'ਚੁਸਤੀ ਦਾ ਕਾੜ੍ਹਾ' - ਮੇਜਰ ਸਿੰਘ ਬੁਢਲਾਡਾ
ਛੱਡਦੇ ਹਰ ਵੇਲੇ ਤੱਕਣਾ ਸਹਾਰਾ ਸੱਜਣਾਂ।
ਦਸਦੇ ਨੇ ਰੋਗ ਇਹ ਮਾੜਾ ਸੱਜਣਾਂ।
ਆਪਣੇ ਪੈਰਾਂ ਤੇ ਆਪ ਖੜਾ ਹੋ,
ਵੇਖੀ ਇਹਦਾ ਵੱਖਰਾ ਨਜ਼ਾਰਾ ਸੱਜਣਾਂ।
ਆਲਸ, ਚਿੰਤਾ ਜਿਹੇ ਰੋਗ ਨ੍ਹੀ ਲੱਗਣੇ,
ਪੀਂਦਾ ਰਹੀ ਚੁਸਤੀ ਦਾ ਕਾੜ੍ਹਾ ਸੱਜਣਾਂ।
ਚੰਗੀ ਸੋਚ ਦੇ ਮਾਲਕ ਕਦੇ ਵੀ,
ਰੱਖਦੇ ਨਾ ਕਿਸੇ ਨਾਲ ਸਾੜਾ ਸੱਜਣਾਂ।
ਇਹ ਅਣਖ਼ ਸ਼ਰਮ ਕੀਮਤੀ ਨੇ ਗਹਿਣੇ,
ਰੱਖੀ ਸਾਂਭਕੇ ਲਾਕੇ ਜ਼ੋਰ ਸਾਰਾ ਸੱਜਣਾਂ।
ਮੇਜਰ ਸਿੰਘ ਬੁਢਲਾਡਾ
94176 42327