ਗ਼ਜ਼ਲ - ਸ਼ਿਵਨਾਥ ਦਰਦੀ
ਬੇਸ਼ਕ ਸੱਜਣਾ ਮੇਰੇ ਨਾਲ ਜੁਦਾਈ ਰੱਖ ,
ਅੈਪਰ ਆਪਣੇ ਦਿਲ ਦੇ ਵਿੱਚ ਖੁਦਾਈ ਰੱਖ ।
ਉੱਚੇ ਨੀਵੇਂ ਕਰਮ ਹੁੰਦੇ ਨੇ ਜਾਤਾਂ ਨਈਂ,
ਜਾਤ ਪਾਤ ਦਾ ਦਿਲ 'ਚੋਂ ਭੇਦ ਮਿਟਾਈ ਰੱਖ ।
ਮਹਿਲ ਮੁਨਾਰੇ ਪੈਸੇ ਦਾ ਕੀ ਮਾਣ ਕਰੇਂ ,
ਫੱਕਰ ਬਣਕੇ ਸੱਭਨੂੰ ਯਾਰ ਬਣਾਈ ਰੱਖ ।
ਸਾਹਾਂ ਦੇ ਰਿਸ਼ਤੇ ਨੂੰ ਸਾਹਾਂ ਨਾਲ ਨਿਭਾ,
ਝੂਠੇ ਯਾਰਾਂ ਕੋਲੋਂ ਜਾਨ ਛੁਡਾਈ ਰੱਖ ।
ਆਪਣੇ ਹੁਨਰ ਦਿਖਾਈ ਜਾ ਤੂੰ ਦੁਨੀਆਂ ਨੂੰ ,
'ਦਰਦੀ' ਖੁਦ ਨੂੰ ਅੈਂਵੇਂ ਨਾ ਲੁਕਾਈ ਰੱਖ ।