ਪੱਠੇ ਪਾਉਣੇ ਹਉਮੈਂ ਨੂੰ ਤੂੰ ਦੇ ਛੱਡ।
ਮੈਂ ਦੇ ਇਸ ਕੀੜੇ ਨੂੰ ਦੇ ਮਨ ਚੋਂ ਕੱਢ।
ਨੇਕ ਕਮਾਈ ਕਰ ਤੂੰ ਟੱਬਰ ਨੂੰ ਪਾਲ,
ਦੋ ਨੰਬਰ ਦੇ ਧੰਦੇ ਦਾ ਫਸਤਾ ਵੱਡ
ਸਮਤਲ ਰਹਿਣਾ ਸਿੱਖੋ ਦੁੱਖਾਂ ਸੁੱਖਾਂ ਚ,
ਆਪੇ ਹਟ ਜੂ ਆਉਣਾ ਸੋਚਾਂ ਚ ਫਲੱਡ।
ਕੰਮ ਕਰੋ ਅਜਿਹੇ ਜੋ ਭੁੱਲਣ ਨਾ ਲੋਕ,
ਨਾਲ ਪਿਆਰ ਰਹੋ ਵੈਰ ਦਿਲਾਂ ਚੋਂ ਕੱਢ।
ਸਿੱਧੂ ਜੀਵਨ ਦੇ ਵਿਚ ਜੇ ਪਾਉਣਾ ਸੁੱਖ,
ਸੱਚੀ ਗੱਲ ਕਰੋ ਭੈੜਾਂ ਦੇਵੋ ਛੱਡ।