ਅਧਿਆਪਕ ਦਿਵਸ ਤੇ ਵਿਸ਼ੇਸ਼ – ਗੁਰੁ ਸ਼ਿਸ਼ ਸੰਬੰਧ, ਇੱਕ ਸਮੀਖਿਆ - ਪੂਜਾ ਸ਼ਰਮਾ
ਹਰ ਸਾਲ 5 ਸਿਤੰਬਰ ਅਧਿਆਪਕ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਹੈ।ਇਹ ਦਿਨ ਭਾਰਤ ਦੇ ਦੂਜੇ ਰਾਸ਼ਟਰਪਤੀ ਸਰਵਪੱਲੀ ਡਾਕਟਰ ਰਾਧਾ ਕ੍ਰਿਸ਼ਨ ਦੇ ਜਨਮ ਦਿਨ ਨੂੰ ਸਮਰਪਿਤ ਹੈ।ਉਨ੍ਹਾਂ ਦਾ ਜਨਮ 5 ਸਿਤੰਬਰ 1888 ਨੂੰ ਤਾਮਿਲਨਾਡੂ ਦੇ ਇੱਕ ਪਿੰਡ ਸਰਵਪੱਲੀ ਵਿੱਚ ਇੱਕ ਆਰਥਿਕ ਤੌਰ ਤੇ ਗਰੀਬ ਪਰ ਸੰਸਕ੍ਰਿਿਤਕ ਤੌਰ ਤੇ ਸਮਰਿੱਧ ਪਰਿਵਾਰ ਵਿੱਚ ਹੋਇਆ ਸੀ।ਆਪਣੇ ਜੱਦੀ ਪਿੰਡ ਨੂੰ ਸਨਮਾਨ ਦਿੰਦੇ ਹੋਏ ਉਹ ਆਪਣੇ ਨਾਮ ਨਾਲ ਆਪਣੇ ਪਿੰਡ ਦਾ ਨਾਮ ਸਰਵਪੱਲੀ ਲਗਾਉਂਦੇ ਸਨ। ਪੇਂਡੂ ਅਤੇ ਗਰੀਬ ਪਰਿਵਾਰ ਵਿੱਚ ਪੈਦਾ ਹੋਕੇ ਆਪਣੀ ਸਖਤ ਮਿਹਨਤ ਸੱਦਕਾ ਉੱਚ ਪੱਧਰ ਦੀ ਵਿਿਦਅਕ ਯੋਗਤਾ ਹਾਸਲ ਕਰਕੇ ਉਹ ਆਪਣੇ ਪਿੰਡ, ਪ੍ਰਦੇਸ਼ ਅਤੇ ਦੇਸ਼ ਤੱਕ ਹੀ ਨਹੀਂ ਬਲਕਿ ਵਿਸ਼ਵ ਪੱਧਰ ਦਾ ਵਿਅਕਤੀਤਵ ਬਣ ਕੇ ਉੱਭਰੇ ਹਨ।ਉਨ੍ਹਾਂ ਦੇ ਪਿਤਾ ਜੀ ਨੇ ਇੱਕ ਸਨਾਤਨੀ ਬ੍ਰਾਹਮਣ ਹੋਣ ਦੇ ਬਾਵਜੂਦ ਉਨ੍ਹਾਂ ਦੀ ਮੁੱਢਲੀ ਅਤੇ ਕਾਲਜ ਪੱਧਰ ਦੀ ਪੜ੍ਹਾਈ ਕ੍ਰਿਸ਼ਚੀਅਨ ਮਿਸ਼ਨਰੀ ਸੰਸਥਾਵਾਂ ਵਿੱਚ ਕਰਵਾਈ।ਜੋ ਕਿ ਉਨ੍ਹਾਂ ਦੇ ਸਰਵਪੱਖੀ ਵਿਕਾਸ ਲਈ ਬਹੁਤ ਹੀ ਸਹਿਯੋਗੀ ਸਿੱਧ ਹੋਈ।ਪਰ ਉਨ੍ਹਾਂ ਨੇ ਨਾਲ ਨਾਲ ਹਿੰਦੂ ਧਰਮ ਦਾ ਤੁਲਨਾਤਮਕ ਅਧਿਐਨ ਵੀ ਬਹੁਤ ਗੰਭੀਰਤਾ ਨਾਲ ਕੀਤਾ।