ਮਸਲਾ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅਗਨ ਭੇਟ ਹੋਣ ਅਤੇ ਪੰਨੇ ਪਾੜਨ ਦਾ - ਹਰਲਾਜ ਸਿੰਘ ਬਹਾਦਰਪੁਰ 


ਜਿੰਨਾ ਚਿਰ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਵੀ ਦੇ ਸਬੰਧ ਵਿੱਚ ਗੁਰੂ ਘਰ ਦੀ ਕਮੇਟੀ ਦੇ ਪ੍ਰਧਾਨ ਅਤੇ ਗ੍ਰੰਥੀ ਸਿੰਘ ਦੇ ਵਿਰੁੱਧ ਪਰਚੇ ਦਰਜ ਨਹੀ ਹੁੰਦੇ ਉਨਾ ਚਿਰ ਇਹ ਬੇਅਦਵੀਆਂ ਰੁਕ ਨਹੀਂ ਸਕਦੀਆਂ ।

ਪਿੱਛੇ ਜੇ ਫੇਸਬੁੱਕ ਤੇ ਇੱਕ ਪੋਸਟ ਆਮ ਹੀ ਪਾਈ ਜਾਂਦੀ ਸੀ , ਕਿ ਬੁੱਢੇ ਬੰਦੇ ਨੂੰ ਘਰੇਂ ਕੋਈ ਕੰਚ ਦੇ ਗਲਾਸ ਵਿੱਚ ਚਾਹ ਨੀ ਫੜਾ?ੁਂਦਾ , ਕਿ ਕਿਤੇ ਭੰਨ ਨਾ ਦੇਵੇ । ਇੱਥੇ ਬੁੱਢੇ ਨੂੰ ਪੰਜਾਬ ਸੰਮਾਅ (ਸੰਭਾਲ) ਰੱਖਿਆ ਹੈ , ਭਾਵ ਕਿ ਬਾਦਲ ਬੁੱਢਾ ਹੈ ਉਹ ਪੰਜਾਬ ਨੂੰ ਸੰਭਾਲ ਨੀ ਸਕਦਾ, ਬਾਦਲ ਨੂੰ ਪੰਜਾਬ ਦੀ ਵਾਂਗ ਡੋਰ ਕਿਉਂਂ ਫੜਾ ਰੱਖੀ ਹੈ । ਹੁਣ ਸਵਾਲ ਉਠਦਾ ਹੈ ਜੋ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਭਾਲ ਨਹੀਂ ਸਕਦੇ, ਉਸ ਦੀ ਰਾਖੀ ਨਹੀਂ ਕਰ ਸਕਦੇ, ਉਹਨਾ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਕਿਉਂ ਦੇ ਰੱਖੇ ਹਨ ? , ਪਹਿਲਾਂ ਹਰੇਕ ਪਿੰਡ ਵਿੱਚ ਗੁਰੂ ਘਰ ਵੀ ਇੱਕ ਹੀ ਹੁੰਦਾ ਸੀ, ਬਹੁਤੇ ਪਿੰਡਾਂ ਵਿੱਚ ਤਾਂ ਀ਿ?ੱਕ ਵੀ ਗੁਰੂ ਘਰ ਵੀ ਨਹੀਂ ਸੀ ਹੁੰਦਾ , ਨੇੜੇ ਦੇ ਪਿੰਡ ਦੇ ਗੁਰੂ ਘਰ ਤੋਂ ਹੀ ਸਰੂਪ ਲੈ ਕੇ ਆਉਂਦੇ ਹੁੰਦੇ ਸੀ । ਇੱਕ ਗੁਰੂ ਘਰ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਵੀ ਀ਿ?