"ਅਸ਼ੋਕ ਹੁਸ਼ਿਆਰਪੁਰੀ  " - ਤਰਸੇਮ ਬਸ਼ਰ

ਮੈਂ ਸ਼ੌਂਕੀ ਨੂੰ ਕਿਹਾ ਕਿ ਮੈਂ ਤੇਰੇ ਤੇ ਲੇਖ ਲਿਖਣਾ ਹੈ  ..
ਉਹਦੀ ਪ੍ਰਤੀਕਿਰਿਆ ਉਹੀ ਸੀ ਜਿਸ ਦਾ ਮੈਨੂੰ ਅੰਦਾਜ਼ਾ ਪਹਿਲਾਂ ਹੀ ਸੀ  ....ਉਹਨੂੰ ਇਸ ਵਿਚ ਕੋਈ ਦਿਲਚਸਪੀ ਨਹੀਂ ਸੀ । ....ਸਗੋਂ ਹੋਰ ਹੀ ਕੋਈ ਮੈਸੇਜ ਲੈ ਕੇ ਬਹਿ ਗਿਆ ਸੀ. ਕਹਿਨ ਲੱਗਾ ...ਇਹਦਾ ਲੌਜਿਕ ਦੱਸ  ....ਬਸ਼ਰ  ਸਾਹਬ ਜੇ ਤੂੰ ਇਹਦਾ ਲੌਜਿਕ ਦੱਸ ਦੇਵੇ ਮੈਂ ਤੇਰੇ ਗੋਡਿਆਂ ਥੱਲੋਂ ਲੰਘ ਜਾਊਂਗਾ  ..ਜਾ.....l
 ਇਸ ਫਿਕਰੇ  ਵਿੱਚ ਉਹ" ਤੂੰ "ਅਤੇ "ਜਾ" ਤੇ ਜ਼ਿਆਦਾ ਜ਼ੋਰ ਦਿੰਦਾ ਹੈ...ਜਾ... ਤੇ ਉਹ ਕੁਝ ਜ਼ਿਆਦਾ ਜ਼ੋਰ ਦਿੰਦਾ ਹੈ ਤੇ ਫਿਰ ਇਹ' ਜਾ" ਇੱਕ ਮੇਹਨੇ  ਦੀ ਤਰ੍ਹਾਂ ਹੋ ਜਾਂਦੀ ਹੈ ਜੋ ਤੁਹਾਨੂੰ ਚੰਗੀ ਲੱਗਦੀ    l   
        ਹੁਣ ਵੀ ਜੇ ਮੈਂ ਇਹ ਲੇਖ ਲਿਖਿਆ, ਓਹਨੇ ਪੜ੍ਹਿਆ ਵੀ ਤਾਂ ਉਹਦੇ ਚਿਹਰੇ ਤੇ ਕੋਈ ਖ਼ਾਸ ਫ਼ਰਕ ਨਜਰ  ਨਹੀਂ ਪੈਣਾ  l ਹਾਂ ..ਉਹ ਬਹੁਤ ਖੁਸ਼ ਹੋਣਾ ਸੀ ਜੇ ਮੈਂ ਓੁਸ ਨੂੰ ਇਕ ਫੇਸ  ਦੇ ਬੈਰੀਅਰ ਤੇ ਕੁਆਰਟਰ ਲੈ ਕੇ ਪਿਆ ਦਿੰਦਾ ਹਾਂ.. ਤਾਂ  ...l ਦਰਅਸਲ ਜ਼ਿੰਦਗੀ ਵਿੱਚ ਉਹ ਇੰਨਾ ਕੁ ਲੰਘ ਅੱਗੇ ਲੰਘ ਆਇਆ ਹੈ ਕਿ ਹੁਣ ਇਨ੍ਹਾਂ ਚੀਜ਼ਾਂ ਨਾਲ ਉਹਨੂੰ ਕੋਈ ਫ਼ਰਕ ਨਹੀਂ ਪੈਂਦਾ  ਕਿ ਕੋਈ ਉਹਦੇ ਬਾਰੇ ਕੀ ਲਿਖ ਰਿਹਾ ਹੈ ਲਿਖ ਰਿਹਾ ਹੈ ਜਾਂ ਫਿਰ ਨਹੀਂ l  
            ਉਸ ਦਾ ਰੇਖਾ ਚਿੱਤਰ ਲਿਖਣ ਲੱਗਿਆ ਇਕ ਹੋਰ ਦੁਵਿਧਾ ਮੇਰੇ ਸਾਹਮਣੇ ਹੈ  l ਆਮ ਤੌਰ ਤੇ ਆਪਣੀ ਰਚਨਾ ਵਿਚ ਅਖੀਰ ਤੇ ਸੰਵੇਦਨਾ ਦਾ ਹਲੂਣਾ ਦਿੰਦਾ ਹਾਂ....ਕੋਈ ਉਦਾਸ ਮਰਮ .ਕਿਸੇ ਡੂੰਘੇ ਦਰਦ ਦੀ ਗੱਲ   ....ਪਰ ਇਸ ਲੇਖ ਵਾਸਤੇ ਮੈਨੂੰ ਕੋਈ ਅਜਿਹੀ ਅਖ਼ੀਰ ਨਹੀਂ ਮਿਲੀ l   ਇਸ ਦੇ ਬਾਵਜੂਦ ਨਹੀਂ ਮਿਲੀ ਕਿ ਮੈਂ ਜਾਣਦਾ ਹਾਂ ਸ਼ੌਂਕੀ ਜੋ ਬਹੁਤ ਗਾਲੜੀ ਹੈ, ਹੱਸਦਾ ਹੈ ਉਸ ਦੇ ਅੰਦਰ ਕਿਤੇ ਗਮ  ਹੈ ...l ਆਪਣੇ ਗ਼ਮ ਨੂੰ ਹਾਸੇ ਚ ਉਡਾਉਣ ਵਾਲਾ ਸ਼ੌਂਕੀ ਤੋਂ ਵੱਡਾ ਕਲਾਕਾਰ ਮੈਂ ਕੋਈ ਹੋਰ ਨਹੀਂ ਦੇਖਿਆ l
          ਮੈਂ ਕਈ ਵਾਰ ਉਸ ਦੀ ਇਸ ਦੁਖਦੀ ਰਗ ਨੂੰ ਛੂਹਣ ਦੀ ਕੋਸ਼ਿਸ਼ ਕੀਤੀ ਤੇ ਉਹ ਬੜੀ ਚਲਾਕੀ ਨਾਲ ਇਸ ਨੂੰ ਟਾਲ ਜਾਂਦਾ  ਹੈ l ਉਹ 56 ਸੈਕਟਰ ਵਿਚ ਆਪਣੇ ਘਰ ਦੀ ਛੱਤ ਤੇ ਬਣੇ ਕਮਰੇ ਵਿੱਚ ਰਹਿੰਦਾ ਹੈ  ਜਿਸ ਦੀ ਛੱਤ ਟੀਨ ਦੀ ਬਣੀ ਹੋਈ ਹੈ  l ਇਹ ਨੇ ਕਿ ਉਹ ਟੀਨ ਦੀ ਛੱਤ ਬਦਲ ਨਹੀਂ ਸਕਦਾ ਪਰ ਉਹਨੂੰ ਇਸ ਤਰ੍ਹਾਂ ਰਹਿਣਾ ਪਸੰਦ ਹੈ  ... ਸ਼ਾਦੀ ਉਸ ਦੀ ਸਫ਼ਲ ਨਹੀਂ ਹੋਈ, ਹੋ ਵੀ ਨਹੀਂ ਸੀ ਸਕਦੀ ਕਿਉਂਕਿ ਉਸ ਦੇ ਅੰਦਰ ਇੱਕ ਭਟਕਣਾ ਹੈ  ....ਇੱਕ ਖ਼ਲਲ ਜਿਸ ਨੂੰ ਜਦੋਂ ਤੁਸੀਂ ਸਮਝ ਨਹੀਂ ਸਕਦੇ ਤਾਂ ਕਮਲ ਵੀ ਕਹਿ ਸਕਦੇ  ਹੋ l ਹਿੰਦੀ ਵਿਚ ਸ਼ਬਦ ਆਉਂਦਾ ਹੈ ਪਲਾਇਨ, ਪਲਾਇਨ ਭਾਵ ਭੱਜ ਜਾਣਾ    l ਉਹ ਵੀ ਪਲਾਇਨਵਾਦੀ ਹੈ ਰਸਮੀ ਜ਼ਿੰਦਗੀ ਤੋਂ ਵੀ ਤੇ ਰਸਮੀ ਕਦਰਾਂ ਕੀਮਤਾਂ ਤੋਂ ਵੀ ਹਰ ਦਿਖਾਵੇ ਤੋਂ  l                  
    ਉਹ ਉਹ ਇਕੱਲਤਾ ਤੋਂ ਡਰਦਾ ਹੈ ਪਰ ਫਿਰ ਵੀ ਰਹਿੰਦਾ ਇਕੱਲਾ ਹੀ ਹੈ ..ਇਹ ਤਕਲੀਫ਼ ਸ਼ਾਇਦ  ਉਸ ਨੇ ਆਪ ਚੁਨੀ  ਹੈ   l   ਚੰਡੀਗਡ਼੍ਹ ਦੇ ਸੰਗੀਤਕ ਖੇਤਰ ਵਿਚ ਲੋਕ ਉਸ ਨੂੰ ਅਸ਼ੋਕ ਹੁਸ਼ਿਆਰਪੁਰੀ ਦੇ ਨਾਂ ਤੇ ਘੱਟ ਜਾਣਦੇ ਹਨ ਤੇ ਸ਼ੌਕੀ ਦੇ ਨਾਂ ਤੇ ਜ਼ਿਆਦਾ  l  ਉਹ ਢੋਲਕ ਵਜਾਉਂਦਾ ਹੈ  l ਮੈਂ ਕਈ ਵਾਰ ਸੋਚਦਾ ਹਾਂ ਜੇਕਰ ਉਹ ਢੋਲਕ ਨਾ ਵਜਾਉਂਦਾ ਹੁੰਦਾ ਤਾਂ ਤਾਂ ਕੀ ਹੁੰਦਾ  ....ਉਹ ਹਮੇਸ਼ਾਂ ਬਿਜ਼ੀ ਦਿਖਾਈ ਦਿੰਦਾ ਹੈ ਕਦੇ ਕਿਸੇ ਜਾਨਣ ਵਾਲੇ ਕੋਲ ..ਕਦੇ ਕਿਸੇ ਕਲਾਕਾਰ ਕੋਲ  l ਜੇਕਰ ਉਸ ਕੋਲ ਢੋਲਕ ਦਾ ਇਹ ਸਾਥ ਨਾ ਹੁੰਦਾ   ਤਾਂ ਬਹੁਤ ਮੁਸ਼ਕਿਲ ਹੁੰਦੀ   ....ਸ਼ਾਇਦ ਉਸ ਦੀ ਬੇਚੈਨੀ ਉਸ ਨੂੰ ਸਾਧੂ ਜਾਂ ਫ਼ਕੀਰ ਬਣਾ ਦਿੰਦੀ  ....ਜ਼ਰੂਰ ਹੀ ਉਹ ਕਿਸੇ ਧਾਰਮਿਕ ਸਥਾਨ ਵੱਲ ਚਲਾ ਜਾਂਦਾ  l
                  ਆਪਣੇ ਨਾਲ ਨਾਲ ਉਹ ਹੁਸ਼ਿਆਰਪੁਰੀਆ ਲਾਉਂਦਾ ਹੈ ਪਰ ਅਸਲ ਵਿੱਚ ਦਸੂਹੇ ਦੇ ਲਾਗੇ ਦੇ ਪਿੰਡ ਤੋਂ ਹਨ  l   ਅਸ਼ੋਕ ਦਾ ਪਿਤਾ ਮਿਲਟਰੀ ਵਿੱਚ ਸੀ ਤੇ ਚੰਡੀ ਮੰਦਿਰ ਵਿਚ ਡਿਊਟੀ ਕਰਦਾ ਸੀ  l ਉਸ ਦਾ ਜਨਮ ਵੀ ਚੰਡੀਗੜ੍ਹ ਹੀ ਹੋਇਆ  l  ਅਸ਼ੋਕ ਹੁਣ ਪਨਤਾਲੀ ਕੁ ਵਰ੍ਹਿਆਂ ਦਾ ਹੋਵੇਗਾ ਇਹ ਸਾਰੇ ਵੀ ਉਸ ਦੇ ਪੱਥਰਾਂ ਦੇ ਕਹੇ ਸ਼ਹਿਰ ਚ ਹੀ ਬੀਤੇ ਹਨ  ਪਰ ਤੁਸੀਂ ਮਿਲੋ ਤਾਂ ਉਹਦੇ ਉੱਤੇ ਚੰਡੀਗਡ਼੍ਹ ਦਾ ਕੋਈ ਅਸਰ ਦਿਖਾਈ ਨਹੀਂ ਦੇਵੇਗਾ  l ਨਾ ਓਹਦੀ ਬੋਲੀ ਵਿੱਚ ਨਾ ਓਹਦੇ ਰਹਿਣ ਸਹਿਣ ਵਿੱਚ.. ਨਾਂ  ਉਸ ਦੀ ਸੁਭਾਅ ਵਿੱਚ  l
