ਇੰਤਜ਼ਾਰ - ਗੁਰਬਾਜ ਸਿੰਘ

ਫਿਕਰ ਨਾ ਕਰੀਂ, ਤੇਰਾ ਇੰਤਜ਼ਾਰ ਕਰਾਂਗਾਮੈਂ,

ਤੇਰੀ ਸੋਚ ਨੂੰ, ਤੇਰੇ ਖ਼ਾਬਾਂ ਨੂੰ,

ਮਣਾਂ ਮੂੰਹੀ ਪਿਆਰ ਕਰਾਂਗਾ ਮੈਂ,

ਫਿਕਰ ਨਾ ਕਰੀਂ, ਤੇਰਾ ਇੰਤਜ਼ਾਰ ਕਰਾਂਗਾਮੈਂ।




ਇਕੱਠੇ ਕਰ ਸਭੇ ਚਾਅ, ਰੱਤ ਦੀ ਸਿਆਹੀਬਣਾ,

ਸੁੱਚੇ ਹੰਝੂਆਂ ਦੇ ਸੋਹਣੇ ਅੱਖਰ ਜੜਾ,

ਐਸਾ ਗੀਤਾਂ ਦਾ ਦਰਸ਼ਨੀ ਸ਼ਿੰਗਾਰ ਕਰਾਂਗਾਮੈਂ,

ਫਿਕਰ ਨਾ ਕਰੀਂ, ਤੇਰਾ ਇੰਤਜ਼ਾਰ ਕਰਾਂਗਾਮੈਂ।




ਮੁਹੱਬਤਾਂ ਦੇ ਮੌਸਮ ਕਦੇ ਗੁੰਮ ਨਹੀਂ ਹੁੰਦੇ,

ਖਿੱਚ ਹੋਵੇ ਤਾਂ ਦਿਲ ਕਦੇ ਮਿਲ਼ਣੋਂ ਨਹੀਂਰਹਿੰਦੇ,

ਤੇਰੇ ਲਈ ਮੋਹ ਭਰੇ ਰਾਹ ਤਿਆਰ ਕਰਾਂਗਾਮੈਂ,

ਫਿਕਰ ਨਾ ਕਰੀਂ, ਤੇਰਾ ਇੰਤਜ਼ਾਰ ਕਰਾਂਗਾਮੈਂ।




ਨੈਣਾਂ ਦਾ ਪਾਣੀ ਭਾਵੇਂ ਸੁੱਕਦਾ ਜਾਂਦਾ ਏ,

ਦਿਲ ਚੋ ਹੌਸਲਾ ਭਾਵੇਂ ਮੁੱਕਦਾ ਜਾਂਦਾ ਏ,

ਪਰ ਤੇਰੇ ਵਿਸ਼ਵਾਸ ਸੰਗ ਜ਼ਿੰਦਗੀਆਬਸ਼ਾਰ ਕਰਾਂਗਾ ਮੈਂ,

ਫਿਕਰ ਨਾ ਕਰੀਂ, ਤੇਰਾ ਇੰਤਜ਼ਾਰ ਕਰਾਂਗਾਮੈਂ।




ਤੇਰੀਆਂ ਵੀ ਕੁਝ ਮਜਬੂਰੀਆਂ ਹੋਣਗੀਆਂ,

ਜਿਨਾਂ ਕਰਕੇ ਇਹ ਲੰਬੀਆਂ ਦੂਰੀਆਂਹੋਣਗੀਆਂ।

ਹੁਣ ਕਿਸਮਤ ਨਾਲ ਜੂੰਝਣ ਲਈ ਹਿੰਮਤਾਂਤਿਆਰ ਕਰਾਂਗਾ ਮੈਂ,

ਫਿਕਰ ਨਾ ਕਰੀਂ, ਤੇਰਾ ਇੰਤਜ਼ਾਰ ਕਰਾਂਗਾਮੈਂ।




ਅੱਜ ਕੋਲ ਮੇਰੇ ਭਾਵੇਂ ਕੁਝ ਵੀ ਨਹੀਂ,

ਫਿਰ ਵੀ ਆਸ ਮੇਰੀ ਕਦੇ ਬੁਝਣੀ ਨਹੀਂ,

ਤੇਰੀਆਂ ਯਾਦਾਂ ਸੰਗ ਉਡੀਕਾਂ ਬਰਕਰਾਰਕਰਾਂਗਾ ਮੈਂ,

ਫਿਕਰ ਨਾ ਕਰੀਂ, ਤੇਰਾ ਇੰਤਜ਼ਾਰ ਕਰਾਂਗਾਮੈਂ।




ਮੈਨੂੰ ਪਤੈ, ਇੱਕ ਦਿਨ ਤੰੂ ਮੁੜ ਆਉਣਾ ਏ,

ਇਸ ਅਧਮੋਈ ਰੂਹ ਨੇ ਫਿਰ ਤੋਂ ਓਸ ਦਿਨਜਿਉਣਾਂ ਏ,

ਉਸ ਭਾਗਾਂ ਭਰੀ ਘੜੀ ਦਾ ਰੱਜ ਕੇ ਦੀਦਾਰਕਰਾਂਗਾ ਮੈਂ,

ਫਿਕਰ ਨਾ ਕਰੀਂ, ਤੇਰਾ ਇੰਤਜ਼ਾਰ ਕਰਾਂਗਾਮੈਂ।

ਤੇਰਾ,,ਇੰਤਜ਼ਾਰ ਕਰਾਂਗਾ ਮੈਂ।

ਤੇਰਾ,,ਇੰਤਜ਼ਾਰ ਕਰਾਂਗਾ ਮੈਂ।

13 Oct. 2018