ਨਿਰੰਤਰ ਵਰਤਾਰਾ — ਪੀੜ੍ਹੀ ਦਰ ਪੀੜ੍ਹੀ ਪਾੜ੍ਹਾ - ਸੁਖਪਾਲ ਸਿੰਘ ਗਿੱਲ
ਪੀੜ੍ਹੀ ਦਾ ਪਾੜ੍ਹਾ ਭਾਵ ਬਜ਼ੁਰਗਾਂ ਅਤੇ ਬੱਚਿਆ ਵਿਚਕਾਰ ਪਾੜ੍ਹਾ ਸੂਝ , ਸਿਆਣਪ , ਕਦਰਾਂ ਕੀਮਤਾਂ ਅਤੇ ਖਿਆਲਾਂ ਦਾ ਮੇਲ ਨਾ ਹੋਣ ਕਾਰਨ ਹੁੰਦਾ ਹੈ । ਪੀੜ੍ਹੀ ਦਰ ਪੀੜ੍ਹੀ ਪਾੜ੍ਹਾ ਸਮੇਂ ਦਾ ਵਰਤਾਰਾ ਹੈ । ਇੱਕ ਪਲ ਦੂਜੇ ਪਲ ਨਾਲੋਂ ਵੱਖਰਾ ਆਉਂਦਾ ਹੈ । ਜੀਵਨ ਦੀ ਰਫਤਾਰ ਲਗਾਤਾਰ ਚੱਲਦੀ ਜੋ ਕੇ ਜ਼ਰੂਰੀ ਵੀ ਹੈ । ਗਤੀਸ਼ੀਲਤਾ ਨਾਲ ਨਵਾਂ ਪਣ ਉਦੇ ਹੁੰਦਾ ਹੈ । ਖੜ੍ਹਾ ਪਾਣੀ ਸੜ੍ਹ ਜਾਂਦਾ ਹੈ ਜਦੋਂ ਕਿ ਦਰਿਆਵਾਂ ਦਾ ਪਾਣੀ ਚੱਲਦੇ ਰਹਿਣ ਕਾਰਨ ਨਵੇਂ ਪਣ ਦਾ ਅਹਿਸਾਸ ਕਰਾਉਂਦਾ ਰਹਿੰਦਾ ਹੈ ਇਸੇ ਤਰਜ਼ ਤੇ ਹੀ ਜੀਵਨ ਦੀ ਲੀਲਾ ਸਮੇਂ — ਸਮੇਂ ਦੀ ਹਾਣੀ ਵੀ ਬਣਨੀ ਚਾਹੀਦੀ ਹੈ ਨਹੀਂ ਤਾਂ ਪਛੜਾਪਨ ਹੀ ਲੱਗੇਗਾ । ਇਹ ਵੀ ਨਾ ਹੋਵੇ ਕਿ ਬੱਚੇ ਮਾਪਿਆਂ ਅਤੇ ਬਜ਼ੁਰਗਾਂ ਦੀ ਨੈਤਿਕਤਾ ਅਤੇ ਸੰਸਕਾਰਾਂ ਤੋਂ ਦੂਰ ਚਲੇ ਜਾਣ । ਇਸ ਨਾਲ ਸਮਾਜਿਕ ਸੰਕਟ ਅਤੇ ਵੱਖਰੇਵੇਂ ਬਣੇ ਰਹਿੰਦੇ ਹਨ । ਡੀਜ਼ੀਟਲ ਦੀ ਆੜ੍ਹ ਹੇਠ ਬਜ਼ੁਰਗਾਂ ਨੂੰ ਅਣਜਾਣ ਸਮਝਣ ਨਾਲੋਂ ਉਹਨਾਂ ਦੇ ਗਿਆਨ ਅਤੇ ਤਜ਼ਰਬੇ ਦਾ ਲਾਹਾ ਲੈਣਾ ਚਾਹੀਦਾ ਹੈ । ਉੰਝ ਸਮਾਜਿਕ ਆਰਥਿਕ ਵਿਦਿਅਕ ਅਤੇ ਹੋਰ ਵੱਖ — ਵੱਖ ਪੱਖਾਂ ਤੋਂ ਪੀੜ੍ਹੀ ਦਾ ਪਾੜ੍ਹਾ ਕਾਇਮ ਹੀ ਰਹੇਗਾ । ਪੀੜ੍ਹੀ ਦੇ ਇਸ ਪਾੜ੍ਹੇ ਦੇ ਹਾਂ ਪੱਖੀ ਪ੍ਰਭਾਵ ਤਾਂ ਹਨ ਪਰ ਨਾ — ਪੱਖੀ ਪ੍ਰਭਾਵਾਂ ਤੋਂ ਕਿਨਾਰਾ ਨਹੀਂ ਕੀਤਾ ਜਾ ਸਕਦਾ । ਘਰ ਵਿੱਚ ਬਾਬਾ ਪੁੱਤ ਅਤੇ ਪੋਤਾ ਤਿੰਨੋ ਵੱਖਰਾ ਵੱਖਰਾ ਗਿਆਨ ਅਤੇ ਸਮੇਂ ਦਾ ਰੰਗ ਢੰਗ ਲਈ ਬੈਠੇ ਹਨ ।
ਪੀੜ੍ਹੀ ਦਰ ਪੀੜ੍ਹੀ ਪਾੜ੍ਹਾ ਸਮਾਜ ਵਿੱਚ ਵੱਖੋਂ ਵੱਖਰੀਆਂ ਸਭਾਵਨਾਮਾ ਅਤੇ ਤੌਰ ਤਰੀਕੇ ਲੈ ਕੇ ਬੈਠਾ ਹੈ । ਸਾਡੀ ਪੀੜ੍ਹੀ ਇਹੀ ਹੈ ਜਿਸ ਨੇ ਹਰ ਪੱਖ ਦੀ ਉੱਨਤੀ ਦੇਖੀ ਪਰ ਅਫਸੋਸ ਇਹ ਵੀ ਹੈ ਕਿ ਸਾਡੀ ਆਖਰੀ ਪੀੜ੍ਹੀ ਹੈ , ਜੋ ਮਾਂ ਪਿਉ ਤੋਂ ਡਰਦੀ , ਝਕਦੀ ਅਤੇ ਸਤਿਕਾਰ ਕਰਦੀ ਸੀ ਪਰ ਹੁਣ ਦੀ ਪੀੜ੍ਹੀ ਅਜਿਹੀ ਪਹਿਲੀ ਪੀੜ੍ਹੀ ਹੈ ਜੋ ਮਾਪਿਆ ਬਜ਼ੁਰਗਾਂ ਤੋਂ ਡਰਦੀ ਨਹੀਂ ਬਲਕਿ ਡਰਾਉਂਦੀ ਹੈ । ਇਸਦਾ ਵੱਡਾ ਕਾਰਨ ਇਹ ਹੈ ਕਿ ਪਰਿਵਾਰ ਨਾਂ — ਪੱਖੀ ਬੱਚਾ ਇੱਕ ਯਾ ਦੋ ਹੀ ਹਨ । ਇਸ ਕਰਕੇ ਪਹਿਲੀ ਪੀੜ੍ਹੀ ਹੁਕਮ ਚਲਾਉਂਦੀ ਹੈ ਅਤੇ ਇਹ ਪੀੜ੍ਹੀ ਨਾਬਰੀ ਦਾ ਪ੍ਰਤੀਕ ਬਣ ਜਾਂਦੀ ਹੈ । ਸਾਡੀ ਪੀੜ੍ਹੀ ਨੇ ਤੱਪੜਾਂ ਬੋਰੀਆਂ ਉਪਰ ਬੈਠ ਕੇ ਪੜਿ੍ਹਆ ਅਤੇ ਹੁਣ ਦੀ ਪੀੜ੍ਹੀ ਨੂੰ ਵਧੀਆ ਸਕੂਲਾਂ , ਕਾਨਵੈਟਾਂ ਅਤੇ ਸਨਾਵਰਾਂ ਤੱਕ ਪਹੁੰਚਾਉਣ ਦਾ ਹਰ ਹੀਲਾ ਕੀਤਾ ਪਰ ਦੂਜੇ ਬੰਨੇ ਬਿਰਧ ਆਸ਼ਰਮਾਂ ਦੀ ਗਿਣਤੀ ਵੱਧ ਦੀ ਗਈ । ਪਿੱਛਲੀ ਪੀੜ੍ਹੀ ਅਜੋਕੀ ਪੀੜ੍ਹੀ ਨੂੰ ਗਿਆਨ ਅਤੇ ਅਕਲ ਦੀ ਚਿਣਗ ਲਗਾਉਣ ਲਈ ਤੱਤਪਰ ਰਹਿੰਦੀ ਹੈ ਪਰ ਇਹ ਪੀੜ੍ਹੀ ਉਲਟਾ ਬਜ਼ੁਰਗਾਂ ਨੂੰ ਹੀ ਗਿਆਲ ਦੇ ਰਹੀ ਹੈ ਇਸ ਲਈ ਇਹ ਖੱਪਾ ਦਿਨੋ ਦਿਨ ਵੱਧ ਦਾ ਜਾ ਰਿਹਾ ਹੈ । ਇਸ ਪਾੜ੍ਹੇ ਨੂੰ ਆਪਸੀ ਪਿਆਰ ਅਤੇ ਇੱਕ ਦੂਜੇ ਨੂੰ ਸਮਝਣ ਨਾਲ ਹੱਲ ਕੀਤਾ ਜਾ ਸਕਦਾ ਹੈ । ਇਸ ਤੋਂ ਬਿਨਾਂ ਖੁਦਕੁਸ਼ੀਆਂ , ਹਿੰਸਾ ਅਤੇ ਮਾਨਸਿਕ ਪਰੇਸ਼ਾਨੀ ਦਾ ਰੂਝਾਨ ਬਣਿਆ ਰਹੇਗਾ ਜੋ ਕਿ ਅੱਜ ਕੱਲ੍ਹ ਭਾਰੂ ਵੀ ਹੈ ।
ਆਮ ਤੌਰ ਤੇ ਇਹ ਕਹਿ ਦਿੱਤਾ ਜਾਂਦਾ ਹੈ ਕਿ ਰੱਬ ਨੇ ਸਭ ਨੂੰ ਇੱਕੋ ਜਿਹੀ ਬੁੱਧੀ ਦਿੱਤੀ ਹੈ ਸਾਡਾ ਬੱਚਾ ਘੱਟ ਲਾਇਕ ਕਿਉਂ ੈ ਬੱਚੇ ਇਉਂ ਕਹਿੰਦੇ ਹਨ ਕਿ ਦੂਜੇ ਦਾ ਪਰਿਵਾਰ ਸਾਡੇ ਨਾਲੋਂ ਖੁਸ਼ਹਾਲ ਕਿਉਂ ਹੈ ੈ ਸਿਰਫ ਇਸੇ ਘੁੰਮਣਘੇਰੀ ਵਿੱਚ ਫਸੇ ਰਹਿੰਦੇ ਹਾਂ । ਰੱਬ ਦਾ ਸਿਧਾਂਤ ਇਹ ਨਹੀਂ ਦੇਖਦੇ ਕਿ ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ ਬਲਕਿ ਇਹਨਾਂ ਦਾ ਕੰਮਕਾਰ ਅਤੇ ਦਿਖ ਵੀ ਵੱਖ — ਵੱਖ ਹੁੰਦੀ ਹੈ । ਸਹਿਣਸ਼ੀਲਤਾ ਘੱਟਣ ਦਾ ਕਾਰਨ ਇਹ ਹੈ ਕਿ ਲੋੜੋਂ ਵੱਧ ਆਸਾਂ ਲਾਉਣੀਆਂ । ਹਰ ਪੀੜ੍ਹੀ ਦਾ ਆਪਣੀ ਔਲਾਦ ਪ੍ਰਤੀ ਮਨੋਵਿਗਿਆਨ ਅਤੇ ਪਰਵਿਰਤੀ ਨਿਰੰਤਰ ਉਹੀ ਰਹਿੰਦੀ ਹੈ ਜਦਕਿ ਸਮਾਂ ਸਥਿੱਤੀ ਬਦਲ ਚੱੁਕੀ ਹੁੰਦੀ ਹੈ । ਔਲਾਦ ਦਾ ਮਨੋਵਿਗਿਆਨ ਪਿਛਲੀ ਪੀੜ੍ਹੀ ਤੋਂ ਭਿੰਨ ਹੁੰਦਾ ਹੈ । ਅਸਹਿਣਸ਼ੀਲਤਾ , ਗੁੱਸਾ , ਮੁਕਾਬਲਾ ਅਤੇ ਨਕਲ ਭਾਰੂ ਹੈ । ਇਸਦਾ ਨਤੀਜਾ ਇਹ ਨਿਕਲਦਾ ਹੈ ਕਿ ਹੁਕਮ ਅਤੇ ਨਾਬਰੀ ਦਾ 36 ਦਾ ਆਂਕੜਾਂ ਬਣਿਆ ਰਹਿੰਦਾ ਹੈ । ਵਿਚਾਰਾ ਪੱਖੋਂ ਤਾਂ ਮਾਪੇ ਬੱਚੇ ਵੱਡਾ ਅੰਤਰ ਸਾਂਭੀ ਬੈਠੇ ।ਅੱਜ ਮਾਪੇ ਬੱਚਿਆਂ ਤੋਂ ਗਿਆਨ ਲੈਂਦੇ ਹਨ ਜਦੋਂਕਿ ਪਹਿਲੇ ਸਿਰਫ ਬੱਚੇ ਮਾਪੇ ਅਤੇ ਅਧਿਆਪਕ ਤੋਂ ਗਿਆਨ ਲੈਂਦੇ ਸਨ । ਬੱਚੇ ਦੀ ਤੁਲਨਾ ਕਰਕੇ ਉਸਨੂੰ ਨਿਰਉਤਸ਼ਾਹਿਤ ਨਾ ਕੀਤਾ ਜਾਵੇ
ਜਿੱਥੇ ਬੱਚਿਆਂ ਨੂੰ ਵੱਡਿਆਂ ਦਾ ਆਦਰ ਅਤੇ ਹੁਕਮ ਮੰਨਣ ਦਾ ਸਬਕ ਸਿਖਾਇਆ ਜਾਂਦਾ ਹੈ ਉੱਥੇ ਹੀ ਬੱਚਿਆਂ ਦੇ ਸੁਪਨੇ ਮਾਰਨ ਨਾਲੋਂ ਮਾਪਿਆਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ੌ ਸਭ ਤੋਂ ਖਤਰਨਾਕ ਹੁੰਦਾ ਹੈ ਸੁਪਨਿਆਂ ਦਾ ਮਰਜਾਣਾ ੌ ਅੱਜ ਦੀ ਪੀੜ੍ਹੀ ਵੱਡਿਆ ਦੇ ਹੁਕਮ ਚ ਬੱਝੀ ਨਹੀਂ ਰਹਿ ਸਕਦੀ ਬਲਕਿ ਮਰਜ਼ੀ ਦੀ ਮਾਲਕ ਹੈ । ਇਸ ਲਈ ਇਹਨਾਂ ਦੀਆਂ ਭਾਵਨਾਵਾਂ ਅਤੇ ਖਿਆਲਾਤ ਸਮਝ ਕੇ ਸੰਵਾਦ ਰਚਾਉਣ ਦੀ ਲੋੜ ਹੁੰਦੀ ਹੈ ।