ਤਮਿਲ ਭਾਸ਼ਾ ਦੇ ਨਾਲ ਨਾਲ ਅੰਗ੍ਰੇਜ਼ੀ, ਹਿੰਦੀ ਅਤੇ ਸੰਸਕ੍ਰਿਤ ਭਾਸ਼ਾਵਾਂ ਤੇ ਉਨ੍ਹਾਂ ਦੀ ਮਜਬੂਤ ਪਕੜ ਸੀ।ਦਰਸ਼ਨ ਸ਼ਾਸਤਰ ਅਤੇ ਮਨੋਵਿਿਗਆਨ ਉਨ੍ਹਾਂ ਦੇ ਮਨਭਾਉਂਦੇ ਵਿਸ਼ੇ ਸਨ।ਆਪਣੀ ਰੁਚੀ ਅਨੁਸਾਰ ਉਨ੍ਹਾਂ ਨੇ ਅਧਿਆਪਨ ਨੂੰ ਇੱਕ ਕਿੱਤੇ ਦੇ ਤੌਰ ਤੇ ਚੁਣਿਆ।ਸਹਾਇਕ ਪ੍ਰੋਫੈਸਰ ਤੋਂ ਲੈਕੇ ਕਾਸ਼ੀ ਵਿਸ਼ਵਵਿਿਦਆਲਿਆ ਦੇ ਚਾਂਸਲਰ ਤੱਕ ਕੰਮ ਕਰਕੇ ਉਨ੍ਹਾਂ ਨੇ ਆਪਣੀ ਵਿਸ਼ਵ ਪੱਧਰੀ ਪਛਾਣ ਬਣਾਈ ਹੈ।ਦੇਸ਼ ਅਤੇ ਵਿਦੇਸ਼ ਵਿੱਚਲੀਆਂ ਉੱਚ ਪੱਧਰੀ ਯੁਨੀਵਰਸਟੀਆਂ ਵਿੱਚ ਬੇਮਿਸਾਲ ਭਾਸ਼ਣ ਦੇ ਕੇ ਅਤੇ ਦਰਸ਼ਨ ਸ਼ਾਸਤਰ ਵਿਸ਼ੇ ਤੇ ਗਿਆਨ ਭਰਪੂਰ ਕਿਤਾਬਾਂ ਲਿਖ ਕੇ ਇੱਕ ਮੀਲ ਪੱਥਰ ਸਥਾਪਤ ਕਰ ਦਿੱਤਾ ਹੈ।ਸੰਕੀਰਣਤਾ ਤੋਂ ਉਲਟ ਉਹ ਮਾਨਵ ਪ੍ਰੇਮੀ ਅਤੇ ਵਿਸ਼ਵ ਸ਼ਾਂਤੀ ਦੇ ਚਾਹਵਾਨ ਸਨ।ਸਿੱਖਿਆ ਅਤੇ ਸਮਾਜਿਕ ਖੇਤਰ ਵਿੱਚ ਉਨ੍ਹਾਂ ਵਲੋਂ ਪਾਏ ਗਏ ਵਡਮੁੱਲੇ ਯੋਗਦਾਨ ਲਈ ਭਾਰਤ ਦੇ ਪਹਿਲੇ ਰਾਸ਼ਟਰਪਤੀ ਡਾਕਟਰ ਰਜਿੰਦਰ ਪ੍ਰਸਾਦ ਨੇ ਉਨ੍ਹਾਂ ਨੂੰ ਸਰਵ ਉੱਚ ਸਨਮਾਨ “ਭਾਰਤ ਰਤਨ” ਨਾਲ ਸਨਮਾਨਿਤ ਕੀਤਾ ਸੀ। ਵਿਿਦਆਰਥੀਆ ਵਲੋਂ ਉਨ੍ਹਾਂ ਦਾ ਜਨਮ ਦਿਨ ਮਨਾਏ ਜਾਣ ਦੀ ਇੱਛਾ ਤੇ ਉਨ੍ਹਾਂ ਨੇ ਇਸ ਨੂੰ ਆਪਣੇ ਨਾਲ ਨਾ ਜੋੜਦੇ ਹੋਏ ਇਸਨੂੰ ਸਮੁੱਚੇ ਅਧਿਆਪਕ ਵਰਗ ਨੂੰ ਸਮਰਪਤ ਕਰ ਦਿੱਤਾ।