ਕਾਵਿ ਸੰਗ੍ਰਹਿ :- ਸਹਿਮੇ ਸਹਿਮੇ ਲੋਕ - ਸ਼ਿਵਨਾਥ ਦਰਦੀ
ਕਾਵਿ ਸੰਗ੍ਰਹਿ :- ਸਹਿਮੇ ਸਹਿਮੇ ਲੋਕ
ਲੇਖਕ :- ਜਸਬੀਰ ਮੀਰਾਂਪੁਰ
ਸੰਪਰਕ :- 81988/21530
ਪ੍ਰਕਾਸ਼ਨ :- ਕੈਲੀਬਰ ਪਬਲੀਕੇਸ਼ਨਜ਼ ਪਟਿਆਲਾ
'ਸਹਿਮੇ ਸਹਿਮੇ ਲੋਕ' ਕਾਵਿ ਸੰਗ੍ਰਹਿ , ਲੇਖਕ 'ਜਸਬੀਰ ਮੀਰਾਂਪੁਰ' ਜੀ ਦੀ ਦੂਜੀ ਹੱਥ ਲਿਖਤ ਕਾਵਿ ਸੰਗ੍ਰਹਿ ਹੈ । ਕਾਵਿ ਸੰਗ੍ਰਹਿ ਦਾ ਟਾਈਟਲ ਪੜ੍ਹ , ਪਤਾ ਲੱਗ ਜਾਂਦਾ ਹੈ ਕਿ ਲੋਕਾਂ ਦੇ ਸਹਿਮੇ / ਡਰੇ ਹੋਣ ਦਾ । ਲੋਕਾਂ ਦੇ ਸਹਿਮੇ / ਡਰੇ ਹੋਣ ਨੂੰ , ਲੇਖਕ ਨੇ , ਆਪਣੇ ਸ਼ਬਦਾਂ ਰਾਹੀਂ ਪੇਸ਼ ਕੀਤਾ । ਲੇਖਕ ਲੋਕਾਂ ਸਹਿਮੇ / ਡਰੇ ਹੋਣ ਨੂੰ ਚੰਗੀ ਤਰ੍ਹਾਂ ਸਮਝਦਾ ਤੇ ਜਾਣਦਾ ਹੈ । ਲੇਖਕ ' ਜਸਬੀਰ ਮੀਰਾਂਪੁਰ' ਨੇ ਬੜੇ ਸੁਚੱਜੇ ਢੰਗ ਨਾਲ, ਆਪਣੀਆਂ ਕਵਿਤਾਵਾਂ, ਗ਼ਜ਼ਲਾਂ ਤੇ ਨਜ਼ਮਾਂ ਰਾਹੀਂ , ਲੋਕਾਂ ਦੇ ਸਹਿਮੇ / ਡਰੇ ਹੋਣ ਨੂੰ ਪਾਠਕਾਂ ਦੇ ਸਨਮੁੱਖ ਕੀਤਾ ਹੈ । ਲੇਖਕ ਚੰਗੀ ਤਰ੍ਹਾਂ ਲੋਕਤੰਤਰ ਦੇ ਤਾਣੇ-ਬਾਣੇ ਨੂੰ ਜਾਣਦਾ ਹੈ, ਤੇ ਸਵਾਲ ਕਰਦਾ ਹੈ :-
ਜੰਤਰ ਹੈ ਜਾਂ ਮੰਤਰ ਹੈ ,
ਕੀ ਇਹ ਲੋਕਤੰਤਰ ਹੈ ?
ਭੁੱਖੇ ਮਰਨ ਕਿਰਤੀ ਏਥੇ ,
ਇਹ ਕਿਹੜੀ ਤੰਤਰ ਹੈ ?
ਲੇਖਕ ਕਾਲੇ ਕਾਨੂੰਨਾਂ ਦੇ ਵਿਰੁੱਧ ਕਿਸਾਨ , ਕਿਰਤੀ ਹੱਕੀ ਮੰਗਾਂ ਲਈ , ਹਾਕਮਾਂ ਨੂੰ ਵਾਸਤਾ ਪਾਉਦੀਆਂ , ਕਵਿਤਾਵਾਂ ਲਿਖ , ਕਿਸਾਨਾਂ , ਕਿਰਤੀਆਂ ਦਾ ਹੌਸਲਾ ਅਫ਼ਜ਼ਾਈ ਕਰਦਾ ਹੈ ਤੇ ਹਾਕਮਾਂ ਨੂੰ ਕਹਿੰਦਾ ਹੈ ਕਿ ,
ਤੇਰੇ ਵੱਲੋਂ ਹਾਕਮਾਂ , ਜੋ ਦੁਰਕਾਰੇ ਬੰਦੇ ਉਠੇ ਨੇ,
ਲੇਖਾਂ , ਮੌਸਮਾਂ ਤੇ ਸਰਕਾਰਾਂ ਦੇ ਮਾਰੇ ਬੰਦੇ ਉਠੇ ਨੇ ।
ਲੇਖਕ ਬਦਲ ਰਹੇ , ਭਾਰਤ ਤੇ ਕਾਬਜ਼ ਚੋਰ ਨੂੰ ਚੰਗੀ ਤਰ੍ਹਾਂ ਜਾਣਦਾ ਹੈ , ਤੇ ਲਿਖਦਾ ਹੈ :-
ਪਹਿਲਾਂ ਹੋਰ , ਹੁਣ ਹੋ ਗਿਆ ਹੋਰ ਭਾਰਤ ,
ਕਰੀਂ ਬੈਠਾ ਕਬਜ਼ਾ, ਤੇਰੇ ਤੇ ਚੋਰ ਭਾਰਤ ।
ਅੱਜ ਹਰ ਮਨੁੱਖ ਦੀ ਜ਼ਰੂਰਤ ਰੁਜ਼ਗਾਰ ਹੈ । ਜਦੋਂ ਤੱਕ ਮਨੁੱਖ ਕੋਈ ਰੁਜ਼ਗਾਰ ਨਾ ਮਿਲੇ , ਉਸਦਾ ਮਨ ਅਸ਼ਾਂਤ ਰਹਿੰਦਾ । ਰੁਜ਼ਗਾਰ ਖਾਤਿਰ ਮਨੁੱਖ ਦੇਸੋਂ ਪਰਦੇਸ ਹੋ ਰਿਹਾ। ਲੋਕ ਸੜਕਾਂ ਤੇ ਉਤਰ ਧਰਨੇ ਲਾ , ਰਹੇ ਹਨ । ਲੇਖਕ ਨੇ ਸਰਕਾਰਾਂ ਨੂੰ ਗੁਹਾਰ ਲਾ ਲਿਖਦਾ ਹੈ :-
ਨਾ ਮੁਫ਼ਤ ਬਿਜਲੀ , ਨਾ ਮੁਫ਼ਤ ਅਨਾਜ ਚਾਹੀਦੈ ,
ਸਾਡੇ ਵਿਹਲੇ ਲੋਕ ਨੇ ਹਾਕਮਾਂ , ਕੰਮਕਾਜ ਚਾਹੀਦੈ ।
ਲੇਖਕ ਲੋਕਾਂ ਦੇ ਸਹਿਮ ਤੇ ਡਰ ਪੇਸ਼ ਕਰਦੀ , ਕਵਿਤਾ ਜੋ ਕਾਵਿ ਸੰਗ੍ਰਹਿ ਦਾ ਟਾਈਟਲ ਬਣੀ ਹੈ । ਉਸ ਵਿਚ ਲਿਖਦਾ :-
ਲੋਕ ਨੇ ਸਹਿਮੇ ਸਹਿਮੇ ਤੇ ਹਵਾ ਚ' ਹੈ ਵਿਰਲਾਪ,
ਰੁੱਸੀਆਂ ਹੋਈਆਂ ਬਹਾਰਾਂ ,ਏਥੇ ਚਾਵਾਂ ਚੜਿਆ ਤਾਪ ।
ਏਨਾਂ ਤੋਂ ਇਲਾਵਾ ਕਾਵਿ ਸੰਗ੍ਰਹਿ 'ਸਹਿਮੇ ਸਹਿਮੇ ਲੋਕ' , ਹੋਰ ਸੁੰਦਰ ਰਚਨਾਵਾਂ ਹਨ , ਜਿਵੇਂ 'ਮਾਂ ਰੁੱਲਦੀ ਵੇਖੀ', ਵੰਡ ਵੰਡਾਰਾਂ ,ਲਾਕਡਾਊਨ , ਮੇਕ ਇਨ ਇੰਡੀਆ, ਹਿੰਦ -ਪਾਕਿ ,ਸ਼ਹੀਦ ਤੇ ਵਾਕਫੀਅਤ ਆਦਿ , ਬਾ ਕਮਾਲ ਰਚਨਾਵਾਂ ਹਨ । ਜੋ ਪਾਠਕਾਂ ਦੇ ਮਨ ਤੇ ਰਾਜ ਕਰਨਗੀਆਂ । ਬਹੁਤ ਸੁੰਦਰ ਭਾਵਪੂਰਨ ਪੇਸ਼ਕਾਰੀ । ਸ਼ਬਦਾਂ ਦੀ ,ਹਰ ਥਾਂ ਠੀਕ ਵਰਤੋਂ ।
ਲੇਖਕ 'ਜਸਬੀਰ ਮੀਰਾਂਪੁਰ' ਜੀ ਦੀ ਕ਼ਲਮ ਨੂੰ ਪਰਮਾਤਮਾ ਤਾਕਤ ਬਖਸ਼ੇ । ਮੇਰੀਆਂ ਦੁਆਵਾਂ , ਏਨਾਂ ਦੀ ਕ਼ਲਮ ਬੁਲੰਦੀਆਂ ਸਰ ਕਰੇ । ਆਮੀਨ
ਸ਼ਿਵਨਾਥ ਦਰਦੀ
ਸੰਪਰਕ :- 98551/55392
ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਫਰੀਦਕੋਟ ।