ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ
14.03.2022
ਸਮਝੌਤੇ ਤੋਂ ਪਾਸਾ ਵੱਟ ਰਹੀ ਹੈ ਕੇਂਦਰ ਸਰਕਾਰ- ਰਾਕੇਸ਼ ਟਿਕੈਤ
ਰਾਹ ਗਲ਼ੀ ਨਾ ਪਛਾਣੇ ਸਾਨੂੰ, ਗਈ ਮੁੱਕਰ ਕਰਾਰਾਂ ਤੋਂ।
ਗਿਆਨੀ ਹਰਪ੍ਰੀਤ ਸਿੰਘ ਨੂੰ ਅਕਾਲੀ ਦਲ ਦਾ ਨਹੀਂ, ਬਾਦਲ ਪਰਵਾਰ ਦਾ ਫ਼ਿਕਰ ਹੈ- ਮਾਝੀ/ਚੰਦੜ
ਮੇਰਾ ਰਾਂਝਣ ਮੇਰਾ ਮੱਕਾ, ਨੀਂ ਮੈਂ ਕਮਲ਼ੀ ਆਂ।
ਬੀਬੀ ਜਗੀਰ ਕੌਰ ਨੇ ਪ੍ਰਧਾਨਗੀ ਵੀ ਛੱਡੀ ਤੇ ਵਿਧਾਇਕੀ ਵੀ ਨਾ ਮਿਲੀ- ਇਕ ਖ਼ਬਰ
ਨਾ ਖੁਦਾ ਹੀ ਮਿਲਾ ਨਾ ਵਿਸਾਲੇ-ਸਨਮ, ਨਾ ਇਧਰ ਕੇ ਰਹੇ ਨਾ ਉਧਰ ਕੇ ਰਹੇ।
ਪੰਜਾਬ ‘ਚ ਸ਼੍ਰੋਮਣੀ ਅਕਾਲੀ ਦਲ ਦੀ ਹਾਰ ਲਈ ਸੁਖਬੀਰ ਬਾਦਲ ਜ਼ਿੰਮੇਵਾਰ- ਝੀਂਡਾ
ਤੈਨੂੰ ਜੋਗ ਦੀ ਜ਼ਰਾ ਵੀ ਸਾਰ ਹੈ ਨੀ, ਤੇਰੀ ਉਮਰ ਹੈ ਅਜੇ ਨਾਦਾਨ ਬੱਚਾ।
ਪੰਥਕ ਦਲ ‘ਜਥੇਦਾਰ’ ਤੋਂ ਬਾਦਲਾਂ ਨਾਲ਼ ਰਾਜਸੀ ਸਾਂਝ ਪਾਉਣ ਲਈ ਸਪਸ਼ਟੀਕਰਨ ਲੈਣਗੇ- ਇਕ ਖ਼ਬਰ
ਜਦੋਂ ਕੱਢ ਕੇ ਵਹੀ ਲੇਖਾ ਮੰਗਿਆ, ਫੇਰ ਕੀ ਜਵਾਬ ਦੇਵੇਂਗਾ।
ਬਾਦਲ ਤੇ ਕੈਪਟਨ ਨੂੰ ਚੋਣ ਨਹੀਂ ਸੀ ਲੜਨੀ ਚਾਹੀਦੀ- ਲਕਸ਼ਮੀ ਕਾਂਤਾ ਚਾਵਲਾ
ਬੁੱਢੀਆਂ ਘੋੜੀਆਂ, ਲਾਲ ਲਗਾਮਾਂ।
ਅਮਰੀਕਾ ਤੇ ਰੂਸ ਦੇ ਝਗੜੇ ‘ਚ ਰਗੜਿਆ ਗਿਆ ਯੂਕਰੇਨ- ਬਲਰਾਜ ਸਿੱਧੂ
ਢਿੱਡ ਛਿੱਲ ਲਿਆ ਬੋਸਕੀ ਵਰਗਾ, ਰੋੜਾਂ ਵਾਲ਼ੀ ਕੰਧ ਟੱਪ ਕੇ।
ਮੈਨੂੰ ਭੰਡਣ ਦੀ ਥਾਂ ਆਪਣੀ ਪੀੜ੍ਹੀ ਹੇਠ ਸੋਟਾ ਫੇਰੇ ਕਾਂਗਰਸ- ਕੈਪਟਨ
