ਹਵਸ ਦੇ ਲਾਲਚੀ ਬਣੇ ਇਨਸਾਨ -ਗੌਰਵ ਧੀਮਾਨ

ਦੋ ਚਾਰ ਮਹੀਨੇ ਤੋਂ ਮੈ ਇੱਕ ਰਾਹ ਤੋਂ ਰੋਜ਼ ਤੁਰ ਕੇ ਘਰ ਵਾਪਿਸ ਆਉਂਦਾ ਰਿਹਾ। ਜਦੋਂ ਵੀ ਰਾਤ ਦੱਸ ਵਜੇ ਦੇ ਇੱਕ ਮੋੜ ਤੋਂ ਲੰਘਣਾ ਤਾਂ ਉੱਥੇ ਪੰਜ ਤੋਂ ਛੇ ਕਿੰਨਰ ਦਾ ਇਕੱਠ ਦਿਖਾਈ ਦੇਣਾ ਤੇ ਉਹਨਾਂ ਦੇ ਆਸੇ ਪਾਸੇ ਪੰਜ ਸੱਤ ਨੌਜਵਾਨ ਤੇ ਮਰਦਾਂ ਦਾ ਖੜ੍ਹਨਾ। ਬੜਾ ਅਜੀਬ ਲੱਗਦਾ ਹੈ ਜਦੋਂ ਸਮਾਜ ਵਿੱਚ ਸ਼ਰ੍ਹੇਆਮ ਗੰਦਗੀ ਦਿਖਾਈ ਦਵੇ ਤੇ ਉਸ ਗੰਦਗੀ ਦਾ ਇੱਕ ਹਿੱਸਾ ਇਨਸਾਨ ਹੀ ਹੈ। ਉਹ ਥਾਂ ਕੋਈ ਸੁੰਨੀ ਥਾਂ ਨਹੀਂ ਹੈ ਜਿੱਥੇ ਇਹ ਸਬ ਨਹੀਂ ਦਿਖਾਈ ਦਿੰਦਾ, ਉਹ ਸੜਕ ਕਿਨਾਰੇ ਦੇ ਮੋੜ ਉੱਤੇ ਹੈ ਜਿੱਥੇ ਉਹਨਾਂ ਦਾ ਦਿਖਣਾ ਤੇ ਖੜ੍ਹਨਾ ਪੱਕਾ ਹੈ। ਚੱਲਦੇ ਵਾਹਨਾਂ ਦਾ ਅਚਾਨਕ ਰੁੱਕਣਾ ਤੇ ਕਾਫ਼ੀ ਦੇਰ ਇੰਤਜ਼ਾਰ ਕਰਨਾ.. ਕੀ ਇਹ ਇੱਕ ਹਵਸ ਦਾ ਲਾਲਚ ਨਹੀਂ ?
