ਕਿਸਾਨ ਮਜ਼ਦੂਰ ਅੰਦੋਲਨ ਦੇ ਨਾਂ : ਬੁੱਕਲ ਦੇ ਸੱਪ - ਬੁੱਧ ਸਿੰਘ ਨੀਲੋਂ
ਇਸ ਸਮੇਂ ਕਿਸਾਨ ਮਜ਼ਦੂਰ ਅੰਦੋਲਨ ਸਿਖਰ ਉਤੇ ਹਨ। ਇਥੇ ਤੱਕ ਦੀ ਜਿੱਤ ਨੂੰ ਬਰਕਰਾਰ ਰੱਖਣ ਲਈ ਬਹੁਤ ਹੀ ਜ਼ਾਬਤੇ ਦੀ ਲੋੜ ਹੈ। ਸੱਤਧਾਰੀਆਂ ਵਲੋਂ ਇਸ ਅੰਦੋਲਨ ਨੂੰ ਲੀਹੋਂ ਲਾਉਣ ਦੇ ਹਰ ਤਰੀਕਾ ਵਰਤਿਆ ਜਾ ਰਿਹਾ ਹੈ .. ਤੇ ਹੋਰ ਕਮਜ਼ੋਰ ਕੜੀਆਂ ਲੱਭਣ ਲਈ ਉਹ ਪੂਰੀ ਤਰ੍ਹਾਂ ਨਿਸ਼ਾਨਦੇਹੀ ਕਰ ਰਹੇ ਹਨ ...
ਜੰਗ ਦੇ ਮੈਦਾਨ ਵਿੱਚ ਦੁਸ਼ਮਣ ਦੇ ਨਾਲੋਂ ਆਪਣਿਆਂ ਤੋਂ ਵਧੇਰੇ ਡਰ ਬਣਿਆ ਰਹਿੰਦਾ ਹੈ .. ਇਹ ਹੁਣ ਤੱਕ ਹੁੰਦਾ ਆਇਆ ਹੈ .. ਭਵਿੱਖ ਵਿੱਚ ਨਾ ਹੋ ਜਾਵੇ .. ਇਸ ਬਾਰੇ ਲੋਕ ਚਿੰਤੁਤ ਹਨ ..
ਇਹ ਚਿੰਤਾ ਹੋਣੀ ਸੁਭਾਵਕ ਹੈ … ਪਰ ਸਾਡੇ ਆਪਣੇ ਹੀ ਬੱਖੀ 'ਚ ਛੁਰੇ ਖੋਬ ਰਹੇ ਹਨ।
ਕੋਈ ਆਪਣਾ ਸਭ ਕੁੱਝ ਲੁੱਟਦਾ ਰਿਹਾ ਤੇ ਕੋਈ ਸਭ ਕੁੱਝ ਲੁੱਟਣ ਦੀ ਭਾਲ ਵਿੱਚ ਹੈ .. ਸਭ ਦੀ ਆਪੋ ਆਪਣੀ ਸਮਝ ਤੇ ਸੋਚ ਹੈ .. ਸਭ ਦੇ ਆਪੋ ਆਪਣੇ ਨਾਇਕ ਤੇ ਖਲਨਾਇਕ ਹਨ ..
ਇਤਿਹਾਸਕ ਸੱਚ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ .. ਸੱਚ ਤੇ ਸੱਚ ਹੈ .. ਪਰ ਕੌਣ ਸਮਝਦਾ ਹੈ ?
ਪਿੱਠ ਤੇ ਛੁਰਾ ਮਾਰਨਾ ਮਨੁੱਖ ਦੀ ਫਿਤਰਤ ਹੈ ਪਰ ਸਭ ਮਨੁੱਖ ਇੱਕੋ ਜਿਹੇ ਨਹੀਂ ਹੁੰਦੇ ਕੁਝ ਲੋਕ ਪੂਰੇ ਸਮਾਜ ਜਾਂ ਮਨੁੱਖਤਾ ਨੁੰ ਬਦਨਾਮ ਕਰ ਦੇਦੇ ਹਨ !