ਹੁਣ ਇਹ ਦਿਨ ਅਧਿਆਪਕ ਦਿਵਸ ਦੇ ਤੌਰ ਤੇ ਹੀ ਮਨਾਇਆਂ ਜਾਂਦਾ ਹੈ।ਇਸ ਦਿਨ ਕੇਵਲ ਉਨ੍ਹਾਂ ਨੂੰ ਹੀ ਨਹੀਂ ਬਲਕਿ ਸਮੂਹ ਅਧਿਾਪਕਾਂ ਨੂੰ ਸਨਮਾਨ ਦਿੱਤਾ ਜਾਂਦਾ ਹੈ।
ਇਸ ਦਿਨ ਤੇ ਸਾਨੂੰ ਗੁਰੁ-ਸ਼ਿਸ਼ ਸੰਬੰਧਾਂ ਨੂੰ ਬੜੀ ਗੰਭੀਰਤਾ ਨਾਲ ਵਿਚਾਰਨ ਦੀ ਲੋੜ ਹੈ।ਜੋ ਕਿ ਵਿਅਕਤੀਤਵ ਦੇ ਵਿਕਾਸ ਲਈ ਅਤੇ ਸਮਾਜਿਕ ਸਮੀਕਰਣਾਂ ਨੂੰ ਵਧੀਆ ਬਣਾਈ ਰੱਖਣ ਲਈ ਬਹੁਤ ਹੀ ਮਹੱਤਵ ਪੂਰਣ ਹੈ।ਕੁਝਕੁ ਅਦਰਸ਼ ਸੰਬੰਧਾਂ ਦੀਆਂ ਉਦਾਹਰਣਾਂ ਸਾਂਝੀਆਂ ਕਰਨ ਨਾਲ ਅਸੀਂ ਸਮਝ ਸਕਾਂਗੇ ਕਿ ਇਹ ਪਵਿੱਤਰ ਰਿਸ਼ਤੇ ਕਿਵੇਂ ਸਮਾਜਿਕ ਵਿਕਾਸ ਲਈ ਅਤੇ ਮਾਨਵਤਾ ਲਈ ਸਾਰਥਕ ਸਿੱਧ ਹੋਏ ਹਨ। ਜਿਵੇਂ ਕਿ ਰਿਸ਼ੀ ਵਸ਼ਿਸ਼ਟ ਅਤੇ ਸ਼੍ਰੀ ਰਾਮ ਚੰਦਰ, ਰਿਸ਼ੀ ਸੰਦੀਪਨੀ ਅਤੇ ਸ਼੍ਰੀ ਕ੍ਰਿਸਨ, ਰਿਸ਼ੀ ਬਾਲਮੀਕਿ ਅਤੇ ਲਵ-ਕੁਸ਼, ਦ੍ਰੋਣਾਚਾਰੀਆ ਅਤੇ ਅਰਜੁਨ, ਗੁਰੁ ਰਵਿਦਾਸ ਅਤੇ ਮੀਰਾ ਬਾਈ, ਗੁਰੁ ਗੋਬਿੰਦ ਸਿੰਘ ਅਤੇ ਭਾਈ ਸੰਗਤ ਸਿੰਘ, ਚਾਣਕਿਆ ਅਤੇ ਚੰਦਰ ਗੁਪਤ ਮੌਰੀਆ, ਰਾਮ ਕ੍ਰਿਸ਼ਨ ਪਰਮਹੰਸ ਅਤੇ ਸਵਾਮੀ ਵਿਵੇਕਾਨੰਦ, ਕ੍ਰਿਸ਼ਨਾ ਜੀ ਕੇਸ਼ਵ ਅੰਬੇਡਕਰ ਅਤੇ ਡਾਕਟਰ ਭੀਮ ਰਾਓ ਅੰਬੇਡਕਰ, ਜੋਹਾਨਾ ਮੈਨਸਫੀਲਡ ਸੂਲੀਵੈਨ ਅਤੇ ਹੈਲਨ ਐਡਮਜ਼ ਕੈਲਰ (ਐਨੀ ਸੂਲੀਵੈਨ ਅਤੇ ਹੈਲਨ ਕੈਲਰ) ਇਹ ਐਸੀਆਂ ਗੁਰੂ ਸ਼ਿਸ਼ ਦੀ ਅਦਰਸ਼ ਉਦਾਹਰਣਾਂ ਹਨ ਜਿਹੜੀਆ ਇਤਿਹਾਸ ਦਾ ਮਹੱਤਵਪੂਰਣ ਹਿੱਸਾ ਬਣ ਚੁੱਕੀਆਂ ਹਨ।