           ਵੀਹ ਸਾਲ ਦੇ ਨੌਜਵਾਨ ਇਹਨਾਂ ਦੇ ਸ਼ਿਕਾਰ ਆਮ ਹੁੰਦੇ ਹਨ ਤੇ ਮਰਦਾਂ ਦਾ ਤਾਂ ਕੋਈ ਮੁਕਾਬਲਾ ਹੀ ਨਹੀਂ ਰਿਹਾ। ਆਮ ਜਿੰਦਗੀ ਨੂੰ ਅਸੀ ਖ਼ੁਦ ਮੁਸ਼ਕਿਲ ਬਣਾਉਂਦੇ ਹਨ। ਇਸਤੋਂ ਸਾਫ਼ ਝਲਕਦਾ ਹੈ ਕਿ ਜਿੰਦਗੀ ਕਿੰਨੀ ਵਿਕਾਊ ਤੇ ਸਸਤੀ ਹੈ। ਉਸ ਮੋੜ ਦੇ ਇੱਕ ਪਾਸੇ ਖਾਲੀ ਪਲਾਟ ਹੈ ਜਿੱਥੇ ਇਹ ਸਬ ਆਮ ਹੁੰਦਾ ਹੈ। ਇਹ ਆਮ ਕਿੰਨਰ ਵਾਂਗ ਬਿਲਕੁੱਲ ਨਜਰੀ ਨਹੀਂ ਆਉਂਦੇ ਹਨ। ਇਹਨਾਂ ਦੇ ਕੋਲ਼ ਇੱਕ ਵੱਡੀ ਗੱਡੀ ਹੈ ਜਿਸ ਦੀ ਮਾਰਕੀਟ ਕੀਮਤ ਪੰਜਾਹ ਲੱਖ ਦੇ ਨੇੜੇ ਹੈ। ਇਹਨਾਂ ਦੇ ਨਾਲ ਇੱਕ ਆਦਮੀ ਹੈ ਜੋ ਗੱਡੀ ਦਾ ਚਾਲਕ ਜਾਂ ਡਰਾਈਵਰ ਲੱਗਦਾ ਹੈ। ਇਹਨਾਂ ਦਾ ਇੱਕ ਸਮੂਹ ਹੈ ਜੋ ਕਿ ਸਿਰਫ਼ ਰਾਤ ਵੇਲ ਹੀ ਬਾਹਰ ਨਿਕਲਦੇ ਹਨ। ਰੋਜ਼ ਹੀ ਇਹ ਵਿੱਤਕਰਾ ਦਿਖਾਈ ਦਿੰਦਾ ਹੈ।
          ਇੱਕ ਨੌਜਵਾਨ ਖਾਲੀ ਪਲਾਟ ਜਾਂਦਾ ਹੈ ਤੇ ਮਗਰੋਂ ਹੀ ਇੱਕ ਕਿੰਨਰ ਤੁਰ ਪੈਂਦੀ ਹੈ। ਥੋੜ੍ਹੀ ਦੇਰ ਲੰਘ ਜਾਣ ਮਗਰੋਂ ਵਾਰੋ ਵਾਰੀ ਸਬ ਦਾ ਨੰਬਰ ਆਉਂਦਾ ਹੈ। ਇਸ ਤਰ੍ਹਾਂ ਹਵਸ ਦਾ ਲਾਲਚ ਵਧੇਰੇ ਵੱਧਦਾ ਦਿਖਾਈ ਦਿੰਦਾ ਹੈ। ਮੈ ਇਸ ਗੱਲ ਤੋਂ ਜਾਣੂ ਨਹੀਂ ਕਿ ਇਹ ਸਬ ਹੋਣਾ ਠੀਕ ਹੈ ਜਾਂ ਗਲਤ ਪਰ ਇਹ ਜਰੂਰ ਕਾਵਾਂਗਾ ਕਿ ਇਹ ਸਮਾਜ ਨੂੰ ਗੰਦਾ ਕਰਨਾ ਹੈ। ਇਸ ਨਾਲ ਵਧੇਰੇ ਘਰ ਤਬਾਹ ਵੀ ਹਨ। ਨਸ਼ੇ ਦੀ ਹਾਲਤ ਵਿੱਚ ਕੁਝ ਚਾਲਕ ਵੀ ਦਿਖਾਈ ਦਿੰਦੇ ਹਨ ਜਿਹੜੇ ਡਰ ਦਾ ਖੌਫ਼ ਬਿਲਕੁੱਲ ਨਹੀਂ ਰੱਖਦੇ ਹਨ। ਅੱਜ ਦੇ ਸਮੇਂ ਵਿੱਚ ਸਮਾਂ ਕਿਸੇ ਕੋਲ਼ ਨਹੀਂ ਹੈ। ਸਾਰੇ ਹੀ ਆਪਣੇ ਕੰਮੋ ਕਾਰ ਵਿੱਚ ਵਿਅਸਥ ਹਨ।
          ਜਿੰਦਗੀ ਦਾ ਇੱਕ ਮੋੜ ਜਰੂਰ ਹੁੰਦਾ ਹੈ ਜਿਸਤੋਂ ਜਿੰਦਗੀ ਹੀ ਇੱਕ ਸਬਕ ਦਿੰਦੀ ਹੈ। ਜੋ ਇਨਸਾਨ ਇਸ ਵਿਤਕਰੇ ਦਾ ਸ਼ਿਕਾਰ ਹੁੰਦੇ ਜਾ ਰਹੇ ਹਨ ਉਹਨਾਂ ਨੂੰ ਇਹ ਦੇਖਣਾ ਚਾਹੀਦਾ ਹੈ ਕਿ,' ਇਸ ਤਰ੍ਹਾਂ ਦੇ ਖੇਡ ਨਾ ਖੇਡਣ ਜਿਸ ਨਾਲ ਜਿੰਦਗੀ ਵੀ ਤੁਹਾਡੇ ਨਾਲ ਖੇਡ ਖੇਡਣ ਦੀ ਕੋਸ਼ਿਸ਼ ਕਰੇ।' ਰੋਜ਼ ਦੇ ਗਾਹਕ ਬਣ ਕੇ ਆਉਣ ਵਾਲੇ ਸਮੇਂ ਸਿਰ ਅਾ ਖੜ੍ਹਦੇ ਹਨ ਤੇ ਇਸ ਤਰ੍ਹਾਂ ਹਵਸ ਦੇ ਲਾਲਚੀ ਇਨਸਾਨ ਬਣਦੇ ਹਨ। ਸਮਾਜ ਨੂੰ ਸਾਫ਼ ਰੱਖਣ ਲਈ ਆਪਣੇ ਆਪ ਦਾ ਸਾਫ਼ ਹੋਣਾ ਬਹੁਤ ਜਰੂਰੀ ਹੈ। ਜਿੰਦਗੀ ਨੂੰ ਕੋਈ ਖੇਡ ਤਮਾਸ਼ਾ ਪਸੰਦ ਨਹੀਂ ਤੇ ਨਾ ਹੀ ਜਿੰਦਗੀ ਨੂੰ ਗੰਦਗੀ। ਜਿਸ ਹਿਸਾਬ ਨਾਲ ਰੋਜ਼ ਕਿੰਨਰਾਂ ਦਾ ਇਕੱਠ ਦਿਖਾਈ ਦੇ ਰਿਹਾ ਹੈ ਇਹ ਇੱਕ ਆਵਾਜ਼ ਹੈ ਤੇ ਇਸ ਦਾ ਮਤਲਬ ਹੈ ਜਿੰਦਗੀ ਤੋਂ ਹੱਥ ਧੋਣਾ।
           ਇੱਕ ਘਰ ਦਾ ਦੀਵਾ ਜੱਗਦਾ ਹੈ। ਮਗਰੋਂ ਇੱਕ ਦੋਸਤ ਤੁਹਾਡੇ ਘਰ ਆਉਣ ਬਹਿ ਜਾਵੇ ਤੇ ਰੋਜ ਤੁਹਾਡੀ ਘਰਵਾਲੀ ਉੱਤੇ ਅੱਖ ਰੱਖੇ ਤਾਂ ਫਿਰ ਕਿੰਝ ਮਹਿਸੂਸ ਹੋਵੇਗਾ। ਸਮੇਂ ਸਿਰ ਘਰ ਪਰਤ ਆਉਣਾ ਵੀ ਇੱਕ ਸਿਆਣਪ ਹੈ। ਜਿੰਦਗੀ ਨੂੰ ਮਜਾਕ ਬਣਾ ਕੇ ਜਿੰਦਗੀ ਨਾ ਖਰਾਬ ਕਰੋ। ਕੁਝ ਘਰ ਅਜਿਹੇ ਹਨ ਜਿਨ੍ਹਾਂ ਦਾ ਚੁੱਲ੍ਹਾ ਚੌਂਕਾ ' ਤੇ ਹੋ ਜਾਂਦਾ ਹੈ ਪਰ ਆਪਣੇ ਘਰਵਾਲੇ ਦੀ ਉਡੀਕ ਵਿੱਚ ਹੀ ਰਹਿ ਜਾਂਦੀ ਹੈ। ਰੋਜ਼ ਸਮੇਂ ਦੀ ਸੂਈ ਨੂੰ ਘੁੰਮਦੇ ਵੇਖਣਾ ਤੇ  ਰੋਜ ਆਪਣੇ ਬੱਚਿਆ ਨੂੰ ਜਾਗ ਖੁੱਲ੍ਹੀ ' ਤੇ ਫਿਰ ਸਵਾਉਣਾ,ਇੱਕ ਮਾਂ ਦਾ ਦਿਲ ਹੀ ਹੈ ਜੋ ਰਾਜੀ ਰਹਿ ਕੇ ਦੁੱਖ ਨੂੰ ਜੜ੍ਹ ਲੈਂਦਾ ਹੈ। ਅੱਜ  ਕੱਲ੍ਹ ਦੇ ਮੌਸਮ ਨੂੰ ਧਿਆਨ ਨਾਲ ਦੇਖੋ..ਇੱਥੇ ਸਬ ਮਤਲਬੀ ਹਨ। ਦੋਸਤ ਕੁਝ ਪਲ਼ ਲਈ ਖ਼ਾਸ ਹੁੰਦਾ ਹੈ ਤੇ ਜਦੋਂ ਗੱਲ ਆਪਣੇ ਘਰ ਵੱਲ ਹੋਣ ਦੀ ਹੋਵੇ ਤਾਂ ਉਸਦਾ ਖ਼ਾਸ ਦਿਖਣਾ ਵੀ ਸ਼ੱਕ ਹੀ ਅਖਵਾਉਂਦਾ ਹੈ।
           ਸਮਾਜ ਨੂੰ ਹਵਸ ਦੇ ਲਾਲਚੀ ਬਣੇ ਇਨਸਾਨ ਨੂੰ ਸਾਫ਼ ਰਹਿਣ ਦਾ ਉਪਦੇਸ਼ ਦੇਣਾ ਚਾਹੀਦਾ ਹੈ ਜਿਸ ਨਾਲ ਕੋਈ ਵੀ ਘਰ ਉਜਾੜ ਨਾ ਹੋਵੇ ਤੇ ਨਾ ਕੋਈ ਹਵਸ ਦੇ ਰਾਹ ਜਾਵੇ। ਕਿੰਨਰ ਦੇ ਇਸ ਪਹਿਰਾਵੇ ਨੂੰ ਸਮਾਜ ਕੀ ਨਾਂ ਦਿੰਦਾ ਹੈ ਮੈ ਸੱਚ ਨਹੀਂ ਜਾਣਦਾ ਪਰ ਇਹਨਾਂ ਦਾ ਇਹ ਰਾਤ ਦਾ ਵਿੱਤਕਰਾ ਨਾ ਦਿਖਾਈ ਦਵੇ। ਸਮਾਜ ਇਹਨਾਂ ਦੀ ਮਨਾਹੀ ਇਸ ਲਈ ਨਹੀਂ ਕਰਦਾ ਹੈ ਕਿਉਕਿ ਇਹ ਸੱਚ ਦੇ ਧਨੀ ਤੇ ਰੱਬ ਦੇ ਬੰਦੇ ਹਨ ਪਰ ਜੋ ਇਹਨਾਂ ਦੇ ਇਸ ਪਹਿਰਾਵੇ ਨੂੰ ਖਰਾਬ ਕਰ ਰਹੇ ਹਨ ਜਾਂ ਕਰਦੇ ਹਨ ਉਹਨਾਂ ਨੂੰ ਇਹ ਸਬ ਹੋਣ ਤੋਂ ਰੋਕਿਆ ਜਾਵੇ।

ਗੌਰਵ ਧੀਮਾਨ
ਚੰਡੀਗੜ੍ਹ ਜੀਰਕਪੁਰ
ਮੋ: ਨੰ: 7626818016