ਗ਼ਜ਼ਲ - ਅਮਰਜੀਤ ਸਿੰਘ ਸਿੱਧੂ ਬੱਧਨੀ ਕਲਾਂ
ਜਿਸ ਤਰ੍ਹਾਂ ਜੁਗਨੂੰਆ ਨੇ ਸੰਨ ਲਾਇਆ ਰਾਤ ਨੂੰ
ਉਸ ਤਰ੍ਹਾਂ ਵਿਛੜੇ ਨੂੰ ਸੁਪਨੇ ਮਿਲਾਇਆ ਰਾਤ ਨੂੰ।
ਪੁੰਨਿਆਂ ਦੀ ਚਾਨਣੀ ਨੂੰ ਫਿਕਰਾਂ ਨੇ ਘੇਰਿਆ
ਚੰਨ ਤਾਈਂ ਬੱਦਲਾਂ ਜਦ ਲੁਕਾਇਆ ਰਾਤ ਨੂੰ।
ਆਪਣੀ ਮੰਜਿਲ ਤੇ ਬੇਖੌਫ ਹਨ ਉਹ ਪਹੁੰਚਗੇ,
ਤਾਰਿਆਂ ਨੇ ਰਾਹ ਜਿਸ ਨੂੰ ਵਖਾਇਆ ਰਾਤ ਨੂੰ।
ਹੀਰ ਰਾਝੇਂ ਦੀ ਬਣ ਗਈ ਘਰੇ ਆ ਕੇ ਜਦੋਂ,
ਹਾਲ ਰਾਝੇੰ ਦਾ ਸਖੀ ਜਦ ਸੁਣਾਇਆ ਰਾਤ ਨੂੰ।
ਲੋਕ ਗਾਇਕ ਬਣ ਗਿਆ ਗੀਤ ਪਹਿਲਾ ਗਾ ਕੇ ਉਹ,
ਉਸ ਨੇ ਕਿੱਸਾ ਪਿਆਰ ਦਾ ਜਦ ਸੁਣਾਇਆ ਰਾਤ ਨੂੰ।
ਜਿਸਮ ਅਪਣੇ ਨੂੰ ਜਲਾ ਵੰਡ (ਸਿੱਧੂ) ਦੀ ਜੋ ਰੌਸ਼ਨੀ,
ਵੇਖ ਦੁਲਹਨ ਵਾਂਗ ਹੈ ਉਸ ਸਜਾਇਆ ਰਾਤ ਨੂੰ।
ਅਮਰਜੀਤ ਸਿੰਘ ਸਿੱਧੂ ਬੱਧਨੀ ਕਲਾਂ +4917664197996