ਜਦੋਂ ਕਿਤੇ ਅਪਵਾਦ ਵੀ ਹੋਇਆ ਹੈ ਤਾਂ ਉਹ ਵੀ ਗੰਭੀਰਤਾ ਨਾਲ ਯਾਦ ਰੱਖਿਆ ਜਾਂਦਾ ਹੈ ਜਿਵੇਂ ਜਿੱਥੇ ਦ੍ਰੋਣਾਚਾਰੀਆ ਅਰਜੁਨ ਸੰਬੰਧ ਵਿੱਚ ਸਨਮਾਨ ਨਾਲ ਦੇਖੇ ਜਾਂਦੇ ਹਨ ਉੱਥੇ ਦ੍ਰੋਣਾਚਾਰੀਆ ਅਤੇ ਇਕਲੱਵਿਆ ਸੰਬੰਧਾਂ ਵਿੱਚ ਦ੍ਰੋਣਾਚਾਰੀਆ ਨੂੰ ਮਾਨਵ ਪ੍ਰੇਮੀ ਲੋਕ ਨਫਰਤ ਨਾਲ ਦੇਖਦੇ ਰਹਿਣਗੇ ਅਤੇ ਇਕਲੱਵਿਆ ਮਹਾਨਾਇਕ ਬਣ ਕੇ ਸਿੱਧ ਹੋਇਆ ਹੈ।
ਇਤਿਹਾਸ ਨੂੰ ਘੋਖਦੇ ਹੋਏ ਇਹ ਸਾਹਮਣੇ ਆਇਆ ਹੈ ਕਿ ਗੂਰੂ ਦੀ ਵਿਦਵਤਾ, ਵਧੀਆ ਆਚਰਣ, ਨਿਸਵਾਰਥ ਅਤੇ ਤਿਆਗ ਦੀ ਭਾਵਨਾ, ਮਜਬੂਤ ਇੱਛਾ ਸ਼ਕਤੀ ਅਤੇ ਆਤਮ ਵਿਸ਼ਵਾਸ ਕਿਵੇਂ ਆਪਣੇ ਸ਼ਿਸ਼ਾਂ ਵਿੱਚ ਇਨ੍ਹਾਂ ਅਦਰਸ਼ ਗੁਣਾਂ ਦੀ ਸਿਰਜਣਾ ਕਰ ਦਿੰਦੇ ਹਨ। ਦੂਜੇ ਪਾਸੇ ਸ਼ਿਸ਼ ਵਿੱਚ ਸਿੱਖਿਆ ਪ੍ਰਾਪਤ ਕਰਨ ਦੀ ਤੀਵਰ ਇੱਛਾ, ਨਿਮਰਤਾ, ਸਮਰਪਣ ਦੀ ਭਾਵਨਾ, ਅਣਥੱਕ ਮਿਹਨਤ ਹਰ ਤਰ੍ਹਾਂ ਦੀ ਪ੍ਰਾਪਤੀ ਕਰਨ ਦੇ ਯੋਗ ਬਣਾ ਦਿੰਦੀ ਹੈ।ਅਜਿਹੇ ਸੰਬੰਧਾਂ ਨਾਲ ਕੇਵਲ ਗੁਰੁ ਸ਼ਿਸ਼ ਦੀ ਨਿੱਜੀ ਸੰਤੁਸ਼ਟੀ ਅਤੇ ਪ੍ਰਾਪਤੀ ਹੀ ਨਹੀਂ ਹੁੰਦੀ ਬਲਕਿ ਗੰਧਲੇ ਸਮਾਜਿਕ ਤਾਣੇ ਬਾਣੇ ਨੂੰ ਅਦਰਸ਼ ਸਮਾਜ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ।ਅਪਵਾਦ ਦੇ ਤੌਰ ਤੇ ਜਿੱਥੇ ਦ੍ਰੋਣਾਚਾਰੀਆ ਦੀ ਉਦਾਹਰਣ ਤੋਂ ਸਿੱਖਿਆ ਲੈਕੇ ਅਜੋਕੇ ਗੁਰੁ ਨੂੰ ਸੱਭ ਨੂੰ ਬਰਾਬਰ ਰੱਖਣ ਦੀ ਭਾਵਨਾ ਅਪਣਾਉਣੀ ਹੀ ਚੰਗੀ ਲੱਗੇਗੀ ਅਤੇ ਇਕਲੱਵਿਆ ਤੋਂ ਪ੍ਰੇਰਣਾ ਲੈਂਦਿਆਂ ਹੋਇਆਂ ਅਜੋਕੇ ਸ਼ਿਸ਼ ਵਿੱਚ ਬਹਾਦਰੀ, ਤਿਆਗ ਅਤੇ ਸਮਰਪਣ ਦੀ ਭਾਵਨਾ ਉਪਜਾਉਣ ਦੀ ਲੋੜ ਹੈ।
ਸਮੁੱਚੇ ਤੌਰ ਤੇ ਜਦੋਂ ਅਸੀਂ ਗੁਰੂ ਸ਼ਿਸ਼ ਦੇ ਪੁਰਾਤਨ ਰਿਸ਼ਤਿਆਂ ਦਾ ਵਰਤਮਾਨ ਨਾਲ ਮੇਲ ਕਰਕੇ ਦੇਖਦੇ ਹਾਂ ਤਾਂ ਵਿਗੜੀ ਹੋਈ ਸਮੀਕਰਣ ਸਾਹਮਣੇ ਆਉਂਦੀ ਹੈ।ਜਿੱਥੇ ਗੁਰੂਕੁਲ ਵਿਵਸਥਾ ਵਿੱਚ ਗੁਰੁ ਦਾ ਨਿਰੋਲ ਕੰਮ ਆਪਣੇ ਸ਼ਿਸ਼ਾਂ ਪ੍ਰਤੀ ਸਮਰਪਣ ਸੀ, ਉੱਥੇ ਅਜੋਕੇ ਸਮੇਂ ਵਿੱਚ ਗੁਰੂੁ ਦਾ ਧਿਆਨ ਵਿਕੇਂਦਰਿਤ ਹੋ ਚੁੱਕਾ ਹੈ।ਉਸ ਲਈ ਅਧਿਆਪਨ ਇੱਕ ਪਵਿੱਤਰ ਕਿੱਤਾ ਨਾ ਹੋ ਕੇ ਵਿਉਪਾਰ ਬਣ ਚੁੱਕਾ ਹੈ।ਕੰਮ ਬਦਲੇ ਪੈਸੇ ਦਾ ਸਿਧਾਂਤ ਭਾਰੂ ਹੋ ਚੁੱਕਾ ਹੈ।ਗੁਰੁ ਦਾ ਆਪਣਾ ਜੀਵਨ ਅਦਰਸ਼ ਨਾ ਰਹਿ ਕੇ ਸਮਾਜਿਕ ਦਲਦਲ ਵਿੱਚ ਫਸ ਗਿਆ ਹੈ, ਜਦ ਕਿ ਇਸ ਨੇ ਸਮਾਜਿਕ ਦਲਦਲ ਨੂੰ ਖਤਮ ਕਰਨਾ ਸੀ।ਤਕਸ਼ਿਲਾ ਅਤੇ ਨਾਲੰਦਾ ਵਰਗੀਆਂ ਪਰੰਪਰਾਵਾਂ ਸੁਪਨਾ ਬਣ ਕੇ ਰਹਿ ਗਈਆਂ ਹਨ।ਦੂਜੇ ਪਾਸੇ ਅਜੋਕਾ ਸ਼ਿਸ਼ ਆਪਣੇ ਆਪ ਨੂੰ ਸ਼ਿਸ਼ ਕਹਾ ਕੇ ਅਸੰਤੁਸ਼ਟੀ ਮਹਿਸੂਸ ਕਰਦਾ ਹੈ। ਉਸ ਵਿੱਚ ਗੁਰੁ ਪ੍ਰਤੀ ਆਦਰ ਦੀ ਥਾਂ ਬਰਾਬਰੀ ਦੀ ਭਾਵਨਾ ਆਉਂਦੀ ਜਾਂਦੀ ਹੈ।ਉਹ ਝੁਕ ਕੇ ਸਿੱਖਿਆ ਪ੍ਰਾਪਤ ਕਰਨ ਦੀ ਥਾਂ ਵੱਡੀਆਂ ਵੱਡੀਆਂ ਫੀਸਾਂ ਦੇਕੇ ਅਧਿਕਾਰਤ ਢੰਗ ਨਾਲ ਕੁੱਝ ਲੈਣਾ ਆਪਣਾ ਹੱਕ ਸਮਝਦਾ ਹੈ।ਅਜਿਹੀਆਂ ਭਾਵਨਾਵਾਂ ੳੱਤਰ-ਦੱਖਣ ਦਿਸ਼ਾ ਵਲ ਚੱਲਣ ਦੇ ਬਰਾਬਰ ਹਨ। ਅਜਿਹੇ ਹਾਲਾਤਾਂ ਵਿੱਚ ਸਿੱਖਿਆ ਵਰਗੇ ਅਤੀ ਸੂਖਮ ਵਿਸ਼ੇ ਨਾਲ ਖਿਲਵਾੜ ਹੀ ਹੋ ਸਕੇਗਾ। ਨਾ ਕਿ ਸਹੀ ਅਰਥਾਂ ਵਿੱਚ ਸਿੱਖਿਆ ਦੇ ਉਦੇਸ਼ ਦੀ ਪੂਰਤੀ।
ਅਗਰ ਅਸੀਂ ਸਹੀ ਅਰਥਾਂ ਵਿੱਚ ਨਰੋਆ ਸਮਾਜ ਸਿਰਜਣਾ ਚਾਹੁੰਦੇ ਹਾਂ ਤਾਂ ਸਾਨੂੰ ਗੁਰੁ ਸ਼ਿਸ਼ ਦੇ ਰਿਸ਼ਤਿਆਂ ਦੀ ਮਰਯਾਦਾ ਦੀ ਬਹੁਤ ਗੰਭੀਰਤਾ ਨਾਲ ਪਾਲਣਾ ਕਰਨੀ ਪਵੇਗੀ।ਜਿੱਥੇ ਗੁਰੁ ਅਤੇ ਸ਼ਿਸ਼ ਨੂੰ ਸਵੈ ਪੜਚੋਲ ਦੀ ਲੋੜ ਹੈ ਉੱਥੇ ਸਮਾਜ ਦੀ ਸੱਭ ਤੋਂ ਵੱਡੀ ਜਿੰਮੇਦਾਰੀ ਬਣਦੀ ਹੈ ਕਿ ਵਧੀਆ ਕਦਰਾਂ ਕੀਮਤਾਂ ਸੰਭਾਲੀਆਂ ਜਾਣ ਅਤੇ ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਲਈ ਭਰਪੂਰ ਯਤਨ ਕੀਤੇ ਜਾਣ।ਭਾਰਤ ਦੀ ਸੱਭਿਅਤਾ ਅਤੇ ਸਿੱਖਿਆ ਪ੍ਰਣਾਲੀ ਸੰਸਾਰ ਨੂੰ ਸੇਧ ਦਿੰਦੀ ਰਹੀ ਹੈ। ਇਸ ਮਾਣ ਸਨਮਾਨ ਨੂੰ ਫਿਰ ਤੋਂ ਬਹਾਲ ਕਰਨਾ ਹੋਵੇਗਾ।ਗੁਰੁ ਸ਼ਿਸ਼ ਦੀ ਅਦਰਸ਼ ਪਰੰਪਰਾ ਨੂੰ ਗੰਭੀਰਤਾ ਨਾਲ ਸੰਭਾਲਣ ਨਾਲ ਜਿੱਥੇ ਵਧੀਆ ਭਾਰਤੀ ਸਮਾਜ ਬਣੇਗਾ ਉੱਤੇ ਵਿਸ਼ਵ ਪੱਧਰ ਤੇ ਸ਼ਾਂਤੀ ਪੈਦਾ ਹੋ ਸਕੇਗੀ ਅਤੇ ਵਿਸ਼ਵ ਬੰਧੂਤਵ ਸਥਾਪਿਤ ਹੋ ਸਕੇਗਾ।
ਮਿਤੀ 29 ਅਗਸਤ, 2022
ਪੂਜਾ ਸ਼ਰਮਾ