- ਭਾਜਪਾ ਦਾ ਅਕਾਲੀ ਦਲ ਨਾਲ ਗੱਠਜੋੜ ਕਿਸੇ ਵੀ ਕੀਮਤ ‘ਤੇ ਨਹੀਂ ਹੋਵੇਗਾ- ਅਸ਼ਵਨੀ ਕੁਮਾਰ
+ ਤੇਰੀ ਮੇਰੀ, ਮੇਰੀ ਤੇਰੀ ਨਹੀਂ ਨਿਭਣੀ, ਤੂੰ ਤੇਲਣ ਮੈਂ ਸੁਨਿਆਰਾ।
- ਬੀਬੀ ਜਗੀਰ ਕੌਰ ਵਲੋਂ ਭਾਜਪਾ ਨੂੰ ਸਮਰਥਨ ਦੇਣ ਤੋਂ ਪਹਿਲਾਂ ਸ਼ਰਤਾਂ ਦਾ ਚਿੱਠਾ ਦੇਣ ਦੇ ਸੰਕੇਤ-ਇਕ ਖ਼ਬਰ
+ ਸਾਨੂੰ ਜੇ ਤੂੰ ਲੈ ਕੇ ਦੇਵੇਂ ਕੱਚ ਦੀਆਂ ਚੂੜੀਆਂ, ਤਾਂ ਹੀ ਗੱਲਾਂ ਹੋਣਗੀਆਂ ਤੇਰੇ ਨਾਲ਼ ਗੂੜ੍ਹੀਆਂ।
- ਅਕਾਲੀ ਧੜਿਆਂ ‘ਚ ਏਕਤਾ ਲਈ ਜਥੇਦਾਰ ਸਾਰੇ ਧੜਿਆਂ ਦੇ ਪ੍ਰਧਾਨਾਂ ਦੇ ਅਸਤੀਫ਼ੇ ਲੈ ਕੇ ਇਕ ਕਮੇਟੀ ਬਣਾਉਣ-ਢੀਂਡਸਾ
+ ਢੀਂਡਸਾ ਸਾਬ੍ਹ, ਪ੍ਰੋ. ਮਨਜੀਤ ਸਿੰਘ ਜਥੇਦਾਰ ਬਾਥਰੂਮ ‘ਚ ਲੁਕ ਕੇ ‘ਬਾਦਲ ਬਰੀਗੇਡ’ ਤੋਂ ਬਚਿਆ ਸੀ।
- ‘ਆਪ’ ਝੂਠ ਤੇ ਫਰੇਬ ਦੀ ਰਾਜਨੀਤੀ ਕਰ ਰਹੀ ਹੈ- ਸੇਖੋਂ, ਗਿੱਲ
+ ਉਸ ਪਾਰਟੀ ਦਾ ਨਾਮ ਦੱਸੋ ਜਿਹੜੀ ਅਜਿਹੀ ਰਾਜਨੀਤੀ ਨਹੀਂ ਕਰਦੀ।
- ਬਾਦਲ ਦੇ ਭੋਗ ਮੌਕੇ ਪੰਥਕ ਏਕਤਾ ਦੇ ਨਾਲ ਨਾਲ ਭਾਜਪਾ ਨਾਲ ਗੱਠਜੋੜ ਦੀ ਗੱਲ ਚੱਲੀ-ਇਕ ਖ਼ਬਰ
+ ਪੱਲਾ ਮਾਰ ਕੇ ਬੁਝਾ ਗਈ ਦੀਵਾ, ਅੱਖ ਨਾਲ ਗੱਲ ਕਰ ਗਈ।
- ‘ਆਪ’ ਤੇ ਭਾਜਪਾ ਇਕੋ ਸਿੱਕੇ ਦੇ ਦੋ ਪਹਿਲੂ ਹਨ- ਰਾਜਾ ਵੜਿੰਗ
+ ਨੱਥਾ ਸਿੰਘ ਪ੍ਰੇਮ ਸਿੰਘ, ਵੰਨ ਐਂਡ ਦੀ ਸੇਮ ਥਿੰਗ।
- ਭਾਰਤ ਦੇ ਸਰਬਪੱਖੀ ਵਿਕਾਸ ਲਈ ਭਾਜਪਾ ਦਾ ਸੱਤਾ ‘ਚ ਰਹਿਣਾ ਜ਼ਰੂਰੀ- ਕੈਪਟਨ ਅਮਰਿੰਦਰ ਸਿੰਘ
+ ਆਪਣੀ ਖੱਲ ਬਚਾਉਣ ਲਈ ਕੁਝ ਲੋਕਾਂ ਦਾ ਭਾਜਪਾ ‘ਚ ਜਾਣਾ ਵੀ ਜ਼ਰੂਰੀ।