 ਉਹ ਸੈਰ ਬਹੁਤ ਕਰਦਾ ਹੈ ਤੇ ਉਸ ਤੋਂ ਵੀ ਵੱਧ ਸੈਰ ਕਰਦਾ ਉਹ ਸੋਚਦਾ ਬਹੁਤ ਹੈ  l ਮੈਨੂੰ ਪਤਾ ਹੈ ਸੋਚਦਾ ਸੋਚਦਾ ਉਹ ਬਹੁਤ ਗਹਿਰੀਆਂ ਸੋਚਾਂ ਵਿਚ ਡੁੱਬ  ਜਾਂਦਾ ਹੈ l  ਆਪਣੇ ਬੁਢਾਪੇ ਬਾਰੇ ਸੋਚਦਾ ਹੈ ਤੇ ਆਪਣੇ ਮਰਨ ਤੋਂ ਬਾਅਦ ਦੇ ਹਾਲਾਤਾਂ ਬਾਰੇ  l ਫਿਰ ਡਰ ਕੇ ਇਹ ਖਿਆਲ ਝਟਕ ਦਿੰਦਾ ਹੈ  ।
 ਇਸੇ ਦਰਮਿਆਨ ਹੀ ਜਦੋਂ ਤੁਸੀਂ ਉਸ ਕੋਲ ਪਹੁੰਚ ਗਏ ਤਾਂ ਤੁਰੰਤ ਉਹ ਆਪਣੀ ਸੈਰ ਵੀ ਮੁਲਤਵੀ ਕਰ ਦੇਵੇਗਾ ਅਤੇ ਸੋਚਾਂ ਨੂੰ ਵੀ l  ਉਹ ਬਿਲਕੁਲ ਹਸਮੁਖ ਇਨਸਾਨ ਦੇ ਤੌਰ ਤੇ ਤੁਹਾਡੇ ਨਾਲ ਗੱਲ ਕਰੇਗਾ  "ਹਾਂਜੀ.. ਭਾਜੀ ਔਰ ਕਿਆ ਹਾਲ ਹੈ  ..ਚਲੋ ਅੱਜ ਪਹਾੜਾਂ ਵੱਲ ਚੱਲਦੇ ਹਾਂ    ..l
               ਤੇ ਉਹ ਗੱਲਾਂ ਦੀ ਲੜੀ ਟੁੱਟਣ ਨਹੀਂ ਦਏਗਾ ,ਗੱਲਾਂ ਵੀ ਉਹ ਜਿਸ ਤੋਂ ਤੁਸੀਂ ਕਦੇ ਬੋਰ ਨਹੀਂ ਹੁੰਦੇ   ,  ਬਹਤਿਆਂ ਤੁਹਾਡੀ ਰੁਚੀ ਦੀਆਂ l  ਉਹ ਹਰ ਇੱਕ ਦੀ ਰੁਚੀ ਸਮਝ ਲੈਂਦਾ ਹੈ ਤੇ ਉਸ ਮੁਤਾਬਿਕ ਹੀ ਉਸ ਕੋਲ ਬਹੁਤ ਗੱਲਾਂ ਵੀ ਹੁੰਦੀਆਂ ਹਨ  ।
ਮੇਰੇ ਵਰਗਾ ਸਭ ਕੁਝ ਜਾਣਦੇ ਹੋਏ ਵੀ ਉਸ ਦੀ ਉਦਾਸੀ ਨੂੰ ਲੱਭਣ ਦੀ ਨਾਕਾਮਯਾਬ ਕੋਸ਼ਿਸ਼ ਕਰੇਗਾ ਤੇ ਨਾਕਾਮਯਾਬ ਰਹਿ ਜਾਏਗਾ  l   
                  ਉਸ ਦੀ ਸ਼ਖ਼ਸੀਅਤ ਦਾ ਇਹੀ ਆਪਾ ਵਿਰੋਧ ਹੈ ਜੋ ਮੈਨੂੰ ਉਸ ਨਾਲ ਜੋੜੀ ਰੱਖਦਾ ਹੈ  .....ਇਕ ਦਿਲਚਸਪ ਖਿੱਚ  l   ਇਕ ਰਾਜ ਚੋਂ ਥੋਡੇ ਸਾਹਮਣੇ ਹੈ ਪਰ ਤੁਸੀਂ ਜਾਣ ਨਹੀਂ ਸਕਦੇ  l    
                ਮੈਨੂੰ ਠੀਕ ਠੀਕ ਯਾਦ ਨਹੀਂ ਉਹਦੇ ਨਾਲ ਪਹਿਲੀ ਮੁਲਾਕਾਤ ਕਿੱਥੇ ਹੋਈ ਸੀ  l  ਸ਼ਾਇਦ ਮੇਰੇ ਵੱਡੇ ਭਰਾ ਗਾਇਕ ਬਾਬੂ ਚੰਡੀਗੜ੍ਹੀਏ ਦੀ ਰਿਹਰਸਲ ਤੇ ਆਇਆ ਹੋਣਾ  l  ਬਲਦੇਵ ਕਾਕੜੀ ਨਾਲ  l  ਉਹ ਬੜੇ ਸਾਲ ਬਾਬੂ ਨਾਲ ਸੈਕਟਰੀ ਵੀ ਰਿਹਾ ਅਤੇ ਢੋਲਕ ਮਾਸਟਰ ਵੀ  l  ਬਾਬੂ ਨਾਲ ਅੱਜ ਵੀ ਉਹ ਇਕ ਤਰਫ਼ਾ ਮੁਹੱਬਤ ਨਿਭਾ ਰਿਹਾ ਹੈ  l  ਜਦੋਂ ਗੱਲ ਕਰੀਏ ਤਾਂ ਉਹ ਹਰ ਗੱਲ ਵਿੱਚ ਬਾਬੂ ਦਾ ਜ਼ਿਕਰ ਕਰਦਾ ਹੈ  l  ਬਾਬੂ ਮਸਰੂਫ ਹੈ ਤੇ ਸ਼ਾਇਦ ਉਹ ਸ਼ੌਕੀ ਦੀ ਇਸ ਨਿਸਬਤ ਨੂੰ ਨਹੀਂ ਜਾਣਦਾ  l ਪਰ ਸ਼ੋਕੀ ਨੂੰ ਇਸ ਤਰਾਂ ਦੀ ਜਰੂਰਤ ਨਹੀਂ ।
