ਸਵਾਦ- ਸੁਆਦ - ਅਰਸ਼ਪ੍ਰੀਤ ਸਿੱਧੂ
ਮੈਂ ਅਕਸਰ ਛੋਟੇ ਹੁੰਦਿਆਂ ਆਪਣੀ ਮਾਂ ਕੋਲ ਰੋਜਾਨਾਂ ਆਈਸ ਕਰੀਮ ਖਾਣ ਦੀ ਮੰਗ ਕਰਨੀ। ਮੇਰੀ ਮਾਂ ਮੈਨੂੰ ਰੋਜ ਸ਼ਾਮ ਨੂੰ ਬਾਜਾਂਰ ਲੈ ਕੇ ਜਾਦੀ ਅਤੇ ਮੈਂ ਆਈਸਕਰੀਮ ਲੈ ਲੈਣੀ ਮੈਂ ਮਾਂ ਨੂੰ ਕਹਿਣਾ ਮਾਂ ਤੁਹਾਨੂੰ ਆਈਸਕਰੀਮ ਚੰਗੀ ਨਹੀਂ ਲੱਗਦੀ। ਮਾਂ ਨੇ ਅੱਗੋ ਹੱਸ ਪੈਣਾ ਨਹੀਂ ਪੁੱਤ ਹੁਣ ਚੰਗੀ ਨਹੀਂ ਲੱਗਦੀ ਜਦੋਂ ਮੈਂ ਤੇਰੇ ਵਰਗੀ ਹੁੰਦੀ ਸੀ ਉਦੋਂ ਬਹੁਤ ਵਧੀਆਂ ਲੱਗਦੀ ਹੁੰਦੀ ਸੀ। ਮੈਨੂੰ ਮਾਂ ਦੀਆਂ ਗੱਲਾ ਸਮਝ ਨਾ ਆਉਂਦੀਆਂ ਤੇ ਮੈਂ ਮਾਂ ਨੂੰ ਕਹਿਣਾ ਮੈਂ ਤਾਂ ਵੱਡੇ ਹੋਇਆ ਵੀ ਏਸੇਂ ਤਰ੍ਹਾਂ ਆਈਸਕਰੀਮ ਖਾਇਆ ਕਰੂ। ਪਰ ਅੱਜ ਜਦ ਮੈਂ ਖੁਦ ਮਾਂ ਵਾਲੀ ਜਗ੍ਹਾਂ ਤੇ ਆ ਕੇ ਖੜਿਆ ਤਾਂ ਅਹਿਸਾਸ ਤੇ ਮਤਲਬ ਦੋਨੋਂ ਸਮਝ ਆ ਗਏ। ਅੱਜ ਮੇਰੀ ਗੁੜੀਆਂ ਵੀ ਰੋਜ ਸ਼ਾਮ ਨੂੰ ਆਈਸਕਰੀਮ ਖਾਣ ਦੀ ਮੰਗ ਕਰਦੀ ਹੈ ਤੇ ਬਾਜਾਂਰ ਜਾਂਦੀ ਹੈ ਪਰ ਮੈਂ ਸਿਰਫ ਉਸਨੂੰ ਆਈਸਕਰੀਮ ਦਿਲਵਾ ਕੇ ਵਾਪਿਸ ਆ ਜਾਂਦਾ ਹਾਂ। ਹੁਣ ਤਾਂ ਮੈਨੂੰ ਮੇਰੀ ਮਨਪਸੰਦ ਆਈਸਕਰੀਮ ਵੀ ਯਾਦ ਨਹੀਂ। ਹੁਣ ਸਮਝ ਆਉਂਦਾ ਹੈ ਕਿ ਮਾਂ ਨੂੰ ਵੱਡੇ ਹੋਇਆ ਆਈਸਕਰੀਮ ਸਵਾਦ ਕਿਉਂ ਨਹੀਂ ਲਗਦੀ ਸੀ। ਅੱਜ ਜਦੋਂ ਮੈਂ ਖੁੱਦ ਜਿੰਦਗੀਆਂ ਦੀ ਜੁੰਮੇਵਾਰੀਆਂ ਵਿੱਚ ਉੱਲਝਿਆਂ ਤਾਂ ਮੈਨੂੰ ਸਮਝ ਆਇਆ ਕਿ ਮਾਂ ਨੂੰ ਵੱਡਿਆਂ ਹੋਇਆ ਆਈਸਕਰੀਮ ਸਵਾਦ ਕਿਉਂ ਨਹੀਂ ਸੀ ਲੱਗਦੀ।