ਕਰਜਾ - ਮੇਜਰ ਸਿੰਘ 'ਬੁਢਲਾਡਾ'
' ਕਰਜਾ ਵਧ ਜਾਵੇ ਭਾਵੇਂ '
ਮਹਿੰਗਾਈ ਨੇ ਮਚਾ ਰੱਖੀ ਆ ਤਬਾਹੀ
ਦੂਜਾ ਫੈਸ਼ਨਾਂ ਦਾ ਪੂਰਾ ਜੋਰ ਸੱਜਣਾ।
ਕੰਮ-ਕਾਰ ਅਣ-ਸਰਦੇ ਨੂੰ ਕਰਣ,
ਬਹੁਤੇ ਹੋ ਗਏ ਲੋਕ ਕੰਮਚੋਰ ਸੱਜਣਾ।
ਇਕ ਦੂਜੇ ਵੇਖ ਖਰਚੇ ਵਧਾਏ ਅਸੀਂ ,
ਬਹੁਤੇ ਰੱਖਦੇ ਬਣਾਕੇ ਫੋਕੀ ਟੌਹਰ ਸੱਜਣਾ।
ਘੱਟ ਨੀ ਅਖਵਾਉਣਾ ਬੱਸ ਕਿਸੇ ਕੋਲੋਂ,
ਕਰਜਾ ਵਧ ਜਾਵੇ ਭਾਵੇਂ ਸਿਰ ਹੋਰ ਸੱਜਣਾ।
ਮੇਜਰ ਸਿੰਘ 'ਬੁਢਲਾਡਾ'
94176 42327
5 Oct. 2018