                 ਕਿਸੇ ਨਾਲ ਰਾਬਤਾ ਬਣਾਉਣ ਦਾ ਓਹਦਾ ਆਪਣਾ ਬੇਬਾਕ  ਢੰਗ ਹੈ  l  ਪਿਛਲੇ ਢਾਈ ਦਹਾਕਿਆਂ ਦੌਰਾਨ ਉਹ ਮੈਨੂੰ ਬਚਪਨ ਦੇ ਮੇਰੇ ਛੋਟੇ ਨਾਂ ਨਾਲ ਬੁਲਾਉਂਦਾ ਰਿਹਾ  l   ਇਸ ਵਿੱਚ ਕੋਈ ਰਸਮ ਨਹੀਂ ਸੀ ...ਕੋਈ ਰਸਮੀ ਆਦਰ ਨਹੀਂ ਸੀ ਮੈਨੂੰ ਚੰਗਾ ਲੱਗਦਾ ਸੀ ਉਸ ਦਾ ਇਹ ਬੁਲਾਉਣਾ    l  ਬਾਅਦ ਵਿਚ ਮੇਰੇ ਆਲੇ ਦੁਆਲੇ ਵਿੱਚ ਜਦੋਂ ਮੇਰਾ ਨਾਂ ਬਸ਼ਰ ਚਲਿਆ ਤਾਂ ਉਹਨੇ ਵੀ ਬਸ਼ਰ ਸਾਬ੍ਹ  ਕਹਿਨਾ ਸ਼ੁਰੂ ਕਰ ਦਿੱਤਾ  l ਬਸ਼ਰ ਸਾਹਬ  ਦਿਨੇ ਦਿਨ ਹੀ ਰਹਿੰਦਾ ਹੈ । ਸ਼ਾਮ ਨੂੰ ਪੀਣ ਤੋਂ ਬਾਅਦ ਉਹ ਬਸ਼ਰ ਸਾਹਿਬ ਵੀ ਕਹਿੰਦਾ ਹੈ ,ਤੂੰ  ਵੀl ਇਹ ਨਹੀਂ ਕਿ ਉਹਨੂੰ ਬੋਲਣ ਦਾ ਪਤਾ ਨਹੀਂ.. ਮੈਨੂੰ ਪਤਾ ਐ ਉਹ ਜਾਣ ਬੁੱਝ ਕੇ ਇਹ ਬੋਲੀ ਬੋਲਦਾ ਹੈ ਉਸ ਨੂੰ ਇਸ ਬੋਲੀ ਦੇ ਅਸਰ ਦਾ ਪਤਾ  ਹੈ l ਉਹ "ਤੂੰ "ਕਹਿ ਕੇ ਆਪਣੇ ਹੱਕ ਦਾ ਐਲਾਨ ਕਰਦਾ  ਹੈ  l
      ਜਿਵੇਂ ਮਿਸਾਲ ਵਜੋਂ"  ਬਸ਼ਰ  ਸਾਹਬ.. ਤੂੰ ਤਾਂ ਯਾਰ ਐਵੇਂ ਝੱਲ ਖਿਲਾਰਨ ਡਿਹਾਂ  ....  ਇੱਦਾਂ ਥੋੜਾ ਕਰੀਦਾ ਹੁੰਦੈ .......।
    ਮੈਂ, ਪੁਰੀ ਸਾਹਿਬ ਤੇ ਸ਼ੌਕੀ ਅਕਸਰ ਚੰਡੀਗੜ੍ਹ ਇਕੱਠੇ ਹੁੰਦੇ ਹਾਂ  l  ਪੁਰੀ ਸਾਹਿਬ ਸਾਡੀ ਵਿੱਚੋਂ ਸਾਰਿਆਂ ਤੋਂ ਵੱਡੀ ਉਮਰ ਦੇ ਹਨ..ਅਦਬ ਅਹਿਤਰਾਮ ਨਾਲ ਗੱਲ ਕਰੀਦੀ ਹੈ    l ਜਦੋਂ ਪੈੱਗ ਲੱਗਿਆ ਹੋਵੇ ਤਾਂ ਸ਼ੌਂਕੀ ਪੁਰੀ ਸਾਹਿਬ ਨਾਲ   ਕੁਝ ਇਸ ਤਰ੍ਹਾਂ ਗੱਲ ਕਰੇਂਗਾ.. ਯਾਰ ਪੁਰੀ ਸਾਹਿਬ ..ਤੂੰ ਲੀਡਰ ਵੀ ਹੈਂ , ਯਾਰਾਂ ਦਾ ਯਾਰ ਵੀ , ਕਵੀ ਵੀ ....ਸਮਝ ਨਹੀਂ ਆਈ ਤੇਰੀ ਅੱਜ ਤੱਕ" ।
ਉਹ ਜਾਣ  ਬੁੱਝ ਕੇ ਰਸਮੀ ਅਦਬ ਨੂੰ ਵਿਚੋਂ ਕਟ ਦਿੰਦਾ ਹੈ  l

ਉਹ ਜਦੋਂ ਕਦੇ ਸਾਡੇ ਕੋਲ ਆਵੇਗਾ ਚੰਡੀਗਡ਼੍ਹ ਤੱ ਬਟੂਆ ਘਰੇ ਕੱਢ ਕੇ ਆਉਂਦਾ.. ਪੈਸੇ ਨਾਲ ਲੈ ਕੇ ਨਹੀਂ ਆਉਂਦਾ  l  ਦੂਜੇ ਅਰਥਾਂ ਚੋਂ ਕੰਜੂਸ ਹੈ  l ਪਰ ਮੈਂ ਉਹਦਾ ਇਹ ਸੱਚ ਜਾਣਦਾ ਹਾਂ ਕਿ   ਉਹ ਥੋੜ੍ਹੇ ਰੁਪਈਆਂ ਦਾ ਬਹੁਤ ਖਿਆਲ ਰੱਖਦਾ ਹੈ ਤੇ ਜ਼ਿਆਦਾ ਰੁਪਈਆਂ ਦਾ ਬਹੁਤ ਥੋੜ੍ਹਾ ਖ਼ਿਆਲ  l  
