ਉਹ ਦਿਲ - ਰਾਜਵਿੰਦਰ ਰੌਂਤਾ

ਓਹ ਦਿਲ ਹੀ ਕੀ 
ਜਿਸ ਵਿੱਚ ਹੋਵੇ ਨਾ
ਮਨੁੱਖਤਾ ਲਈ ਦਰਦ 
ਮੋਹ ਮੁਹੱਬਤ ਤੇ 
ਪੀੜ ਦਾ ਅਹਿਸਾਸ
ਓਹ ਦਿਲ 
ਨਿਰਾ 
ਪੱਥਰ ਦੀ ਸਿੱਲ ਵਰਗਾ ਹੁੰਦਾ
ਅਹਿਲ 
ਲੋਹੇ ਦਾ ਥਣ
ਜੋ ਪਿਘਲਦਾ ਨਹੀਂ 
ਹੁਬਕਦਾ ਨਹੀਂ
ਕੇਰਦਾ ਨਹੀਂ
ਅੱਥਰੂ 
ਹਟਕੋਰੇ ਭਰਦਾ ਨਹੀਂ
ਅਣਹੋਣੀ ਵੇਖ ਕੇ 
ਉਸ ਤੋਂ ਚੰਗੇ ਨੇ 
ਪਸ਼ੂ ਪੰਛੀ ਤੇ ਚੌਗਿਰਦਾ
 ਪੰਛੀ ਵੀ 
ਜਾਨਵਰ ਵੀ
ਭਰ ਲੈਂਦੇ ਨੇ ਅੱਖਾਂ
ਹੋ ਜਾਂਦੇ ਨੇ ਉਦਾਸ 
ਛੱਡ ਜਾਂਦੇ ਨੇ ਖਾਣਾ ਪੀਣਾ
ਵਫਾਦਾਰੀ ਨਿਭਾਉਂਦਿਆ
 ਉਹਨਾਂ ਨੂੰ ਕੀ ਕਹੀਏ 
ਜੋ ਕਰਦੇ ਨੇ ਲਾਸ਼ਾਂ ਤੇ ਸਿਆਸਤ 
ਲਾਸ਼ਾਂ ਦੇ ਢੇਰ ਚੋਂ 
 ਲਾਉਂਦੇ ਨੇ 
ਜੰਤਾ ਨੂੰ ਲਾਂਬੂ
 ਮਾਵਾ ਦੇ ਵੈਣ ਚੋ 
ਭੈਣਾਂ ਦੇ ਵਰਲਪ ਤੇ 
ਔਲਾਦ ਦੀਆਂ ਚੀਕਾਂ ਚੋਂ ਭਾਈਆਂ ,ਮਿੱਤਰਾਂ ਤੇ ਆਪਣਿਆਂ ਦੇ
 ਹੌਕਿਆਂ ਚੋ 
ਦੇਖਦੇ ਨੇ
 ਕੁਰਸੀ ਦੇ ਪਾਵੇ 
ਇਹ ਕਦੋਂ ਤੱਕ ਸਾਨੂੰ
 ਹਿਜੜੇ ਸਮਝ ਕੇ 
ਨਚਾਉਂਦੇ ਰਹਿਣਗੇ ਆਪਣੀਆਂ ਤੜਾਗੀਆਂ ਦੁਆਲੇ।।
ਰਾਜਵਿੰਦਰ ਰੌਂਤਾ,ਰੌਂਤਾ ਮੋਗਾ 9876486187
21 Oct. 2018