ਸੱਚ ਦੀ ਲਾੜੀ - ਮਹਿੰਦਰ ਸੂਦ ਵਿਰਕ
ਰੀਝਾਂ ਤੇ ਚਾਵਾਂ ਵਾਲੀ ਮੈਂ,
ਕਲਮ ਇੱਕ ਘੜ੍ਹੀ ਏ।
ਜਜ਼ਬਾਤਾਂ ਵਾਲੀ ਸਿਆਹੀ,
ਨਾਲ ਦਵਾਤ ਭਰੀ ਏ।।
ਸੱਚੇ ਸੁੱਚੇ ਹਰਫ਼ਾਂ ਦੇ ਨਾਲ,
ਸੋਹਣੀ ਕਲਮ ਜੜੀ ਏ।
ਦਿਲ ਵਾਲੇ ਵਰਕਿਆਂ ਨੂੰ,
ਰੰਗਤ ਸੱਚ ਦੀ ਚੜੀ ਏ।।
ਸੱਚ ਲਿਖਣ ਵਾਲੀ ਕਲਮ,
ਨਾ ਕਦੇ ਵੀ ਹਰੀ ਏ।
ਮਜ਼ਲੂਮਾਂ ਦੇ ਹੱਕ ਹਕੂਕਾਂ,
ਲਈ ਹਮੇਸ਼ਾ ਖੜੀ ਏ।।
ਕਲਮ ਦੇ ਠੇਕੇਦਾਰਾਂ ਕੋਲੋਂ,
ਕਦੇ ਵੀ ਨਾ ਡਰੀ ਏ।
ਸੱਚੀ ਕਲਮ ਦੀ ਗਵਾਹੀ,
ਸਦਾ ਵਕਤ ਨੇ ਭਰੀ ਏ।।
ਸੱਚ ਦੱਸਾਂ ਤਾਂ ਗੱਲ ਪੂਰੀ,
ਸੋਲਾਂ ਆਨੇ ਸੱਚ ਕਹੀ ਏ।।
ਸੂਦ ਵਿਰਕ ਸੱਚ ਦੀ ਲੜਾਈ,
ਸਦਾ ਕਲਮ ਨੇ ਲੜੀ ਏ।।
ਲੇਖਕ -ਮਹਿੰਦਰ ਸੂਦ ਵਿਰਕ
ਜਲੰਧਰ
ਸੰਪਰਕ -9876666381