ਅਕਾਲੀ - ਮੇਜਰ ਸਿੰਘ ਬੁਢਲਾਡਾ
'ਅਕਾਲੀ ਮਰਦੇ ਚੱਬਣਗੇ ਐਦਾਂ ਹੀ ਅੱਕ'
ਅਸਤੀਫਾ ਦੇਕੇ 'ਢੀਂਡਸੇ' ਚੰਗੀ ਸ਼ੁਰੂਆਤ ਕੀਤੀ,
ਭਾਵੇਂ ਬੋਲਿਆਂ ਨੀ ਪੂਰਾ ਸੱਚ ਯਾਰੋ।
ਟਕਸਾਲੀ ਲਾ ਦਿੱਤੇ ਖੂੰਜੇ ਬਾਦਲਾਂ ਨੇ,
ਚੁੱਕੀ ਹੋਈਆ ਪੂਰੀ ਅੱਤ ਯਾਰੋ।
ਉੱਚੇ ਅਹੁਦੇ ਦਿਹ ਆਪਦਿਆਂ ਨੂੰ ,
ਮਾਰੇ ਸੀਨੀਅਰਾਂ ਦੇ ਹੱਕ ਯਾਰੋ।
ਗੁਲਾਮੀ ਕਿੰਨਾ ਚਿਰ ਸਹਿਣਗੇ ਬਾਦਲਾਂ ਦੀ,
ਅਕਾਲੀ ਮਰਦੇ ਚੱਬਣਗੇ ਐਦਾਂ ਹੀ ਅੱਕ ਯਾਰੋ।
ਮੇਜਰ ਸਿੰਘ ਬੁਢਲਾਡਾ
94176 42327
5 Oct. 2018