ਗੁਰੂਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਨੂੰ ਸਮਰਪਿਤ '550 ਰੁੱਖ ਗੁਰੂ ਦੇ ਨਾਮ' ਵਾਤਾਵਰਣ ਲਹਿਰ ਦੀ ਸ਼ੁਰੂਆਤ - ਰਾਜਵਿੰਦਰ ਰੌਂਤਾ
ਪੱਤੋ ਹੀਰਾ ਸਿੰਘ ਵਿਚ ਬਣੇਗਾ ਗੁਰੂ ਨਾਨਕ ਬਾਗ
ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ 13 ਰੁੱਖਾਂ ਅਨੁਸਾਰ ਲਗਾਏ ਗਏ 400 ਤੋਂ ਵੱਧ ਪੌਦੇ ਤੇ ਰੁੱਖ
- ਰਾਜਵਿੰਦਰ ਰੌਂਤਾ
ਵਸ਼ਿੰਗਟਨ ਸਥਿਤ ਸੰਸਥਾ, ਈਕੋਸਿੱਖ ਵੱਲੋਂ ਇੱਕ ਨਿਵੇਕਲੇ ਉਪਰਾਲੇ ਤਹਿਤ ਗੁਰਬਾਣੀ ਦੇ ਆਸ਼ੇ ਅਨੁਸਾਰ, ਪੰਜਾਬ ਵਿੱਚ ਆਪਣੀ ਕਿਸਮ ਦੇ ਪਹਿਲੇ ਹਰਿਆਵਲ-ਭਰਪੂਰ ਬਾਗ ਦੀ ਸ਼ੁਰੂਆਤ 400 ਤੋਂ ਵੱਧ ਰੁਖ ਪੌਦੇ ਲਗਾ ਕੇ ਕੀਤੀ।
ਗੁਰੂ ਨਾਨਕ ਬਾਗ ਪੱਤੋ ਹੀਰਾ ਸਿੰਘ "ਸਿੱਖ ਇਤਿਹਾਸ ਵਿੱਚ ਇਹ ਅਜਿਹਾ ਪਹਿਲਾ ਅਸਥਾਨ ਬਣਨ ਜਾ ਰਿਹਾ ਹੈ ਜਿੱਥੇ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਕਈ ਪਰਜਾਤੀਆਂ ਦੇ ਰੁੱਖ ਇੱਕੋ ਥਾਂ ਲਗਾਏ ਗਏ ਹੋਣ। ਕੁੱਲ ਮਿਲਾ 13 ਕਿਸਮਾਂ ਦੇ 400 ਤੋਂ ਵੱਧ ਰੁੱਖ ਲਗਾਏ ਗਏ ਜਿੰਨ੍ਹਾਂ ਵਿੱਚ ਅੰਬ, ਕਿੱਕਰ, ਸਿੰਮਲ, ਬੇਰ, ਮਹੂਆ, ਚੰਦਨ, ਬੋਹੜ ,ਮਜੀਠ ਆਦਿ ਹਨ। ਜੋ ਕਿ ਨਵੀਂ ਪੀੜ੍ਹੀ ਲਈ ਦੁਰਲੱਭ ਵੀ ਹੋਣਗੇ।
ਇਹ ਪ੍ਰੋਜੈਕਟ ਈਕੋਸਿੱਖ ਵੱਲੋਂ ਗੁਰੂਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਨੂੰ ਸਮਰਪਿਤ '550 ਰੁੱਖ ਗੁਰੂ ਦੇ ਨਾਮ' ਵਾਤਾਵਰਣ ਲਹਿਰ ਦੇ ਹੇਠ ਸ਼ੁਰੂ ਕੀਤਾ ਗਿਆ ਹੈ, ਜਿਸ ਵਿੱਚ ਹਰ ਇੱਕ ਰੁੱਖ ਦੀ ਪਹਿਚਾਨ ਲਈ ਉਸ ਨਾਲ ਢੁੱਕਦੀ ਗੁਰਬਾਣੀਦੀ ਤੁੱਕ ਦਿੱਤੀ ਗਈ ਹੈ। ਡਾ. ਬਲਵਿੰਦਰ ਸਿੰਘ ਲੱਖੇਵਾਲੀ ਨੇ ਗੁਰਬਾਣੀ ਦੇ ਦਰਜ ਰੁੁੱਖਾਂ ਦੀ ਖੋਜ ਅਤੇ ਬਾਗ ਦੀ ਲੈਂਡਸਕੇਪਿੰਗ ਕੀਤੀ ਹੈ।
