ਬਿੱਲਿਆਂ ਨੂੰ ਦੁੱਧ ਦੀ ਰਾਖੀ ਬਠਾਉਣਗੇ ਇਸੇ ਤਰਾਂ ਹੋਵੇਗੀ - ਸਤਵਿੰਦਰ ਕੌਰ ਸੱਤੀ
ਪ੍ਰੀਤ ਦੀ ਭਰਜਾਈ ਨੇ ਪ੍ਰੀਤ ਨਾਲ ਵਟਿਆ ਪਰਸ ਲਿਜਾ ਕੇ, ਫ਼ਰਿਜ ਦੇ ਉੱਪਰ ਰੱਖ ਦਿੱਤਾ ਸੀ। ਪਰਸ ਮੋੜਨ ਦਾ ਸਮਾਂ ਨਹੀਂ ਲੱਗਾ ਸੀ। ਪ੍ਰੀਤ ਨੇ ਆਪਦੀਆਂ ਫ਼ੋਟੋਆਂ ਚੈਨ ਨੂੰ ਦਿਖਾ ਕੇ, ਇਸੇ ਪਰਸ ਵਿੱਚ ਪਾਈਆਂ ਸਨ। ਭਰਜਾਈ ਨੌਕਰੀ ਉੱਤੇ ਜਾਣ ਲੱਗ ਗਈ। ਪ੍ਰੀਤ ਬੱਚੀ ਨਾਲ ਘਰ ਹੀ ਬੀਜੀ ਹੋ ਗਈ ਸੀ। ਇੱਕ ਦਿਨ ਭਰਜਾਈ ਫ਼ਰਿਜ ਉੱਤੋਂ ਕੁੱਝ ਚੁੱਕਣ ਲੱਗੀ ਸੀ। ਪਰਸ ਭੁੰਜੇ ਡਿਗ ਗਿਆ। ਸਾਰੀਆਂ ਫ਼ੋਟੋ ਖਿੱਲਾਂ ਵਾਂਗ, ਫ਼ਰਸ਼ ਉੱਤੇ ਖਿੰਡ ਗਈਆਂ ਸਨ। ਭਰਜਾਈ ਨੇ ਫਟਾਫਟ ਫ਼ੋਟੋਆਂ ਇਕੱਠੀਆਂ ਕਰਕੇ, ਪਰਸ ਵਿੱਚ ਪਾ ਲਈਆਂ ਸਨ। ਪ੍ਰੀਤ ਨੂੰ ਫ਼ੋਨ ਕਰਕੇ ਘਰ ਸੱਦ ਲਿਆ ਸੀ। ਚੈਨ ਘਰ ਹੀ ਸੀ। ਉਹ ਚੈਨ ਤੇ ਆਪਦੀ ਕੁੜੀ ਦੇ ਨਾਲ ਭਰਜਾਈ ਦੇ ਘਰ ਝੱਟ ਪਹੁੰਚ ਗਈ ਸੀ। ਉਸ ਦੀ ਭਰਜਾਈ ਨੇ ਪ੍ਰੀਤ ਨੂੰ ਕਿਚਨ ਵਿੱਚ ਸੱਦ ਕੇ, ਫ਼ੋਟੋਆਂ ਉਸ ਨੂੰ ਫੜਾ ਦਿੱਤੀਆਂ। ਭਰਜਾਈ ਨੇ ਪ੍ਰੀਤ ਨੂੰ ਕੁੱਝ ਨਹੀਂ ਪੁੱਛਿਆ। ਪ੍ਰੀਤ ਨੇ ਉਸ ਨੂੰ ਕਿਹਾ, " ਭਰਜਾਈ ਕੀ ਤੂੰ ਇਹ ਨਹੀਂ ਪੁੱਛੇਗੀ? ਇਹ ਕਿਨ੍ਹੇ ਖਿੱਚੀਆਂ ਹਨ? " ਉਸ ਦੀ ਭਰਜਾਈ ਨੇ ਕਿਹਾ, " ਇਹ ਮੇਰਾ ਬਿਜ਼ਨਸ ਨਹੀਂ ਹੈ। ਜੇ ਤੂੰ ਕੋਈ ਗੱਲ ਮੇਰੇ ਨਾਲ ਸਾਂਝੀ ਕਰਨੀ ਹੈ ਕਰ ਸਕਦੀ ਹੈ। " " ਭਰਜਾਈ ਇੰਨਾ ਫ਼ੋਟੋਆਂ ਦੇ ਨਿਗਟਿਵ ਦੋ ਵਾਰੀ ਮੇਰੇ ਹੱਥ ਲੱਗ ਚੁੱਕੇ ਹਨ। ਮੈਨੂੰ ਪਰਖ ਨਹੀਂ ਸੀ। ਇਹ ਕਿਹੜੀਆਂ ਫ਼ੋਟੋਆਂ ਦੇ ਹਨ? ਇੱਕ ਦਿਨ ਮੈਂ ਹੀਟ ਦੇ ਝਰਨੇ ਸਾਫ਼ ਕਰ ਰਹੀ ਸੀ। ਇਹ ਉਨ੍ਹਾਂ ਵਿੱਚੋਂ ਲੱਭੇ ਹਨ। ਮੈਂ ਚੈਨ ਨੂੰ ਦਿਖਾਈਆਂ ਸਨ। ਉਹ ਸਾਫ਼ ਮੁੱਕਰ ਗਿਆ। ਮੈਨੂੰ ਵੀ ਨਹੀਂ ਪਤਾ, ਇਹ ਮੇਰੀਆਂ ਨੰਗੀਆਂ, ਚੈਨ ਨੇ ਫ਼ੋਟੋਆਂ ਕਦੋਂ ਖਿੱਚੀਆਂ ਹਨ? ਹੋਰ ਤੀਜਾ ਬੰਦਾ ਕੋਈ ਨਹੀਂ ਹੈ। " ਪ੍ਰੀਤ ਦਾ ਭਰਾ ਉਸ ਦੇ ਪਿੱਛੇ ਖੜ੍ਹਾ ਸਬ ਗੱਲਾਂ ਸੁਣ ਰਿਹਾ ਸੀ।
ਉਸ ਨੇ ਚੈਨ ਨੂੰ ਪੁੱਛਿਆ, " ਤੂੰ ਇਹ ਪ੍ਰੀਤ ਦੀਆਂ ਐਸੀਆਂ ਫ਼ੋਟੋਆਂ, ਉਸ ਨੂੰ ਦੱਸੇ ਬਗੈਰ, ਕਿਉਂ ਖਿੱਚੀਆਂ ਹਨ? " " ਮੈਂ ਪ੍ਰੀਤ ਦੀਆਂ ਫ਼ੋਟੋਆਂ ਨਹੀਂ ਖਿੱਚੀਆਂ। ਇਸ ਦਾ ਕੋਈ ਹੋਰ ਯਾਰ ਹੋਣਾ ਹੈ। ਜਿਸ ਯਾਰ ਅੱਗੇ ਨੰਗੀ ਹੁੰਦੀ ਹੋਣੀ ਹੈ। ਤੇਰੀ ਭੈਣ ਪ੍ਰੀਤ ਮੈਨੂੰ ਕਹੀ ਜਾਂਦੀ ਹੈ, " ਤੂੰ ਫਲਾਣੀ ਨਾਲ ਮਾੜਾ ਹੈ। ਵਿਚੋਲਣ ਕੋਲ ਜਾਂਦਾ ਹੈ। " ਤੁਸੀਂ ਦੋਨਾਂ ਭੈਣ ਭਰਾਵਾਂ ਨੇ ਮੈਨੂੰ ਬਦਨਾਮ ਕਰਨ ਦਾ ਵਧੀਆਂ ਬਿਜ਼ਨਸ ਖੋਲਿਆਂ ਹੈ। " ਪ੍ਰੀਤ ਦੇ ਭਰਾ ਨੇ, ਘਰ ਦੀਆਂ ਬੂੜੀਆਂ ਨੂੰ ਕਹਿ ਦਿੱਤਾ ਸੀ, " ਸਾਡੇ ਦੋਨਾਂ ਦੇ, ਕੋਈ ਨੇੜੇ ਨਾਂ ਆਇਉ। ਜਿਹੜੀ ਆਈ, ਉਸ ਦੀ ਖ਼ੈਰ ਨਹੀਂ ਹੈ। " ਪ੍ਰੀਤ ਦੇ ਭਰਾ ਨੇ, ਚੈਨ ਨੂੰ ਬਗੈਰ ਕਿਸੇ ਗੱਲ ਦਾ ਕੋਈ ਜੁਆਬ ਦਿੱਤੇ। ਉਸ ਨੂੰ ਗੋਡਿਆਂ ਥੱਲੇ ਲੈ ਲਿਆ। ਜਦੋਂ ਤੱਕ ਉਹ ਕੁੱਟਦਾ ਥੱਕ ਨਹੀਂ ਗਿਆ। ਉਸ ਨੂੰ ਕੁੱਟਦਾ ਰਿਹਾ। ਨੱਕ, ਮੂੰਹ, ਸਿਰ ਭੰਨ ਦਿੱਤੇ ਸਨ। ਚੈਨ ਤੋਂ ਉਹ ਉਮਰ ਵਿੱਚ ਵੱਡਾ ਤੇ ਤਕੜਾ ਸੀ। ਜਿਉਂ ਹੀ ਚੈਨ ਉਸ ਤੋਂ ਛੁੱਟਿਆ। ਉਸੇ ਵੇਲੇ, ਉਹ ਘਰੋ ਨਿਕਲ ਗਿਆ। ਪ੍ਰੀਤ ਨੂੰ ਵੀ ਉੱਥੇ ਹੀ ਭਰਾ ਦੇ ਘਰ ਛੱਡ ਗਿਆ। ਪ੍ਰੀਤ ਵੀ ਉਸ ਦੇ ਲੱਛਣਾਂ ਤੋਂ ਤੰਗ ਆ ਚੁੱਕੀ ਸੀ। ਉਸ ਦੇ ਅੰਦਰੋਂ ਵੀ ਚੈਨ ਬਾਰੇ ਮੁਹੱਬਤ ਮਰ ਗਈ ਸੀ। ਗ਼ਲਤੀ ਕਰ ਕਤਰ ਕੇ, ਹਰ ਗੱਲ ਵਿੱਚ ਝੂਠ ਬੋਲਦਾ ਸੀ। ਉਸ ਦਾ ਝੂਠ ਸੁਣ ਕੇ, ਪ੍ਰੀਤ ਥੱਕ ਗਈ ਸੀ। ਬਾਹਰ ਦੀਆਂ ਆਵਾਰਾ, ਜ਼ਨਾਨੀਆਂ ਪਿੱਛੇ ਤੁਰਿਆ ਫਿਰਦਾ ਸੀ। ਚੈਨ ਘਰ ਨਹੀਂ ਵੜਦਾ ਸੀ। ਜਦੋਂ ਘਰ ਆਉਂਦਾ ਸੀ। ਮਰੇ ਕੁੱਤੇ ਵਾਂਗ ਪਿਆ ਰਹਿੰਦਾ ਸੀ। ਹਰ ਰੋਜ਼ ਦਾਰੂ ਰੱਜ ਕੇ ਪੀਂਦਾ ਸੀ। ਪ੍ਰੀਤ, ਬੱਚੀ ਤੇ ਘਰ ਦਾ ਕੋਈ ਮੋਹ ਨਹੀਂ ਕਰਦਾ ਸੀ। ਪ੍ਰੀਤ ਦੇ ਮਨੋਂ ਲਹਿ ਗਿਆ ਸੀ। ਉਸ ਦਾ ਮਨ ਚੈਨ ਤੋਂ ਅੱਕ ਗਿਆ ਸੀ।