               ਉਹਦੇ ਸੁਭਾਅ ਦੀ ਇੱਕ ਹੋਰ ਖ਼ਾਸੀਅਤ ਦਾ ਜ਼ਿਕਰ ਦਿਲਚਸਪ ਹੈ  ....ਉਹ ਛੋਟੇ ਛੋਟੇ ਝੂਠ ਬੋਲੇਗਾ ਤੇ ਇਸ ਤਰ੍ਹਾਂ ਬੋਲੇਗਾ  ਤੁਸੀਂ ਤੁਰੰਤ ਸਮਝੋਗੇ ਕਿ ਉਹ ਝੂਠ ਬੋਲ ਰਿਹਾ ਹੈ ਤੇ ਜਾਣਦਾ ਉਹ ਵੀ ਹੁੰਦਾ ਹੈ ਮੈਂ ਉਸ ਤਰ੍ਹਾਂ ਝੂਠ ਨਹੀਂ ਬੋਲ ਰਿਹਾ ਹੈ ਕਿ ਝੂਠ, ਝੂਠ ਲੱਗੇ  ਪਰ ਝੂਠ ਬੋਲਣ ਦਾ ਉਹਦਾ ਆਪਣਾ ਇਕ ਢੰਗ ਹੈ  l
  ਚਲਾਕ ਹੋਣ ਦੇ ਬਾਵਜੂਦ ਝੂਠ ਤੇ ਮੁਲੰਮਾ ਨਹੀਂ ਚੜ੍ਹਾਉਂਦਾ ..ਝੂਠ ਨੂੰ ਝੂਠ ਵਰਗਾ ਰਹਿਣ ਦਿੰਦਾ  ਹੈ l ਇੰਝ ਉਹ ਜਾਣ ਕੇ ਕਰਦਾ ਹੈ ਝੂਠ ਨੂੰ ਸੱਚ ਵਰਗਾ ਬਣਾ ਕੇ ਪੇਸ਼ ਕਰਨ ਦਾ ਪਾਪ ਨਹੀਂ ਕਰਨਾ ਚਾਹੁੰਦਾ ਹੁੰਦਾ  ਉਹ  l
     ਕਈ ਵਾਰ ਮੈਨੂੰ ਲਗਦਾ ਹੈ ਕਿ ਉਸ ਨੇ ਜਿੰਦਗੀ ਜਿਉਣ ਦਾ ਇਹ ਤਰੀਕਾ ਜਾਣ ਬੁੱਝ ਕੇ ਅਪਨਾ ਲਿਆ ਹੈ , ਜੁੜੇ ਰਹਿ ਕੇ ਬੇ ਨਿਆਜ ਹੋ ਗਿਆ ਹੈ । ਸਲੀਕੇ ਚ ਰਹਿੰਦਿਆਂ ਵੀ ਕਮਲ ਮਾਰਨ ਦਾ ਢੰਗ ਉਸ ਨੂੰ ਆ ਗਿਆ ਹੈ ।
    ਆਪਣੇ ਬਹੁਤ ਅੰਦਰ ਦੀਆਂ ਗੱਲਾਂ ਉਹ ਕਿਸੇ ਨਾਲ ਸਾਂਝੀਆਂ ਨਹੀਂ  ਕਰਦਾ , ਪਰ ਢੋਲਕ ਵਜਾਉਣ ਵੇਲੇ ਉਹ ਜਦੋਂ ਆਪਣੇ ਆਪ ਨਾਲ ਇੱਕ ਮਿੱਕ ਹੁੰਦਾ ਹੈ ਜਰੂਰ ਉਹ ਕੁਝ ਗੱਲਾਂ ਆਪਣੇ ਆਪ ਨਾਲ ਕਰਦਾ ਹੈ ਕੁਝ ਢੋਲਕ ਨਾਲ ।

    
"ਅਸ਼ੋਕ ਹੁਸ਼ਿਆਰਪੁਰੀ" ਅਕਸਰ ਆਪਣੇ ਉਸਤਾਦ ਦੀਆਂ ਗੱਲਾਂ ਕਰਦਾ ਹੈ l ਬਿੰਟਾ ਭਾਅ ਜੀ ,ਏਦਾਂ ਦੇ ਨੇ ,ਬਿੰਟਾ ਭਾਅ ਜੀ ਇਹ ਕਰਦੇ ਨੇ  ਬਿੰਟਾ ਭਾਜੀ ਆਹ ਕਰਦੇ ਨੇ ਬਿੰਟਾ ਭਾਅ ਜ਼ੀ ਨੇ ਉਨ੍ਹਾਂ ਨਾਲ ਵਜਾਇਆ ਹੈ  ..ਬਿੰਟਾ  ਭਾਜੀ ਨੇ  ਉਸ ਗੀਤ ਵਿੱਚ" ਰੂਪਕ"  ਦੀ ਤਾਲ ਵਜਾਈ ਸੀ .... ਬੜੀ ਟੇਡੀ ਤਾਲ  .....l
           ਭਾਅਜੀ ਦੀਆਂ ਗੱਲਾਂ ਬਹੁਤ ਸੁਣੀਆਂ ਸਨ ਜ਼ਿਆਦਾਤਰ ਅਸ਼ੋਕ ਕੋਲੋਂ  .....ਮੈਂ ਪਹਿਲਾਂ ਵੀ ਲਿਖਿਆ ਹੈ ਕਿ ਅਸ਼ੋਕ ਦੀ ਖਾਸੀਅਤ ਹੈ ਉਹ  ਉਹ ਰਸਮੀ ਇੱਜ਼ਤ ਨਹੀਂ ਕਰਦਾ  ...ਉਹ ਪਿੱਠ ਪਿੱਛੇ ਵੀ ਆਪਣੇ ਉਸਤਾਦ ਨੂੰ "ਭਾਅ ਜੀ "ਹੀ ਕਹਿੰਦਾ  ਹੈ..।   ਇੱਕ ਉਹੀ ਇਨਸਾਨ ਦੇਖਿਆ ਹੈ ਜਿਸ ਨੂੰ ਉਹ ਤੂੰ ਤੋਂ ਬਗੈਰ ਗੱਲ ਕਰਦਾ ਹੈ  ।  ਉਹਦੀਆਂ ਗੱਲਾਂ ਵੀ ਕਰਦਾ ਹੈ...ਆਦਤਾਂ ਦੀ ਵੀ ,ਭਾਜੀ ਕੀ ਪੀਣਾ ਪਸੰਦ ਕਰਦੇ ਨੇ 'ਕੀ ਖਾਂਦੇ ਨੇ  l

