ ਨਿਗਾਹ ਮਾਰ ਤੁਸੀਂ।
ਵੇਖ ਲਓ ਵੱਡੇ ਵੱਡੇ ਹੰਕਾਰੀਆਂ ਦੇ,
ਇਥੇ ਸੁੰਨੇ ਪਏ ਅੱਜ ਘਰ ਬਾਰ ਤੁਸੀਂ।
ਮੇਜਰ ਸਿੰਘ ਬੁਢਲਾਡਾ
94176 42327