ਖਾਣ ਪੀਣ ਨੂੰ ਬਾਂਦਰੀ, ਡੰਡੇ ਖਾਣ ਰਿੱਛ ! - ਬੁੱਧ ਸਿੰਘ ਨੀਲੋਂ
ਇਸ ਵਕਤ ਆਮ ਲੋਕਾਂ ਦੀ ਹਾਲਤ ਇਹ ਬਣ ਗਈ/ ਬਣਾ ਦਿੱਤੀ /ਬਣਾ ਲਈ ਕੁੱਝ ਵੀ ਸਮਝ ਲਵੋ, ਜਦੋਂ ਸਮਾਜ ਵਿੱਚ ਕੋਈ ਸੰਕਟ ਆਉਂਦਾ ਐ, ਸਿਆਸਤ ਨਾਲ ਹੀ ਆ ਵੜਦੀ ਐ। ਆਪਣੇ ਸਿਆਸੀ ਵਿਰੋਧੀ ਨੂੰ ਬਦਨਾਮ ਕਰਨ/ ਖਤਮ ਕਰਨ ਲਈ ਸਾਜਿਸ਼ ਸ਼ੁਰੂ ਹੋ ਜਾਂਦੀ ਹੈ। ਦੁਨੀਆ ਦੇ ਸਰਮਾਏਦਾਰੀ ਨੇ ਬਿਜਨਸ ਵਿੱਚ ਵਾਧਾ ਕਰਨ ਲਈ ਜਿਹੜੀ ਇਸ ਸਮੇਂ ਖੇਡ ਖੇਡੀ ਐ। ਉਸ ਦੀ ਲਪੇਟ ਵਿਚ ਆਪ ਵੀ ਆ ਗਏ।
ਸਾਡੇ ਹਾਕਮਾਂ ਨੂੰ ਪਤਾ ਸੀ ਉਹ ਕੰਨ ਵਲੇਟੀਂ ਰੱਖੇ। ਹੁਣ ਜਦੋਂ ਸਥਿਤੀ ਦਿਨ ਬ ਦਿਨ ਗੰਭੀਰ ਹੋ ਰਹੀ ਐ ਤਾਂ ਬਚਾ ਦੇ ਨਾਲੋਂ ਸਿਆਸਤ ਵੱਧ ਧਿਆਨ ਵੱਧ ਹੋ ਗਿਆ। ਦੇਸ਼ ਰਾਜ ਕਰਦਾ ਸ਼੍ਰੇਣੀ ਨੇ ਇਸ ਬੀਮਾਰੀ ਨੂੰ "ਹਿੰਦੂ -ਮੁਸਲਮਾ" ਦੇ ਵਿੱਚ ਬਦਲਣ ਲਈ ਹਰ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ। ਦੇਸ਼ ਵਿੱਚ ਅਕਲ ਤੋ ਬਿਨਾਂ ਕਿਸੇ ਚੀਜ਼ ਦਾ ਘਾਟਾ ਨਹੀਂ। ਸਾਰੇ ਸੱਤਾਧਾਰੀ ਗਾਇਬ ਹਨ।
ਪਰ ਲੋਕ ਇਕ ਦੂਜੇ ਦਾ ਸਹਾਰਾ ਬਣ ਰਹੇ ਹਨ।
ਲੋਕਾਂ ਦੇ ਟੈਕਸ ਉਤੇ 585000ਹਜ਼ਾਰ ਦੇ ਵਿੱਚ ਵੀ ਵੀ ਆਈ ਪੀ ਹਨ। ਅਰਬਾਂ ਰੁਪਏ ਤਨਖਾਹ/ਪੈਨਸ਼ਨ ਲੈਂਦੇ ਹਨ। ਦੇਸ਼ ਵਿੱਚ ਸਿਆਸਤ ਤੋਂ ਕੁੱਝ ਵੀ ਨਹੀਂ। ਮੈਡੀਕਲ ਸਹੂਲਤਾਂ ਨਹੀਂ। ਬਿਨਾ ਹਥਿਆਰ ਦੇ ਡਾਕਟਰੀ ਅਮਲਾ ਇਸ ਮਹਾਮਾਰੀ ਖਿਲਾਫ ਜੰਗ ਲੜਦਾ ਹੈ। ਹਵਨ/ ਪੂਜਾ/ ਗਊ ਮੂਤਰ/ ਗਊ ਗੋਬਰ ਦੀ ਸਿਆਸਤ ਚਲ ਰਹੀ ਐ।
