ਕੇਹਰ ਸ਼ਰੀਫ਼ ਦੇ ਦੁਨਿਆਂ ਤੋ ਤੁਰ ਜਾਣ ਦਾ ਪੰਜਾਬੀ ਸਾਹਿਤ ਜਗਤ ਵਿੱਚ ਇਕ ਕਵੀ - ਸ. ਦਲਵਿੰਦਰ ਸਿੰਘ ਘੁੰਮਣ

ਕੇਹਰ ਸ਼ਰੀਫ਼ ਦੇ ਦੁਨਿਆਂ ਤੋ ਤੁਰ ਜਾਣ ਦਾ ਪੰਜਾਬੀ ਸਾਹਿਤ ਜਗਤ ਵਿੱਚ ਇਕ ਕਵੀ, ਸਾਹਿਤਕਾਰ, ਚਿੰਤਕ ਅਤੇ ਪੰਜਾਬੀ ਜੁਬਾਂਨ ਦੀ ਜੂਝਾਰੂ ਸੋਚ ਦਾ ਵੱਡਾ ਘਾਟਾ ਪਿਆ ਹੈ। ਕੇਹਰ ਸ਼ਰੀਫ ਦੀ ਹਰ ਲੇਖਣੀ ਪਾਏਦਾਰੀ ਨਾਲ ਵਿਅੰਗ ਕਰਦੀ ਹੋਈ ਚਿੰਤਾਂ ਵਿੱਚ ਡੂੱਬ ਜਾਦੀ ਅਤੇ ਉੰਨੀ ਦੇਰ ਡੁੱਬੀ ਰਹਿੰਦੀ ਜਿੰਨੀ ਦੇਰ ਉਸ ਦੀ ਤਹਕੀਕਾਤ ਪੂਰੀ ਨਾ ਹੁੰਦੀ। ਸਮਾਜਿਕ ਤਾਣੇ ਬਾਣਿਆ ਦੁਆਲੇ ਘੁੰਮਦੀ ਨਜ਼ਰ ਹਰ ਇਕ ਬੁਰਾਈ ਇਛਾਈ ਦੇ ਮੁਲਾਂਕਣ ਦੇ ਵਿਸ਼ਲੈਸਨ ਵਿੱਚ ਪਈ ਦਿਸਦੀ ਹੈ। ਅਜੋੋਕੇ ਹਾਲਾਤਾਂ ਤੋ ਚਿੰਤਾ ਦੀ ਮਾਰ ਹੇਠ ਆਇਆ ਦਿਸਦਾ ਹੈ ਕੇਹਰ ਸ਼ਰੀਫ। ਪੰਜਾਬੀ ਭਾਸ਼ਾ, ਜੁਬਾਨ ਅਤੇ ਲੇਖਕਾਂ ਦੇ ਸਤਿਕਾਰ ਨੂੰ ਢੁੰਡਦਾ ਵਿਖਾਈ ਦਿੰਦਾ ਹੈ। ਦੁਨਿਆ ਦੇ ਮਹਾਨ ਲੇਖਕਾਂ ਦੀ ਤੁਲਨਾਂ 'ਚ ਪੰਜਾਬੀ  ਲੇਖਕਾਂ ਦੀ ਉਚਾਈ ਮਿੰਣਦਾ ਹੈ। ਬੰਗਾਲੀ ਸਾਹਿਤ ਨਾਲ ਪੰਜਾਬੀ ਸਾਹਿਤ ਦਾ ਤੁਲਨਾਤਮਿਕ ਵਿਖਿਆਣ ਕਰਦਾ ਹੈੈ। ਪੰਜਾਬੀ ਲੇਖਕਾਂ ਦਾ ਬੰਗਾਲੀ ਲੇਖਕ ਰਬਿੰਦਰ ਨਾਥ ਟੈਗੋਰ ਦੀ ਜਗਤ ਪ੍ਸਿੱਧੀ ਨੂੰ ਨਾ-ਬਰਾਬਰਤਾ ਦਾ ਅਹਿਸਾਸ ਕਰਾਉਦਾ ਦਿਸਦਾ ਹੈ।
ਕੇਹਰ ਸ਼ਰੀਫ ਨੂੰ ਪੰਜਾਬੀਆਂ ਦਾ ਪੜਣ ਵਿੱਚ ਰੁਚੀ ਦਾ ਨਾ ਹੋਣਾ ਬਹੁਤ ਅੱਖੜਦਾ ਹੈੈ। ਆਪਣੇ ਇਕ ਲੇਖ ਵਿੱਚ ਲਿਖਦਾ ਹੈ, "