ਜਿਸ ਤੋਂ ਅਸੀਂ ਅਣਜਾਣ ਹੁੰਦੇ ਹਾਂ । ਸੰਵਾਦ ਅਜੋਕੀ ਪੀੜ੍ਹੀ ਨਹੀਂ ਬਲਕਿ ਮਾਪਿਆਂ ਬਜ਼ੁਰਗਾਂ ਵਲੋਂ ਰਚਾਇਆ ਜਾਣਾ ਜ਼ਰੂਰੀ ਹੈੈ । ਇਸ ਨਾਲ ਬੱਚਿਆਂ ਦੀ ਕੋਰੀ ਸਲੇਟ ਉੱਤੇ ਸਮਝ ਅਤੇ ਸਹਿਣਸ਼ੀਲਤਾ ਉੱਕਰ ਸਕਦੀ ਹੈ । ਸੰਵਾਦ ਨਹੀਂ ਤਾਂ ਬਰਬਾਦ ਹੈ । ਬਜ਼ੁਰਗ ਕਚੀਚੀਆਂ ਲੈਣ ਜੋਗੇ ਅਤੇ ਬੱਚੇ ਦੰਦ ਕੱਢ ਕੇ ਲਾਪਰਵਾਹੀ ਜੋਗੇ ਰਹਿ ਜਾਂਦੇ ਹਨ । ਇਹ ਗੱਲ ਵੀ ਮੰਨ ਲੈਣੀ ਚਾਹੀਦੀ ਹੈ ਕਿ ਸ਼ੋਸ਼ਲ ਮੀਡੀਆ ਦੇ ਗਿਆਨ ਕਰਕੇ ਬੱਚਿਆਂ ਨੂੰ ਗਿਆਨ ਵੱਧ ਹੈ ਬਜ਼ੁਰਗ ਆਪਣੇ ਜ਼ਮਾਨੇ ਦੀ ਸੋਚਦੇ ਰਹਿੰਦੇ ਹਨ । ਮਾਪੇ ਨਵੀਂ ਪੀੜ੍ਹੀ ਦੀਆਂ ਭਾਵਨਾਵਾਂ ਅਤੇ ਰਚਨਾਵਾਂ ਤੋਂ ਕੋਹਾਂ ਦੂਰ ਹੁੰਦੇ ਹਨ । ਬੱਚੇ ਕੋਲ ਵੀ ਬਜ਼ੁਰਗਾਂ ਦੀਆਂ ਭਾਵਨਾਂਵਾਂ ਸਮਝਣ ਲਈ ਨਾ ਗਿਆਨ ਹੁੰਦਾ ਹੈ ਨਾ ਹੀ ਤਜ਼ਰਬਾ ਹੁੰਦਾ ਹੈ । ਇਸ ਲਈ ਹਲੀਮੀ ਨਾਲ ਪਹਿਲ ਵੱਡਿਆ ਵੱਲੋਂ ਹੋਣੀ ਚਾਹੀਦੀ ਹੈ । ਇੱਕ ਪੀੜ੍ਹੀ ਦੂਜੀ ਪੀੜ੍ਹੀ ਨੂੰ ਸਮਝਣ ਲਈ ਪ੍ਰੀਤ , ਪੇ੍ਰਮ ਅਤੇ ਹੁਕਮ ਵਿੱਚ ਬੱਝਣ ਦਾ ਸਬਕ ਸਿੱਖ ਲੈਣ ਤਾਂ ਪਾੜੇ ਨੂੰ ਘੱਟ ਕੀਤਾ ਜਾ ਸਕਦਾ ਹੈ ।
ਪਾੜ੍ਹ ਇੱਥੋਂ ਤੱਕ ਹੈ ਕਿ ਵੱਡੇ ਦੇ ਕਹੇ ਦੀ ਬੱਚੇ ਪਰਵਾਹ ਹੀ ਨਹੀਂ ਕਰਦੇ ।ਫਟਾ ਫੱਟ ਮੂੰਹ ਤੋੜ ਜਵਾਬ ਦੇਣ ਤੋਂ ਵੀ ਪਰਹੇਜ਼ ਨਹੀਂ ਕਰਦੇ ਜੇ ਜਵਾਬ ਦੇਣ ਦਾ ਮਨ ਵੀ ਹੋਵੇ ਤਾਂ ਜ਼ੁਬਾਨ ਦੀ ਜਗਾਹ ਹੱਥ ਜਾ ਸਿਰ ਹਿਲਾ ਦਿੱਤਾ ਜਾਂਦਾ ਹੈ । ਗੱਲ ਸੁਣ ਕੇ ਦੂਜੇ ਕੰਨ ਕੱਢਣ ਦਾ ਰੀਤੀ ਰਿਵਾਜ਼ ਹੀ ਚੱਲ ਪਿਆ ਹੈ । ਬੱਚੇ ਤੋਂ ਪੜ੍ਹਾਈ ਦੀ ਆਸ ਇੰਨੀ ਰੱਖੀ ਜਾਂਦੀ ਹੈ ਕਿ ਬੱਚਾ ਕਿਸੇ ਤੋਂ ਘੱਟ ਨਾ ਹੋਵੇ । ਬੱਚੇ ਦੇ ਅੰਦਰੂਨੀ ਹੁਨਰ ਨੂੰ ਪਛਾਨਣ ਨਾਲੋਂ ਪੜ੍ਹਨ ਦਾ ਬੋਝ ਪਾਈ ਰੱਖਦੇ ਹਨ । ਜੋ ਕੇ ਸਹਿਜ ਸੁਭਾਅ ਹੀ ਤਲਖੀ ਦਾ ਕਾਰਨ ਬਣਦਾ ਹੈ । ਕਦੇ ਮੰਨ ਲਈ ਅਤੇ ਕਦੇ ਮਨਾ ਲਈ ਦੇ ਸਿਧਾਂਤ ਤੇ ਮਾਪਿਆ ਬਜ਼ੁਰਗਾਂ ਨੂੰ ਪਹਿਰਾ ਦੇਣ ਦੀ ਸਖਤ ਲੋੜ ਹੈ । ਬੱਚੇਂ ਤੋਂ ਪਿਛਲੀ ਪੀੜ੍ਹੀ ਦੇ ਸਿਰੜ ਸਿਦਕ ਦੀ ਆਸ ਰੱਖੀ ਜਾਂਦੀ ਹੈ । ਜਦੋਂ ਕਿ ਮਸ਼ੀਨੀ ਯੁੱਗ ਕਰਕੇ ਸਭ ਬਦਲ ਚੁੱਕਾ ਹੈ । ਪੀੜ੍ਹੀ ਦਰ ਪੀੜ੍ਹੀ ਪਾੜ੍ਹਾ ਇੱਕ ਵਰਤਾਰਾ ਹੈ ਇਸ ਤੋਂ ਵਾਕਿਫ ਹੋਣ ਦੀ ਲੋੜ ਹੈ । ੌ ਇੱਕ ਨੇ ਕਹੀ ਦੂਜੇ ਨੇ ਮੰਨੀ ਦੋਹਾਂ ਦਾ ਲਾਭ ਦੋਹੇ ਗਿਆਨੀ ੌ ਵਾਲੀ ਪਰਵਿਰਤੀ ਧਾਰਨੀ ਚਾਹੀਦੀ ਹੈ । ਇਸਦੀ ਪਹਿਲ ਵੱਡਿਆਂ ਵੱਲੋਂ ਅਤੇ ਦੂਜ ਬੱਚਿਆਂ ਵਲੋਂ ਹੋਣੀ ਚਾਹੀਦੀ ਹੈ । ਮਨੋਵਿਗਿਆਨ ਸਮਝਣ ਨਾਲ ਸੁਣਨ ਅਤੇ ਸਹਿਣ ਸ਼ਕਤੀ ਵੱਧਦੀ ਹੈ । ਸਿਆਣੇ ਨਿਆਣੇ ਦੀ ਇੱਕ ਮੱਤ ਹੁੰਦੀ ਹੈ ਬਹੁਤ ਘੱਟ ਮਾਪਿਆ ਨੂੰ ਬੱਚਿਆ ਦੀ ਖੁਸ਼ੀ ਅਤੇ ਆਤਮ ਵਿਸ਼ਵਾਸ਼ ਵਧਾਉਣ ਦਾ ਮਾਣ ਮਿਲਦਾ ਹੈ । ਮਨੋਵਿਗਿਆਨ ਕਹਿੰਦਾ ਹੈ ਕਿ ਹਰ ਵਰਗ ਦੇ ਮਨੁੱਖ ਦੀਆਂ ਲੋੜਾਂ ਭਾਵਨਾਂਵਾ ਅਤੇ ਚਿੰਤਾਵਾਂ ਹੁੰਦੀਆਂ ਹਨ । ਇਸ ਲਈ ਗਿਆਨ ਸੂਝ ਅਤੇ ਚਿੰਤਨ ਤੇ ਸੰਵਾਦ ਹੁੰਦਾ ਰਹਿਣਾ ਚਾਹੀਦਾ ਹੈ । ਇਸ ਨਾਲ ਪੀੜੀ ਤੇ ਪਾੜੇ ਨੂੰ ਖੁਸ਼ਗਵਾਰ ਬਣਾਇਆ ਜਾ ਸਕਦਾ ਹੈ । ਅੰਗਰੇਜ਼ੀ ਕਵੀ ਅਗਿਆਤ ਦੀ ਕਵਿਤਾ ਬੱਚੇ ਦੀ ਹੂਕ ਨੂੰ ਬਜ਼ੁਰਗਾਂ ਦੀ ਕਚਿਹਰੀ ਵਿੱਚ ਇਉਂ ਪੇਸ਼ ਕਰਦੀ ਹੈ —
ਮੈਂ ਬੱਚਾਂ ਹਾਂ
ਸਾਰਾ ਜਗ ਮੇਰੀ ਆਮਦ ਦੀ ਉਡੀਕ ਵਿਚ ਹੈ
ਸਾਰੀ ਕਾਇਨਾਤ ਇਸ ਗੱਲ ਵਿੱਚ ਦਿਲਚਸਪੀ ਲੈ ਰਹੀ ਹੈ ਕਿ ਮੈਂ ਕੀ ਬਣਾਂਗਾ
ਸੱਭਿਅਤਾ ਇਕ ਤੱਕੜੀ ਵਾਂਗ ਲਟਕ ਰਹੀ ਹੈ
ਕਿ ਮੈਂ ਕੱਲ੍ਹ ਦੀ ਦੁਨੀਆਂ ਦਾ ਕੀ ਹੋਵਾਂਗਾ
ਮੈਂ ਬੱਚਾ ਹਾਂ ।
ਮੈਂ ਤੁਹਾਡੇ ਜਹਾਨ ਵਿੱਚ ਆਇਆ ਹਾਂ
ਜਿਸ ਦੇ ਬਾਰੇ ਮੈਨੂੰ ਕੁਝ ਪਤਾ ਨਹੀਂ
ਮੈਂ ਕਿਉਂ ਆਇਆ ਹਾਂ , ਮੈਂ ਇਹ ਵੀ ਨਹੀਂ ਜਾਣਦਾ
ਮੈਂ ਜਗਿਆਸੂ ਹਾਂ , ਮੈਂ ਇੱਛੁਕ ਹਾਂ
ਮੈਂ ਬੱਚਾ ਹਾਂ ।
ਤੁਹਾਡੇ ਹੱਥਾਂ ਵਿੱਚ ਹੀ ਮੇਰੇ ਹੱਥਾਂ ਦੀਆਂ ਲਕੀਰਾਂ ਨੇ
ਤੁਹਾਡੇ ਤੇ ਹੀ ਬਹੁਤਾ ਨਿਰਭਰ ਕਰਦਾ ਹੈ
ਕਿ ਮੈਂ ਸਫਲ ਹੋਵਾਂਗਾ ਜਾਂ ਅਸਫਲ
ਮੈਂ ਗੁਜ਼ਾਰਿਸ਼ ਕਰਦਾ , ਮੈਨੂੰ ਉਹ ਵਸੀਲੇ ਦਿਉ ਜੋ ਖੁਸ਼ੀ ਲਈ ਹਨ
ਮੈਂ ਹੱਥ ਬੰਨ੍ਹਦਾਂ ,
ਮੈਨੂੰ ਸਿੱਖਿਅਤ ਕਰੋ ਕਿ ਮੈਂ ਦੁਨੀਆਂ ਲਈ
ਇੱਕ ਸੌਗਾਤ ਹੋ ਸਕਦਾ ।
ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ
9878111445