ਕਿਤੇ ‘ਕੱਲੀ ਬਹਿ ਕੇ ਸੋਚੀਂ ਨੀਂ, ਅਸੀਂ ਕੀ ਨਹੀਂ ਕੀਤਾ ਤੇਰੇ ਲਈ।
ਬਾਦਲਾਂ ਨੂੰ ਬੇਅਦਬੀਆਂ ਦੀ ਸਜ਼ਾ ਰੱਬ ਨੇ ਚੋਣਾਂ ਵਿਚ ਦੇ ਦਿਤੀ ਹੈ- ਨਵਜੋਤ ਸਿੱਧੂ
ਹੁੰਦਾ ਰੱਬ ਨਹੀਂ ਕਿਸੇ ਦਾ ਵੈਰੀ, ਵੈਰੀ ਤੇਰੇ ਐਬ ਬੰਦਿਆ।
ਮੈਨੂੰ ਭੰਡਣ ਦੀ ਥਾਂ ਆਪਣੀ ਪੀੜ੍ਹੀ ਹੇਠ ਸੋਟਾ ਫੇਰੇ ਕਾਂਗਰਸ- ਕੈਪਟਨ
ਕਿਤੇ ‘ਕੱਲੀ ਬਹਿ ਕੇ ਸੋਚੀਂ ਨੀਂ, ਅਸੀਂ ਕੀ ਨਹੀਂ ਕੀਤਾ ਤੇਰੇ ਲਈ।
ਬਾਦਲਾਂ ਨੂੰ ਬੇਅਦਬੀਆਂ ਦੀ ਸਜ਼ਾ ਰੱਬ ਨੇ ਚੋਣਾਂ ਵਿਚ ਦੇ ਦਿਤੀ ਹੈ- ਨਵਜੋਤ ਸਿੱਧੂ
ਹੁੰਦਾ ਰੱਬ ਨਹੀਂ ਕਿਸੇ ਦਾ ਵੈਰੀ, ਵੈਰੀ ਤੇਰੇ ਐਬ ਬੰਦਿਆ।
ਹਾਰ ਦੇ ਕਾਰਨਾਂ ‘ਤੇ ਆਤਮ-ਪੜਚੋਲ ਕਰਾਂਗੇ- ਸੂਰਜੇਵਾਲਾ
ਛੜੇ ਬੈਠ ਕੇ ਸਲਾਹਾਂ ਕਰਦੇ, ਕੌਣ ਕੌਣ ਹੋਈਆਂ ਰੰਡੀਆਂ।
ਬਾਦਲ ਨੂੰ ਹਰਾ ਕੇ ਦਿਲ ਦੀ ਖ਼ਾਹਿਸ਼ ਹੋਈ ਪੂਰੀ- ਗੁਰਮੀਤ ਸਿੰਘ ਖੁੱਡੀਆਂ
ਧਰਮੀ ਬੰਦੇ ਪਾਰ ਲੱਗ ਗਏ, ਪਾਪੀ ਬੈਠ ਕੇ ਕੰਢੇ ‘ਤੇ ਝੂਰਦੇ।
ਆਪਣਿਆਂ ਹੀ ਡੋਬੀ ਪੰਜਾਬ ਕਾਂਗਰਸ ਦੀ ਬੇੜੀ- ਇਕ ਖ਼ਬਰ
ਇਸ ਘਰ ਕੋ ਆਗ ਲਗ ਗਈ, ਘਰ ਕੇ ਚਿਰਾਗ਼ ਸੇ।
ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਨੇ ‘ਆਪ’ ਦੀ ਜਿੱਤ ਲਈ ਜ਼ਮੀਨ ਤਿਆਰ ਕੀਤੀ- ਯੋਗੇਂਦਰ ਯਾਦਵ
ਬੀਜੀ ਕਿਸੇ ਨੇ, ਵੱਢੀ ਕਿਸੇ ਨੇ।
ਸੂਬੇ ‘ਚ ਨਵੀਂ ਸਰਕਾਰ ਬਣਨ ਤੋਂ ਪਹਿਲਾਂ ਅਫ਼ਸਰਸ਼ਾਹੀ ‘ਚ ਭੱਜ-ਦੌੜ- ਇਕ ਖ਼ਬਰ
ਰੁੱਤ ਯਾਰੀਆਂ ਲਾਉਣ ਦੀ ਆਈ, ਬੇਰੀ ਦੇ ਬੇਰ ਪੱਕ ਗਏ।