"ਬੇਟੀ ਪੜ੍ਹਾਓ ਬੇਟੀ ਬਚਾਓ" - ਮੇਜਰ ਸਿੰਘ ਬੁਢਲਾਡਾ
'ਝਾੜਖੰਡ' ਦੀ ਭਾਜਪਾ ਆਗੂ 'ਸੀਮਾ ਪਾਤਰਾਂ' ਨੇ,
ਅਪਾਹਜ ਕਬਾਇਲੀ ਔਰਤ ਨੂੰ ਬੰਦੀ ਬਣਾਇਆ ਲੋਕੋ।
ਕਈ ਕਈ ਦਿਨ ਰੱਖਕੇ ਭੁੱਖੀ ਇਸ ਔਰਤ ਨੂੰ,
ਜਿਨਾਂ ਹੋ ਸਕਿਆ ਜ਼ੁਲਮ ਗਿਆ ਢਾਇਆ ਲੋਕੋ।
ਦੰਦ ਤੋੜ ਦਿਤੇ ਇਹਦੇ ਮਾਰ-ਮਾਰ ਰਾੜਾ,
ਪਿਸ਼ਾਬ ਫਰਸ਼ ਤੋਂ ਨਾਲ ਜੀਭ ਚਟਵਾਇਆ ਲੋਕੋ।
ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜ਼ਬੂਰ ਕੀਤੀ,
ਬੇਟੀ 'ਮਨੂੰ' ਦੀ ਨੇ ਤਰਸ ਨਾ ਖਾਇਆ ਲੋਕੋ।
ਮੇਜਰ "ਬੇਟੀ ਪੜ੍ਹਾਓ, ਬੇਟੀ ਬਚਾਓ" ਮੁਹਿੰਮ ਦਾ,
ਇਸਨੂੰ ਭਾਜਪਾ ਨੇ ਸਰਪ੍ਰਸਤ ਬਣਾਇਆ ਲੋਕੋ।
ਮੇਜਰ ਸਿੰਘ ਬੁਢਲਾਡਾ
94176 42327