ਜ਼ਿੰਦਗੀ ਦੇ ਵਿਚ ਜਦੋਂ ਵੀ ਕੋਈ ਅਰਸ਼ ਤੋਂ ਫ਼ਰਸ਼ 'ਤੇ ਡਿੱਗਦਾ ਹੈ ਤਾਂ ਉਸ ਦਾ ਆਪਣਾ ਏਨਾਂ ਆਪਣਾ ਕਸੂਰ ਨਹੀਂ ਹੁੰਦਾ, ਜਿੰਨਾਂ ਉਹਨਾਂ ਦੇ ਸਲਾਹਕਾਰਾਂ ਦਾ ਹੁੰਦਾ ਹੈ, ਜਿਹੜੇ 'ਸੱਚ' ਨੂੰ ਝੂਠ ਤੇ 'ਝੂਠ' ਨੂੰ ਸੱਚ ਬਣਾ ਕੇ ਦੱਸਦੇ ਰਹਿੰਦੇ ਹਨ।
ਅਸੀਂ ਅਕਸਰ ਹੀ ਆਪਣੇ ਦੁਸ਼ਮਣ ਦੀਆਂ ਚਾਲਾਂ 'ਤੇ ਨਜ਼ਰ ਰੱਖਦੇ ਹਾਂ ਕਿ ਉਹ ਕੀ ਕਰਦਾ ਹੈ? ਅਸੀਂ ਉਸ ਦੇ ਖਿਲਾਫ਼ ਕੀ ਕਰਨਾ ਹੈ, ਇਸ ਦੀਆਂ ਸਕੀਮਾਂ ਬਣਾਉਂਦੇ ਰਹਿੰਦੇ ਹਾਂ ਪਰ ਸਾਨੂੰ ਉਸ ਵੇਲੇ ਹੀ ਪਤਾ ਲੱਗਦਾ ਜਦੋਂ 'ਧੋਬੀ ਪਟੜਾ' ਮਾਰ ਕੇ ਬੁੱਕਲ ਦੇ ਸੱਪ ਲਾਂਭੇ ਹੁੰਦੇ ਹਨ।
ਅਸੀਂ ਬਾਅਦ 'ਚ 'ਹੱਥ ਮਲਦੇ' ਹੀ ਰਹਿ ਜਾਂਦੇ ਹਾਂ। ਇਸ ਤਰਾਂ ਦਾ ਸਿਲਸਿਲਾ ਘਰ, ਪਰਿਵਾਰ, ਪਿੰਡ, ਰਾਜ ਤੇ ਦੇਸ਼ ਤੱਕ ਚਲਦਾ ਹੈ। ਦੇਸ਼ ਦਾ ਖੁਫੀਆ ਤੰਤਰ ਉਹ ਬੁੱਕਲ ਦੇ ਸੱਪ ਹੀ ਤਾਂ ਹਨ, ਜਿਹੜੇ 'ਅੰਨ-ਪਾਣੀ' ਮਾਲਕ ਦਾ ਛੱਕਦੇ ਹਨ ਪਰ ਖ਼ਬਰਾਂ ਹੋਰਾਂ ਨੂੰ ਦੇਂਦੇ ਹਨ।
ਤੁਸੀਂ ਸੱਪ ਨੂੰ ਜਿੰਨਾਂ ਮਰਜ਼ੀ ਦੁੱਧ ਪਿਆ ਲਵੋ ਪਰ ਉਸ ਨੇ ਇੱਕ ਨਾ ਇੱਕ ਦਿਨ ਤੁਹਾਨੂੰ ਹੀ ਡੱਸਣਾ ਹੁੰਦਾ ਹੈ। ਇਤਿਹਾਸ ਦੇ ਵਿਚ ਇਹਨਾਂ ਬੁੱਕਲ ਦੇ ਸੱਪਾਂ ਦੀ ਲੰਮੀ ਲਿਸਟ ਹੈ।
ਜਿਹਨਾਂ ਨੇ ਅਜਿਹੇ ਡੰਗ ਮਾਰੇ ਕਿ ਇਤਿਹਾਸ ਹੀ ਬਦਲ ਕੇ ਰੱਖ ਦਿੱਤਾ। ਪਰ ਬੁੱਕਲ ਦੇ ਸੱਪਾਂ ਦਾ ਕਦੇ ਵੀ ਪਤਾ ਨਹੀਂ ਲੱਗਦਾ ਕਿ ਇਹ ਕਿਹੜੇ ਬਣਦੇ ਹਨ? ਤਾਂ ਹੀ ਕਿਹਾ ਜਾਂਦਾ ਹੈ ਕਿ 'ਘਰ ਦਾ ਭੇਤੀ ਲੰਕਾ ਢਾਹੇ'।
ਇਸ ਸਮੇਂ ਸਮਾਜ, ਧਰਮ ਤੇ ਰਾਜਨੀਤੀ ਦੇ ਵਿਚ ਜਿਹੜਾ ਖਲਾਰਾ ਪਿਆ ਹੋਇਆ ਹੈ, ਇਹ ਦੇ ਵਿਚ ਉਹਨਾਂ 'ਬੁੱਕਲ ਦੇ ਸੱਪਾਂ' ਦੀ ਮਿਹਰਬਾਨੀ ਹੈ, ਜਿਹੜੇ ਆਪਣੀ ਕਾਰਵਾਈ ਪਾ ਕੇ ਤਿੱਤਰ ਹੋ ਜਾਂਦੇ ਹਨ।
ਸਿੱਖ ਇਤਿਹਾਸ ਦੇ ਅਜਿਹੇ ਸੱਪਾਂ ਦੀ ਗਿਣਤੀ ਬਹੁਤ ਹੈ ਪਰ ਅਸੀਂ ਨਾ ਤਾਂ ਇਤਿਹਾਸ ਪੜਦੇ ਹਾਂ ਤੇ ਨਾ ਹੀ ਸਾਹਿਤ ਪੜਦੇ ਹਾਂ। ਸ਼੍ਰੀ ਗੁਰੂ ਗਰੰਥ ਸਾਹਿਬ ਜੀ ਨੂੰ ਅਸੀਂ ਸਿਰਫ਼ ਤੇ ਸਿਰਫ਼ ਮੱਥਾ ਟੇਕਦੇ ਹਾਂ।
ਉਸ ਦੇ ਸ਼ਬਦਾਂ ਨੂੰ ਨਹੀਂ ਪੜਦੇ, ਇਸੇ ਕਰਕੇ ਸਾਨੂੰ ਪਤਾ ਨਹੀਂ ਲੱਗਦਾ ਕਿ ਜੀਵਨ ਦਾ ਅਸਲੀ ਸੱਚ ਕੀ ਹੈ ਤੇ ਅਸੀਂ ਤੀ ਕਰੀ ਜਾ ਰਹੇ ਹਾਂ? 'ਚੰਦੂ ਤੇ ਗੰਗੂ' ਅਜਿਹੇ ਬੁੱਕਲ ਦੇ ਸੱਪ ਹਨ, ਜਿਹਨਾਂ ਦੇ ਵਿੱਚੋਂ ਇੱਕ ਨੇ ਪੰਜਵੇਂ ਪਾਤਸ਼ਾਹ ਨੂੰ 'ਤੱਤੀ ਤਵੀ' ਤੇ ਦੂਜੇ ਨੇ ਛੋਟੇ ਸਾਹਿਬਜਾਦਿਆਂ ਨੂੰ ਨੀਂਹਾਂ ਦੇ ਵਿਚ ਚਿਣਵਾਇਆ। ਇਸੇ ਹੀ ਤਰਾਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਗੁਰਦਾਸ ਨੰਗਲ ਦੀ ਧਰਤੀ 'ਤੇ ਮੁਗਲਾਂ ਦਾ ਕੈਦੀ ਬਣਾਉਣ ਦੇ ਵਿਚ ਜਿਹੜੀ ਭੂਮਿਕਾ ਬਾਬਾ ਵਿਨੋਦ ਸਿੰਘ ਤੇ ਬਾਬਾ ਕਾਹਨ ਸਿੰਘ ਨੇ ਨਿਭਾਈ ਇਸ ਤੋਂ ਕੌਮ ਜਾਣੂ ਹੈ, ਕਿ ਉਹ ਹਕੂਮਤ ਦੇ ਨਾਲ ਰਲਿਆ ਤੇ ਬੰਦਾ ਸਿੰਘ ਨੂੰ ਕਮਜ਼ੋਰ ਕਰਕੇ ਗ੍ਰਿਫਤਾਰ ਕਰਵਾਇਆ ।