ਲੋਕਾਂ ਨੂੰ ਭੁੱਖ ਨਾਲ ਲੜਨ ਲਈ ਹੁਕਮ ਜਾਰੀ ਹੋ ਰਹੇ ਹਨ - ਲੋਕ ਬਾਗੀ। ਇਸ ਬਗਾਵਤ ਦਾ ਨਤੀਜਾ ਕੀ ਨਿਕਲੇਗਾ? ਇਹ ਕੋਈ ਨਹੀਂ ਜਾਣਦਾ। ਜਿਹਨਾਂ ਦਾ ਇਸ ਦਾ ਪਤਾ ਸੀ ਉਹ ਵਿਦੇਸ਼ ਤੋਂ ਸਪੈਸ਼ਲ ਜਹਾਜ਼ ਰਾਹੀਂ ਸੁਰੱਖਿਅਤ ਘਰ ਲਿਆਂਦੇ। ਆਮ ਲੋਕਾਂ ਲਈ ਮਰਨ ਵਾਸਤੇ ਹੁਕਮ ਸੁਣਾ ਦਿੱਤਾ। ਪਰ ਜਿਹਨਾਂ ਲੋਕਾਂ ਦੇ ਦਿੱਤੇ ਟੈਕਸ ਜਿਹੜੇ ਸਿਆਸੀ ਲੋਕ ਪਲਦੇ ਹਨ, ਉਹਨਾਂ ਲਈ ਛੱਡ ਵੀ ਅਸਮਾਨ ਐ ਤੇ ਗੋਦ ਲਈ ਧਰਤੀ ਐ। ਇਹ ਸੱਚ ਹੈ ਕਿ ਬਹੁਗਿਣਤੀ ਅਵਾਮ ਨੂੰ ਪਤਾ ਨਹੀਂ ਕਿ ਉਹ ਟੈਕਸ ਦੇਦੇ ਹਨ .. ਤੇ ਦੇੰਦੇ ਕਿਵੇ ਹਨ? ਲੋਕ ਤਾਂ ਅਮਦਨ ਤੇ ਲੱਗਣ ਵਾਲਾ ਟੈਕਸ ਦੇਂਦੇ ਹਨ ਤੇ ਕਈ ਸੀ ਏ ਦੀ ਕਿਰਪਾ ਦੇ ਨਾਲ ਵਿੰਗੇ ਟੇਡੇ ਢੰਗ ਨਾਲ਼ ਰਾਹਤ ਵੀ ਲੈੰਦੇ ਹਨ. ਇਹ ਲੋਕ ਉਹ ਹਨ ਜਿਹਨਾਂ ਦੀ ਸਰਕਾਰੇ ਦਰਬਾਰੇ ਪਹੁੰਚ ਹੈ .. ਵੱਡੀਆਂ ਫੈਕਟਰੀਆਂ ਤੇ ਕੰਪਨੀਆਂ ਦੇ ਮਾਲਕ ਹਨ, ਜੋ ਇੱਕ ਪਾਸੇ ਮਜ਼ਦੂਰਾਂ ਦਾ ਲਹੂ ਪੀਂਦੇ ਹਨ ਤੇ ਦੂਜੇ ਪਾਸੇ ਟੈਕਸ ਬਚਾਉਣ ਲਈ ਹਰ ਤਰ੍ਹਾਂ ਦੀ ਹੇਰਾਫੇਰੀ ਕਰਦੇ ਹਨ. ਜਦਕਿ ਦੂਜੇ ਪਾਸੇ ਦੇਸ਼ ਦੇ ਲੋਕ ਤਾਂ ਕੋਈ ਵੀ ਵਸਤੂ ਖਰੀਦਣ ਤੋਂ ਪਹਿਲਾਂ ਹੀ ਇਹ ਟੈਕਸ ਦੇ ਅਦਾ ਕਰਦੇ ਹਨ .. ਕਿਉਂਕਿ ਹਰ ਵਸਤੂ ਦੇ ਉਪਰ ਪਹਿਲਾਂ ਹੀ ਟੈਕਸ ਲੱਗਿਆ ਹੁੰਦੇ ਹੈ .... ਤੁਸੀਂ ਸਵੇਰੇ ਤੋਂ ਟੈਕਸ ਭਰਦੇ ਚਾਹ ਦੁੱਧ, ਚੀਨੀ, ਗੈਸ, ਬਿਜਲੀ, ਪਾਣੀ, ਦਾਲਾਂ, ਕੱਪੜੇ, ਮੋਬਾਇਲ ਤੇਲ, ਜ਼ਮੀਨ ਵੇਚਣ ਖਰੀਦਣ ਤੇ ਸਭ ਤੋਂ ਵੱਧ ਸ਼ਰਾਬ ਤੇ ਸਿਰਗਟ/ਤਮਾਖੂ 'ਤੇ .... ਲੋਕ ਟੈਕਸ ਦੇ ਵਸਤੂਆਂ ਖਰੀਦਦੇ ਹਨ … ਜਿਹੜੀਆਂ ਕੰਪਨੀਆਂ ਅਤੇ ਫੈਕਟਰੀਆਂ ਇਹ ਸਮਾਨ ਬਣਾਉਣਦੀਆਂ ਨੇ ਉਹਨਾਂ ਨੇ ਸਰਕਾਰਾਂ ਨੂੰ ਉਹ ਟੈਕਸ ਦੇਣਾ ਹੁੰਦੇ … ਸਰਕਾਰਾਂ ਨੇ ਇਸ ਦੇ ਨਾਲ ਦੇਸ਼ ਦਾ ਵਿਕਾਸ ਕਰਨਾ ਹੁੰਦੈ ...ਸਰਕਾਰੀ ਮੁਲਾਜ਼ਮਾਂ ਦੀਆਂ ਤਨਖਾਹਾਂ ਤੇ ਪੈਨਸ਼ਨ ਦੇਣੀਆਂ ਹੁੰਦੀਆਂ ਹਨ .. ਸਰਕਾਰ ਲੋਕਾਂ ਦੇ ਦਿੱਤੇ ਟੈਕਸ ਦੇ ਨਾਲ਼ ਸੜਕਾਂ ਬਣਾਉਂਦੀ ਹੈ … ਫੇਰ ਲੋਕਾਂ ਤੋਂ ਟੋਲ ਟੈਕਸ ਵਸੂਲਦੀ ਹੈ .. ਲੋਕ ਚੁੱਪਚਾਪ ਦੇਈ ਜਾਂਦੇ ਹਨ, ਕੋਈ ਉਜਰ ਨਹੀਂ ਕਰਦਾ ... ਜੇ ਕੋਈ ਸਿਆਸੀ ਆਗੂ ਇਸ ਦਾ ਵਿਰੋਧ ਕਰਦਾ ਹੈ ਤਾਂ ਉਹ ਆਪਣਾ ਹਿੱਸੇ ਲਈ ਕਰਦੈ ...
ਜਿਹੜੀ ਪੁਲਿਸ ਹੱਕਾਂ ਲਈ ਸੰਘਰਸ਼ ਕਰਦੇ ਲੋਕਾਂ ਨੂੰ ਕੁੱਟਦੀ ਹੈ .. ਮਾਰਦੀ ਹੈ .. ਉਹ ਵੀ ਲੋਕਾਂ ਦੇ ਦਿੱਤੇ ਟੈਕਸ ਦੇ ਵਿੱਚੋਂ ਤਨਖਾਹ ਲੈੰਦੀ ਹੈ .. ਚਪੜਾਸੀ ਤੋਂ ਮੁੱਖ ਸਕੱਤਰ ਤੱਕ … ਸਰਪੰਚ ਤੋ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਤੱਕ … ਸਭ ਸੁੱਖ ਸਹੂਲਤਾਂ ਲੋਕਾਂ ਦੇ ਸਿਰ ਤੇ ਵਸੂਲ ਕਰਦੇ ਹਨ … ਜਦੋ ਰੋਡ ਟੈਕਸ ਤਾਂ ਫੇਰ ਟੋਲ ਟੈਕਸ ਕਿਉਂ ?
ਜੇ ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਦੇਣਾ, ਸਿੱਖਿਆ ਨਹੀਂ ਦੇਣੀ, ਸਿਹਤ ਦੀ ਸੰਭਾਲ ਲਈ ਹਸਪਤਾਲ ਤੇ ਮੁਫ਼ਤ ਇਲਾਜ ਨਹੀਂ ਕਰਨਾ ਫੇਰ ਟੈਕਸ ਦੇਣਾ ਕਾਹਦਾ ਐ? ਪਰ ਲੋਕਾਂ ਦੇ ਨਾਲ਼ ਦਿਨ ਵੇਲ਼ੇ ਠੱਗੀ ਮਾਰੀ ਜਾ ਰਹੀ ਹੈ ..
