ਫੈਸਲਾ - ਅਰਸ਼ਪ੍ਰੀਤ ਸਿੱਧੂ

ਜਿੰਦਗੀ ਕੁਦਰਤ ਦੀ ਅਨਮੋਲ ਦਾਤ ਹੈ। ਕਈ ਲੋਕ ਜਿੰਦਗੀ ਨੂੰ ਬਹੁਤ ਖੂਬਸੂਰਤ ਤਰੀਕਿਆਂ ਨਾਲ ਜਿਉਂਦੇ ਹਨ ਅਤੇ ਕਈ ਲੋਕ ਕੁਦਰਤ ਦੇ ਇਸ ਬੜਮੁੱਲੇ ਤੋਹਫੇ ਨੂੰ ਕਿਸੇ ਕਾਰਨ ਕਰਕੇ ਗੁਆ ਲੈਂਦੇ ਹਨ। ਜੀਤੋ ਚਾਰ ਕੁ ਵਰ੍ਹਿਆਂ ਦੀ ਸੀ ਜਦੋਂ ਉਸ ਦੀ ਮਾਂ ਦਾ ਸਾਇਆ ਉਸ ਦੇ ਸਿਰ ਤੋਂ ਉਠ ਗਿਆ। ਉਸਨੇ ਆਪਣੇ ਪਿਉ ਨਾਲ ਘਰ ਦਾ ਕੰਮ ਕਰਾਉਣਾ ਤੇ ਪੜਨ ਚਲੇ ਜਾਣਾ। ਪਰਮਾਤਮਾ ਦੀ ਮਿਹਰ ਸਦਕਾ ਜੀਤੋ ਦਸਵੀ ਕਲਾਸ ਵਿੱਚੋ ਅੱਵਲ ਰਹੀ। ਲੋਕਾ ਦੇ ਸਮਝਾਉਣ ਤੇ ਜੀਤੋ ਦੇ ਪਿਉ ਨੇ ਉਸਨੂੰ ਕਾਲਜ ਪੜਨ ਲਾ ਦਿੱਤਾ ਚੰਗੇ ਨੰਬਰਾ ਨਾਲ ਜੀਤੋ ਜਦੋਂ ਡਿਗਰੀ ਪਾਸ ਕਰ ਗਈ ਤਾਂ ਉਸਦੇ ਪਿਉ ਨੇ ਚੰਗੀ ਜਮੀਨ ਜਾਇਦਾਦ ਵਾਲਾ ਮੁੰਡਾ ਦੇਖ ਉਸਦਾ ਵਿਆਹ ਕਰ ਦਿੱਤਾ। ਵਿਆਹ ਤੋਂ ਦੋ ਕੁ ਵਰ੍ਹਿਆਂ ਬਾਅਦ ਜੀਤੋ ਦੇ ਘਰ ਧੀ ਨੇ ਜਨਮ ਲਿਆ ਤੇ ਜੀਤੋ ਨੂੰ ਸਰਕਾਰੀ ਨੌਕਰੀ ਵੀ ਮਿਲ ਗਈ। ਜੀਤੋ ਪਿਛਲਾ ਦੁਖ ਭੁਲ ਆਪਣੀ ਨਵੀਂ ਜਿੰਦਗੀ ਦਾ ਆਨੰਦ ਮਾਣ ਰਹੀ ਸੀ ਪਰ ਸਾਇਦ ਪਰਮਾਤਮਾ ਨੂੰ ਕੁਝ ਹੋਰ ਮੰਨਜੂਰ ਸੀ। ਜੀਤੋ ਨੂੰ ਪਤਾ ਲੱਗਾ ਕਿ ਉਸਦਾ ਪਤੀ ਮਾੜੀ ਸੰਗਤ ਵਿੱਚ ਪੈ ਗਿਆ ਹੈ ਤਾਂ ਉਸਨੇ ਇਹ ਗੱਲ ਆਪਣਾ ਪਿਤਾ ਨਾਲ ਸਾਝੀ ਕੀਤੀ ਅਤੇ ਪੰਚਾਇਤ ਦੇ ਕਹਿਣ ਤੇ ਪਤੀ ਦਾ ਘਰ ਛੱਡ ਪਿਤਾ ਦੇ ਘਰ ਆ ਗਈ। ਪਰ ਜੀਤੋ ਅੰਦਰੋ ਅੰਦਰ ਅੱਜ ਵੀ ਉੱਥੇ ਹੀ ਖੜ੍ਹੀ ਸੀ। ਪਿਤਾ ਦੇ ਘਰ ਆ ਕੇ ਉਹ ਕਦੇ ਕਦੇ ਨੌਕਰੀ ਤੇ ਜਾਂਦੀ। ਅਕਸਰ ਬੀਮਾਰ ਹੀ ਰਹਿੰਦੀ। ਸ਼ਾਇਦ ਜੀਤੋ ਨੇ ਪੰਚਾਇਤ ਦਾ ਫੈਸਲਾ ਤਾ ਮੰਨ ਲਿਆ ਸੀ, ਪਰ ਉਹ ਆਪਣੇ ਪਤੀ ਨੂੰ ਭੁਲ ਨਹੀਂ ਪਾ ਰਹੀ ਸੀ। ਮਾਨੋ ਅੰਦਰ ਜੀਤੋ ਮੰਜੇ ਨਾਲ ਜੁੜ ਗਈ ਅਤੇ ਪਤਾ ਹੀ ਨਾ ਲੱਗਾ ਕਦੋਂ ਰੱਬ ਨੂੰ ਪਿਆਰੀ ਹੋ ਗਈ। ਜੀਤੋ ਦੇ ਬਿਸਤਰ ਵਿੱਚੋ ਇਕ ਕਾਗਜ ਦਾ ਟੁਕੜਾ ਮਿਲਿਆ ਜਿਸ ਤੇ ਲਿਖਿਆ ਸੀ ਪਾਪਾ ਮੈਂ ਤੁਹਾਡੀ ਇੱਜ਼ਤ ਰੱਖਣ ਲਈ ਪੰਚਾਇਤ ਦੇ ਕਹੇ ਤੇ ਤੁਹਾਡੇ ਘਰ ਆ ਗਈ ਪਰ ਮੈਂ ਆਪਣੇ ਪਤੀ ਬਿਨ੍ਹਾਂ ਜਿੰਦਾ ਨਹੀਂ ਰਹਿ ਸਕਦੀ ਸੀ ਉਸਦਾ ਦੁੱਖ ਮੈਨੂੰ ਅੰਦਰੋ ਅੰਦਰੀ ਖਾ ਗਿਆ ਅਤੇ ਮੇਰੀ ਧੀ ਨੂੰ ਜੀਤੋ ਬਣਾ ਕੇ ਕਿਸੇ ਵਧੀਆ ਪਰਿਵਾਰ ਵਿੱਚ ਵਿਆਹੀ ਜਿੱਥੇ ਪੰਚਾਇਤਾ ਕਿਸੇ ਦੀ ਜਿੰਦਗੀ ਦਾ ਫੈਸਲਾ ਨਾ ਕਰਦੀਆਂ ਹੋਣ। ਜੀਤੋ ਦਾ ਪਿਉ ਇਕ ਜੀਤੋ ਦਾ ਸਿਵਾ ਵਾਲ ਮੁੜ 30 ਵਰ੍ਹੇ ਪਿੱਛੇ ਆ ਕੇ ਜੀਤੋ ਦੀ ਧੀ ਨੂੰ ਪਾਲਣ ਲੱਗ ਪਿਆ, ਅਤੇ ਮਨ ਹੀ ਮਨ ਹੋਏ ਪੰਚਾਇਤੀ ਫੈਸਲੇ ਤੇ ਪਛਤਾਅ ਰਿਹਾ ਸੀ ਕਾਸ਼ ਉਹ ਇੱਕ ਵਾਰ ਤਾ ਆਪਣੀ ਧੀ ਨੂੰ ਉਸਦੇ ਮਨ ਦਾ ਫੈਸਲਾ ਪੁੱਛਦਾ।

ਅਰਸ਼ਪ੍ਰੀਤ ਸਿੱਧੂ
 94786-22509