ਪੱਤੋ ਹੀਰਾ ਸਿੰਘ ਦੇ ਸਮੂਹ ਨਗਰ ਨਿਵਾਸੀਆਂ ਵੱਲੋਂ ਕੁਦਰਤਪ੍ਰਤੀ ਚਾਅ ਅਤੇ ਸੰਵੇਦਨਸ਼ੀਲਤਾ ਕਰਕੇ ਇਹ ਕੰਮਸ਼ੁਰੂ ਹੋਇਆ ਹੈ।
ਜਿਕਰਯੋਗ ਹੈ ਕਿ ਗੁਰੂ ਨਾਨਕ ਦੇਵ ਜੀ ਦੀਆਂ ਕੁਦਰਤ-ਪ੍ਰੇਮ ਪ੍ਰਤੀ ਦਿੱਤੀਆਂ ਗਈਆਂ ਸਿਖਿਆਵਾਂ ਅਤੇ ਸਿੱਖ ਧਰਮ ਦੇ ਕੁਦਰਤ ਦੇ ਸਬੰਧਾਂ ਵਾਲੇ ਫਲਸਫੇ ਨੂੰ ਸਮੁੱਚੇ ਸੰਸਾਰ ਤੱਕ ਪਹੁੰਚਾਉਣ ਦਾਟੀਚਾਲੈ ਕੇ ਚੱਲੀ ਈਕੋ ਸਿੱਖ ਸਭ ਤੋਂ ਵਧੀਆ ਢੰਗ ਹੈ। ੲਹ ਪ੍ਰੌਜੈਕਟ ਨਾ ਕੇਵਲ ਪੰਜਾਬ ਬਲਕਿ ਭਾਰਤ ਦੇ ਨਾਲ-ਨਾਲ ਪੂਰੀ ਦੁਨੀਆਂ ਨੂੰ ਸਾਡੇ ਗੁਰੂ ਸਹਿਬਾਨਾਂ ਦੀ ਵਿਚਾਰਧਾਰਾ ਪ੍ਰਤੀ ਪ੍ਰੇਰਿਤ ਕਰੇਗਾ।
ਪੈਟਲਸ ਦੇ ਸਹਿਯੋਗ ਨਾਲ ਹੋਣ ਵਾਲੇ ਇਸ ਕਾਰਜ ਵਿੱਚ ਗੁਰਬਾਣੀ ਤੋਂ ਸੇਧ ਲੈ ਕੇ ਗੁਰੂ ਦੇ ਨਾਮ ਤੇ ਮਨੁੱਖਤਾ, ਧਰਤੀ, ਪਸ਼ੂਆਂ ਅਤੇ ਪ੍ਰਕਿਰਤੀ ਨੂੰ ਬਚਾਉਣ ਲਈ ਰੁੱਖ ਲਗਾਉਣ ਤੋਂ ਵੱਡੀ ਮਾਣ ਵਾਲੀ ਗੱਲ ਸ਼ਾਇਦ ਕੋਈ ਹੋ ਨਹੀਂ ਸਕਦੀ।
14 ਮਾਰਚ 2012 ਨੂੰ ਪਿੰਡ ਪੱਤੋ ਹੀਰਾ ਸਿੰਘ ਦੇ ਨਿਵਾਸੀਆਂਅ ਤੇ ਪੈਟਲਸਸੰਸਥਾ ਨੇ 13 ਏਕੜ ਜ਼ਮੀਨ ਵਿੱਚ ਵਾਤਾਵਰਣਦੀ ਸੁਰੱਖਿਆ ਦੇ ਮਨੋਰਥਨ ਨਾਲ ਕਾਰਜਸ਼ੁਰੂ ਕੀਤੇ ਸਨ। ਪਾਣੀ ਸੰਭਾਲ ,ਫ਼ੁਹਾਰਾ ਸਿਸਟਮ,ਸੁੰਦਰ ਘਾਹ ਦਾ ਮੈਦਾਨ ,ਪਾਰਕ ਆਦਿ ਬਣੇ ਹੋਏ ਹਨ।
ਈਕੋਸਿੱਖ ਸੰਸਥਾ ਦੇ ਕੌਮਾਂਤਰੀ ਪ੍ਰਧਾਨ ਸੁਪਰੀਤ ਕੌਰ ਨੇ ਦੱਸਿਆ ਕਿ ਈਕੋਸਿੱਖ ਸੰਸਥਾ ਵੱਲੋਂ 2019 ਵਿਚ ਆ ਰਹੇ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼-ਪੁਰਬ ਨੂੰ ਸਮਰਪਿਤ, ਪੱਤੋ ਹੀਰਾ ਸਿੰਘ ਦੇ ਸਮੂਹ ਨਗਰ ਨਿਵਾਸੀ ਅਤੇ ਪੱਤੋ ਈਕੋ ਟ੍ਰੀ ਐਂਡ ਲੈਂਡਸਕੇਪ ਸੋਸਾਇਟੀ (ਪੈਟਲਸ) ਦੇ ਸਹਿਯੋਗ ਨਾਲ ਬਣਾਏ ਜਾ ਰਹੇ 'ਗੁਰੂ ਨਾਨਕ ਬਾਗ' ਵਿਚ ਜੋ ਕਿ 5 ਕਿੱਲੇ ਜਮੀਨ ਵਿੱਚ ਬਣੇਗਾ।
ਧਾਰਮਿਕ ਮਹੱਤਤਾ ਦੇ ਪੱਖ ਤੋਂ ਜਿਲ੍ਹਾ ਮੋਗਾ ਦੇ ਇਸ ਅਸਥਾਨ ਨੂੰ ਗੁਰੂ ਨਾਨਕ ਦੇਵ ਜੀ ਦੇ ਨਾਲ-ਨਾਲ ਪਾਤਸ਼ਾਹੀ ਛੇਵੀਂ, ਸੱਤਵੀਂ ਅਤੇ ਦਸਵੀਂ ਦੀ ਚਰਨ-ਛੋਹ ਪ੍ਰਾਪਤ ਹੈ।
ਇਸ ਸਮੇਂ ਸਮੂੰਹ ਸਿੱਖ ਸੰਗਤ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 2019 ਵਿੱਚ ਮਨਾਏ ਜਾ ਰਹੇ 550ਵੇਂਪ੍ਰਕਾਸ਼ਪੁਰਬ ਦੇ ਮੌਕੇ ਸੰਸਾਰ ਭਰ ਵਿੱਚ 1820 ਸਥਾਨਾਂ ਤੇ 10 ਲੱਖ ਰੁੱਖ ਲਗਾਉਣਦਾ ਸੱਦਾ ਦਿੱਤਾ ਗਿਆ ,ਜਿਸ ਨੂੰ ਪਿੰਡਾਂ ਅਤੇ ਸ਼ਹਿਰਾਂ ਦੀਆਂ ਵੱਖ-ਵੱਖ ਸੰਸਥਾਵਾਂ ਵੱਲੋਂ ਭਰਪੂਰ ਸਹਿਯੋਗ ਮਿਲ ਰਿਹਾ ਇਸ ਸਮੇਂ ਈਕੋ ਸਿੱਖ ਦੇ ਪ੍ਰੋਜੈਕਟ ਇੰਚਾਰਜ ਰਵਨੀਤ ਸਿੰਘ , ਡਾ.ਰਾਜਵੰਤ ਸਿੰਘ,ਪੇਟਲਜ਼ ਦੇ ਪ੍ਰਧਾਨ ਸੁਖਚੈਨ ਸਿੰਘ ਕਿੱਟੀ,ਅਜਮੇਰ ਸਿੰਘ ਪੰਚ,ਜਗਤਾਰ ਸਿੰਘ ਬਰਾੜ,ਲਾਡੀ ਬਰਾੜ ਆਦਿ ਸਮੇਤ ਈਕੋ ਸਿੱਖ ਸੰਸਥਾ ਦੇ ਸਤਵੀਰ ਕੌਰ,ਕੰਵਲਨੈਣ ਕੌਰ ਤੇ ਰਤਨ ਕੌਰ,ਜਸਕਰਨ ਸਿੰਘ,ਗੁਰਪ੍ਰੀਤ ਕੌਰ,ਭਵਨੀਤ ਸਿੰਘ ,ਸੁਖਮੀਤ ਸਿੰਘ ਆਦਿ ਵਲੰਟੀਅਰ ਪਿੰਡ ਤੇ ਇਲਾਕੇ ਦੀਆਂ ਸੰਗਤਾਂ ਮੌਜੂਦ ਸਨ।
ਰਾਜਵਿੰਦਰ ਰੌਂਤਾ ,ਰੌਂਤਾ (ਮੋਗਾ )9876486187