ਕਿਤਾਬਾਂ ਦੀਆਂ ਵੱਡੀਆ ਦੁਕਾਨਾਂ ਵਿੱਚ ਜਾਉ ਤਾਂ ਲੱਖਾਂ ਹੀ ਕਿਤਾਬਾਂ ਦੇ ਦਰਸ਼ਣ ਹੁੰਦੇ ਹਨ, ਲਾਇਬ੍ਰੇਰੀਆਂ ਵਿੱਚ ਜਾਉ ਤਾਂ ਮਿਲੀਅਨਾਂ ਦੇ ਹਿਸਾਬ ਨਾਲ ਕਿਤਾਬਾਂ ਪਾਠਕਾਂ ਦੀ ਉਡੀਕ ਕਰਦੀਆਂ ਪਈਆਂ ਹਨ। ਹਰ ਕਿਤਾਬ ਕਿਸੇ ਨਾ ਕਿਸੇ ਸਮੱਸਿਆ ਨੂੰ ਲੈ ਕੇ ਹੀ ਲਿਖੀ ਗਈ ਹੁੰਦੀ ਹੈ ਹੁਣ ਆਪ ਹੀ ਅੰਦਾਜਾ ਲਾਉ ਕਿ ਸਾਡੇ ਸੰਸਾਰ ਵਿੱਚ ਕਿੰਨੀਆਂ ਸਮੱਸਿਆਵਾਂ ਹਨ, ਉਹ ਕਿਤਾਬਾਂ ਤੋਂ ਵੀ ਬਹੁਤ ਜ਼ਿਆਦਾ ਹਨ। ਅਜੇ ਤਾਂ ਬਹੁਤ ਸਾਰੀਆਂ ਲਿਖੀਆਂ ਜਾਣੀਆਂ ਹਨ "।
ਕੇਹਰ ਸ਼ਰੀਫ ਪੰਜਾਬ ਦੀ ਬਹੁ-ਪੱਖੀ ਨਿਘਾਰਤਾ ਤੋ ਤੰਗ ਹੋਇਆ ਮਹਿਸੂਸ ਲੱਗਦਾ ਹੈ। ਨਸ਼ਿਆ ਨਾਲ ਗਰਕੀ ਪੰਜਾਬੀ ਨੌਜਵਾਨੀ ਵਿੱਚੋੋ ਬਦਲਵੇ ਸਰੂਪ ਦੀ ਭਾਲ ਕਰਦਾ ਲਿਖਦਾ ਹੈ, " ਪੰਜਾਬ ਵਿੱਚ ਨਸ਼ਿਆਂ ਦਾ ਪਸਾਰ ਬਹੁਤ ਹੋਇਆ ਹੈ, (ਇਸਦੇ ਕਾਰਨ ਸਮਝਣ ਦੇ ਵੀ ਜਤਨ ਹੋਣੇ ਚਾਹੀਦੇ ਹਨ) ਜਿਸਨੇ ਪੰਜਾਬੀਆਂ ਦੀ ਸਾਖ ਨੂੰ ਧੱਕਾ ਲਾਇਆ ਹੈ, ਜੇ ਏਨਾ ਹੀ ਜ਼ੋਰ ਸਾਹਿਤ ਦੇ ਪਸਾਰ ਤੇ ਲਾਇਆ ਜਾਂਦਾ ਤਾਂ ਦੁਨੀਆਂ ਸਾਹਮਣੇ ਚਿੰਤਨ ਦੇ ਖੇਤਰ ਵਿੱਚ ਪੰਜਾਬ ਕੋਈ ਵੱਡਾ ਵਿਦਵਾਨ ਪੇਸ਼ ਕਰ ਸਕਦਾ ਸੀ, ਜਿਸ ਨਾਲ ਬੌਧਿਕ ਚਿੰਤਨ ਦੇ ਖੇਤਰ ਅੰਦਰ ਦੁਨੀਆਂ 'ਚ ਸਾਡਾ ਨਾਮਣਾ ਵੀ ਹੁੰਦਾ, ਸਤਿਕਾਰ ਵੀ ਮਿਲਦਾ, ਸੰਸਾਰ ਅੰਦਰ ਸਾਡੀ ਪਛਾਣ ਨੂੰ ਸਤਿਕਾਰਤ ਹੁੰਘਾਰਾ ਵੀ ਮਿਲਦਾ। ਪਰ ਅਫਸੋਸ ਦਰ ਅਫਸੋਸ ਕਿ ਅਜਿਹਾ ਪੰਜਾਬੀਆਂ ਤੋਂ ਅਜੇ ਤੱਕ ਨਹੀਂ ਹੋ ਸਕਿਆ, ਇਹ ਸਾਹਿਤ ਨਾਲ ਨਾ ਜੁੜਨ ਕਰਕੇ ਹੀ ਹੋਇਆ। ਸਾਡੇ ਸਾਹਿਤਕ "ਸੂਝਵਾਨਾਂ" ਦਾ ਸਫਰ ਤਾਂ ਘਸਮੈਲ਼ੀਆਂ ਜਹੀਆਂ "ਸਨਮਾਨ ਦੀਆਂ ਲੋਈਆਂ" ਤੇ ਰੰਗਦਾਰ "ਫੁਲਕਾਰੀਆਂ" ਤੋਂ ਹੀ ਅੱਗੇ ਨਹੀਂ ਵਧ ਸਕਿਆ। ਇਹ ਰਾਹ ਕਿਹੜੇ ਪਾਸੇ ਜਾਂਦਾ ਹੈ, ਸੂਝਵਾਨਾਂ ਦੇ ਵਿਚਾਰਨ ਦਾ ਵਿਸ਼ਾ ਹੋਣਾ ਚਾਹੀਦਾ ਸੀ, ਪਰ ਇਹ ਹੋ ਨਾ ਸਕਿਆ। ਨਿਗੂਣੀਆਂ ਗਰਜਾਂ ਮਾਰੇ ਬੌਨੀ ਸੋਚ ਵਾਲੇ ਲਘੂ ਮਨੁੱਖ ਆਪਣੇ ਸਾਹਿਤਕ ਪ੍ਰਛਾਵੇਂ ਮਿਣਨ ਵਾਲੀ ਗੁਲਾਮ ਬਿਰਤੀ/ਮਾਨਸਿਕਤਾ ਤੋਂ ਹੀ ਆਜ਼ਾਦ ਨਾ ਹੋ ਸਕੇ "।
ਸ. ਕੇਹਰ ਸ਼ਰੀਫ ਦਾ ਪੱਤਰਕਾਰਤਾ ਨਾਲ ਪਰਿਵਾਰਕ ਗੂੜਹ ਸੀ। ਸ਼ਰੀਫ ਜੀ ਦਾ ਦੁਨਿਆਂ ਤੋ ਜਾਣ ਦਾ ਵਕਤ ਨਹੀ ਸੀ ਪਰ ਇੰਨਸਾਨ ਦੇ ਆਪਣੇ ਜੀਵਨ ਪੰਧ ਵਾਹਿਗੁਰੂ ਦੇ ਚਰਨਾਂ ਤੱਕ ਦੇ ਸਫਰ ਦੇ ਹਨ। ਬਹੁਤ ਕੁਝ ਉਨਹਾਂ ਦੇ ਮੰਨ ਖਿਆਲੀ ਅਜੇ ਲਿਖਣ ਵਾਲਾ ਪਿਆ ਸੀ ਜੋ ਨਾਲ ਹੀ ਚਲਾ ਗਿਆ। ਇੰਨਸਾਨ ਦੀਆਂ ਲਿਖਿਆਂ ਚੰਗੀਆਂ ਲਿਖਤਾਂ ਦੀ ਉਮਰ ਸਦੀਵੀ ਹੁੰਦੀ ਹੈ। ਅੱਜ ਕੇਹਰ ਸ਼ਰੀਫ ਜੀ ਨੂੰ ਭਾਵ ਭਿੰਨੀ ਸਰਧਾਂਜਲੀ ਪੇਸ਼ ਕਰਦੇ ਹਾਂ।
" ਅਸੀਂ ਵਸਦਿਆਂ ਨਦੀਉਂ ਪਾਰ ਪਰਾਏ ਹੋ ਜਾਣਾ।
ਦੁੱਖ ਆਪਣੇ ਦਿਲ ਦਾ ਮਹਿਰਮ ਕੋਲ ਲੁਕੋ ਜਾਣਾ "

ਸ. ਦਲਵਿੰਦਰ ਸਿੰਘ ਘੁੰਮਣ