         ਇੱਕ ਵਾਰ ਮੁਹਾਲੀ ਸਚਿਨ ਆਹੂਜਾ ਦੇ ਸਟੂਡੀਓ ਵਿੱਚ ਅਸ਼ੋਕ ਦੇ ਉਸਤਾਦ ਬਿੰਟਾ ਭਾਅ ਨਾਲ ਵੀ ਮੁਲਾਕਾਤ ਹੋ ਹੀ ਗਈ....ਸ਼ਾਮ ਨੂੰ ਫਿਰ ਇਕੱਠੇ ਬੈਠੇ  l
        ਪੰਜਾਬੀ ਸੰਗੀਤ ਉਦਯੋਗ ਵਿੱਚ ਉਨ੍ਹਾਂ ਨੂੰ ਸਾਰੇ ਜਾਣਦੇ ਨੇ.. ਉਹ ਪਿਛਲੇ ਚਾਲੀ ਸਾਲਾਂ ਤੋਂ ਰਿਦਮ ਵਜਾ ਰਹੇ ਨੇ .....ਕੋਈ ਵੀ ਲੈਅ ਹੋਵੇ ਜਾਂ ਫਿਰ ਕੋਈ ਦੀ ਤਾਲ  ..ਕੋਈ ਨਵਾਂ ਗਾਇਕ ਹੋਵੇ ਜਾਂ ਫਿਰ ਕਲਾਸੀਕਲ ਗਾਉਣ ਵਾਲਾ ਕੋਈ ਫ਼ਨਕਾਰ  ਬਿੰਟਾ ਭਾਅ ਜੀ ਨੇ ਸਭ ਲਈ ਕੰਮ ਕੀਤਾ ਹੈ  l
          ਅਜਿਹੀ ਸੰਗੀਤਕ ਮਹਿਫ਼ਿਲ ਚ ਬੈਠਣ ਦਾ ਆਪਣਾ ਆਨੰਦ ਹੁੰਦਾ ਹੈ ਪਰ ਮੈਂ ਪਤਾ ਨਹੀਂ ਕਿਉਂ ਅਸ਼ੋਕ ਹੁਸ਼ਿਆਰਪੁਰੀ ਬਾਰੇ ਹੀ ਸੋਚਦਾ ਰਿਹਾ  .....ਮੈਂ ਉਸ ਦੇ ਰੇਖਾ ਚਿੱਤਰ ਦੇ ਉਸ ਹਿੱਸੇ  ਬਾਰੇ ਸੋਚਦਾ ਰਿਹਾ ਜੋ ਕੁਝ ਦਿਨ ਪਹਿਲਾਂ ਹੀ ਲਿਖਿਆ ਸੀ  .. l  ਮੈਂ ਮਹਿਸੂਸ ਕੀਤਾ ਕਿ ਬਿੰਟਾ ਭਾਅ ਜੀ   ਵੀ ਅਸ਼ੋਕ ਹੁਸ਼ਿਆਰਪੁਰੀ ਨੂੰ ਪਸੰਦ ਕਰਦੇ ਹਨ  ...ਜਿਸ ਦੀ ਕਿ ਮੈਨੂੰ ਉਮੀਦ ਨਹੀਂ ਸੀ ..ਜਿਹੋ ਜਿਹਾ ਸ਼ੌਂਕੀ ਦਾ ਖਾਸਾ ਹੈ  ...ਉਸ ਲਈ ਅੰਦਰ ਤਕ ਜਾ ਕੇ ਸਮਝਣ ਦੀ ਲੋੜ ਹੁੰਦੀ ਹੈ  ...ਨਹੀਂ ਤਾਂ   ਤੁਸੀਂ ਜਲਦੀ ਹੀ ਅੱਕ ਜਾਓਗੇ ਤੇ ਪਾਸੇ ਹੋ ਜਾਓਗੇ ....ਜ਼ਿਆਦਾਤਰ ਇਸੇ ਤਰ੍ਹਾਂ ਹੁੰਦਾ ਹੋਣਾ  ....ਪਰ ਬਿੰਟਾ ਜੀ ਦਾ ਸ਼ੌਕ ਨਾਲ ਵਿਹਾਰ ਦੇਖ ਕੇ ਮੈਨੂੰ ਤਸੱਲੀ ਹੋਈ ਸੀ  l

ਮੈਨੂੰ ਉਹ ਸੁਲਝੇ ਹੋਏ ਇਨਸਾਨ ਲੱਗੇ ।

            ਉਸਤਾਦ ਜੀ, ਆਪਣੇ ਸ਼ਾਗਿਰਦ ਨੂੰ ਸਮਝਦੇ ਸਨ  .. l  ਅਸ਼ੋਕ ਮਾੜਾ ਇਨਸਾਨ ਨਹੀ ਬਸ ਉਸ ਨੂੰ ਆਪਣੇ ਆਪ ਨੂੰ ਪੇਸ਼ ਕਰਨ ਦਾ ਢੰਗ ਜਾਣ ਬੁੱਝ ਟੇਡਾ ਚੁਣਦਾ ਹੈ ...ਜਾਂ ਫਿਰ ਪੀ ਕੇ ਜਦੋਂ ਝੱਲ ਖਿਲਾਰਦਾ ਹੈ ਫਿਰ ਸਾਰੇ ਉਸ ਤੋਂ ਅੱਕ ਜਾਂਦੇ ਹਨ    l