ਇਸੇ ਹੀ ਤਰਾਂ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਇਹ ਭੂਮਿਕਾ ਡੋਗਰਿਆਂ ਨੇ ਨਿਭਾਈ ਜਿਸ ਦੇ ਵਿਚ ਕਈ ਸਿੱਖ ਰਾਜੇ ਵੀ ਸ਼ਾਮਿਲ ਸਨ।
ਇਹੋ ਹੀ ਹਾਲ ਅੰਗਰੇਜ਼ ਹਕੂਮਤ ਦੇ ਖਿਲਾਫ਼ ਪਹਿਲੇ ਵਿਦਰੋਹ ਵੇਲੇ ਹੋਂਇਆ ਸੀ, ਜਦੋਂ ਘਰ ਦੇ ਭੇਤੀਆਂ ਨੇ ਇਸ ਵਿਦਰੋਹ ਦੀ ਕਹਾਣੀ ਅੰਗਰੇਜ਼ਾਂ ਨੂੰ ਜਾ ਦੱਸੀ ਸੀ, ਉਸ ਵੇਲੇ ਇਹ ਸਾਰੀ ਸਕੀਮ ਧਰੀ ਦੀ ਧਰਾਈ ਰਹਿ ਰਹਿ ਗਈ ਸੀ।
ਗਦਰ ਲਹਿਰ ਤੇ ਭਾਰਤ ਨੌਜਵਾਨ ਸਭਾ ਦੇ ਆਗੂਆਂ ਨੂੰ ਫੜਾਉਣ ਦੇ ਲਈ ਕਦੇ ਸਫੈਦਪੋਸ਼ਾਂ ਤੇ ਕਦੇ ਆਪਣਿਆਂ ਨੇ ਭੇਤ ਦੱਸ ਕੇ ਜੁਝਾਰੂ ਸ਼ਹੀਦ ਕਰਵਾਏ। 1857 ਦਾ ਵਿਦਰੋਹ ਇਹਨਾਂ ਘਰ ਦੇ ਭੇਤੀਆਂ ਦੇ ਕਾਰਨ ਪੂਰਾ 100 ਸਾਲ ਪਿੱਛੇ ਪਿਆ। ਹੁਣ ਦੀ ਤਾਜਾ ਖੋਜ ਇਹ ਦੱਸਦੀ ਹੈ ਕਿ ਚੰਦਰ ਸ਼ੇਖਰ ਆਜ਼ਾਦ ਆਖ਼ਿਰੀ ਸਮੇਂ ਪੰਡਿਤ ਜਵਾਹਰ ਨਹਿਰੂ ਨੂੰ ਮਿਲ ਕੇ ਗਿਆ ਸੀ, ਜਦੋਂ ਉਸ ਨੂੰ ਅੰਗਰੇਜ਼ ਸਿਪਾਹੀਆਂ ਨੇ ਬਾਗ਼ ਦੇ ਵਿਚ ਘੇਰਾ ਪਾਇਆ ਸੀ। ਚੰਦਰ ਸ਼ੇਖਰ ਉਸ ਵੇਲੇ ਭਗਤ ਸਿੰਘ ਦੀ ਰਿਹਾਈ ਦੇ ਮਾਮਲੇ ਨੂੰ ਲੈ ਕੇ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਮਿਲਿਆ ਸੀ, ਜਿਸ ਨੇ ਭਗਤ ਸਿੰਘ ਨੂੰ ਰਿਹਾ ਕਰਵਾਉਣ ਤੋਂ ਕੋਰੀ ਨਾ ਕਰ ਦਿੱਤੀ ਸੀ। ਸਿਆਸਤ ਦੇ ਵਿਚ ਬੁੱਕਲ ਦੇ ਸੱਪਾਂ ਨੇ ਕਿਸ ਕਿਸ ਨੂੰ ਡੰਗਿਆ ਹੈ? ਇਸ ਦੀ ਲੰਮੀ ਕਥਾ ਹੈ।
ਬਾਦਲਾਂ ਦੇ ਰਾਜ ਵੇਲੇ ਕੁੱਝ ਅਕਾਲੀ ਐਮ. ਐਲਜ਼ ਨੇ ਕਾਂਗਰਸ ਦੇ ਨਾਲ ਰਲ ਕੇ ਸਰਕਾਰ ਬਣਾਉਣ ਦੀ ਸਕੀਮ ਘੜੀ ਤਾਂ ਕਾਂਗਰਸ ਦੇ ਹੀ ਇੱਕ ਭੇਤੀ ਨੇ ਇਸ ਦੀ ਖ਼ਬਰ ਬਾਦਲ ਦੇ ਕੋਲ ਪੁੱਜਦੀ ਕਰ ਦਿੱਤੀ, ਜਿਸ ਦਾ ਖਮਿਆਜਾ ਕੈਪਟਨ ਕੰਵਲਜੀਤ ਸਿੰਘ ਨੂੰ ਭੁਗਤਣਾ ਪਿਆ ਸੀ।
ਹੁਣ ਬਰਗਾੜੀ ਦੇ ਲੱਗੇ ਇਨਸਾਫ਼ ਮੋਰਚੇ ਨੂੰ ਕਿਸੇ ਤਣ ਪੱਤਣ ਲੱਗਣ ਦੇ ਲਈ ਜਦੋਂ ਵੀ ਕੋਈ ਰਾਇ ਬਣਦੀ ਹੈ ਤਾਂ ਬੁਕਲ ਦੇ ਸੱਪ ਆਪਣੀ ਕਾਰਵਾਈ ਪਾ ਕੇ ਇਸ ਮਸਲੇ ਨੂੰ ਉਲਟਾਅ ਦੇਂਦਾ ਹਨ। ਆਖਿਰ ਬਗੈਰ ਇਨਸਾਫ ਦੇ ਮੋਰਚਾ ਖੁਰਦ-ਬੁਰਦ। ਦੋਸ਼ ਸਿਲਸਿਲੇ ਸ਼ੁਰੂ ਨੇ ਕੀ ਖੱਟਿਆ ਤੇ ਕੀ ਗਵਾਇਆ ਇਸ ਦਾ ਹਿਸਾਬ ਕੌਣ ਦੇਵੇਗਾ? ਕੌਣ ਸੀ ਇਹਨਾਂ 'ਚ ਬੁੱਕਲ ਦੇ ਸੱਪ
ਇਸੇ ਕਰਕੇ ਸਿਆਣੇ ਆਖਦੇ ਹਨ ਕਿ ਘਰ ਦੇ ਭੇਤੀਆਂ 'ਤੇ ਨਜ਼ਰ ਰੱਖੋ। ਪਰ ਇਹ ਭੇਤੀ ਹਰ ਥਾਂ ਮੌਜੂਦ ਹੁੰਦੇ ਹਨ। ਜਿਹੜੇ ਮੌਕੇ ਦੀ ਤਲਾਸ਼ ਵਿਚ ਰਹਿੰਦੇ ਹਨ।