ਆਪ ਹੀ ਫ਼ੋਟੋਆਂ ਖਿੱਚ ਕੇ ਮੁੱਕਰ ਗਿਆ ਸੀ। ਪ੍ਰੀਤ ਜਾਣਦੀ ਸੀ। ਉਸ ਨੇ ਸੁਹਾਗ-ਰਾਤ ਨੂੰ ਨਸ਼ਾ ਪਿਲਾ ਕੇ, ਸੁੱਤੀ ਪਈ ਦੀਆਂ ਫ਼ੋਟੋਆਂ ਖਿੱਚੀਆਂ ਹਨ। ਉਹ ਆਪ ਹੈਰਾਨ ਸੀ। ਇਹ ਕਰਤੂਤ ਚੈਨ ਨੇ ਕੀਤੀ ਕਿਉਂ ਸੀ? ਪਤਨੀ ਨਾਲ ਕੋਈ ਐਸਾ ਨਹੀਂ ਕਰਦਾ। ਕੱਚੀ ਯਾਰੀ ਵਿੱਚ ਜ਼ਰੂਰ ਮੁੰਡੇ, ਕੁੜੀਆਂ ਨਾਲ ਬਲੈਕ ਮੇਲ ਕਰਨ ਲਈ ਐਸਾ ਕਰਦੇ ਹਨ। ਉਸ ਦਿਨ ਤਾਂ ਪ੍ਰੀਤ ਦੇ ਪੈਰਾਂ ਥੱਲਿਉ, ਮਿੱਟੀ ਨਿਕਲ ਗਈ। ਜਿਸ ਦਿਨ ਚੈਨ ਦੇ ਪਿੰਡ ਦੇ ਬੰਦੇ ਪਿੰਡੋਂ ਮਿਲਣ ਲਈ ਆਏ ਸਨ। ਉਹ ਗੱਲਾਂ ਕਰਨ ਲੱਗ ਗਏ। ਇੱਕ ਮੁੰਡੇ ਨੇ ਕਿਹਾ, " ਚੈਨ ਕੀ ਤੈਨੂੰ ਚੇਤਾ ਹੈ? ਜਦ ਆਪਾਂ ਜੱਟਾ ਦੇ ਦਿਹਾੜੀਆਂ ਲਗਾਉਣ ਜਾਂਦੇ ਸੀ। ਜੱਟ ਲਹੂ ਚੂਸ ਲੈਂਦੇ ਸੀ। ਆਪਾਂ ਵੀ ਖੇਤਾਂ ਵਿੱਚ ਤਾਜਾਂ ਮਾਲ ਟਮਾਟਰ, ਗਾਜਰਾਂ, ਮੂਲ਼ੀਆਂ, ਸਬਜ਼ੀਆਂ ਫਲ, ਖ਼ਰਬੂਜ਼ੇ, ਤਰਾਂ ਰੱਜ-ਰੱਜ ਖਾਂਦੇ ਸੀ। ਨਾਲੇ ਘਰ ਨੂੰ ਦੁਪੱਟੇ ਦੇ ਦੋਨੇਂ ਲੜਾਂ ਨਾਲ ਬੰਨ੍ਹ ਕੇ ਲੈ ਆਉਂਦੇ ਸੀ। ਪੱਕੀਆਂ ਮੱਕੀ ਦੀਆਂ ਛੱਲੀਆਂ, ਕਪਾਹ ਚੋਰੀ ਆਪਾਂ ਕਰ ਲੈਂਦੇ ਸੀ। ਜੱਟਾਂ ਨੂੰ ਮੂਰਖ ਬਣਾਉਣ ਲਈ ਚੋਰ-ਚੋਰ ਦਾ ਰੌਲ਼ਾਂ ਪਾ ਦਿੰਦੇ ਸੀ। ਬਿੱਲਿਆਂ ਨੂੰ ਦੁੱਧ ਦੀ ਰਾਖੀ ਬਠਾਉਣਗੇ ਇਸੇ ਤਰਾਂ ਹੋਵੇਗੀ। " ਮਸਤੀ ਵਿੱਚ ਆ ਕੇ, ਚੈਨ ਨੇ ਜੱਟਾਂ ਨੂੰ ਵੱਡੀ ਮਰਦਾਂ ਵਾਲੀ ਗਾਲ਼ ਕੱਢੀ ਕਿਹਾ, " ਇੰਨਾ ਦੀ ਭੈਣ...