- ਕਾਂਗਰਸ ਅਤੇ ‘ਆਪ’ ਪਾਰਟੀ ਦੀਆਂ ਗ਼ਲਤ ਨੀਤੀਆਂ ਕਰਕੇ ਪੰਜਾਬ ਨਸ਼ਿਆਂ ਦੀ ਗ੍ਰਿਫ਼ਤ ਵਿਚ-ਅਨੁਰਾਗ ਠਾਕੁਰ
+ ਲਗਦੈ ਅਕਾਲੀਆਂ ਨਾਲ ਗੰਢਤੁੱਪ ਦੀ ਝਾਕ ਹੈਗੀ ਅਜੇ, ਤਾਂ ਹੀ ਉਨ੍ਹਾਂ ਦਾ ਨਾਮ ਨਹੀਂ ਲਿਆ।
- ਕੌਮ ਦੀ ਚੜ੍ਹਦੀ ਕਲਾ ਲਈ ਆਪਸੀ ਮੱਤਭੇਦਾਂ ਅਤੇ ਮੁਫ਼ਾਦਾਂ ਨੂੰ ਤਿਆਗਣਾ ਪਵੇਗਾ- ਜਥੇਦਾਰ ਹਰਪ੍ਰੀਤ ਸਿੰਘ
+ ਨਾ ਨੌਂ ਮਣ ਤੇਲ ਹੋਵੇਗਾ, ਨਾ ਰਾਧਾ ਨੱਚੇਗੀ।
- ਅਖੀਰ ਤੱਕ ਭਾਜਪਾ ਨੇ ਵੱਡੇ ਬਾਦਲ ਨਾਲ ਨਿਭਾਈ ਯਾਰੀ-ਇਕ ਖ਼ਬਰ
+ ਮਿੱਤਰਾਂ ਦਾ ਨਾਂ ਸੁਣ ਕੇ, ਮੈਂ ਧਰਤੀ ਪੈਰ ਨਾ ਲਾਵਾਂ।
- ਦੁਨੀਆ ਦੀ ਮਹਾਂਸ਼ਕਤੀ ਅਮਰੀਕਾ ’ਤੇ ਮੰਡਰਾ ਰਿਹਾ ਹੈ ਆਰਥਕ ਮੰਦੀ ਦਾ ਖ਼ਤਰਾ- ਇਕ ਖ਼ਬਰ
+ ਰੰਗ ਪੈ ਗਿਆ ਕਿਉਂ ਤੇਰਾ ਪੀਲਾ, ਭਾਬੋ ਮੈਨੂੰ ਰੋਜ਼ ਪੁੱਛਦੀ।
- ਮੋਦੀ ਉਪਨਾਮ ਮਾਮਲਾ: ਗੁਜਰਾਤ ਹਾਈ ਕੋਰਟ ਨੇ ਰਾਹੁਲ ਗਾਂਧੀ ਨੂੰ ਨਹੀਂ ਦਿਤੀ ਰਾਹਤ- ਇਕ ਖ਼ਬਰ
08 ਮਈ 2023
+ ਡੇਕ ਦਾ ਗੁਮਾਨ ਕਰਦੀ, ਸਾਨੂੰ ਤੋਤਿਆਂ ਨੂੰ ਬਾਗ਼ ਬਥੇਰੇ।
- ਆਪਸੀ ਵਿਵਾਦ ਨਹੀਂ ਸੁਲਝਦੇ ਤਾਂ ਵਿਆਹ ਖਤਮ ਕੀਤਾ ਜਾ ਸਕਦਾ ਹੈ, ਛੇ ਮਹੀਨੇ ਉਡੀਕ ਕਰਨ ਦੀ ਲੋੜ ਨਹੀਂ- ਸੁਪਰੀਮ ਕੋਰਟ
+ ਭੱਠ ਪਿਆ ਸੋਨਾ, ਜਿਹੜਾ ਕੰਨਾਂ ਨੂੰ ਖਾਵੇ।
- ਪ੍ਰੈੱਸ ਦੀ ਆਜ਼ਾਦੀ ਨੂੰ ਬਚਾਉਣ ਲਈ ਪੱਤਰਕਾਰ ਭਾਈਚਾਰੇ ਨੂੰ ਇਕਜੁੱਟ ਹੋਣ ਦੀ ਲੋੜ-ਇਕ ਖ਼ਬਰ
+ ਲੋਕੋ ਜਾਗਦੇ ਰਹਿਣਾ, ਗੱਡੀ ਜ਼ਾਲਮਾਂ ਦੀ ਆਈ।
- ਅਜੈਪਾਲ ਸਿੰਘ ਬੰਗਾ ਬਣੇ ਵਿਸ਼ਵ ਬੈਂਕ ਦੇ ਨਵੇਂ ਚੇਅਰਮੈਨ- ਇਕ ਖ਼ਬਰ
+ ਜਿਹੜਾ ਮੂਹਰਲੀ ਗੱਡੀ ਦਾ ਬਾਬੂ, ਉਹੀਓ ਮੇਰਾ ਵੀਰ ਕੁੜੀਓ।