ਖੂਬਸੂਰਤ ਪਲ - ਬੁੱਧ ਸਿੰਘ ਨੀਲੋੰ
ਮਨ ਦੇ ਬੋਲ ...
ਤਨ ਦਾ ਵਾਸਾ
ਅੰਦਰ ਰੋਹ
ਮੁਖ ਤੇ ਹਾਸਾ
ਮਨੁੱਖਤਾ ਦਾ ਵਾਸਾ
ਨਾਨਕ, ਕਬੀਰ, ਫਰੀਦ ...
ਸੈਣ...ਰਵਿਦਾਸ ਰਲ ਮਿਲ ਬਹਿਣ ...
ਗੱਲਾਂ ਕਰਦੇ ….
ਵਾਹ ਤੇਰੇ ਮੌਲਾ
ਤੇਰੇ ਰੰਗ ...
ਹੁਣ ਟੁੱਟਣੀਆਂ
ਜਾਤ ਪਾਤ ਦੀ ਜ਼ੰਜੀਰਾਂ ....
ਮਾਨਸ ਕੀ ਏਕ ਜਾਤ
ਦਾ ਪ੍ਰਤੱਖ ਵਾਸਾ,
ਏਨੀ ਠੰਡ ਤੇ ਚਿਹਰੇ 'ਤੇ ਹਾਸਾ
ਕੋਈ ਨਾ ਦਿਸੇ ਬਾਹਰਾ ਜੀਉ
ਸਬਰ ਸੰਤੋਖ ਤੇ ਸਾਦਗੀ
ਦਾ ਸਿਖਰ .... ਕੁਰਸੀ ਨੂੰ
ਪਿਆ ਹੈ ਫਿਕਰ ...
ਡਾ. ਜਗਤਾਰ ਆਖੇ
ਚੁੱਪ ਦੀ ਆਵਾਜ਼ ਸੁਣੋ ...
ਚੁੱਪ ਦੀ ਅੱਖ ਤੱਕੋ ...
ਕੋਈ ਤੇ ਉਠਿਆ ਮਰਦ
ਵਾਹ ਦਿੱਲੀਏ
ਜਗਾ ਦਿੱਤੀ ਸੁੱਤੀ ਅਣਖ
ਦੇ ਕਿਵੇ ... ਬੋਲ ਰਹੇ ਛਣਕ
.... ਵਾਹ ਜੀ ...
ਰੱਬ ਗਿਆ ਥੱਲੇ ਆ
ਤੱਕ ਲੋ, ਕਰ ਲੋ, ਦਰਸ਼ਨ ...