ਨਵੇਂ ਵਰ੍ਹੇ ਦਿਆਂ ਸੂਰਜਾ - ਬਲਦੇਵ ਸਿੰਘ ਬੱਲੀ

ਨਵੇਂ ਵਰ੍ਹੇ ਦਿਆ ਸੂਰਜਾ ਤੂੰ ਪਿਆਂ ਐਂ ਚੜ੍ਹ ਵੇ।
ਉਡੀਕਣ ਤੈਨੂੰ ਝੁੱਗੀਆਂ ਨਾ ਮਹਿਲੀਂ ਵੜ ਵੇ।

ਨਵੇਂ ਵਰ੍ਹੇ ਦਿਆ ਸੂਰਜਾ ਲਾ ਸੱਟ ਕਰਾਰੀ,
ਚੁੰਝਾਂ  ਭਾਰ ਤੂੰ  ਕਰ ਦੇ  ਰਾਜੇ  ਹੰਕਾਰੀ ।

ਨਵੇਂ ਵਰ੍ਹੇ ਦਿਆ ਸੂਰਜਾ ਚੜ੍ਹ ਰਾਤ ਬ-ਰਾਤੇ,
ਹਰ ਪਾਸੇ ਨੱਚਣ ਖ਼ੁਸ਼ੀਆਂ ਤੇ ਖੜਕਣ ਹਾਸੇ ।

ਨਵੇਂ ਵਰ੍ਹੇ  ਦਿਆ  ਸੂਰਜਾ ਤੂੰ  ਠਾਰੀਂ  ਸੀਨਾ
ਲੋਟੂ ਲਾਣਾ ਲੁੱਟ ਸਕੇ ਨਾ ਇਹ ਖੇਤ ਜ਼ਮੀਨਾ ।

ਨਵੇਂ ਵਰ੍ਹੇ ਦਿਆ  ਸੂਰਜਾ ਤੂੰ  ਚੱਕ ਦੇ ਨ੍ਹੇਰਾ
ਮਹਿਲੋਂ ਉੱਚਾ ਕਰ ਦੇ ਹਰ ਛੱਪਰ  ਬਨੇਰਾ।

ਨਵੇਂ ਵਰ੍ਹੇ  ਦਿਆ ਸੂਰਜਾ  ਤੂੰ ਛੇਤੀ  ਉੱਗ ਵੇ