ਮਾਮਲਾ ਸਮਾਜ, ਧਰਮ ਤੇ ਸਿਆਸਤ ਦਾ ਹੋਵੇ ਜਾਂ ਕਿਸੇ ਘਰ ਦਾ ਹੋਵੇ, ਬੁੱਕਲ ਦੇ ਸੱਪਾਂ ਤੋਂ ਬਚਣਾ ਬਹੁਤ ਹੀ ਔਖਾ ਹੁੰਦਾ ਹੈ। ਪਰ ਇਹ ਮੂੰਹ ਦੇ ਮਿੱਠੇ ਤੇ ਕੁੱਤੇ ਵਾਂਗ ਪੂਛ ਮਾਰਦੇ ਰਹਿੰਦੇ ਹਨ। ਇਹਨਾਂ ਦੋਮੂੰਹਿਆਂ ਤੋਂ ਬਚਣ ਦੀ ਲੋੜ ਹੈ, ਹੁਣ ਸਿੱਖ ਕੌਮ ਬੁੱਕਲ ਦੇ ਸੱਪਾਂ ਦੇ ਕਬਜ਼ੇ ਵਿਚ ਹੈ, ਜਿਹੜੇ ਖਾਂਦੇ ਤਾਂ ਗੁਰੂ ਘਰ 'ਚੋਂ ਹਨ ਪਰ ਕੰਮ ਹੋਰਾਂ ਲਈ ਕਰਦੇ ਹਨ। ਆਓ! ਇਹਨਾਂ ਬੁੱਕਲ ਦੇ ਸੱਪਾਂ ਦੀ ਪਹਿਚਾਣ ਕਰੀਏ।
ਘਰ ਦਾ ਭੇਤੀ ਲੰਕਾ ਢਾਹੇ
ਬੁੱਕਲ ਦੇ ਸੱਪਾਂ ਤੋ ਕਿੰਝ ਬਚੀਏ?
ਇੋਕ ਦੂਜੇ ਦੇ ਡੰਗ ਮਾਰਨ ਦੀ ਵਜਾਏ
ਇੱਕ ਦੂਜੇ ਨੂੰ ਗਲੇ ਲਾਈਏ
ਲੋੜ ਹੈ ਸੋਚ ਬਦਲਣ ਦੀ
ਪਰ ਹੁਣ ਬੁੱਕਲ ਦੇ ਸੱਪ ਪਛਾਣੇ ਜਾ ਰਹੇ ਹਨ। ਉਹਨਾਂ ਉਤੇ ਹੋਵੇਗੀ ਕਾਨੂੰਨੀ ਕਾਰਵਾਈ, ਪਰ ਬਚੋ ਬੁੱਕਲ ਦੇ ਸੱਪਾਂ ਤੋਂ !
ਹੁਣ ਹਰ ਬੋਲ ਤੇ ਚਾਲ ਸੋਚ ਸਮਝ ਕੇ ਚੱਲਣ ਦੀ ਹੈ … ਇਕ ਹੀ ਗਲਤੀ ਇਸ ਜਨ ਅੰਦੋਲਨ ਨੂੰ ਖਤਮ ਕਰ ਦੇਵੇਗੀ … !
ਸੰਭਲ ਕੇ ਬੋਲਣ ਤੇ ਤੁਰਨ ਦੀ ਲੋੜ ਹੈ , ਇਹ ਜਨ ਅੰਦੋਲਨ ਕਿਸੇ ਇਕ ਦਾ ਨੀ .. ਸਭ ਦਾ ਹੈ ਤੇ ਜਿੱਤ ਹਾਰ ਸਭ ਦੀ ਹੋਵੇਗੀ .. ਜੇ ਹਾਰਨਾ ਨਹੀਂ ਤਾਂ ਬੁੱਕਲ ਦੇ ਯਾਰਾਂ ਤੋਂ ਕੌਮ ਦੇ ਗਦਾਰਾਂ ਤੋਂ ਬਚਣਾ ਬਹੁਤ ਜਰੂਰੀ ਹੈ .. ਏਕਤਾ ਨੂੰ ਬਰਕਰਾਰ ਰੱਖਣਾ ਉਸ ਤੋਂ ਜਰੂਰੀ ਹੈ … ਇਹ ਬਣੀ ਹੈ / ਬਣੀ ਰਹੇ ਤਾਂ ਜਿੱਤ ਪੱਕੀ ਹੈ।
budhsinghneelon@ gmail.com