ਜਨਤਕ ਅਦਾਰਿਆਂ ਨੂੰ ਬਦਨਾਮ ਕਰਨ ਲਈ ਭ੍ਰਿਸ਼ਟਾਚਾਰ ਫੈਲਾਇਆ ਗਿਆ .. ਮੁਲਾਜ਼ਮ ਵਰਗ ਦੀਆਂ ਤਨਖਾਹਾਂ ਵਧਾ ਕੇ, ਉਹਨਾਂ ਦੇ ਰੰਗਲੇ ਸੁਆਦ ਬਣਾ ਦਿੱਤੇ ..
ਸਰਕਾਰੀ ਸਕੂਲ, ਕਾਲਜ ਤੇ ਯੂਨੀਵਰਸਿਟੀਆਂ ਦੇ ਵਿੱਚ ਅਧਿਆਪਕ ਘੱਟ ਕੀਤੇ .. ਤਾਂ ਕਿ ਨਿੱਜੀਕਰਨ ਵੱਲ
ਵਧਿਆ ਜਾ ਸਕੇ ...
ਸਿਹਤ, ਸਿਖਿਆ, ਰੁਜ਼ਗਾਰ ਤੇ ਸਮਾਜਿਕ ਸੁਰੱਖਿਆ ਦਾ ਬੁਨਿਆਦੀ ਤੇ ਸੰਵਿਧਾਨਕ ਹੱਕ ਖੋਹ ਕੇ … ਸਭ ਪਾਸੇ ਨਿੱਜੀ ਕੰਪਨੀਆਂ ਨੂੰ ਖੁਲ੍ਹ ਦਿੱਤੀ .. ਸਿਹਤ ਦਾ ਇਲਾਜ ਮਹਿੰਗਾ ਹੋਇਆ ਨਕਲੀ ਦਵਾਈਆਂ ਤੇ ਨਕਲੀ ਖਾਣ ਵਾਲੀਆਂ ਵਸਤੂਆਂ ਨੇ ਲੋਕਾਂ ਨੂੰ ਮਰਨ ਲਈ ਮਜਬੂਰ ਕਰ ਦਿੱਤਾ …
ਕੌਣ ਹਨ ਜੋ ਨਕਲੀ ਕਾਰੋਬਾਰ ਕਰਦੇ ਹਨ .. ਸਾਡੇ ਹੀ ਭੈਣ ਭਰਾ ਤੇ ਦੋਸਤ ਮਿੱਤਰ ਹਨ,
ਕੌਣ ਕੀ ਕਾਰੋਬਾਰ ਕਰਦਾ ਹੈ, ਸਭ ਦਾ ਸਭ ਨੂੰ ਪਤਾ ਹੈ … ਪਰ ਸਭ ਚੁੱਪ ਹਨ .. ਆਪਾਂ ਕੀ ਲੈਣਾ."ਜੋ ਕਰੂਗਾ ਓਹੀ ਭਰੂਗਾ" ਆਖਦੇ ਹਨ।
ਜਦੋਂ ਅਸੀਂ ਹਰ ਤਰ੍ਹਾਂ ਦਾ ਟੈਕਸ ਅਦਾ ਕਰਦੇ ਹਾਂ ਫਿਰ ਕਿਉਂ ਪਲ ਪਲ ਮਰਦੇ ਹਾਂ .. ਕਿਉਂ ਨਹੀਂ ਮੁਢਲੀ ਤੋ ਉਚੇਰੀ ਤੱਕ ਸਿਖਿਆ ਮੁਫ਼ਤ ਦਿੱਤੀ ਜਾਂਦੀ ? ਕਿਉਂ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਇਲਾਜ ਨਹੀਂ ਹੁੰਦੇ ? ਕਿਉਂ ਨਹੀਂ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾਦੀਆਂ ?
ਸਰਕਾਰੀ ਮੁਲਾਜ਼ਮ ਤੇ ਮੰਤਰੀਆਂ ਦਾ ਇਲਾਜ ਕਿਉਂ ਸਰਕਾਰੀ ਖਰਚੇ ਤੇ ਹੁੰਦੈ?
