"ਉਜਲੇ ਵਸਤਰ  ਮੈਲੇ  ਮਨ " - ਰਣਜੀਤ ਕੌਰ / ਗੁੱਡੀ ਤਰਨ ਤਾਰਨ

ਧੰਨ ਗੁਰੂ ਨਾਨਕ ਜੀ ਕਰਦੇ ਮਾਫ਼
ਨਹੀਓਂ ਅਸੀਂ ਤੇਰੇ ਦਾਸ
ਨਾਂ ਤੂੰ ਸਾਡਾ ਬਾਪ॥
ਤੇਰੀ ਸਿਖਿਆ ਤੇਰੇ ਉਪਦੇਸ਼
ਨਾਂ ਸਿਖਾਏ ਹੋਰਾਂ ਨੂੰ ਨਾਂ ਸਿਖੇ ਆਪ
ਤੂੰ ਆਖਿਆ ਸੀ 'ਨਾਨਕ ਫਿੱਕਾ ਬੋਲਇੈ ਤਨ ਮਨ ਫਿੱਕਾ ਹੋਇ-
ਤੇ ਫਿੱਕਾ ਬੜਾ ਬੇਸਵਾਦ ਸਾਥੋਂ ਨਹੀਂ ਬੋਲ ਹੁੰਦਾ
ਤੇ ਅਸੀਂ ਤੇ ਗਾਲ੍ਹ ਤੋਂ ਬਿਨਾਂ ਕੋਈ ਵਾਕ ਪੂਰਾ ਨਹੀਂ ਹੋਣ ਦਿੰਦੇ
ਤੂੰ ਆਖਿਆ ਸੀ 'ਹਿਆਓ(ਹਿਰਦਾ) ਨਾਂ ਠਾਹਿ(ਦੁਖਾਓ)ਕਿਸੇ ਦਾ
ਮਾਣਕ ਸੱਭ ਅਮੋਲਵੇ (ਸਾਰੇ ਮਨੁੱਖ ਇਕੋ ਜਿਹੇ ਅਨਮੋਲ)
ਪਰ ਅਸੀਂ ਤੇ ਦੂਸਰੇ ਨੂੰ ਆਪਣੇ ਵਰਗਾ ਸਮਝਦੇ ਵੇਖਦੇ ਹੀ ਨਹੀਂ॥
ਤੂੰ ਫਰਮਾਇਆ"ਮਿਠੱਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤੱਤ'
ਅਸੀਂ ਮਿੱਠੀ ਛੁਰੀ ਹਾਂ ਤੇ ਛੁਰੀ ਸਾਡੀ ਬਗਲ ਵਿੱਚ ਨੀਵੀਂ ਨੀਵੀਂ ਹੇੈ
'ਨਾਨਕ' ਨੀਵਾਂ  ਜੋ ਚਲੇ ਲਾਗੈ ਨਾ ਤੱਤੀ ਵਾਓ-
ਘੋਰ ਪਾਪ ਅਪਰਾਧ ਕਰਕੇ ਨੀਵੇਂ ਨੀਵੇਂ ਹੋ ਨਿਕਲ ਜਾਈਦੈ
ਤੂੰ ਆਖਿਆ'ਪੂਰਾ ਤੋਲੋ,ਸੱਚਾ ਸੁੱਚਾ ਸੌਦਾ ਕਰੋ
ਅਸਾਂ ਬੂਥਨੇ ਬਾਬੇ,ਪਖੰਡੀ ਸਾਧਾਂ ਦੇ ਪੈਰੀਂ ਡਿੱਗੇ
ਸੌਦੇ ਕੀਤੇ ਪਰ ਸਾਰੇ ਜੂਠੇ ਸਾਰੇ ਝੂਠੇ
ਤੇਰਾ ਨਾਂ ਲੈ ਕੇ ਕਈ ਠੱਗੇ ਕਈ ਲੁੱਟੇ
ਭਾਈ ਮਾਰੇ ਭਾਈ ਕੁੱਟੇ ।
ਤੂੰ ਆਖਿਆ ਹੱਲ ਵਾਹੋ ( ਕਿਰਤ ਕਰੋ)
ਅਸਾਂ ਬਾਪ ਦਾਦੇ ਦੀ ਜਮੀਨ ਹੀ ਵੇਚ ਛੱਡੀ
ਤੂੰ ਆਖਿਆ ਨਾਮ ਜਪੋ -
ਅਸਾਂ ਤੇਰੇ ਨਾਮ ਨੂੰ ਪੱਥਰ ਸੋਨਾ ਚਾਂਦੀ ਚੜ੍ਹਾ ਦਿੱਤਾ
ਤੂੰ ਮੂਰਤੀ ਪੂਜਾ ਦਾ  ਖੰਡਨ ਕੀਤਾ
ਅਸਾਂ ਤੇਰੀ ਮੂਰਤੀ ਬਣਾ ਅੱਗੇ ਕਸ਼ਕੋਲ ਰੱਖ ਦਿੱਤੀ
ਤੂੰ ਆਖਿਆ ਵੰਡ ਕੇ ਛਕੋ-
ਅਸੀਂ ਗੋਲਕਾਂ ਤੇ ਨਾਗ ਬਣ ਬਹਿ ਗਏ
ਤੂੰ ਆਖਿਆ ਭੰਡ (ਨਾਰੀ) ਨੂੰ  ਬਰਾਬਰ ਮਾਣ ਦਿਓ
ਅਸਾਂ ਨਾਰੀ ਪੈਰ ਦੀ ਜੁੱਤੀ,ਵਿਸ਼ਾ ਵਸਤੂ ਬਣਾ ਲਈ
ਤੂੰ ਆਖਿਆ ਗੁਰਮੱਤ ਨਾਲ ਸਮਾਜ ਸੁਲੱਖਣਾ ਬਣਾਓ
ਅਸਾਂ ਜਥੇਦਾਰਾਂ  ਦੀ ਢਾਣੀ ਬਣਾ ਲਈ
ਤੂੰ ਸਾਨੂੰ ਸੱਭ ਤੋਂ ਸੌਖੀ ਭਾਸ਼ਾ ਗੁਰਮੁਖੀ ਦਿੱਤੀ
ਅਸੀਂ ਉਹਦੀ ਹਸਤੀ ਹੀ ਖਤਰੇ ਚ ਪਾ ਦਿੱਤੀ
ਤੂੰ ਆਖਿਆ ਦੀਨ ਇਮਾਨ,ਤਨ ਮਨ ਸਾਫ ਰੱਖੌ
ਅਸਾਂ ਮਨ ਮੈਲੇ ਤੇ ਵਸਤਰ ਉਜਲੇ ਕਰ ਲਏ।
ਤੂੰ ਆਖਿਆ ਰੱਬ ਏਕ ਹੈ
ਅਸੀਂ ਕੱਲਾ ਕੱਲਾ ਰੱਬ ਬਣ ਬੈਠੈ।ੱ
 
ਕਬੀਰ ਨੇ ਆਖਿਆ-ਦਾੜੀ ਮੂੰਛ ਮਨਾਏ ਕੇ ਬਨਿਆ ਘੋਟਮ ਘੋਟ
ਮਨ ਕੋ ਕਿਉਂ ਨਹੀ ਮੂੰਡਤਾ,ਜੇਂਅ ਮੇਂ ਭਰਿਆ ਖੋਟ
ਮਨ ਨਹੀਂ ਮੁੰਡਨਾ ਜਮਾਨੇ ਨਾਲ ਚਲਨਾ ਹੈ ਅਸਾਂ
ਕਬੀਰਾ-ਖੀਰਾ ਸਿਰ ਤੇ ਕਾਟ ਕੇ ਮਲੀਏ ਨਮਕ ਲਗਾਏ
ਅੇੈਸੇ ਕੜਵੇ ਕੋ ਚਾਹੀਏ ਅੇੈਸੀ ਸਜਾ ਏ-
ਅਸਾਂ -ਰਸਾਇਣ ਪਾ ਕੇ ਖੀਰਾ ਮਿੱਠਾ ਕਰ ਲਿਆ
ਬਾਬਾ ਫਰੀਦ=ਜੇ ਤੈਂ ਮਾਰਨ ਮੁੱਕੀਆਂ,ਤਿੰਨਾਂ ਨਾਂ ਮਾਰੀਂ ਗੁ੍ਹ੍ਹਮ੍ਹ
ਆਪਨੜੈ ਘਰ ਜਾਏ ਕੈ ਪੈਰ ਤਿੰਨਾ ਦੇ ਚੁੰਮ
ਨਾਂ ਬਾਬਾ ਨਾਂ ਅਸੀਂ ਤੇ ਇੱਟ ਨੂੰ ਪੱਥਰ ਚੁਕਿਐ॥
ਬੇਮੁਖ ਖਾਵੇ ਗਿਰੀਆਂ ਬਦਾਮ ਤੇ ਗੁਰਮੁੱਖ ਖਾਵੇ ਕੁੱਟ
ਵੇਖ ਕੇ ਅਣਡਿੱਠ ਕਰੇਂ ਸਤਿਗੁਰ ਤੂੰ ਨਾਂ ਤੋੜੇਂ ਚੁੱਪ
ਨਾਨਕ ਦੁਖੀਆ ਸੱਭ ਸੰਸਾਰ
ਨਾਨਕ ਜੇ ਅਸਾੀਂ ਤੈਨੂੰ ਦੁਖੀ ਨਾਂ ਕਰਦੇ
ਤਾਂ ਅੱਜ ਸਾਡੀ ਝੋਲੀ ਹੁੰਦੇ ਸਾਰੇ ਸੁੱਖ॥
ਉਜਲੇ ਵਸਤਰ ਸਾਡੇ ਤੇ ਮੈੈਲੇ ਮਨ
ਅਸੀਂ ਨਹੀਂ ਮੰਨਦੇ ਹੁਣ ਧੰਨ ਗੁਰੂ' ਨਾਨਕ ਧੰਨ''
ਰਣਜੀਤ ਕੌਰ / ਗੁੱਡੀ ਤਰਨ ਤਾਰਨ