ਕੁੜੀ ਦੀ... ਇੰਨਾ ਨੇ ਵਿਹੜੇ ਵਾਲਿਆਂ ਦਾ ਬੜਾ ਲਹੂ ਚੂਸਿਆ ਹੈ। ਮੇਰੀ ਵੀ ਸਾਰੀ ਜਵਾਨੀ ਸਾਂਝੀ ਰਲਦੇ ਦੀ ਨਿਕਲ ਗਈ। ਸੋਚ ਕੇ ਬੜਾ ਗ਼ੁੱਸਾ ਆਉਂਦਾ ਹੈ। ਤਾਂਹੀ ਮੈਂ ਜੱਟਾਂ ਦੀ ਕੁੜੀ ਨਾਲ ਜੱਟ ਬਣ ਕੇ ਫੇਰੇ ਲਏ ਹਨ। ਇੰਨਾ ਦੀ ਧੀ ਨਾਲ 24 ਘੰਟੇ ਤਾਂ ਇੰਨਾ ਦੇ ਘਰ ਰਹੀ ਦਾ ਸੀ। ਉਹੀਂ ਖਾਈਦਾ ਸੀ। ਉਤਾਰੇ ਕੱਪੜੇ ਜੱਟਾਂ ਦੇ ਪਾਈਦੇ ਸੀ। ਪਿੰਡ ਜਿੰਨਾ ਨਾਲ ਮੈਂ ਸੀਰੀ ਸੀ। ਇੰਨਾ ਦੀਆਂ ਆਪ ਹੀ ਕੁੜੀਆਂ ਬਹੂਆਂ ਮੇਰੇ ਕੋਲ ਆ ਜਾਂਦੀਆਂ ਸੀ। ਉਨ੍ਹਾ ਦਾ ਇੱਕ ਮੁੰਡਾ ਈਰਾਨ ਵਿੱਚ ਸੀ। ਦੂਜਾ ਮਨੀਲਾ ਵਿੱਚ ਸੀ। ਬੁੜਾ ਡੋਡੇ ਪੀ ਕੇ ਪਿਆ ਰਹਿੰਦਾ ਸੀ। ਸੱਸ ਮਰੀ ਹੋਈ ਸੀ। ਦੋਨੇਂ ਹੀ ਬਹੂਆਂ ਇੱਕ ਦੂਜੀ ਤੋਂ ਚੋਰੀ ਮੇਰੇ ਕੋਲ ਆ ਜਾਂਦੀਆਂ ਸੀ। ਕੁੜੀ ਕਾਲਜ ਜਾਂਦੀ ਸੀ। ਮੈਂ ਉਹ ਵੀ ਟਿਕਾਈ ਹੋਈ ਸੀ। ਮੈਨੂੰ ਤਾਂ ਇਹੀ ਹਜ਼ਮ ਹੋਈਆਂ ਹਨ। " ਇੱਕ ਹੋਰ ਮਹਿਮਾਨ ਆਇਆ ਸੀ। ਉਸ ਨੇ ਕਿਹਾ, " ਵਿਹੜੇ ਵਾਲੇ ਕਹਿਣਾ ਤਾਂ ਲੋਕਾਂ ਦੇ ਮੂੰਹ ਉੱਤੇ ਚੜ੍ਹਿਆ ਹੈ। ਹੋਰ ਕਿਤੇ ਸਾਡੇ ਮੱਥੇ ਉੱਤੇ ਥੋੜੀ ਲਿਖਿਆ ਹੈ? ਕੈਨੇਡਾ ਵਿੱਚ ਕਿਹੜਾ ਆਪਾਂ ਨੂੰ ਕੋਈ ਪਸਾਣ ਸਕਦਾ ਹੈ। ਜੱਟਾਂ ਵਾਂਗ ਹੀ ਕੈਨੇਡਾ ਵਿੱਚ ਰਹਿੰਦੇ ਹਾਂ। ਗੋਰੀਆਂ ਸਾਡੇ ਉੱਤੇ ਮਰਦੀਆਂ ਹਨ। ਡਾਊਨਟਾਊਨ ਥਰਡ ਸਟਰੀਟ ਤੋਂ ਜਿਹੜੀ ਮਰਜ਼ੀ ਗੋਰੀ ਲੈ ਆਈਏ। ਕੰਮ ਉੱਤੇ ਵੀ ਅਗਲੀਆਂ ਆਪ ਰੰਗ ਬਰੰਗੀਆਂ ਖਹਿੰਦੀਆਂ ਫਿਰਦੀਆਂ ਹਨ। ਜੱਟਾਂ ਦੇ ਮੁੰਡਿਆ ਦੇ ਬਰਾਬਰ ਦੀ ਮੇਰੇ ਕੋਲ ਬੀ ਐਮ ਡਬਲਿਊ ਕਾਰ ਹੈ। ਹੁਣ ਨਹੀਂ ਅਸੀਂ ਸੀਰੀ ਰਲਦੇ। ਮੈਂ ਵੀ ਜੱਟਾ ਦੀ ਕੁੜੀ ਫਸਾਈ ਹੈ। ਉਸੇ ਨਾਲ ਫੇਰੇ ਲਵਾਂਗਾ। ਇੱਥੇ ਦੀਆਂ ਜੰਮੀਆਂ ਨੂੰ ਕੀ ਪਤਾ ਹੈ? ਵਿਹੜੇ ਵਾਲੇ ਕੌਣ ਹੁੰਦੇ ਹਨ? ਬੜਾ ਸਤਾਇਆ ਸਾਨੂੰ ਸਮਾਜ ਨੇ, ਹੁਣ ਇੰਨਾ ਨੂੰ ਪੁੱਠੀ ਗਿਣਤੀ ਸਿਖਾਵਾਂਗੇ। " ਚੈਨ ਨੇ ਕਿਹਾ, " ਇਹ ਹੁਣ ਸਾਡੇ ਪੈੱਗ ਵਿੱਚੋਂ ਪੈੱਗ ਪੀਂਦੇ ਹਨ। ਲਾਰਾ ਚੱਟਦੇ ਹਨ। ਸ਼ਰਾਬੀ ਹੋਏ ਜੱਟਾਂ ਨੂੰ ਚਾਹੇ ਮੂਤ ਕੇ ਪਿਲਾ ਦੇਈਏ। ਤੁਪਕਾ ਨਹੀਂ ਗਲਾਸ ਵਿੱਚ ਛੱਡਦੇ। ਬੋਤਲ, ਗਲਾਸ ਸਬ ਚੱਟ ਜਾਂਦੇ ਹਨ। ਮੇਰੇ ਦੋਨੇਂ ਸਾਲੇ ਸਿਰੇ ਦੇ ਸ਼ਰਾਬੀ ਹਨ। ਸ਼ਰਾਬ ਪੀ ਕੇ ਇੰਝ ਲਿਟਦੇ ਹਨ। ਜਿਵੇਂ ਗਧਾ ਮਿੱਟੀ ਵਿੱਚ ਲਿਟਦਾ ਹੈ। ਰੋਜ਼ ਜੱਟੀ ਦੇ ਮੂੰਹ ਵਿੱਚ ਬੁੱਲ੍ਹ ਫਸਾਈਦੇ ਹਨ। ਧਰਮ ਨਾਲ ਜ਼ਿੰਦਗੀ ਦਾ ਸੁਆਦ ਆ ਗਿਆ।" ਪ੍ਰੀਤ ਗੱਲਾਂ ਸੁਣ ਕੇ, ਸੁੰਨ ਹੋ ਗਈ ਸੀ। ਪ੍ਰੀਤ ਨੇ ਚੈਨ ਵਿਹੜੇ ਵਾਲੇ ਦੇ ਮੁੰਡੇ ਨੇ, ਉਸ ਨਾ ਵਿਆਹ ਕਰਾ ਲਿਆ ਸੀ। ਕਿਸੇ ਨੂੰ ਦੱਸ ਵੀ ਨਹੀਂ ਸਕਦੀ ਸੀ।
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ satwinder_7@hotmail.com a