ੱਕ ਹੀ ਹੁੰਦਾ ਸੀ । ਨਾ ਕਿਸੇ ਗੁਰੂ ਘਰ ਵਿੱਚ ਕਹੇ ਜਾਂਦੇ ਹੁਣ ਵਾਲੇ ਸੱਚਖੰਡ ਹੁੰਦੇ ਸਨ , ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅਲਮਾਰੀ ਵਿੱਚ ਹੀ ਰੱਖੇ ਹੁੰਦੇ ਸਨ । ਨਾਲੇ ਸੁਰੱਖਿਅਤ ਹੁੰਦੇ ਸਨ , ਹੁਣ ਸੱਚਖੰਡਾਂ ਵਿੱਚ ਵੀ ਸੁਰੱਖਿਅਤ ਨਹੀਂ ਹਨ । ਕਿਉਂਕਿ ਹੁਣ ਪ੍ਰਧਾਨਗੀ ਦੇ ਭੁੱਖੇ ਅਖੌਤੀ ਸਿੱਖਾਂ ਨੇ ਆਪਣੀ ਚੌਧਰ ਚਮਕਾਉਣ ਲਈ ਥਾਂ- ਥਾਂ ਗੁਰੂ ਘਰ ਬਣਾ ਲਏ ਹਨ । ਇਸ ਲਈ ਹੁਣ ਗੁਰੂ ਘਰ ਦੁਕਾਨਾਂ ਬਣ ਚੁੱਕੇ ਹਨ, ਗੁਰੂ ਗ੍ਰੰਥ ਸਾਹਿਬ ਜੀ ਸੌਦਾ ਅਤੇ ਆਮ ਲੋਕ ਗ੍ਰਾਹਕ , ਕਮੇਟੀ ਅਤੇ ਪਾਠੀ ਦੁਕਾਨਦਾਰ ਹਨ, ਤਾਂ ਕਿ ਜੇ ਕੋਈ ਗ੍ਰਾਹਕ ਪਾਠ ਕਰਵਾਉਣ ਲਈ ਆਵੇ ਤਾਂ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਘਾਟ ਕਾਰਨ ਮੁੜ ਨਾ ਜਾਵੇ, ਇਸ ਲਈ ਇੱਕ-ਇੱਕ ਗੁਰੂ  ਘਰ ਵਿੱਚ 10-10 , 15-15, ਸਰੂਪ ਰੱਖੇ ਹੋਏ ਹਨ । ਕਿਉਂ ? । ਜਿਸ ਗੁਰੂ ਘਰ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਵੀ ਹੋਵੇ ਉਸ ਗੁਰੂ ਘਰ ਦੀ ਕਮੇਟੀ ਦੇ ਪ੍ਰਧਾਨ ਅਤੇ ਗ੍ਰੰਥੀ ਸਿੰਘ ਦੇ ਵਿਰੁੱਧ ਪਰਚਾ ਦਰਜ ਹੋਣਾ ਚਾਹੀਂਦਾ ਹੈ , ਜਦੋਂ ਸੰਭਾਲ ਨੀ ਸਕਦੇ ਕਿਉਂਂ ਗੁਰੂ ਘਰ ਬਣਾਉਂਦੇ ਹੋਂ ? ਜਦੋਂ ਸੰਭਾਲ ਨੀ ਸਕਦੇ ਫਿਰ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਕਿਉਂ ਰੱਖਦੇ ਹੋਂ । ਜਿੰਨਾ ਚਿਰ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਵੀ ਦੇ ਸਬੰਧ ਵਿੱਚ ਗੁਰੂ ਘਰ ਦੀ ਕਮੇਟੀ ਦੇ ਪ੍ਰਧਾਨ ਅਤੇ ਗ੍ਰੰਥੀ ਸਿੰਘ ਦੇ ਵਿਰੁੱਧ ਪਰਚੇ ਦਰਜ ਨਹੀ ਹੁੰਦੇ ਉਨਾ ਚਿਰ ਇਹ ਬੇਅਦਵੀਆਂ ਰੁਕ ਨਹੀਂ ਸਕਦੀਆਂ । ਹਰਲਾਜ ਸਿੰਘ ਬਹਾਦਰਪੁਰઠ



ਹਰਲਾਜ ਸਿੰਘ ਬਹਾਦਰਪੁਰ 
ਪਿੰਡ ਤੇ ਡਾਕ : ਬਹਾਦਰਪੁਰ ਪਿੰਨ - 151501
ਤਹਿ: ਬੁਢਲਾਡਾ, ਜਿਲ੍ਹਾ ਮਾਨਸਾ (ਪੰਜਾਬ)           
 ਮੋ : 9417023911
e-mail : harlajsingh7@gmail.com
ਮਿਤੀ 05-04-2017