ਕਿਰਤੀ ਭੁੱਖ ਨਾਲ ਮਰਦੇ ਹਨ, ਵਿਹਲੜ ਸਿਆਸਤ ਦਾਨ ਹਰ ਤਰ੍ਹਾਂ ਦੀਆਂ ਸੁਖ ਸਹੂਲਤਾਂ ਨਾਲ ਪਲਦੇ ਹਨ। ਕਈ 2 ਪੈਨਸ਼ਨਾਂ ਲੈਣ ਵਾਲੇ ਸਿਆਸੀ ਵਿਹਲੜ ਸਭ ਲਾਪਤਾ ਹਨ। ਉਹ ਐਸ਼ ਕਰਦੇ ਹਨ । ਆਮ ਲੋਕ ਪਲ ਪਲ ਤੇ ਹਰ ਸਾਹ ਮਰਦੇ ਹਨ, ਲੋਕਾਂ ਨੂੰ ਇੱਕਠੇ ਹੋਣ ਤੋਂ ਰੋਕਣ ਲਈ ਜਾਤੀਆਂ ਤੇ ਧਰਮਾਂ ਵਿੱਚ ਵੰਡਿਆ ਹੋਇਆ ਹੈ ..
ਅਗਿਆਨ ਦੀ ਹਨੇਰੀ ਆਉਣ ਕਰਕੇ ਚਾਰੇ ਪਾਸੇ ਚੁਪ ਹੈ … ਨਾ ਬੋਲਣ ਦਾ ਹੀ ਦੁੱਖ ਹੈ.. 'ਜੋ ਬੋਲੇ ਉਹੀ ਗਦਾਰ" ਦੇਸ਼ ਧ੍ਰੋਹੀ ਹੈ,ਕੋਹੋ ਜਿਹਾ ਵਰਤਾਰਾ ਹੈ ਇਹ ?
ਕਲਮਾਂ ਦੇ ਸਿਰ ਕਤਲ ਕੀਤੇ ਜਾ ਰਹੇ ਹਨ .. ਮੀਡੀਆ ਨੂੰ ਰਖੇਲ ਬਣਾਇਆ ਗਿਆ ਹੈ … ਜਿਹੜਾ ਜੋ ਸਰਕਾਰ ਚਾਹੁੰਦੀ ਹੈ ਉਹ ਹੀ ਦਿਖਾਉਣ ਲਈ ਪੱਬਾਂ ਭਾਰ ਹੈ ਜੋ ...
ਲੋਕਾਂ ਨੂੰ ਧਰਮ ਦੇ ਨਾਂ ਤੇ ਲੁੱਟਿਆ ਤੇ ਮਾਰਿਆ ਜਾ ਰਿਹਾ ਹੈ .. ਲੋਕਾਂ ਨੂੰ ਵੱਖ ਵੱਖ ਖੇਮਿਆਂ ਵਿੱਚ ਵੱਡਿਆਂ ਹੋਇਆ ਹੈ … ਲੋਕਾਂ ਦੇ ਹੱਕਾਂ ਦੀ ਗੱਲ ਕਰਨ ਵਾਲਿਆਂ ਨੂੰ ਕਾਨੂੰਨ ਦੇ ਹਥਿਆਰਾਂ ਨਾਲ ਦਬਾਇਆ ਜਾ ਰਿਹਾ ਹੈ ...
ਲੋਕਾਂ ਨੂੰ ਆਪਣੇ ਹੱਕਾਂ ਲਈ ਇੱਕ ਦਿਨ ਤਾਂ ਇਕੱਠਾ ਹੋਣਾ ਪੈਣਾ ਹੈ … ਹੁਣ ਵੀ ਜੇ ਲੋਕ ਨਾ ਜਾਗੇ ਤੇ ਇਕੱਠੇ ਹੋਏ ਤਾਂ ਫੇਰ .... ਅਗਲੀਆਂ ਨਸਲਾਂ ਨੂੰ ਕੀ ਦੱਸੋਗੇ ....? ..ਇਸ ਸਮੇਂ ਆਮ ਲੋਕਾਂ ਨੂੰ ਸਮਝ ਆਉਣੀ ਚਾਹੀਦੀ ਐ।ਆਪਣੇ ਤੇ ਪਰਾਏ ਦਾ ਫਰਕ ਪਤਾ ਲੱਗ ਗਿਆ ਹੈ। ਇਹ ਸੰਕਟ ਦੇਸ਼ ਨੂੰ ਬਦਲ ਵੀ ਸਕਦਾ ਤੇ ਤਬਾਹ ਵੀ ਕਰ ਸਕਦਾ। ਦੇਖਣਾ ਹੈ ਹੁਣ ਸੂਰਜ ਕਿਧਰ ਚੜਾਈ ਕਰਦਾ ?
(ਛਪ ਰਹੀ ਕਿਤਾਬ "ਪੰਜਾਬੀ ਸਾਹਿਤ ਦਾ ਮਾਫੀਆ" ਵਿੱਚੋਂ ਲੇਖ)