        ਬਿੰਟਾ ਭਾਜੀ ਵੱਲ ਦੇਖਦਿਆਂ ਅਸ਼ੋਕ ਸਭ ਨੂੰ ਸੰਬੋਧਤ ਸੀ ਤੇ ਰਿਦਮ ਦੀ ਮਹੱਤਤਾ ਦੱਸ ਰਿਹਾ ਸੀ ਉਹ ਖ਼ਾਸ ਤੌਰ ਤੇ ਮੈਨੂੰ ਸੰਬੋਧਤ ਸੀ   "  ਭਾਅਜੀ ਜਿਸ ਤਰ੍ਹਾਂ ਨੀਂਹ ਨਹੀ ਹੁੰਦੀ....ਨੀਂਵ .....ਗਾਣਿਆਂ ਵਿੱਚ ਰਿਦਮ ਉਸੇ ਤਰ੍ਹਾਂ ਹੀ ਹੁੰਦੀ ਹੈ ਜਿਸ ਤਰ੍ਹਾਂ ਨੀਂਵ ਹੋਵੇ ਉਸੇ ਤਰ੍ਹਾਂ ਦਾ ਮਕਾਨ ਬਣ ਜਾਂਦਾ  ਹੈ ....ਗਾਣੇ ਵੀ ਰਿਦਮ ਦੀ ਨੀਂਵ ਤੇ ਬਣਦੇ ਹਨ  "    ਮੈਨੂੰ ਅਸ਼ੋਕ ਦਾ ਇਸ ਤਰ੍ਹਾਂ ਬੋਲਣਾ ਚੰਗਾ ਨਹੀਂ ਸੀ ਲੱਗਿਆ ਜਦੋਂ ਉਸ ਦਾ ਉਸਤਾਦ ਬੋਲਣ ਲਈ ਉਸ ਕੋਲ ਹੀ ਬੈਠਾ ਹੈ  ....ਮੈਂ ਮੌਕਾ ਸੰਭਾਲਦਿਆਂ ਬਿਨਟਾ ਭਾਅ ਜੀ ਨੂੰ ਪੁੱਛਿਆ  
 "ਬਿੰਟਾ ਭਾਜੀ,  "ਪੰਜਾਬੀ ਗਾਣੇ ਕਿਹੜੀ ਤਾਲ ਵਿਚ ਬਣਾਏ ਜਾਂਦੇ ਹਨ ..ਜ਼ਿਆਦਾਤਰ ਪੰਜਾਬੀ ਗਾਣੇ ?
.ਅਸ਼ੋਕ ਹੁਸ਼ਿਆਰਪੁਰੀ ਸਰੂਰ ਵਿੱਚ ਸੀ ਸ਼ਾਇਦ ਉਸਤਾਦ ਦੇ ਸਾਹਮਣੇ ਬੈਠਣ ਦੇ ਸਰੂਰ ਵਿੱਚ ਜਿਆਦਾ  l ਉਸਤਾਦ ਤੋਂ ਪਹਿਲਾਂ ਉਹ ਬੋਲਿਆ  
"ਭਾਜੀ ਮੈਂ ਤੁਹਾਨੂੰ ਦੱਸਦਾ ....ਕੇਰਵੈ ਚ......ਕੈਰਵੇ  ਵਿੱਚ ਖੁੱਲ੍ਹ ਜ਼ਿਆਦਾ ਮਿਲ ਜਾਂਦੀ ਹੈ  ...ਤਿੰਨ ਤਾਲ ਵਿਚ ਵੀ  ਰਾਗੀ ਬੰਦਾ ਹੀ ਗਾ ਸਕਦਾ ਹੈ  ....ਦੂਸਰਿਆਂ ਦੀ ਤਾਂ ਗੱਲ ਹੀ ਛੱਡੋ  "
ਸ਼ਾਇਦ ਅਸ਼ੋਕ ਹੁਸ਼ਿਆਰਪੁਰੀ ਠੀਕ ਬੋਲ ਰਿਹਾ ਸੀ ਤਾਂ ਹੀ ਬਿੰਟਾ ਭਾਜੀ ਚੁੱਪ ਰਹੇ ਸਨ । ਉਨ੍ਹਾਂ ਨੇ ਇਸ ਵਿਚ ਦਖਲ ਦੀ ਜ਼ਰੂਰਤ ਨਹੀਂ ਸੀ ਸਮਝੀ l
        ਅਸ਼ੋਕ ਢੋਲ ਦੀਆਂ ਤਾਲਾਂ ਦੀ ਗੱਲ ਕਰ ਰਿਹਾ ਸੀ  lਤੀਨ ਤਾਲ ,ਕਹਿਰਵਾ .ਦਾਦਰਾ  ..ਏਕ ਤਾਲ  ..ਰੂਪਕ ਤੇ ਬਣੇ ਗੀਤਾਂ ਦੀ  l  ਇਹ ਪਹਿਲੀ ਮਹਿਫਲ ਸੀ ਜੋ ਸਿਰਫ਼ ਰਿਦਮ ਤੇ ਹੋਈ ਸੀ  .....ਹਸਨ  ਅਲੀ ਆਪਣੀ ਫਿਤਰਤ ਮੁਤਾਬਕ ਚੁੱਪ ਰਿਹਾ ਭਾਵੇਂ ਕਿ ਉਹ ਇਸ ਵਿੱਚ ਬਹੁਤ ਕੁਝ ਬੋਲ ਸਕਦਾ ਸੀ  ....ਬੋਲਣ ਦਾ ਕੰਮ ਅਸ਼ੋਕ ਨੇ ਹੀ ਨਿਭਾਇਆ ਤੇ ਆਪਣੀ ਸੀਮਾ ਤੋਂ ਵੱਧ ਨਿਭਾਇਆ...ਉਹ ਅਕਸਰ ਇਸ ਤਰ੍ਹਾਂ ਕਰਦਾ ਰਹਿੰਦਾ ਹੈ    l  
     ਮੈਂ ਉਸ ਨੂੰ ਸਿਰਫ਼ ਢੋਲਕ ਮਾਸਟਰ ਹੀ ਲਿਖਿਆ ਸੀ । ....ਸੰਗੀਤ ਸੁਣਨ ਦੀ ਉਸ ਦੀ  ਤਮੀਜ ਬਾਰੇ ਨਹੀਂ ਲਿਖਿਆ  ...ਢੋਲਕ ਵਜਾਉਣ ਪਿੱਛੇ ਉਸ ਦੀ ਵੱਡੀ ਸਲਾਹੀਅਤ ਬਾਰੇ ਨਹੀਂ ਲਿਖਿਆ  ....ਸੰਗੀਤਕ ਬੈਠਕ ਵਿੱਚ ਬੈਠ ਵੀ ਮੈਂ ਇਹੀ ਸੋਚਦਾ ਰਿਹਾ ਕਿ ਜਲਦੀ ਹੀ ਇਸ ਬਾਰੇ ਲਿਖਾਂਗਾ  l
