'ਮਰਨ ਵਰਤ' - ਮੇਜਰ ਸਿੰਘ ਬੁਢਲਾਡਾ

ਇਕ ਮਹਾਤਮਾ 'ਗਾਂਧੀ' ਦੇ 'ਮਰਨ ਵਰਤ' ਨੇ,
ਮਕਸਦ ਪੂਰਾ ਕਰਨ ਲਈ ਲਾਏ ਸੀ ਰੰਗ ਲੋਕੋ।
ਦਲਿਤਾਂ ਨੂੰ ਮਿਲਿਆ ਵੱਡਾ ਹੱਕ ਖੋਹਕੇ,
ਮੰਨਵਾਈ ਸੀ ਆਪਣੀ ਮੰਗ ਲੋਕੋ।
ਬਾਕੀ ਹੋਰ ਸਾਰੇ ਨਿਰਾਸ਼ ਕੀਤੇ,
ਜਿਸਨੇ ਅਪਣਾਇਆ ਇਹ ਢੰਗ ਲੋਕੋ।
ਮੇਰੇ ਤਾਂ ਕੋਈ ਨੀ ਧਿਆਨ ਵਿੱਚ ਆਇਆ,
ਜਿਸ ਨੇ ਇਸ ਤਰਾਂ ਜਿੱਤੀ ਹੋਵੇ ਜੰਗ ਲੋਕੋ।
ਸ੍ਰ: ਦਰਸ਼ਨ ਸਿੰਘ 'ਫੇਰੂਮਾਨ' ਨੇ
ਪਹਿਲਾਂ ਜ਼ਿੰਦਗੀ ਲਈ ਗਵਾ ਯਾਰੋ।
ਸਰਕਾਰ ਦੇ ਕੰਨ ਤੇ ਨਾ ਜੂੰ ਸਰਕੀ,
ਜਿਸ ਦਾ ਹੈ ਇਤਿਹਾਸ ਗਵਾਹ ਯਾਰੋ।
ਵੇਖੋ ਕਿਸਾਨ ਆਗੂ ਦਾ ਮਰਨ ਵਰਤ,
ਕੰਮ ਆਏਗਾ ਕਿ ਨਹੀਂ?
'ਮੇਜਰ' ਅੜੀ ਖੋਰ ਸਰਕਾਰ ਤਾਈਂ,
ਆਪਣੇ ਹੱਕਾਂ ਲਈ ਝੁਕਾਏਗਾ ਕਿ ਨਹੀਂ?
ਮੇਜਰ ਸਿੰਘ ਬੁਢਲਾਡਾ
94176 42327