ਦਾਲ ਰੋਟੀ ਘਰ ਦੀ, ਦਿਵਾਲੀ ਅੰਬਰਸਰ ਦੀ ? - ਹਰਲਾਜ ਸਿੰਘ ਬਹਾਦਰਪੁਰ

ਦਾਲ ਰੋਟੀ ਘਰ ਦੀ, ਦਿਵਾਲੀ ਅੰਬਰਸਰ ਦੀ । ਇਹ ਸਬਦ ਕਿੰਨਾ ਕੁ ਪੁਰਾਣਾ ਹੈ ਇਸ ਵਾਰੇ ਤਾਂ ਮੈਨੂੰ ਜਾਣਕਾਰੀ ਨਹੀਂ ਹੈ , ਹਾਂ ਇੰਨਾ ਕੁ ਜਰੂਰ ਲੱਗਦਾ ਹੈ ਗੁਰੂ ਕਾਲ ਵਿੱਚ ਇਹ ਸਬਦ ਪ੍ਰਚਲਤ ਨਹੀਂ ਹੋਣਾ, ਹਾਂ ਮਹਾਂਰਾਜਾ ਰਣਜੀਤ ਸਿੰਘ ਦੇ ਸਮੇ ਪ੍ਰਚੱਲਤ ਹੋਇਆ ਹੋ ਸਕਦਾ ਹੈ ।  ਜਦੋਂ ਮੈਂ ਇਸ ਵਾਰੇ ਸੋਚਿਆ ਤਾਂ ਮੈਨੂੰ ਲੱਗਿਆ ਕਿ ਇਸ ਛੋਟੇ ਜਿਹੇ ਸ਼ਬਦ ਨੇ ਸਾਨੂੰ ਰੱਜ ਕੇ ਮੂਰਖ ਬਣਾਇਆ ਹੈ , ਜਿਸ ਰਾਹੀਂ ਸਾਡੀ ਅਸਲੀਅਤ ਨੂੰ ਤਾਂ ਕੱਟਿਆ ਗਿਆ ਹੈ ਅਤੇ ਬੇਗਾਨੀ ਪ੍ਰੰਪਰਾ ਨੂੰ ਸਾਡੇ ਗੱਲ ਪਾਇਆ ਗਿਆ ਹੈ । ਭਾਵ ਕੇ ਜੋ ਗੁਰੂ ਕੇ ਲੰਗਰ ( ਦਾਲ ਰੋਟੀ ) ਦੀ ਪ੍ਰਸਿੱਧੀ ਸੀ ਅਤੇ ਹੈ , ਜੋ ਗੁਰੂ ਕਾਲ ਤੋਂ ਲੈ ਕੇ ਅੱਜ ਤੱਕ ਲੋੜਬੰਦਾਂ ਦਾ ਪੇਟ ਭਰ ਰਹੀ ਹੈ ਅਤੇ ਜਾਤ ਦੀ ਊਚ ਨੀਚਤਾ ਨੂੰ ਖਤਮ ਕਰਕੇ ਬਰਾਬਰਤਾ ਦੀ ਸੇਧ ਦਿੰਦੀ ਹੈ, ਜਿਸ ਨੂੰ ਦੁਨੀਆਂ ਧੰਨ ਧੰਨ ਕਰਦੀ ਹੈ , ਗੁਰੂਆਂ ਦੇ ਉਸ ਲੰਗਰ ਪ੍ਰਬੰਧ ਦੀ ਤਾਂ ਗੱਲ ਹੀ ਨਹੀਂਂ ਕੀਤੀ, ਕਿ ਦਾਲ ਰੋਟੀ ਅੰਬਰਸਰ ਦੀ ( ਜਾਂ ਗੁਰੂ ਕੇ ਲੰਗਰ ਦੀ ) । ਇਸ ਅਸਲੀਅਤ ਨੂੰ ਤਾਂ ਕੱਟ ਦਿੱਤਾ ਗਿਆ , ਕਿਹਾ ਗਿਆ ਕਿ ਦਾਲ ਰੋਟੀ ਤਾਂ ਘਰ ਦੀ ਹੀ ਚੰਗੀ ਹੈ । ਜੋ ਸਾਡੀ ਹੈ ਨਹੀਂ ਸੀ ਜਿਸ ਵਿੱਚ ਸਾਨੂੰ ਘੜੀਸ ਕੇ ਜੋੜਿਆ ਗਿਆ ਹੈ, ਉਸ ਨੂੰ ਸਾਡੀ ਬਣਾਉਂਦਿਆਂ ਕਿਹਾ ਗਿਆ ਕਿ ਦਿਵਾਲੀ ਅੰਬਰਸਰ ਦੀ । ਅਸੀਂ ਖੁਸ਼ ਹੋ ਗਏ ਕਿ ਅੰਬਰਸਰ ਦੀ (ਸਾਡੀ) ਦਿਵਾਲੀ ਬਹੁਤ ਪ੍ਰਸਿੱਧ ਹੈ , ਜਦ ਕਿ ਦਿਵਾਲੀ ਸਾਡੀ ਹੈ ਹੀ ਨਹੀਂ । ਹੈ ਨਾ ਕਮਾਲ ਦੀ ਗੱਲ । ਇਹ ਮੇਰੀ ਆਪਣੀ ਸੋਚ ਹੈ, ਗਲਤ ਵੀ ਹੋ ਸਕਦੀ ਹੈ, ਇਸ ਨੂੰ ਮੈਂ ਕਿਸੇ ਉੱਤੇ ਥੋਪ ਵੀ ਨਹੀਂ ਰਿਹਾ, ਸਿਰਫ ਆਪਣੀ ਵਿਚਾਰ ਸਾਂਝੀ ਕਰ ਰਿਹਾਂ ਹਾਂ ਜੀ । ਹਰਲਾਜ ਸਿੰਘ ਬਹਾਦਰਪੁਰ ।


      ਮਿਤੀ 19-10-2017


ਹਰਲਾਜ ਸਿੰਘ ਬਹਾਦਰਪੁਰ  
ਪਿੰਡ ਤੇ ਡਾਕ : ਬਹਾਦਰਪੁਰ                
ਤਹਿ: ਬੁਢਲਾਡਾ,ਜਿਲ੍ਹਾ ਮਾਨਸਾ (ਪੰਜਾਬ) 
ਪਿੰਨਕੋਡ-151501 
ਮੋਬਾਇਲ-94170-23911
harlajsingh7@gmail.com