       ਅਸ਼ੋਕ ਨਾਲ ਦੋਸਤੀ ਨੂੰ ਪੱਚੀ ਵਰ੍ਹੇ ਹੋ ਗਏ ਹਨ  .....ਇਹ ਉਸੇ ਤਰ੍ਹਾਂ ਹੀ ਹੈ ਜਿਸ ਤਰ੍ਹਾਂ ਤੁਸੀਂ ਗੀਤ ਦਾਤਾ ਅਾਨੰਦ ਮਾਣ ਲਵੋ ਪਰ ਤੁਹਾਨੂੰ ਉਸ ਦੇ ਪਿੱਛੇ ਚੱਲ ਰਹੀ ਰਿਦਮ ਦੀ ਵੰਨਗੀ ਬਾਰੇ ਨਹੀਂ ਪਤਾ  l   ਤੁਹਾਨੂੰ ਗੀਤ  ਚੰਗਾ ਲੱਗਦਾ ਹੈ ...ਬਸ  l   ਅਸ਼ੋਕ ਚਾਹੁੰਦਾ ਵੀ ਨਹੀਂ ਕਿ ਉਸ ਦੀ ਜ਼ਿੰਦਗੀ ਦੀ ਲੈਅ ਤਾਲ ਬਾਰੇ ਕੋਈ ਜਾਣ ਲਵੇ ਜਾਂ ਜਾਨਨਾ  ਚਾਹੇ l  ਜੇ ਤੁਸੀਂ ਜਾਣਨਾ ਚਾਹੋ ਵੀ ਤਾਂ ਉਹ  ਤੁਹਾਨੂੰ ਗੀਤ ਸੁਣਾ ਦੇਵੇਗਾ ਤੇ ਦੱਸੇਗਾ ਕਿ  ਰਫੀ ਸਾਹਿਬ ਦਾ ਗੀਤ" ਆਜ ਕਲ ਮੇ ਢਲ ਗਿਆ  ...ਦਾਦਰਾ ਚ ਕੀਤੀ ਹੋਈ ਬੰਦਿਸ਼ ਹੈ  ...."   ਆਪਣੀ ਗੱਲ ਨਹੀਂ ਕਰੇਗਾ  l  
     ਰਿਦਮ ਦੀਆਂ ਇਹ ਗੱਲਾਂ ਉਹ ਹਰੇਕ ਨਾਲ ਨਹੀਂ ਕਰਦਾ  ਕੁਝ ਕੁ ਲੋਕਾਂ ਨਾਲ ਕਰਦਾ ਹੈ.. ਹੁਣ, ਮੇਰੇ ਨਾਲ ਵੀ  l
        ਉਸ ਨੇ ਇਕ ਦਿਨ ਫੋਨ ਕੀਤਾ"  . ..ਭਾਜੀ  ..ਝੱਪਤਾਲ  ਚ ਰਫੀ ਸਾਹਿਬ ਦਾ ਗੀਤ ਸੁਣਨਾ  .....ਬੜੀ ਔਖੀ ਤਾਲ ਹੈ ..ਕਿਆ ਬਾਤ  ....ਆਵਾਜ਼ ਦੇ ਕੇ ਹਮੇਂ ਤੁਮ ਬੁਲਾਓ  ...."l
 ਮੈਨੂੰ ਉਸ ਦੀ  ਦੀ ਇਕੱਲਤਾ ਦਾ ਅਹਿਸਾਸ ਹੈ ਜੋ ਉਹ ਕਿਸੇ ਹੋਰ ਨੂੰ ਨਹੀਂ ਹੋਣ ਦਿੰਦਾ  ...।
ਮੈਂ ਕਿਹਾ" ਤੇ...ਏਕ ਤਾਲ "
" ਇਸ ਵਿੱਚ ਹਰ ਕੋਈ ਨਹੀ ਗਾ ਸਕਦਾ   ਭਾਜੀ " ........ਅਚਾਨਕ ਸ਼ਾਇਦ ਉਸ ਨੂੰ ਮੇਰੇ ਭਾਵ ਦਾ ਪਤਾ ਲੱਗ ਗਿਆ ਸੀ...ਇਕਲਾਪੇ   ਦੇ ਭਾਵ ਬਾਰੇ...   ਉਸ ਨੇ ਫੋਨ ਕੱਟ ਦਿੱਤਾ ਸੀ  l
    ਉਹ ਕਹਿੰਦਾ ਹੈ ਕਿ ਏਕ ਤਾਲ ,ਔਖੀ ਤਾਲ ਹੈ  .....ਪਰ ਜ਼ਿੰਦਗੀ ਦੀ ਇਸ ਔਖੀ ਏਕ ਤਾਲ ਨੂੰ  ਉਸ ਨੇ ਆਪਣੇ ਢੰਗ ਨਾਲ ਸੌਖਾ ਨਗ਼ਮਾ ਬਣਾ ਲਿਆ ਹੈ l  
   ਬਹਰਹਾਲ ਮੈਂ ਸਿਰਫ ਗੀਤ ਨਹੀਂ ਸੁਣਦਾ ਮੈਨੂੰ ਰਿਦਮ ਵਿਚ ਵੀ ਦਿਲਚਸਪੀ ਹੁੰਦੀ ਹੈ...ਤੇ  ਜਦ ਕਦੇ ਕੋਈ  ਝਪ ਤਾਲ  ਚ ਬੰਨਿਆ ਕੋਈ ਮੁਸ਼ਕਿਲ ਕਿਹਾ ਗੀਤ ਸੁਣਦਾ ਹਾਂ ਤਾਂ ਮੈਨੂੰ ਅਸ਼ੋਕ ਦੇ ਕਹੇ ਸ਼ਬਦ ਯਾਦ ਆ ਜਾਂਦੀ ਹੈ
"ਭਾਅ ਜੀ ਬੜੀ ਔਖੀ  ਤਾਲ ਹੈ, ਬੜੀ ਟੇਢੀ "
     ਸ਼ੌਕੀ ਨੇ ਆਪਣੀ ਜਿੰਦਗੀ ਦੀ ਇਸ ਟੇਢੀ ਤਾਲ ਨੂੰ ਮਾਨਣਾ ਸਿੱਖ ਲਿਆ ਹੈ ਸ਼ਾਇਦ ।

ਸਮਾਪਤ
 ਲੇਖਕ ਤਰਸੇਮ ਬਸ਼ਰ_ 9814163071